Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਵ੍ਹਾਈਟ ਹਾਊਸ ਵਿੱਚ ਚੂਹਿਆਂ ਦਾ ਦਬਦਬਾ, ਪੱਤਰਕਾਰ ਦੀ ਗੋਦ ਵਿੱਚ ਚੂਹਾ ਆਣ ਡਿੱਗਾ

October 03, 2019 09:46 AM

ਵਾਸ਼ਿੰਗਟਨ, 2 ਅਕਤੂਬਰ (ਪੋਸਟ ਬਿਊਰੋ)- ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੇ ਘਰ ਵਿਚ ਚੂਹਿਆਂ ਦੀ ਦਹਿਸ਼ਤ ਹੈ। ਵ੍ਹਾਈਟ ਹਾਊਸ ਦੀ ਛੱਤ ਤੋਂ ਇਕ ਚੂਹਾ ਡਿੱਗਣ ਨਾਲ ਮੰਗਲਵਾਰ ਨੂੰ ਪੱਤਰਕਾਰ ਵੀ ਹੈਰਾਨ ਰਹਿ ਗਏ। ਇਕ ਚੂਹਾ ਇੱਕ ਪੱਤਰਕਾਰ ਪੀਟਰ ਅਲੈਗਜ਼ੈਂਡਰ ਦੀ ਗੋਦੀ ਵਿਚ ਆਣ ਡਿੱਗਾ। ਇਸ ਦੇ ਬਾਅਦ ਇਹ ਚੂਹਾ ਇਕ ਸ਼ੈਲਫ ਹੇਠਾਂ ਉਲਝੀਆਂ ਹੋਈਆਂ ਤਾਰਾਂ ਵਿਚ ਜਾ ਕੇ ਲੁਕ ਗਿਆ।
ਪੱਤਰਕਾਰ ਦੀ ਗੋਦੀ ਵਿਚ ਚੂਹੇ ਦੇ ਅਚਾਨਕ ਡਿੱਗਣ ਨਾਲ ਨੇੜੇ ਬੈਠੇ ਦੂਜੇ ਪੱਤਰਕਾਰ ਡਰ ਗਏ ਤੇ ਓਥੇ ਹਫੜਾ-ਦਫੜੀ ਮੱਚ ਗਈ। ਕੁਝ ਪੱਤਰਕਾਰ ਚੂਹੇ ਨੂੰ ਭਜਾਉਣ ਅਤੇ ਫੜਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੇ ਬਾਅਦ ਚੂਹਾ ਪ੍ਰੈੱਸ ਏਰੀਆ ਤੋਂ ਹੁੰਦੇ ਹੋਏ ਬ੍ਰੀਫਿੰਗ ਰੂਮ ਵੱਲ ਜਾ ਕੇ ਗਾਇਬ ਹੋ ਗਿਆ। ਇਸ ਬਾਰੇ ਵ੍ਹਾਈਟ ਹਾਊਸ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ। ਸੋਸ਼ਲ ਮੀਡੀਆ ਉਤੇ ਚੂਹੇ ਦੀ ਤਸਵੀਰ ਅਤੇ ਉਸ ਨੂੰ ਫੜਨ ਦੀ ਕੀਤੀ ਗਈ ਕੋਸ਼ਿਸ਼ ਬਾਰੇ ਕਈ ਟਵੀਟਸ ਅਤੇ ਕੁਮੈਂਟਸ ਕੀਤੇ ਗਏ ਹਨ, ਜਿਨ੍ਹਾਂ ਦੀ ਹਰ ਪਾਸੇ ਚਰਚਾ ਹੈ।
ਵਰਨਣ ਯੋਗ ਹੈ ਕਿ 23ਵੇਂ ਰਾਸ਼ਟਰਪਤੀ ਬੇਂਜਾਮਿਨ ਹੈਰੀਸਨ ਦੀ ਪਤਨੀ ਕੈਰੋਲੀਨ ਨੇ ਇਕ ਵਾਰ ਕਿਹਾ ਸੀ, ‘ਚੂਹਿਆਂ ਨੇ ਇਮਾਰਤ ਉੱਤੇ ਕਬਜ਼ਾ ਕਰ ਲਿਆ ਹੈ। ਇਸ ਲਈ ਉਨ੍ਹਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਚੂਹਿਆਂ ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਉਹ ਇੰਨੇ ਦਲੇਰ ਹੋ ਗਏ ਹਨ ਕਿ ਉਹ ਮੇਜ ਉੱਤੇ ਮਿਲ ਜਾਂਦੇ ਹਨ।` ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2017 ਵਿਚ ਕਿਹਾ ਸੀ, ‘ਵ੍ਹਾਈਟ ਹਾਊਸ ਇਕ ਅਸਲੀ ਕੂੜਾਘਰ ਹੈ।`
ਵ੍ਹਾਈਟ ਹਾਊਸ ਅਤੇ ਨਾਲ ਲੱਗਦੇ ਇਲਾਕੇ ਦੀ ਦੇਖਭਾਲ ਰਾਸ਼ਟਰੀ ਪਾਰਕ ਸਰਵਿਸ ਵੱਲੋਂ ਕੀਤੀ ਜਾਂਦੀ ਹੈ ਜੋ ਹਰ ਹਫਤੇ ਚੂਹਿਆਂ ਨੂੰ ਭਜਾਉਣ ਲਈ ਸਫਾਈ ਮੁਹਿੰਮ ਚਲਾਉਂਦੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ