Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਬਰੈਂਪਟਨ ਵੈਸਟ: ਕਮਲ ਖੈਰ੍ਹਾ ਨੂੰ ਮਿਲ ਰਿਹੈ ਕਮਜ਼ੋਰ ਵਿਰੋਧੀ ਉਮੀਦਵਾਰਾਂ ਦਾ ਲਾਭ

October 11, 2019 05:49 PM

ਬਰੈਂਪਟਨ ਵੈਸਟ ਤੋਂ ਲਿਬਰਲ ਉਮੀਦਵਾਰ ਅਤੇ ਵਰਤਮਾਨ ਐਮ ਪੀ ਕਮਲ ਖੈਰ੍ਹਾ ਉਹਨਾਂ ਕੁੱਝ ਆਸਵੰਦ ਉਮੀਦਵਾਰਾਂ ਵਿੱਚੋਂ ਹੈ ਜਿਹਨਾਂ ਨੂੰ ਆਪਣੀ ਜਿੱਤ ਜੇ ਯਕੀਨੀ ਨਹੀਂ ਵਿਖਾਈ ਦੇ ਰਹੀ ਤਾਂ ਉਸਦੀ ਆਸ ਯਕੀਨ ਤੋਂ ਦੂਰ ਵੀ ਨਹੀਂ ਜਾਪਦੀ।
ਕਮਲ ਖੈਰ੍ਹਾ ਦੇ ਇਸ ਰਾਈਡਿੰਗ ਤੋਂ ਜਿੱਤਣ ਦੇ ਆਸਾਰ ਸਿਰਫ਼ ਇਸ ਲਈ ਨਹੀਂ ਹਨ ਕਿ ਉਹ 2015 ਤੋਂ ਚੁਣੀ ਆ ਰਹੀ ਵਰਤਮਾਨ ਮੈਂਬਰ ਪਾਰਲੀਮੈਂਟ ਹੈ ਸਗੋਂ ਇਸ ਲਈ ਵੀ ਹਨ ਕਿ ਉਸਦੇ ਵਿਰੋਧ ਵਿੱਚ ਖੜੇ ਉਮੀਦਵਾਰਾਂ ਦਾ ਕਮਿਉਨਿਟੀ ਵਿੱਚ ਕੋਈ ਬਹੁਤਾ ਮਜ਼ਬੂਤ ਆਧਾਰ ਨਹੀਂ ਹੈ। ਬੇਸ਼ੱਕ 2015 ਵਰਗੀ ਲਹਿਰ ਇਸ ਵਾਰ ਲਿਬਰਲ ਪਾਰਟੀ ਦੇ ਹੱਕ ਵਿੱਚ ਵੇਖਣ ਨੂੰ ਨਹੀਂ ਮਿਲ ਰਹੀ ਅਤੇ ਮੁਕਾਬਲਾ ਸ਼ਰਤੀਆ ਹੀ ਸਖਤ ਹੋਇਆ ਹੈ, ਇਸਦੇ ਬਾਵਜੂਦ ਵਿਰੋਧੀ ਉਮੀਦਵਾਰਾਂ ਵੱਲੋਂ ਕਮਲ ਖੈਰ੍ਹਾ ਦੇ ਕਿਲੇ ਨੂੰ ਕਿੰਨੀ ਕੁ ਢਾਹ ਲਾਈ ਜਾ ਸਕੇਗੀ, ਇਸ ਬਾਰੇ ਕੁੱਝ ਵੀ ਆਖਣਾ ਮੁਸ਼ਕਲ ਹੈ ਜਿਸਦਾ ਕਾਰਣ ਵਿਰੋਧੀ ਉਮੀਦਵਾਰਾਂ ਦਾ ਆਪਣਾ ਕਮਜ਼ੋਰ ਆਧਾਰ ਹੈ। ਕਿੱਤੇ ਵਜੋਂ ਰਜਿਸਟਰਡ ਨਰਸ ਕਮਲ ਖੈਰ੍ਹਾ ਨੇ ਪਿਛਲੇ ਪੰਜ ਸਾਲਾਂ ਵਿੱਚ ਟਰੂਡੋ ਸਰਕਾਰ ਵਿੱਚ ਕਈ ਵਿਭਿੰਨ ਅਤੇ ਜੁੰਮੇਵਾਰ ਅਹੁਦਿਆਂ ਉੱਤੇ ਕੰਮ ਕੀਤਾ ਹੈ ਜਿਸ ਵਿੱਚ ਸਿਹਤ ਮੰਤਰੀ ਅਤੇ ਕੌਮੀ ਰੈਵੇਨਿਊ ਮੰਤਰੀ ਦੀ ਪਾਰਲੀਮਾਨੀ ਸਕੱਤਰ ਦਾ ਰੋਲ ਸ਼ਾਮਲ ਹੈ।
ਇਸ ਰਾਈਡਿੰਗ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਮੁਰਾਰੀਲਾਲ ਥਪਲਿਆਲ ਹਨ ਜੋ ਕਿੱਤੇ ਵਜੋਂ ਇੱਕ ਵਕੀਲ ਹੈ। ਗਰੇਟਰ ਟੋਰਾਂਟੋ ਏਰੀਆ ਦੀਆਂ ਕਈ ਕੰਜ਼ਰਵੇਟਿਵ ਰਾਈਡਿੰਗ ਵਾਗੂੰ ਥਪਲਿਆਲ ਦੀ ਨੌਮੀਨੇਸ਼ਨ ਵੀ ਚਰਚਿਤ ਰਹੀ। ਚਰਚਾ ਹੈ ਕਿ ਪਾਰਟੀ ਹਾਈ ਕਮਾਂਡ ਵੱਲੋਂ ਉਸਦੀ ਜਿੱਤ ਵਿੱਚ ਅਸਿੱਧੇ ਢੰਗ ਨਾਲ ਯਕੀਨੀ ਬਣਾਉਣ ਵਿੱਚ ਰੋਲ ਅਦਾ ਕੀਤਾ ਗਿਆ। ਉਸਦੀ ਵਿਰੋਧੀ ਨੌਮੀਨੇਸ਼ਨ ਉਮੀਦਵਾਰ ਨਿੱਕੀ ਸਿੰਘ ਨੂੰ ਬਰੈਂਪਟਨ ਵੈਸਟ ਦੀ ਨੌਮੀਨੇਸ਼ਨ ਚੋਣ ਤੋਂ ਚੰਦ ਦਿਨ ਅੰਦਰ ਹੀ ਚਮਤਕਾਰੀ ਢੰਗ ਨਾਲ ਸਟੋਨੀ ਕਰੀਕ ਰਾਈਡਿੰਗ ਤੋਂ ਉਮੀਦਵਾਰ ਬਣਾਉਣ ਦੀ ਪ੍ਰਕਿਰਿਆ ਨੇ ਇਸ ਚਰਚਾ ਨੂੰ ਹੋਰ ਮਜ਼ਬੂਤ ਕੀਤਾ ਹੈ। ਬਰੈਂਪਟਨ ਦੀਆਂ ਸਾਰੀਆਂ ਰਾਈਡਿੰਗਾਂ ਵਾਗੂੰ ਬਰੈਂਪਟਨ ਵੈਸਟ ਵਿੱਚ ਵੀ ਪੰਜਾਬੀ ਵੋਟਰ ਕਿਸੇ ਹੱਦ ਤੱਕ ਨਿਰਣਾਇਕ ਭੂਮਿਕਾ ਅਦਾ ਕਰਦੇ ਹਨ। ਪੰਜਾਬੀ ਭਾਈਚਾਰੇ ਤੱਕ ਅਸਰਦਾਰ ਪਹੁੰਚ ਕਰਨ ਲਈ ਥਪਲਿਆਲ ਨੂੰ ਕਾਫ਼ੀ ਸਖ਼ਤ ਮਿਹਨਤ ਕਰਨੀ ਹੋਵੇਗੀ ਜਦੋਂ ਕਿ ਕਮਲ ਖੈਰ੍ਹਾ ਅਤੇ ਐਨ ਡੀ ਪੀ ਦੀ ਨਵਜੀਤ ਕੌਰ ਲਈ ਅਜਿਹੀ ਅੜਚਣ ਨਹੀਂ ਹੋਵੇਗੀ। ਸ਼ਾਇਦ ਇਹੀ ਕਾਰਣ ਹੈ ਕਿ ਮੁਰਾਰੀਲਾਲ ਥਪਲਿਆਲ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰ ਐਸੋਸੀਏਸ਼ਨ ਸਮੇਤ ਕਈ ਹੋਰ ਡੀਬੇਟਸ ਵਿਚੋਂ ਗੈਰ ਹਾਜਰ ਰਿਹਾ ਹੈ। ਕਿਸੇ ਵੀ ਉਮੀਦਵਾਰ ਵਾਸਤੇ ਅਜਿਹਾ ਕਰਨਾ ਸ਼ੁਭ ਸ਼ਗਨ ਨਹੀਂ ਕਿਹਾ ਜਾ ਸਕਦਾ।
ਡੀਬੇਟ ਦਾ ਜ਼ਿਕਰ ਕਰਦੇ ਹੋਏ ਇਹ ਮੰਨਣਾ ਹੋਵੇਗਾ ਕਿ ਕਮਲ ਖੈਰ੍ਹਾ ਅਤੇ ਨਵਜੀਤ ਕੌਰ ਬੇਸ਼ੱਕ ਸਿਰੜ ਨਾਲ ਭਾਗ ਲੈਂਦੀਆਂ ਰਹੀਆਂ ਹਨ ਪਰ ਦੋਵਾਂ ਦੀ ਮੁੱਦਿਆਂ ਉੱਤੇ ਪਕੜ ਦੀ ਘਾਟ ਸਾਫ਼ ਨਜ਼ਰ ਆਈ ਹੈ ਖਾਸ ਕਰਕੇ ਜਦੋਂ ਅੰਕੜੇ ਦੇ ਕੇ ਨੁਕਤੇ ਨਜ਼ਰ ਨੂੰ ਪੇਸ਼ ਕਰਨ ਦਾ ਸੁਆਲ ਹੁੰਦਾ ਹੈ। ਐਨ ਡੀ ਪੀ ਉਮੀਦਵਾਰ ਨਵਜੀਤ ਕੌਰ ਬਹੁਤ ਹੀ ਸ਼ਰੀਫ਼ ਅਤੇ ਸਾਊ ਸੁਭਾਊ ਦੀ ਹੋਣ ਕਾਰਣ ਡੀਬੇਟ ਵਿੱਚ ਆਪਣੇ ਪੱਖ ਨੂੰ ਪੇਸ਼ ਕਰਨ ਵਿੱਚ ਢਿੱਲ ਵਿਖਾਉਂਦੇ ਸਾਫ਼ ਨਜ਼ਰ ਆਈ ਹੈ। ਕਮਲ ਖੈਰ੍ਹਾ ਦੇ ਹੱਕ ਵਿੱਚ ਕਹਿਣਾ ਹੋਵੇਗਾ ਕਿ ਉਸ ਕੋਲ ਤੱਥ ਸਹੀ ਹੋਣ ਜਾਂ ਨਾ ਪਰ ਉਹ ਆਪਣੀ ਗੱਲ ਨੂੰ ਬੇਝਿਜਕ ਢੰਗ ਨਾਲ ਪੇਸ਼ ਕਰਨ ਦਾ ਹੀਆ ਰੱਖਦੀ ਹੈ।
ਜੇ ਮੁੱਖ ਧਾਰਾ ਦੀਆਂ ਏਜੰਸੀਆਂ ਵੱਲੋਂ ਕਰਵਾਏ ਗਏ ਵੱਖ ਵੱਖ ਚੋਣ ਸਰਵੇਖਣਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਦਿਨ ਕਮਲ ਖੈਰ੍ਹਾ ਨੂੰ 43%, ਮੁਰਾਰੀਲਾਲ ਥਪਲਿਆਲ ਨੂੰ 34%, ਐਨ ਡੀ ਪੀ ਦੀ ਨਵਜੀਤ ਕੌਰ ਨੂੰ 14% ਵੋਟਾਂ ਮਿਲਣ ਦੀ ਆਸ ਹੈ। ਗਰੀਨ ਪਾਰਟੀ ਦੀ ਗੇਲ ਪਿਟਨੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਰੌਜਰ ਸਿੰਪਸਨ ਦਾ ਕੋਈ ਬਹੁਤਾ ਮਜ਼ਬੂਤ ਆਧਾਰ ਨਹੀਂ ਹੈ।
ਇਸ ਰਾਈਡਿੰਗ ਸਿਰ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਇੱਥੇ 2019 ਦੀਆਂ ਚੋਣਾਂ ਦੀ ਸੱਭ ਤੋਂ ਵੱਡੀ ਐਂਡਰੋਸਮੈਂਟ ਚੋਣ ਪ੍ਰਚਾਰ ਦੇ ਐਨ ਮੱਧ ਵਿੱਚ ਵਾਪਰੀ ਹੈ। ਬੀਤੇ ਹਫ਼ਤੇ ਉਂਟੇਰੀਓ ਪਾਰਲੀਮੈਂਟ ਲਈ ਇਸ ਰਾਈਡਿੰਗ ਤੋਂ ਐਨ ਡੀ ਪੀ ਉਮੀਦਵਾਰ ਜਗਰੂਪ ਸਿੰਘ ਨੇ ਆਪਣੀ ਪਾਰਟੀ ਦਾ ਸਾਥ ਛੱਡ ਕੇ ਲਿਬਰਲ ਕਮਲ ਖੈਰ੍ਹਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ ਕੀਤਾ ਹੈ। ਵਰਨਣਯੋਗ ਹੈ ਕਿ ਜਗਰੂਪ ਸਿੰਘ 2018 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਮਹਿਜ਼ 400 ਵੋਟਾਂ ਦੇ ਫਰਕ ਨਾਲ ਹਾਰਿਆ ਸੀ। ਉਸਦਾ ਟਰੱਕਿੰਗ ਇੰਡਸਟਰੀ ਵਿੱਚ ਚੰਗਾ ਅਸਰ ਰਸੂਖ ਹੈ ਅਤੇ ਵਧੀਆ ਬੁਲਾਰਾ ਹੈ। ਇਸ ਐਂਡਰੋਸਮੈਂਟ ਨਾਲ ਨਵਜੀਤ ਕੌਰ ਦੀ ਚੋਣ ਮੁਹਿੰਮ ਨੂੰ ਸ਼ਰਤੀਆ ਹੀ ਧੱਕਾ ਲੱਗਿਆ ਹੈ। ਬੀਤੇ ਦਿਨਾਂ ਵਿੱਚ ਐਨ ਡੀ ਪੀ ਆਗੂ ਜਗਮੀਤ ਸਿੰਘ ਦੀ ਕੌਮੀ ਪੱਧਰ ਉੱਤੇ ਹੋਈ ਚੜ੍ਹਤ ਦਾ ਜਿੰਨਾ ਕੁ ਲਾਭ ਨਵਜੀਤ ਕੌਰ ਨੂੰ ਮਿਲੇਗਾ, ਉੱਨਾ ਹੀ ਨੁਕਸਾਨ ਜਗਰੂਪ ਸਿੰਘ ਦੇ ਚਲੇ ਜਾਣ ਨਾਲ ਹੋਣ ਦੇ ਆਸਾਰ ਹਨ। ਨਤੀਜੇ ਵਜੋਂ ਕੁੱਝ ਚੁਣੌਤੀਆਂ ਦੇ ਬਾਵਜੂਦ ਕਮਲ ਖੈਰ੍ਹਾ ਲਈ ਮੈਦਾਨ ਕਿਸੇ ਹੱਦ ਤੱਕ ਸਾਫ਼ ਨਜ਼ਰ ਆ ਰਿਹਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?