ਕਹਾਣੀ

ਜੀਵਨ ਦੀ ਸਾਰਥਿਕਤਾ

January 9, 2018 at 10:51 pm

-ਗੋਪਾਲ ਨਾਰਾਇਣ ਆਵਟੇ ਰਚਨਾ ਦੀ ਪ੍ਰੀਖਿਆ ਦਾ ਨਤੀਜਾ ਕੱਲ੍ਹ ਸਵੇਰੇ ਆਉਣਾ ਹੈ। ਪਤਾ ਨਹੀਂ ਕਿਉਂ, ਰਾਤ ਇੰਨੀ ਲੰਮੀ ਲੱਗ ਰਹੀ ਹੈ। ਜਾਪਦਾ ਹੈ ਜਿਵੇਂ ਸਵੇਰ ਹੋਵੇਗੀ ਹੀ ਨਹੀਂ। ਮੈਂ ਪਤਾ ਨਹੀਂ ਕਿੰਨੀਆਂ ਸ਼ੰਕਾਵਾਂ ਨੂੰ ਮਨ ਵਿੱਚ ਬਿਠਾਈ ਨਤੀਜੇ ਦੀ ਉਡੀਕ ਕਰ ਰਹੀ ਹਾਂ। ਸ਼ਾਮ ਨੂੰ ਜਤਿਨ ਤੇ ਭੂਮਿਕਾ ਦਾ ਫੋਨ […]

Read more ›

ਖੁਆਜਾ ਪੀਰ

December 19, 2017 at 9:21 pm

-ਸਤਨਾਮ ਚੌਹਾਨ ਮੀਂਹ ਵਰ੍ਹ ਕੇ ਹਟਿਆ ਸੀ, ਦੂਰ ਅਸਮਾਨ ਵਿੱਚ ਸਤਰੰਗੀ ਪੀਂਘ ਪੈ ਗਈ ਸੀ। ਲੋਕ ਕਹਿੰਦੇ ਹਨ ਕਿ ਸਤਰੰਗੀ ਪੀਂਘ ਇੰਦਰ ਦੀ ਪਟਰਾਣੀ ਦੇ ਘੱਗਰੇ ਦਾ ਨਾਲਾ ਹੁੰਦੈ। ਖੇਤਾਂ ਵਿੱਚ ਕੰਮ ਕਰਦੇ ਜੀਤੇ ਨੂੰ ਉਸ ਦਾ ਸੀਰੀ ਜੇਠੂ ਕਹਿ ਰਿਹਾ ਸੀ, ਅੱਛਾ ਯਾਰ ਜੇਠਿਆ ਤੂੰ ਵੀ ਪੰਡਤਾਈਆਂ ਘੋਟਣ ਲੱਗ […]

Read more ›

ਬਾਈਪੋਲਰ

December 12, 2017 at 9:08 pm

-ਪ੍ਰੀਤਮਾ ਦੋਮੇਲ ਐਸ ਬਾਲਾਚੰਦਰਨ ਕੇਰਲ ਦਾ ਰਹਿਣ ਵਾਲਾ ਸੀ, ਪਰ ਉਸ ਨੇ ਆਪਣੀ ਨੌਕਰੀ ਦੇ 20 ਸਾਲ ਹਰਿਆਣੇ ਤੇ ਪੰਜਾਬ ਦੇ ਬੈਂਕਾਂ ਵਿੱਚ ਹੀ ਬਿਤਾਏ ਸਨ। ਸ਼ਾਦੀ ਕਰਵਾ ਕੇ ਉਹ ਹਰਿਆਣੇ ਦੇ ਕਰਨਾਲ ਸ਼ਹਿਰ ਦੀ ਬੈਂਕ ਵਿੱਚ ਲੱਗ ਗਿਆ ਸੀ। ਉਸ ਦੇ ਦੋਵੇਂ ਬੱਚੇ ਰਾਧਾ ਤੇ ਰਮਨ ਇਧਰ ਹੀ ਪੈਦਾ […]

Read more ›

ਮਲਟੀਪਰਪਜ਼

November 14, 2017 at 2:07 pm

-ਬਲਦੇਵ ਸਿੰਘ (ਸੜਕਨਾਮਾ) ਬੇਦੀ ਨੂੰ ਆਪਣੇ ਦੋਸਤ ਕੋਲੋਂ ਪਤਾ ਲੱਗਿਆ ਕਿ ਲਹਿੰਬਰ ਸੋਢੀ ਨੂੰ ਅਮਰੀਕਾ ਤੋਂ ਆਇਆਂ ਪੰਦਰਾਂ ਦਿਨ ਹੋ ਗਏ ਹਨ। ਬੇਦੀ ਹੈਰਾਨ ਹੋਇਆ, ਉਸ ਨੂੰ ਯਕੀਨ ਨਹੀਂ ਸੀ ਆ ਰਿਹਾ, ਸੋਢੀ ਤਾਂ ਪੰਦਰਾਂ ਮਿੰਟ ਨਹੀਂ ਸੀ ਆਪਣੇ ਘਰ ਬਹਿੰਦਾ, ਪਹਿਲਾਂ ਮੇਰੇ ਕੋਲ ਆਉਂਦਾ ਹੁੰਦਾ ਸੀ। ਕਦੇ ਸੋਨੇ ਦੀ […]

Read more ›

ਸੰਖਨਾਦ

November 7, 2017 at 7:43 pm

-ਮੁਨਸ਼ੀ ਪ੍ਰੇਮ ਚੰਦ -ਪੰਜਾਬੀ ਰੂਪ- ਹਰੀ ਕ੍ਰਿਸ਼ਨ ਮਾਇਰ ਭਾਨੂੰ ਚੌਧਰੀ ਪਿੰਡ ਦਾ ਮੁਖੀਆ ਸੀ। ਉਸ ਦਾ ਸਭ ਪਾਸੇ ਬੜਾ ਮਾਣ ਤਾਣ ਸੀ। ਦਰੋਗਾ ਜੀ ਆਉਂਦੇ ਤਾਂ ਉਸ ਨੂੰ ਬੋਰੀ ਵਿਛਾਏ ਬਿਨਾਂ ਭੁੰਜੇ ਨਾ ਬੈਠਣ ਦਿੰਦੇ। ਉਸ ਦੀ ਚੰਗੀ ਧਾਂਕ ਬਣੀ ਹੋਈ ਸੀ। ਭਾਨੂੰ ਚੌਧਰੀ ਦੀ ਮਰਜ਼ੀ ਤੋਂ ਬਗੈਰ ਪਿੰਡ ਵਿੱਚ […]

Read more ›

ਮਿੱਟੀ ਦਾ ਮੁੱਲ

October 31, 2017 at 9:27 pm

-ਸੁਖਦੇਵ ਸਿੰਘ ਮਾਨ ਸਿਰਹਾਣੇ ਪਏ ਅਲਾਰਮ ਨੇ ਤਿੰਨ ਵਜਾ ਦਿੱਤੇ ਸਨ। ਭਗਤੂ ਨੇ ਅੱਭੜਵਾਹੇ ਸਿਰ ਚੁੱਕਿਆ ਅਤੇ ਵਾਲਾਂ ਦੀਆਂ ਜਟੂਰੀਆਂ ਨੂੰ ਕਸਣ ਲੱਗ ਪਿਆ। ਪਰ੍ਹੇ ਲੱਕਡ ਦੀ ਖੁਰਲੀ ‘ਤੇ ਖੜਾ ਉਸ ਦਾ ਖੱਚਰ ਵੀ ਕੰਨ ਛਿਨਕਣ ਲੱਗ ਪਿਆ। ਭਗਤੂ ਤਾਰਿਆਂ ਵੱਲ ਝਾਕਦਾ ਬੋਲਿਆ, ‘ਲੈ ਇਕੇਰਾਂ ਚਾਹ ਬਣਾ ਚੱਕਮੀਂ ਜੀ। ਮੈਂ […]

Read more ›

ਧਰਤੀ ਮਾਂ ਹੁੰਦੀ ਹੈ

October 3, 2017 at 8:40 pm

-ਸੁਖਚੈਨ ਸਿੰਘ ਭੰਡਾਰੀ ਨਾਂ ਤਾਂ ਉਸ ਦਾ ਗੁਰਜੰਟ ਸਿੰਘ ਸੀ, ਪਰ ਨਿੱਕੇ ਹੁੰਦਿਆਂ ਤੋਂ ਉਸ ਨੂੰ ਘਰ ਤੇ ਪਿੰਡ ਵਾਲੇ ਜੰਟਾ ਕਹਿ ਕੇ ਹੀ ਬੁਲਾਉਂਦੇ ਸਨ। ਜਦੋਂ ਉਹ ਸ਼ਾਮ ਨੂੰ ਖੇਤਾਂ ਤੋਂ ਮੁੜ ਕੇ ਘਰ ਆਉਂਦਾ ਤੇ ਰੋਟੀ ਟੁੱਕ ਖਾ ਕੇ ਪਿੰਡ ਦੀ ਕਿਸੇ ਹੱਟੀ ਦੇ ਥੜ੍ਹੇ ਉਤੇ ਗੱਲਾਂ ਮਾਰਨ […]

Read more ›

ਅੰਕਲ ਜਿਊਲਜ਼

September 26, 2017 at 8:45 pm

-ਗਾਇ ਦਿ ਮੋਪਾਸਾਂ ਘਰ ਦੀਆਂ ਸਾਰੀਆਂ ਉਮੀਦਾਂ ਉਸੇ ‘ਤੇ ਟਿਕੀਆਂ ਹੋਈਆਂ ਸਨ। ਬਚਪਨ ਤੋਂ ਹੀ ਮੈਂ ਉਸ ਬਾਰੇ ਗੱਲਾਂ ਸੁਣਦਾ ਰਿਹਾ ਸੀ। ਉਸ ਬਾਰੇ ਮੈਂ ਏਨਾ ਕੁਝ ਜਾਣਦਾ ਸੀ ਕਿ ਉਸ ਨੂੰ ਵੇਖਣ ਸਾਰ ਪਛਾਣ ਸਕਦਾ ਸੀ। ਉਸ ਦੀ ਜ਼ਿੰਦਗੀ ਬਾਰੇ ਮੈਂ ਹਰ ਗੱਲ ਤੋਂ ਵਾਕਫ ਸੀ ਸ਼ੁਰੂ ਤੋਂ ਲੈ […]

Read more ›

ਗ੍ਰਹਿ ਚਾਲ

September 19, 2017 at 8:53 pm

-ਪ੍ਰੀਤਮਾ ਦੋਮੇਲ ਜ਼ਿਲ੍ਹੇ ਦੇ ਉਸ ਪੁਰਾਣੇ ਜਿਹੇ ਹਸਪਤਾਲ ਵਿੱਚ ਇਸ ਵੇਲੇ ਸ਼ਾਂਤੀ ਹੈ। ਇੱਕ ਅਜੀਬ ਜਿਹੀ ਥੱਕੀ ਹੋਈ ਖਾਮੋਸ਼ੀ ਹੈ। ਵੈਸੇ ਤਾਂ ਕਹਿੰਦੇ ਨੇ ਰੇਲਵੇ ਸਟੇਸ਼ਨਾਂ ਅਤੇ ਬਸ ਅੱਡਿਆਂ ਤੇ ਹਸਪਤਾਲਾਂ ਵਿੱਚ ਕਦੇ ਵੀ ਖਾਮੋਸ਼ੀ ਨਹੀਂ ਹੁੰਦੀ, ਇਹ ਸਥਾਨ ਅਜਿਹੇ ਹਨ, ਜੋ ਕਦੇ ਨਹੀਂ ਸੌਂਦੇ, ਪਰ ਪਤਾ ਨਹੀਂ ਕਿਉਂ ਇਹ […]

Read more ›

ਸੁਰੱਖਿਆ ਚੱਕਰ

September 12, 2017 at 9:19 pm

-ਡਾ. ਵੀਰੇਂਦਰ ਮਹਿੰਦੀਰੱਤਾ ਪੰਜਾਬੀ ਰੂਪ- ਸੁਭਾਸ਼ ਭਾਸਕਰ ਰਾਜੇਂਦਰ ਸੇਠੀ ਨੂੰ ਕਦੇ ਸਮਝ ਵਿੱਚ ਨਹੀਂ ਆਇਆ ਕਿ ਜਦੋਂ ਬੱਚਿਆਂ ਦਾ ਫੋਨ ਆਉਂਦਾ ਹੈ, ਉਸ ਨਾਲ ਭਾਵੇਂ ਜਿੰਨੀਆਂ ਮਰਜ਼ੀ ਲੰਬੀਆਂ ਗੱਲਾਂ ਕਰ ਲੈਣ, ਉਦੋਂ ਤੀਕ ਉਨ੍ਹਾਂ ਨੂੰ ਚੈਨ ਨਹੀਂ ਆਉਂਦਾ, ਜਦੋਂ ਤੀਕ ਆਪਣੀ ਮਾਂ ਨਾਲ ਗੱਲ ਨਾ ਹੋਵੇ। ਅਮਰੀਕਾ ਤੋਂ ਜਦੋਂ ਕਦੇ […]

Read more ›