*ਲੋਹਮਣੀ ਦਾ ਅੰਕ ਅਤੇ ਕਲਾਕਾਰ ਵੱਲੋ ਡਾ. ਸੁਰਜੀਤ ਬਰਾੜ ਵਿਸ਼ੇਸ ਅੰਕ ਰਿਲੀਜ਼, ਸਮਾਗਮ ਵਿਚ ਸੱਤ ਸਾਹਿਤਕ ਪੁਸਤਕਾਂ ਲੋਕ ਅਰਪਣ
*ਕਵੀ ਦਰਬਾਰ ਵਿਚ ਕਵੀਆਂ ਨੇ ਬੰਨ੍ਹਿਆ ਖੂਬ ਰੰਗ
ਮੋਗਾ, 25 ਅਪ੍ਰੈਲ (ਪੋਸਟ ਬਿਉਰੋ): ਬੀਤੇ ਦਿਨ ਅਦਾਰਾ ਲੋਹਮਣੀ ਅਤੇ ਅੰਤਰਰਾਸ਼ਟਰੀ ਲੇਖਕ ਪਾਠਕ ਮੰਚ ਵੱਲੋਂ, ਸਵ: ਨਛੱਤਰ ਕੌਰ ਗਿੱਲ ਦੀ ਯਾਦ ਵਿੱਚ ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਮੋਹਨ ਤਿਆਗੀ, ਡਾ ਅਰਵਿੰਦਰ ਕੌਰ ਕਾਕੜਾ, ਗੁਰਬਚਨ ਸਿੰਘ ਚਿੰਤਕ, ਕੰਵਰਜੀਤ ਸਿੰਘ ਭੱਠਲ, ਡਾ ਸੁਰਜੀਤ ਬਰਾੜ ਘੋਲੀਆ ਨੂੰ ਸਾਮਲ ਕੀਤਾ ਗਿਆ ਅਤੇ ਪ੍ਰਧਾਨਗੀ ਪ੍ਰਸਿੱਧ ਵਿਅੰਗਕਾਰ ਕੇ ਐਲ ਗਰਗ ਨੇ ਕੀਤੀ। ਮੁੱਖ ਮਹਿਮਾਨ ਡਾ ਮੋਹਨ ਤਿਆਗੀ ਨੇ 'ਸਮਕਾਲੀ ਪ੍ਰਸਥਿਤੀਆਂ ਅਤੇ ਪੰਜਾਬੀ ਕਵਿਤਾ' ਵਿਸ਼ੇ ਉੱਤੇ ਆਪਣਾ ਭਾਸ਼ਨ ਦਿੱਤਾ ਅਤੇ ਬੜੀ ਬਾਰੀਕੀ ਨਾਲ