Welcome to Canadian Punjabi Post
Follow us on

01

May 2024
ਬ੍ਰੈਕਿੰਗ ਖ਼ਬਰਾਂ :
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
 
ਭਾਰਤ

ਹੋਟਲ ਦੇ ਲੇਡੀਜ਼ ਵਾਸ਼ਰੂਮ ਵਿੱਚ ਜਾਣੋਂ ਰੋਕਿਆ ਤਾਂ ਬਸਪਾ ਨੇਤਾ ਦੇ ਪੁੱਤਰ ਨੇ ਪਿਸਤੌਲ ਤਾਣ ਦਿੱਤੀ

October 18, 2018 07:30 AM

ਨਵੀਂ ਦਿੱਲੀ, 17 ਅਕਤੂਬਰ (ਪੋਸਟ ਬਿਊਰੋ)- ਦਿੱਲੀ ਦੇ ਭੀਕਾਜੀ ਕਾਮਾ ਪਲੇਸ ਵਿੱਚ ਫਾਈਵ ਸਟਾਰ ਹੋਟਲ ਹਿਆਤ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਪਾਰਲੀਮੈਂਟ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਨੇ ਭੱਦਾ ਵਿਹਾਰ ਕੀਤਾ। ਪਹਿਲਾਂ ਉਹ ਜਬਰ ਦਸਤੀ ਲੇਡੀਜ਼ ਵਾਸ਼ਰੂਮ ਵਿੱਚ ਜਾ ਵੜਿਆ, ਟੋਕਣ ਉੱਤੇ ਪਿਸਟਲ ਤਾਣ ਕੇ ਪਤੀ-ਪਤਨੀ ਅਤੇ ਉਸ ਹੋਟਲ ਦੇ ਸਟਾਫ ਨੂੰ ਧਮਕਾਉਂਦਾ ਰਿਹਾ ਤੇ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ।
ਇਸ ਸੰਬੰਧ ਵਿੱਚ ਵੀਡੀਓ ਵਾਇਰਲ ਹੋ ਜਾਣ ਮਗਰੋਂ ਦਿੱਲੀ ਪੁਲਸ ਨੇ ਆਸ਼ੀਸ਼ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਕੱਲ੍ਹ ਦੁਪਹਿਰ ਦਿੱਲੀ ਪੁਲਸ ਆਸ਼ੀਸ਼ ਦੀ ਤਲਾਸ਼ ਕਰਦੀ ਹੋਈ ਲਖਨਊ ਉਸ ਦੇ ਘਰ ਵੀ ਪਹੁੰਚੀ, ਪਰ ਉਹ ਹੱਥ ਨਹੀਂ ਲੱਗਾ। ਸ਼ਨੀਵਾਰ ਰਾਤ ਵਾਪਰੀ ਇਸ ਘਟਨਾ ਬਾਰੇ ਕਿਸੇ ਨੇ ਵੀ ਸ਼ਿਕਾਇਤ ਨਹੀਂ ਦਰਜ ਕਰਵਾਈ। ਪੁਲਸ ਨੇ ਵੀਡੀਓ ਦੇ ਆਧਾਰ 'ਤੇ ਦੋਸਲੀ ਦੇ ਖਿਲਾਫ ਆਰ ਕੇ ਪੁਰਮ ਥਾਣੇ ਵਿੱਚ ਆਰਮਜ਼ ਐਕਟ ਅਤੇ ਹੋਰਨਾਂ ਧਾਰਾਵਾਂ ਦੀ ਰਿਪੋਰਟ ਦਰਜ ਕੀਤੀ ਹੈ। ਹੋਟਲ ਦੇ ਅਸਿਸਟੈਂਟ ਸਕਿਓਰਿਟੀ ਮੈਨੇਜਰ ਦਾ ਕਹਿਣਾ ਹੈ ਕਿ ਇਹ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਲੇਡੀਜ਼ ਵਾਸ਼ਰੂਮ ਵਿੱਚ ਵੜ ਗਿਆ ਹੈ। ਜਦੋਂ ਉਹ ਪਹੁੰਚੇ ਤਾਂ ਵਾਸ਼ਰੂਮ ਦੇ ਬਾਹਰ ਬਹਿਸ ਹੋ ਰਹੀ ਸੀ। ਇਸ ਦੇ ਬਾਅਦ ਆਸ਼ੀਸ਼ ਪਾਂਡੇ ਆਪਣੀ ਬੀ ਐਮ ਡਬਲਯੂ ਕਾਰ ਵਿੱਚੋ ਪਿਸਟਲ ਕੱਢ ਲਿਆਇਆ ਤੇ ਪਤੀ-ਪਤਨੀ ਨੂੰ ਧਮਕਾਉਣ ਲੱਗ ਪਿਆ। ਆਸ਼ੀਸ਼ ਦੇ ਨਾਲ ਤਿੰਨ ਲੜਕੀਆਂ ਵੀ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀ ਬੰਗਾਲ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਫੈਸਲੇ `ਤੇ ਸੁਪਰੀਮ ਕੋਰਟ ਵੱਲੋਂ ਰੋਕ ਉੱਤਰਾਖੰਡ ਦੇ ਜੰਗਲਾਂ ਨੂੰ ਅੱਗ ਲਾਉਣ ਵਾਲੇ 7 ਮੁਲਜ਼ਮ ਰੰਗੇ ਹੱਥੀਂ ਕਾਬੂ, ਇੱਕ ਨੇਪਾਲੀ ਮਜ਼ਦੂਰ ਵੀ ਸ਼ਾਮਿਲ ਛੱਤੀਸਗੜ੍ਹ 'ਚ ਸੁੱਕੀ ਬਰਫ਼ ਖਾਣ ਨਾਲ ਬੱਚੇ ਦੀ ਮੌਤ, ਕਈ ਬੀਮਾਰ ਬਿਹਾਰ 'ਚ ਹਵਾ 'ਚ ਉਲਝਿਆ ਅਮਿਤ ਸ਼ਾਹ ਦਾ ਹੈਲੀਕਾਪਟਰ, ਪਾਇਲਟ ਨੇ ਕੀਤਾ ਕੰਟਰੋਲ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ