Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਪੰਜਾਬ

ਮਲੇਸ਼ੀਆ ਵਿੱਚ ਲਿਜਾ ਕੇ ਦੇਹ ਵਪਾਰ ਲਈ ਮਜਬੂਰ ਕੀਤਾ ਗਿਆ

October 08, 2019 09:39 AM

ਮੋਗਾ, 7 ਅਕਤੂਬਰ (ਪੋਸਟ ਬਿਊਰੋ)- ਇਸ ਸ਼ਹਿਰ ਵਿੱਚ ਰਹਿਣ ਵਾਲੀ ਇੱਕ ਮਹਿਲਾ ਆਪਣੇ ਗੁਆਂਢ ਰਹਿੰਦੀ ਲੜਕੀ ਨੂੰ 25 ਹਜ਼ਾਰ ਰੁਪਏ ਮਹੀਨੇ 'ਤੇ ਘਰੇਲੂ ਕੰਮ ਕਰਾਉਣ ਲਈ ਮਲੇਸ਼ੀਆ ਲੈ ਗਈ ਤੇ ਉਥੇ ਉਸ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨਹੀਂ ਮੰਨੀ ਤਾਂ ਬੰਦੀ ਬਣਾ ਕੇ ਚਾਰ ਸਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਰਹੀ ਅਤੇ 18-18 ਘੰਟੇ ਕੰਮ ਕਰਵਾ ਕੇ ਵੀ ਤਨਖਾਹ ਨਹੀਂ ਦਿੱਤੀ। ਫਿਰ ਲੜਕੀ ਦੀ ਮਾਂ ਮਲੇਸ਼ੀਆ ਵਿੱਚ ਇੱਕ ਗੁਰਦੁਆਰੇ ਦੇ ਪਾਠੀ ਦੀ ਮਦਦ ਨਾਲ ਓਥੋਂ ਦੀ ਪੁਲਸ ਨੂੰ ਨਾਲ ਲੈ ਕੇ ਬੇਟੀ ਨੂੰ ਛੁਡਾ ਕੇ ਭਾਰਤ ਆਈ ਹੈ। ਪੁਲਸ ਨੇ ਇਸ ਸੰਬੰਧ ਵਿੱਚ ਨੋਇਡਾ ਦੇ ਇੱਕ ਟਰੈਵਲ ਏਜੰਟ ਤੇ ਲੜਕੀ ਦੀ ਗੁਆਂਢਣ ਮਹਿਲਾ ਸਮੇਤ ਤਿੰਨ ਜਣਿਆਂ ਵਿਰੁੱਧ ਧੋਖਾਧੜੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।
ਭਾਰਤ ਵਾਪਸ ਆਈ ਲੜਕੀ ਨੇ ਦੱਸਿਆ ਕਿ ਕਿਰਨਜੀਤ ਕੌਰ, ਕਰਮਜੀਤ ਕੌਰ ਅਤੇ ਰੇਸ਼ਮ ਸਿੰਘ ਇੱਕ ਗੈਂਗ ਚਲਾ ਰਹੇ ਹਨ, ਜਿਹੜਾ ਭਾਰਤ ਵਿੱਚੋਂ ਮਾਸੂਮ ਲੜਕੀਆਂ ਨੂੰ ਵਿਦੇਸ਼ ਵਿੱਚ ਚੰਗੀ ਤਨਖਾਹ 'ਤੇ ਕੰਮ ਦਿਵਾਉਣ ਦੇ ਸੁਫਨੇ ਦਿਖਾ ਕੇ ਓਥੇ ਲਿਜਾਂਦੇ ਅਤੇ ਫਿਰ ਦੇਹ ਵਪਾਰ ਲਈ ਮਜਬੂਰ ਕਰਦੇ ਹਨ। ਪੀੜਤ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਕੁਲਦੀਪ ਕੌਰ ਪਤਨੀ ਅਸ਼ੋਕ ਕੁਮਾਰ ਉਨ੍ਹਾਂ ਦੀ ਗੁਆਂਢਣ ਹੈ। ਚਾਰ ਸਾਲ ਪਹਿਲਾਂ ਕੁਲਦੀਪ ਕੌਰ ਦੀ ਮਲੇਸ਼ੀਆ ਵਿੱਚ ਰਹਿੰਦੀ ਭੈਣ ਕਰਮਜੀਤ ਕੌਰ ਆਈ ਸੀ। ਉਸ ਨੇ ਮਨਜੀਤ ਕੌਰ ਨੂੰ ਕਿਹਾ ਕਿ ਉਹ ਆਪਣੀ ਧੀ ਸੁਖਬਿੰਦਰ ਕੌਰ ਉਰਫ ਜੋਤੀ ਨੂੰ ਮਲੇਸ਼ੀਆ ਭੇਜ ਦੇਵੇ, ਉਥੇ ਉਸ ਨੂੰ 25 ਹਜ਼ਾਰ ਰੁਪਏ ਮਹੀਨੇ 'ਤੇ ਘਰੇਲੂ ਕੰਮ ਮਿਲ ਜਾਏਗਾ। ਇਸ ਦੇ ਲਈ ਨੋਇਡਾ ਦੇ ਇੱਕ ਏਜੰਟ ਨੂੰ ਜਲੰਧਰ ਵਿੱਚ ਮਿਲਣ ਲਈ ਕਿਹਾ ਸੀ ਤੇ ਇਸੇ ਏਜੰਟ ਨੇ ਜੋਤੀ ਨੂੰ ਮਲੇਸ਼ੀਆ ਭੇਜਿਆ ਸੀ। ਤਿੰਨ ਸਾਲ ਤੱਕ ਜਦ ਜੋਤੀ ਨਾਲ ਉਸ ਦੀ ਮਾਂ ਜਾਂ ਪਰਵਾਰ ਦੇ ਕਿਸੇ ਮੈਂਬਰ ਦੀ ਗੱਲ ਨਾ ਹੋਈ ਤਾਂ ਜੋਤੀ ਦੀ ਮਾਂ ਮਨਜੀਤ ਕੌਰ ਨੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਮਨਜੀਤ ਦੀ ਗੱਲ ਮਲੇਸ਼ੀਆ ਦੇ ਇੱਕ ਗੁਰਦੁਆਰੇ ਵਿੱਚ ਅਮਰਜੀਤ ਸਿੰਘ ਨਾਂਅ ਦੇ ਪਾਠੀ ਨਾਲ ਹੋਈ ਤਾਂ ਪਾਠੀ ਦੇ ਕਹਿਣ 'ਤੇ ਮਨਜੀਤ ਕੌਰ ਓਥੇ ਗਈ। ਉਥੇ ਅਮਰਜੀਤ ਸਿੰਘ ਨੇ ਜੋਤੀ ਨੂੰ ਤਲਾਸ਼ ਕਰਨ ਵਿੱਚ ਉਸ ਦੀ ਮਦਦ ਕੀਤੀ ਅਤੇ ਮਲੇਸ਼ੀਆ ਪੁਲਸ ਦੀ ਮਦਦ ਨਾਲ ਮਨਜੀਤ ਬੇਟੀ ਛੁਡਵਾ ਕੇ ਭਾਰਤ ਵਾਪਸ ਲੈ ਕੇ ਆਈ ਹੈ। ਪਤਾ ਲੱਗਾ ਹੈ ਕਿ ਮਲੇਸ਼ੀਆ ਪਹੁੰਚਣ ਪਿੱਛੋਂ ਕਰਮਜੀਤ ਕੌਰ ਅਤੇ ਉਸ ਦੇ ਭਰਾ ਰੇਸ਼ਮ ਸਿੰਘ ਨੇ ਜੋਤੀ ਨੂੰ ਮਲੇਸ਼ੀਆ ਵਿੱਚ ਰਹਿੰਦੀ ਕਿਰਨਜੀਤ ਕੌਰ ਦੇ ਘਰ ਕੰਮ ਦਿਵਾਉਣ ਦੇ ਨਾਂਅ ਉੱਤੇ ਅੱਸੀ ਹਜ਼ਾਰ ਰੁਪਏ ਲਏ ਸਨ। ਕੁਝ ਦਿਨ ਜੋਤੀ ਕਰਮਜੀਤ ਕੌਰ ਦੇ ਘਰ ਰਹੀ, ਫਿਰ ਉਸ ਨੂੰ ਕਿਰਨਜੀਤ ਕੌਰ ਦੇ ਘਰ ਕੰਮ 'ਤੇ ਲਾ ਦਿੱਤਾ। ਇੱਕ ਸਾਲ ਹੋਰ ਸਭ ਠੀਕ ਰਿਹਾ, ਜੋਤੀ ਨੂੰ ਤਨਖਾਹ ਨਹੀਂ ਮਿਲੀ, ਪਰ ਪਰਵਾਰ ਦੇ ਲੋਕਾਂ ਨਾਲ ਫੋਨ 'ਤੇ ਗੱਲ ਕਰਾਉਂਦੇ ਰਹੇ। ਇਸ ਦੌਰਾਨ ਜੋਤੀ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਗਿਆ, ਪਰ ਜੋਤੀ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੇ ਘਰ ਦਿਆਂ ਨਾਲ ਉਸ ਦੀ ਗੱਲ ਕਰਾਉਣੀ ਬੰਦ ਕਰ ਦਿੱਤੀ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਣ ਲੱਗੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ