Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਆਈ ਆਰ ਐਸ ਅਫਸਰ ਉੱਤੇ ਜਾਅਲੀ ਸਰਟੀਫਿਕੇਟਾਂ ਦਾ ਕੇਸ

October 13, 2019 02:43 AM

ਨਵੀਂ ਦਿੱਲੀ, 12 ਅਕਤੂਬਰ (ਪੋਸਟ ਬਿਊਰੋ)- ਆਪਣੇ ਤੋਂ ਪੰਜ ਸਾਲ ਜੂਨੀਅਰ ਸਾਥੀ ਦੇ ਸਿੱਖਿਆ ਸਰਟੀਫਿਕੇਟਾਂ ਦਾ ਇਸਤੇਮਾਲ ਕਰਕੇ 2007 ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਵਿੱਚ ਬੈਠ ਅਤੇ ਪਾਸ ਹੋਏ ਆਈ ਆਰ ਐਸ ਅਧਿਕਾਰੀ ਦੇ ਖਿਲਾਫ ਸੀ ਬੀ ਆਈ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਅਧਿਕਾਰੀਆਂ ਦੇ ਦੱਸਣ ਮੁਤਾਬਕ ਕਸਟਮ ਅਤੇ ਸੈਂਟਰਲ ਐਕਸਾਈਜ਼ ਵਿੱਚ ਕੰਮ ਕਰਦੇ 2007 ਬੈਚ ਦੇ ਭਾਰਤੀ ਰੈਵੇਨਿਊ ਸੇਵਾ (ਆਈ ਆਰ ਐਸ) ਦੇ ਇੱਕ ਅਫਸਰ ਨਵਨੀਤ ਕੁਮਾਰ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਵਿੱਚ ਬੈਠਣ ਲਈ ਫਰਜ਼ੀ ਜਨਮ ਤਰੀਕ ਤੇ ਸਿੱਖਿਆਂ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਸੀ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਨਵਨੀਤ ਕੁਮਾਰ ਅਸਲ ਵਿੱਚ ਰਾਜੇਸ਼ ਕੁਮਾਰ ਸ਼ਰਮਾ ਹੈ, ਜਿਸ ਨੇ ਮਿਥੀ ਉਮਰ ਸੀਮਾ ਟੱਪਟ ਪਿੱਛੋਂ 2007 ਦੀ ਪ੍ਰੀਖਿਆ ਵਿਚ ਬੈਠਣ ਲਈ ਨਵਨੀਤ ਦੇ ਸਰਟੀਫਿਕੇਟਾਂ ਦਾ ਇਸਤੇਮਾਲ ਕੀਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਨਵਨੀਤ ਦਾ ਜਨਮ 15 ਜੂਨ 1980 ਨੂੰ ਹੋਇਆ ਸੀ ਤੇ ਉਸ ਨੇ 1996 ਵਿੱਚ ਹਾਈ ਸਕੂਲ, 2003 ਵਿੱਚ ਇੰਟਰਮੀਡੀਅਟ ਅਤੇ 2008 ਵਿੱਚ ਗੈਜੂਏਟ ਦੀ ਪ੍ਰੀਖਿਆ ਪਾਸ ਕੀਤੀ। ਰਾਜੇਸ਼ ਨੇ ਬਿਹਾਰ ਦੇ ਬੇਤੀਆ ਤੋਂ ਸੀ ਬੀ ਐਸ ਈ ਬੋਰਡ ਤੋਂ 1991 ਵਿੱਚ 10ਵੀਂ ਦੀ ਪ੍ਰੀਖਿਆ ਅਤੇ 1993 ਵਿੱਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ। ਕੇਸ ਦੇ ਮੁਤਾਬਕ ਰਾਜੇਸ਼ ਜਦੋਂ ਯੂਪੀ ਐਸ ਸੀ ਪ੍ਰੀਖਿਆ ਵਿੱਚ ਬੈਠਣ ਲਈ ਮਿਥੀ ਉਮਰ ਹੱਦ ਪਾਰ ਕਰ ਗਿਆ ਤਾਂ ਉਸ ਨੇ ਨਵਨੀਤ ਦੇ ਨਾਂ ਦੇਸਰਟੀਫਿਕੇਟ ਬਣਵਾਏ, ਪਰ ਘਰ ਦਾ ਪਤਾ ਤੇ ਪਿਤਾ ਦਾ ਨਾਂ ਉਹੀ ਰੱਖਿਆ। ਸੀ ਬੀ ਆਈ ਦਾ ਦੋਸ ਹੈ ਕਿ ਸਰਟੀਫਿਕੇਟਾਂ ਦੀ ਤਸਦੀਕ ਦੌਰਾਨ ਬੇਤੀਆ ਦੇ ਉਪ ਚੋਣ ਅਧਿਕਾਰੀ, ਸਾਬਕਾ ਅਤੇ ਮੌਜੂਦਾ ਸਰਪੰਚ ਅਤੇ ਪਿੰਡ ਵਿੱਚ ਰਹਿੰਦੇ ਹੋਰ ਲੋਕਾਂ ਦੇ ਬਿਆਨ ਦੱਸਦੇ ਹਨ ਕਿ ਰਾਜੇਸ਼ ਕੁਮਾਰ ਸ਼ਰਮਾ ਨੇ ਨਵਨੀਤ ਦੇ ਸਰਟੀਫਿਕੇਟਾਂ ਦਾ ਇਸਤੇਮਾਲ ਕੀਤਾ। ਸੀ ਬੀ ਆਈ ਦਾ ਦੋਸ਼ ਹੈ ਕਿ ਨਵਨੀਤ ਨੇ ਅਜੇ ਤੱਕ ਜਨਮ ਤਰੀਕ ਅਤੇ 2003 ਵਿੱਚ ਇੰਟਰਮੀਡੀਅਟ ਪ੍ਰੀਖਿਆ ਪਾਸ ਕਰਨ ਦਾ ਕਿਸੇ ਵੀ ਤਰ੍ਹਾਂ ਦਾ ਸਰਟੀਫਿਕੇਟ ਜਮ੍ਹਾਂ ਨਹੀਂ ਕਰਾਇਆ। ਜਾਂਚ ਏਜੰਸੀ ਦਾ ਇਹ ਵੀ ਦੋਸ਼ ਹੈ ਕਿ ਬਿਹਾਰ ਵਿਦਿਆਲਾ ਪ੍ਰੀਖਿਆ ਸਮਿਤੀ (ਬਿਹਾਰ ਸਿੱਖਿਆ ਬੋਰਡ) ਨੇ ਨਵਨੀਤ ਦੇ ਸਰਟੀਫਿਕੇਟ ਪਰਖਣ ਵਿੱਚ ਕੋਈ ਸਹਿਯੋਗ ਨਹੀ ਕੀਤਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼