Welcome to Canadian Punjabi Post
Follow us on

10

July 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ
 
ਨਜਰਰੀਆ

ਰੰਗਾਂ ਦੀ ਸਿਆਸਤ

October 09, 2019 12:56 PM

-ਭਾਈ ਅਸ਼ੋਕ ਸਿੰਘ ਬਾਗੜੀਆਂ
ਬਰਗਾੜੀ ਕਾਂਡ ਦਾ ਮਾਮਲਾ ਸਿੱਖ ਜਗਤ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਇਸ ਨੂੰ ਚੋਣਾਂ ਦੌਰਾਨ ਤੂਲ ਦਿੱਤਾ ਗਿਆ ਅਤੇ ਚੋਣਾਂ ਤੋਂ ਬਾਅਦ ਇਸ ਨੂੰ ਆਮ ਜਿਹਾ ਮਸਲਾ ਬਣਾ ਕੇ ਛੱਡ ਦਿੱਤਾ ਗਿਆ।
ਇੱਥੇ ਇੱਕ ਗੱਲ ਸਿੱਖ ਜਗਤ ਦੇ ਸੋਚਣ ਵਾਲੀ ਹੈ ਕਿ 1984 ਦੇ ਦੁਖਾਂਤ ਨੂੰ ਅੱਜ 35 ਵਰ੍ਹੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਸਿੱਖਾਂ ਨੇ ਇਨਸਾਫ ਲਈ ਕਈ ਸਾਲ ਸਰਕਾਰਾਂ ਦੇ ਤਰਲੇ ਕੱਢੇ, ਪਰ ਜਿਸ ਤਰ੍ਹਾਂ ਦਾ ਇਨਸਾਫ ਮਿਲਿਆ, ਉਹ ਸਾਡੇ ਸਾਹਮਣੇ ਹੈ, ਉਸ 'ਤੇ ਕੋਈ ਵਜਾਹਤ ਕਰਨ ਦੀ ਲੋੜ ਨਹੀਂ। ਇਸ ਮਸਲੇ ਨੂੰ ਹਰ ਚੋਣ ਵਿੱਚ ਸਿੱਖਾਂ ਨੂੰ ਕਾਂਗਰਸ ਖਿਲਾਫ ਖੂਬ ਭੜਕਾਇਆ ਜਾਂਦਾ ਹੈ ਅਤੇ ਇਸ ਦੀ ਸਿਆਸੀ ਫਾਇਦੇ ਲਈ ਹਥਿਆਰ ਦੇ ਤੌਰ 'ਤੇ ਵਰਤੋਂ ਕੀਤੀ ਜਾਂਦੀ ਰਹੀ ਅਤੇ ਜਾਂਦੀ ਹੈ, ਇਸ ਤੋਂ ਵੱਧ ਕੁਝ ਨਹੀਂ।
ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਜੰਮੂ ਕਸ਼ਮੀਰ ਵਿੱਚ 36 ਸਿੱਖ ਛੱਤੀਸਿੰਘਪੁਰਾ ਵਿੱੱਚ ਮਾਰ ਦਿੱਤੇ ਗਏ ਪਰ ਇਸ ਘਟਨਾ ਬਾਰੇ ਵੀ ਸ਼੍ਰੋਮਣੀ ਅਕਾਲੀ ਦਲ ਅਜੇ ਤੱਕ ਖਾਮੋਸ਼ ਹੈ। ਸਿੱਖਾਂ ਦੀ ਆਪਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਬਰਗਾੜੀ ਦਾ ਦੁਖਾਂਤ ਵਾਪਰਿਆ। ਸਿੱਖਾਂ ਨੇ ਹਾਏ ਤੌਬਾ ਕੀਤੀ, ਚੋਣਾਂ ਆਈਆਂ, ਇਹ ਮੁੱਦਾ ਖਬੂ ਭੜਕਾਇਆ ਗਿਆ ਅਤੇ ਫਿਰ ਸਿਆਸੀ ਫਾਇਦਾ ਲੈਣ ਤੋਂ ਬਾਅਦ ਇਸ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ।
ਮੇਰੀ ਰਾਇ ਮੁਤਾਬਕ ਬਰਗਾੜੀ ਦੇ ਮਸਲੇ ਦਾ ਲਬੋ-ਲਬਾਬ ਇਹ ਹੈ ਕਿ ਇੱਕ ਡੇਰੇਦਾਰ ਨੇ ਸਿੱਖਾਂ ਨੂੰ ਬੇਇੱਜ਼ਤ ਕਰਨ ਵਾਸਤੇ ਉਨ੍ਹਾਂ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਕੀਤੀ ਤੇ ਇਹ ਬੇਅਦਬੀ ਸਿੱਖ ਜਾਂ ਪੰਥਕ ਪਾਰਟੀ ਕਹੀ ਜਾਣ ਵਾਲੀ ਅਕਾਲੀ ਦਲ ਦੀ ਸਰਕਾਰ ਦੇ ਰਾਜ ਵਿੱਚ ਹੋਈ। ਇਸ ਘਟਨਾ 'ਤੇ ਅਕਾਲੀ ਦਲ ਸਰਕਾਰ ਨੇ ਕਿਸੇ ਕਿਸਮ ਦੀ ਕਾਰਵਾਈ ਨਾ ਕੀਤੀ ਤੇ ਪੰਥਕ ਸਰਕਾਰ ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਦਾ ਸ਼ਾਂਤੀ ਪੂਰਵਕ ਵਿਰੋਧ ਕਰ ਰਹੇ ਸਿੱਖਾਂ ਨੂੰ ਦਬਾਉਣ ਲੱਗੀ। ਇਸ ਗੱਲ ਲਈ ਅਕਾਲੀ ਦਲ ਪੰਥ ਨੂੰ ਜਵਾਬਦੇਹ ਹੈ ਕਿ ਉਸ ਨੇ ਇਸ 'ਤੇ ਕਾਰਵਾਈ ਕਿਉਂ ਨਹੀਂ ਕੀਤੀ।
ਅਸਲ ਵਿੱਚ ਬਰਗਾੜੀ ਕਾਂਡ ਦੇ ਵਾਪਰਨ ਦਾ ਮੁੱਖ ਕਾਰਨ ਇਹ ਹੈ ਕਿ ਸਿੱਖਾਂ ਵੱਲੋਂ ਧਰਮ ਨੂੰ ਸਿਆਸੀ ਪ੍ਰਾਪਤੀ ਲਈ ਵਰਤਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਆਸਤ ਲਈ ਵਰਤੋਂ ਨਾਲ ਅਸੀਂ ਮੀਰੀ-ਪੀਰੀ ਦੇ ਸਿਧਾਂਤ ਦੀ ਗਲਤ ਵਰਤੋਂ ਕਰਦੇ ਹਾਂ। ਸਿਆਸਤ ਧਰਮ ਦੀ ਰੱਖਿਆ ਲਈ ਹੁੰਦੀ ਹੈ, ਨਾ ਕਿ ਧਰਮ ਸਿਆਸੀ ਲੋੜ ਦੀ ਪ੍ਰਾਪਤੀ ਲਈ। ਅਕਾਲੀ ਦਲ ਦੇ ਰਾਜ ਸਮੇਂ ਖਾਲਸਾ ਕਾਲਸ ਵਿੱਚ ਇੱਕ ਖਾਸ ਵਿਚਾਰਧਾਰਾ ਪ੍ਰਵੇਸ਼ ਕਰ ਗਈ ਸੀ। ਇੱਥੇ ਹੀ ਬੱਸ ਨਹੀਂ, 2014 ਦੀਆਂ ਚੋਣਾਂ ਵੇਲੇ ਸਵਾਲ ਪੈਦਾ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਲੋਕ ਅੰਮ੍ਰਿਤਸਰ ਤੋਂ ਸਿੱਖ ਉਮੀਦਵਾਰ ਨੂੰ ਵੋਟ ਪਾਉਣਗੇ? ਇਹ ਸ਼੍ਰੋਮਣੀ ਕਮੇਟੀ ਦੇ ਕਿਰਦਾਰ ਉਪਰ ਵੱਡਾ ਸਵਾਲ ਸੀ।
ਮਹੀਨਾ ਕੁ ਪਹਿਲਾਂ ਇਸ ਘਟਨਾ ਦਾ ਅਸਰ ਦੇਖਣ ਨੂੰ ਮਿਲ ਗਿਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦਿਵਸ ਸਮੇਂ ਭਗਵੇਂ ਰੰਗ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕੀਤਾ। ਗੁਰਬਾਣੀ ਅਨੁਸਾਰ ‘ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ॥' ਸਭ ਰੰਗ ਸਮਾਨ ਹਨ, ਪਰ ਦੁਨਿਆਵੀ ਤੌਰ 'ਤੇ ਵੱਖ-ਵੱਖ ਧਰਮਾਂ ਨਾਲ ਜੁੜ ਗਏ ਹਨ, ਜਿਸ ਤਰ੍ਹਾਂ ਹਰੇ ਰੰਗ ਨੂੰ ਇਸਲਾਮ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਭਗਵਾਂ ਰੰੰਗ ਹਿੰਦੂ ਮੱਤ ਦੇ ਅਨੁਯਾਈਆਂ ਦਾ ਬਣ ਗਿਆ ਹੈ, ਗੁਰਬਾਣੀ ਅਨੁਸਾਰ ਨੀਲ ਬਸਤਰ ਪਠਾਣਾਂ ਜਾਂ ਤੁਰਕਾਂ ਦਾ ਰੰਗ ਹੈ, ਸਫੈਦ ਰੰਗ ਸਾਧੂ, ਸੰਤਾਂ, ਮਹਾਤਮਾ ਨਾਲ ਵਾਬਸਤਾ ਹੋਇਆ ਹੈ। ਠੀਕ ਉਸੇ ਤਰ੍ਹਾਂ ਸਿੱਖ ਰਹਿਤ ਮਰਿਯਾਦਾ ਅਨੁਸਾਰ ਬੰਸਤੀ ਜਾਂ ਸੁਰਮਈ ਰੰਗ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ।
ਇਨ੍ਹਾਂ ਹਾਲਤ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਿਆਂ ਵਿੱਚ ਅਤੇ ਆਮ ਕਰਕੇ ਬਹੁਤ ਸਾਰਿਆਂ ਸਿੱਖ ਗੁਰਦੁਆਰਿਆਂ ਵਿੱਚ ਸਿਰੋਪਓ ਜਾਂ ਨਿਸ਼ਾਨ ਸਾਹਿਬ ਲਈ ਭਗਵਾਂ ਰੰਗ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਹੈ। ਮਰਿਯਾਦਾ ਦੀ ਰਾਖੀ ਜਾਂ ਪਾਲਣਾ ਭਾਵੇਂ ਹਰ ਸਿੱਖ ਦਾ ਕੰਮ ਹੈ, ਫਿਰ ਵੀ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਇਸ ਉਤੇ ਪਹਿਰਾ ਦੇਣਾ ਜ਼ਿੰਮੇਵਾਰੀ ਬਣਾਦੀ ਹੈ। ਇਹ ਠੀਕ ਹੈ ਕਿ ਭਗਵੇਂ ਰੰਗ ਨੇ ਸਿੱਖਾਂ ਦੇ ਧਾਰਮਿਕ, ਵਿੱਦਿਅਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਘੁਸਪੈਠ ਅਕਾਲੀ ਪਾਰਟੀ ਦੀ ਸ਼ਹਿ 'ਤੇ ਕੀਤੀ ਪਰ ਇਸ ਦਾ ਖਮਿਆਜ਼ਾ ਸਾਰੇ ਸਿੱਖਾਂ ਨੂੰ ਭੁਗਤਣਾ ਪਵੇਗਾ। ਇਸ ਲਈ ਇਸ ਨੂੰ ਰੋਕਣਾ ਹਰ ਸਿੱਖ ਦਾ ਫਰਜ਼ ਹੈ। ਇੱਥੇ ਇਹ ਪ੍ਰਸ਼ਨ ਪੁੱਛਣਾ ਵਾਜਿਬ ਹੋਵੇਗਾ ਕਿ ਜੇ ਹਰਿਮੰਦਰ ਸਾਹਿਬ 'ਤੇ ਹਮਲਾ ਕਰਕੇ ਸਿੱਖਾਂ ਨੂੰ ਬਲੂ ਸਟਾਰ ਜਿਹਾ ਸਦੀਵੀ ਜ਼ਖਮ ਕਾਂਗਰਸ ਨੇ ਦਿੱਤਾ ਹੈ ਤਾਂ ਹਰਿਮੰਦਰ ਸਾਹਿਬ ਅਤੇ ਹੋਰ ਸਿੱਖ ਗੁਰਦੁਆਰਿਆਂ ਵਿੱਚ ਭਗਵਾਂ ਫੈਲਾ ਕੇ ਸਿੱਖਾਂ ਦੀ ਵੱਖਰੀ ਹੋਦ ਉਤੇ ਨਾ-ਸਹਿਣ ਯੋਗ ਵਾਰ ਕਿਸ ਨੇ ਕੀਤਾ ਹੈ?
ਅੱਜ ਜਦੋਂ ਸਿੱਖ ਗੁਰੂ ਨਾਨਕ ਦਾ 550ਵੇਂ ਪ੍ਰਕਾਸ਼ ਪੁਰਬ ਬੜੀ ਧੂੁਮ-ਧਾਮ ਨਾਲ ਮਨਾ ਰਹੇ ਹਨ, ਅਜਿਹੇ ਮੌਕੇ 'ਤੇ ਹਰਿਮੰਦਰ ਸਾਹਿਬ ਤੋਂ ਪੰਥਕ ਰਹਿਤ ਮਰਿਯਾਦਾ ਦੇ ਉਲਟ ਗਲ ਵਿੱਚ ਭਗਵੇਂ ਰੰਗ ਦੇ ਪੱਲੇ ਪਾ ਕੇ ਦਿਖਾਉਣੇ ਪੰਥ ਲਈ ਕੋਈ ਚੰਗੀ ਖਬਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦਿਵਸ ਦੇ ਜਲੌਅ ਸਮੇਂ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਖੜ੍ਹੇ ਦੋ ਚੋਬਦਾਰਾਂ ਨੇ ਬਸੰਤੀ ਰੰਗ ਦੇ ਚੋਲੇ ਪਾਏ ਹੋਏ ਸਨ, ਪਰ ਉਨ੍ਹਾਂ ਦੇ ਗਲਾਂ ਵਿੱਚ ਭਗਵੇਂ ਰੰਗ ਦੇ ਕੱਪੜੇ ਲਟਕ ਰਹੇ ਸਨ। ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਕਾਰ ਵਾਲੇ ਦੋਵੇਂ ਨਿਸ਼ਾਨ ਸਾਹਿਬ ਨੂੰ ਭਗਵਾਂ ਚੋਲਾ ਪਹਿਨਾਉਣਾ ਵੀ ਅਤਿ ਮੰਦਭਾਗਾ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਕੋਲੋਂ ਇਸ ਬਸੰਤੀ ਜਾਂ ਕੇਸਰੀ ਤੋਂ ਭਗਵੇਂ ਰੰਗ ਵਿੱਚ ਬਦਲਣ ਦਾ ਜਵਾਬ ਮੰਗਣਗੀਆਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ