Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਫਲੈਗ ਮੀਟਿੰਗ ਮੌਕੇ ਬੰਗਲਾਦੇਸ਼ੀ ਬਾਰਡਰ ਗਾਰਡ ਨੇ ਗੋਲੀ ਚਲਾ ਦਿੱਤੀ

October 18, 2019 09:36 AM

* ਬੀ ਐੱਸ ਐੱਫ ਦਾ ਇੱਕ ਜਵਾਨ ਹਲਾਕ, ਇਕ ਜ਼ਖ਼ਮੀ

ਕੋਲਕਾਤਾ, 17 ਅਕਤੂਬਰ, (ਪੋਸਟ ਬਿਊਰੋ)- ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਭਾਰਤ-ਬੰਗਲਾਦੇਸ਼ ਸਰਹੱਦੀ ਖੇਤਰ ਵਿੱਚਅੱਜ ਵੀਰਵਾਰ ਫਲੈਗ ਮੀਟਿੰਗ ਦੌਰਾਨ ਬੰਗਲਾਦੇਸ਼ ਬਾਰਡਰ ਗਾਰਡ (ਬੀ ਜੀ ਬੀ) ਵੱਲੋਂ ਗੋਲੀ ਚਲਾਉਣ ਦੇ ਕਾਰਨ ਬੀ ਐੱਸ ਐੱਫ ਦੇ ਹਵਾਲਦਾਰ ਵਿਜੈ ਭਾਨ ਸਿੰਘ ਦੀ ਮੌਤ ਹੋ ਗਈ। ਗੋਲ਼ੀ ਉਸ ਦੇ ਸਿਰ ਵਿਚ ਲੱਗੀ ਸੀ। ਇਕ ਹੋਰ ਜਵਾਨ ਜ਼ਖ਼ਮੀ ਹੋਇਆ ਹੈ। ਇਹ ਗੋਲ਼ੀਬੀ ਐੱਸ ਐੱਫ ਦੀ ਪੈਟਰੋਲ ਪਾਰਟੀ ਉੱਤੇਚਲਾਈ ਗਈ ਹੈ।
ਬੀ ਐੱਸ ਐੱਫ ਦੇ ਦੱਖਣ ਬੰਗਾਲ ਫਰੰਟੀਅਰ ਦੇ ਅਫਸਰਾਂ ਮੁਤਾਬਕ ਮੁਰਸ਼ਿਦਾਬਾਦ ਦੀ ਕਕਮਾਰੀਚਰ ਚੌਕੀ ਦੇ ਇਲਾਕੇ ਵਿਚਇਹ ਘਟਨਾ ਵੀਰਵਾਰ ਸਵੇਰੇ 9 ਵਜੇ ਵਾਪਰੀ। ਹਸਪਤਾਲ ਲਿਜਾਣ ਉੱਤੇ ਹੈੱਡ ਕਾਂਸਟੇਬਲ ਵਿਜੈ ਦੀ ਮੌਤ ਹੋ ਗਈ। ਬੀ ਐੱਸ ਐੱਫ ਸੂਤਰਾਂ ਮੁਤਾਬਕਬੀ ਜੀ ਬੀ ਦੇ ਜਵਾਨਾਂ ਨੇ ਜਾਣ-ਬੁਝ ਕੇ ਗੋਲ਼ੀ ਚਲਾਈ ਤੇ ਉਨ੍ਹਾਂ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਵਰਨਣ ਯੋਗ ਹੈ ਕਿ ਬੀ ਐੱਸ ਐੱਫਅਤੇ ਬੀ ਜੀ ਬੀ ਵਿਚਾਲੇ ਕਈ ਦਹਾਕਿਆਂ ਤੋਂਚੰਗੇ ਸਬੰਧ ਹਨ ਤੇ ਅਚਾਨਕ ਇਹ ਘਟਨਾ ਵਾਪਰ ਗਈ ਹੈ। ਇਸ ਤੋਂ ਪਹਿਲਾਂ ਸਰਹੱਦ ਦੀ ਰਾਖੀ ਵਾਲੀਆਂ ਦੋਵਾਂ ਫੋਰਸਾਂ ਵਿਚ ਗੋਲ਼ੀਬਾਰੀ ਦੀ ਕੋਈ ਘਟਨਾ ਨਹੀਂ ਵਾਪਰੀ। ਇਸ ਤੋਂ ਬਾਅਦ ਸਰਹੱਦ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਪਤਾ ਲੱਗਾ ਹੈ ਕਿ ਭਾਰਤੀ ਮਛੇਰਿਆਂ ਨੂੰ ਬੰਦੀ ਬਣਾਉਣ ਨਾਲ ਘਟਨਾ ਦੀ ਸ਼ੁਰੂਆਤ ਹੋਈ। ਮੁਰਸ਼ਿਦਾਬਾਦ ਵਿੱਚ ਕੌਮਾਂਤਰੀ ਸਰਹੱਦ ਨਾਲ ਦੇ ਜਲੰਗੀ ਇਲਾਕੇ ਵਿਚ ਪਦਮਾ ਨਦੀ ਵਿੱਚ ਵੀਰਵਾਰ ਸਵੇਰੇ ਮੱਛੀ ਫੜਨ ਗਏ ਤਿੰਨ ਭਾਰਤੀ ਮਛੇਰਿਆਂ ਨੂੰ ਬੀ ਜੀ ਬੀ ਜਵਾਨਾਂ ਨੇ ਫੜ ਲਿਆ ਸੀ। ਬਾਅਦ ਵਿੱਚ ਦੋ ਮਛੇਰਿਆਂ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਨੇ ਬੀ ਐੱਸ ਐੱਫ ਨੂੰ ਇਸ ਬਾਰੇ ਦੱਸਿਆ। ਬੀ ਜੀ ਬੀ ਨੇ ਮਛੇਰਿਆਂ ਦੇ ਰਾਹੀਂ ਬੀ ਐੱਸ ਐੱਫ ਨੂੰ ਫਲੈਗ ਮੀਟਿੰਗ ਕਰਨ ਲਈਕਿਹਾ ਸੀ। ਇਸ ਤੋਂ ਬਾਅਦ ਜਦੋਂ ਮਛੇਰਿਆਂ ਦੀ ਭਾਲ ਵਿੱਚਬੀ ਐੱਸ ਐੱਫ ਜਵਾਨ ਕਿਸ਼ਤੀ ਉੱਤੇ ਜਾ ਰਹੇ ਸਨ ਤਾਂ ਬੀ ਜੀ ਬੀ ਦੇ ਜਵਾਨਾਂ ਨੇ ਅਚਾਨਕ ਏਕੇ-47 ਰਾਈਫਲਾਂ ਨਾਲ ਉਨ੍ਹਾਂ ਉੱਤੇ ਗੋਲ਼ੀਆਂ ਵਰ੍ਹਾ ਦਿੱਤੀਆਂ।
ਇਸ ਘਟਨਾ ਨਾਲ ਭਾਰਤ-ਬੰਗਲਾਦੇਸ਼ ਸਰਹੱਦ ਉੱਤੇ ਤਣਾਅ ਵਧ ਗਿਆ ਹੈ। ਬੀ ਐੱਸ ਐੱਫ ਵਿੱਚ ਇਸ ਬਾਰੇ ਰੋਸ ਹੈ ਅਤੇ ਉਸ ਨੇ ਇਸ ਉੱਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਬੀ ਐੱਸ ਐੱਫ ਦੇ ਡਾਇਰੈਕਟਰ ਜਨਰਲ ਵੀ ਕੇ ਜੌਹਰੀ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਬੀ ਜੀ ਬੀ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਸ਼ਫੀਨੁੱਲ ਇਸਲਾਮ ਨਾਲ ਹਾਟਲਾਈਨ ਉੱਤੇ ਗੱਲ ਕਰ ਕੇ ਇਹ ਮੁੱਦਾ ਉਠਾਇਆ। ਇਸ ਤੋਂ ਬਾਅਦ ਬੀ ਜੀ ਬੀ ਦੇ ਡਾਇਰੈਕਟਰ ਜਨਰਲ ਨੇ ਇਸ ਘਟਨਾ ਦੀ ਡਾਂਚ ਦਾ ਭਰੋਸਾ ਦੇਂਦੇ ਹੋਏ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਵਿਸ਼ਵਾਸ ਦਿਵਾਇਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼