ਕਵਿਤਾਵਾਂ

‘ਕੱਲੇ ਹੀ ਰਹਿ ਜਾਈਏ

June 27, 2017 at 8:27 pm

-ਸੁਖਦੇਵ ਸ਼ਰਮਾ ਧੂਰੀ ਦੁਸ਼ਮਣ ਯਾਰ ਬਣਾ ਬੈਠੇ ਹਾਂ। ਕਿੱਡਾ ਧੋਖਾ ਖਾ ਬੈਠੇ ਹਾਂ। ਦਿਲਗੀਰਾਂ ਦੀ ਦੁਨੀਆ ਅੰਦਰ, ਦਿਲ ਦਾ ਹਾਲ ਸੁਣਾ ਬੈਠੇ ਹਾਂ। ਟੁੱਟੀ ਹੋਈ ਵੀਣਾ ਦੇ ਵਿੱਚੋਂ, ਗੀਤ ਗਮਾਂ ਦੇ ਗਾ ਬੈਠੇ ਹਾਂ। ਕੁੰਦਨ ਨਾ ਹੋਈ ਸਾਡੀ ਕਾਇਆ, ਪਾਰਸ ਤਾਈਂ ਘਸਾ ਬੈਠੇ ਹਾਂ। ਕਿਸੇ ਵੈਦ ਤੋਂ ਗਿਆ ਨਾ ਫੜਿਆ, […]

Read more ›

ਵਣਜਾਰਾ

June 27, 2017 at 8:26 pm

-ਚਰਨਜੀਤ ਨੌਹਰਾ ਮਿਲੇ ਨਾ ਟਿਕਾਣਾ ਹਾਲੇ ਪਰ ਘੁੰਮ ਰਿਹਾ ਹਾਂ। ਮੈਂ ਵਣਜਾਰਾ ਮੋਢੇ ‘ਤੇ ਲੈ ਘਰ ਘੁੰਮ ਰਿਹਾ ਹਾਂ। ਇਕ ਉਡਾਣ ਕੀ ਭਰ ਲਈ ਮੈਂ ਉਲਟ ਹਵਾ ਦੇ, ਹੁਣ ਲੈ ਕੇ ਆਪਣੇ ਜ਼ਖਮੀ ਪਰ ਘੁੰਮ ਰਿਹਾ ਹਾਂ। ਜਾਣੂ ਹਾਂ ਕਿ ਸੱਚ ਦੀ ਖਾਤਰ ਸਿਰ ਦੇਣਾ ਪੈਂਦਾ, ਕੱਫਣ ਵਿੱਚ ਲੈ ਆਪਣਾ […]

Read more ›

ਤਰਲਾ

June 20, 2017 at 6:58 pm

-ਡਾ. ਨਰੇਸ਼ ਬਰੀਆ! ਤੂੰ ਹਰ ਵਰ੍ਹੇ ਆਪਣਾ ਨਵਾਂ ਘਰ ਬਣਾ ਲੈਂਦਾ ਏਂ ਨਾ ਤੂੰ ਢਿੱਡ ਨੂੰ ਗੰਢ ਮਾਰ ਕੇ ਪੈਸੇ ਬਚਾਉਂਦਾ ਏਂ ਨਾ ਕਿਸੇ ਪਾਸੋਂ ਉਧਾਰ ਮੰਗਦਾ ਏਂ ਨਾ ਕਿਸੇ ਬੈਂਕ ਤੋਂ ਕਰਜ਼ਾ ਲੈਂਦਾ ਏਂ ਤੇ ਘਰ ਵੀ ਅਜਿਹਾ ਮਜ਼ਬੂਤ ਬਣਾ ਲੈਂਦਾ ਏਂ ਨਾ ਨ੍ਹੇਰੀ ਉਸ ਨੂੰ ਤੋੜ ਸਕਦੀ ਹੈ […]

Read more ›

ਇਸ ਤਰ੍ਹਾਂ ਘੁਲ ਚੱਲਿਆ

May 30, 2017 at 11:46 am

-ਪ੍ਰੀਤ ਭਾਗੀਕੇ ਇਸ ਤਰ੍ਹਾਂ ਘੁਲ ਚੱਲਿਆ ਅੱਜ ਕੱਲ੍ਹ ਜ਼ਹਿਰ ਹਵਾਵਾਂ ਅੰਦਰ ਮੌਤ ਧੜਕਦੀ ਰਹਿੰਦੀ ਏ ਹੁਣ ਹਰ ਪਲ ਸਾਹਵਾਂ ਅੰਦਰ। ਹੁੰਦਾ ਪੁੱਤ ਜਵਾਨ ਵੇਖ ਕੇ ਲੋਰ ਜਿਹੀ ਵੀ ਚੜ੍ਹਦੀ ਨਸ਼ਿਆਂ ਨੇ ਪਰ ਪਾ ਰੱਖਿਆ ਏ ਡਰ ਜਿਹਾ ਮਾਵਾਂ ਅੰਦਰ। ਵਤਨੋਂ ਦੂਰ ਗਿਆ ਜੋ ..ਸ਼ਾਲਾ! ਰਹੇ ਹਮੇਸ਼ਾ ਹਸਦਾ ਤੁਰਿਆ ਸੀ ਜੋ […]

Read more ›

ਕੁਝ ਯਾਦਾਂ

May 30, 2017 at 11:46 am

-ਸੁਖਵਿੰਦਰ ਸਿੰਘ ਸਨੇਹ ਜਾਂਦੀਆਂ ਦਿਨ-ਬ-ਦਿਨ ਖਿੰਡਦੀਆਂ ਕੁਝ ਯਾਦਾਂ ਬਾਕੀ ਰਹਿ ਗਈਆਂ ਨੇ। ਮੇਰੇ ਗੁਆਚੇ ਪਿੰਡ ਦੀਆਂ ਕੁਝ ਯਾਦਾਂ ਬਾਕੀ ਰਹਿ ਗਈਆਂ ਨੇ। ਉਡ ਗਏ ਕਿਧਰੇ ਮੋਰ ਕਲਹਿਰੀ ਚੇਤੇ ਆਉਂਦੇ ਨੇ। ਬੀੜਾ, ਬੰਨੇ ਖੇਤ ਸੁਨਹਿਰੀ ਚੇਤੇ ਆਉਂਦੇ ਨੇ। ਰੂੜੀ ਕੋਲ ਉਗੇ ਰਿੰਡ ਦੀਆਂ ਕੁਝ ਯਾਦਾਂ ਬਾਕੀ ਰਹਿ ਗਈਆਂ ਨੇ। ਸੱਥਾਂ ਸੁੰਨੀਆਂ […]

Read more ›

ਤਕਦੀਰਾਂ

May 23, 2017 at 8:09 pm

-ਮਨਦੀਪ ਗਿੱਲ ਧੜਾਕ ਲਿਖਣ ਵਾਲੇ ਲਿਖ ਲੈਂਦੇ ਨੇ ਖੁਦ ਦੀਆਂ ਤਕਦੀਰਾਂ ਨੂੰ, ਜਿਹੜੇ ਲੜਾਉਂਦੇ ਰਹਿੰਦੇ ਨੇ ਨਿੱਤ ਹੀ ਤਦਬੀਰਾਂ ਨੂੰ। ਦੁਖ ਸੁਖ ਤੇ ਵਾਧੇ ਘਾਟੇ ਤਾਂ ਸਦਾ ਚਲਦੇ ਰਹਿਣੇ ਨੇ, ਰੋਣ ਵਾਲਿਆਂ ਰੋਈ ਜਾਣਾ ਮੱਥੇ ਦੀਆਂ ਲਕੀਰਾਂ ਨੂੰ। ਹੱਕ ਮਾਰ ਕੇ ਹੱਕਦਾਰਾਂ ਦਾ ਦੱਸ ਕਿੱਥੇ ਲੈ ਕੇ ਜਾਵੇਂਗਾ, ਨਾਲ ਨ੍ਹੀਂ […]

Read more ›

ਲੱਭ ਆਪਣਾ

May 23, 2017 at 8:08 pm

-ਕਿਰਨ ਪਾਹਵਾ ਲੱਭ ਆਪਣਾ ਕੋਈ ਤੇਰਿਆਂ ਤੇ ਮੇਰਿਆਂ ਦੀ ਭੀੜ ‘ਚੋਂ ਮਿਲੇਗਾ ਵਿਰਲਾ ਕੋਈ ਆਖਰ, ਬਖੇੜਿਆਂ ਦੀ ਭੀੜ ‘ਚੋਂ ਲਾਹ ਕੇ ਨਕਾਬ ਜੋ ਦੇਖਦਾ ਹੈ ਰੂਹ ਬੱਸ..!! ਲਿਆਵਾਂ ਕਿੱਥੋਂ ਚਿਹਰਾ ਉਹ ਚਿਹਰਿਆਂ ਦੀ ਭੀੜ ‘ਚੋਂ ਬਿਖਰ ਕੇ ਇਸ਼ਕ ‘ਚੋਂ, ਫਿਰ ਸੰਭਲ ਜਾਣਾ ਮੁਸ਼ਕਿਲ ਬਹੁਤ, ਪੁੱਛ ਕਿਸੇ ਇਕ ਨੂੰ, ਵਿਛੜਿਆਂ ਦੀ […]

Read more ›

ਇਰਾਦੇ ਨੇਕ ਜੇ ਤੇਰੇ

May 23, 2017 at 8:08 pm

-ਜਗਜੀਤ ਕੌਰ ਢਿੱਲਵਾਂ ਇਰਾਦੇ ਨੇਕ ਜੇ ਤੇਰੇ, ਰਹੇਗੀ ਤੋਟ ਨਾ ਕੋਈ। ਕਸੌਟੀ ਪਰਖ ਕੇ ਸੋਨਾ, ਰਹੇ ਜਿਉਂ ਖੋਟ ਨਾ ਕੋਈ। ਬਿਰਖ ਨੇ ਜੰਗਲਾਂ ਕੋਲੇ, ਸੁਣਾਏ ਦੁੱਖੜੇ ਆ ਕਰ, ਪਏ ਨੇ ਆਲ੍ਹਣੇ ਸੁੰਨੇ ਦਿਸੇ ਹੁਣ ਬੋਟ ਨਾ ਕੋਈ। ਜ਼ੁਬਾਂ ਦੇ ਤੀਰ ਐਸੇ ਸੀ, ਰਿਦੇ ਨੂੰ ਕਰ ਗਏ ਘਾਇਲ, ਹਕੀਮਾਂ ਵੇਖ ਕੇ […]

Read more ›

ਸਾਡੇ ਘਰ ਵਿੱਚ

May 16, 2017 at 10:10 pm

-ਮਹਿੰਦਰ ਮਾਨ ਸਾਡੇ ਘਰ ਵਿੱਚ ਜਾਣੇ ਨਾ ਕੋਈ ਨਾਮ ਸ਼ਰਾਬਾਂ ਦੇ, ਤਾਂਹੀ ਸਾਡੇ ਚਿਹਰੇ ਰਹਿਣ ਖਿੜੇ ਵਾਂਗ ਗੁਲਾਬਾਂ ਦੇ। ਅੱਜ ਕੱਲ੍ਹ ਲੋਕ ਇਨ੍ਹਾਂ ਨੂੰ ਪੜ੍ਹਨੇ ਦੀ ਹਿੰਮਤ ਨ੍ਹੀਂ ਕਰਦੇ, ਕਿੰਨਾ ਕੁਝ ਲਿਖਿਆ ਹੈ ਕਵੀਆਂ ਨੇ ਵਿੱਚ ਕਿਤਾਬਾਂ ਦੇ। ਹੁਣ ਆਪਣੇ ਸੋਹਣੇ ਮੁੱਖ ਬਚਾਉਣੇ ਆ ਗਏ ਹਨ ਸਾਨੂੰ, ਜਿੰਨੇ ਮਰਜ਼ੀ ਵਾਰ […]

Read more ›

ਉਡੀਕ

May 9, 2017 at 10:32 pm

-ਜਗਜੀਤ ਕੌਰ ਢਿੱਲਵਾਂ ਡਰਦੀ-ਡਰਦੀ ਪੁੱਛਦੀ, ਰੁੱਖਾਂ ਕੋਲੋਂ ਪੌਣ, ਕਿਸ ਨੇ ਵੱਢੇ ਅੰਗ ਵੇ, ਕਿਸ ਨੇ ਛਿੱਲੀ ਧੌਣ? ਫਸਲਾਂ ਪਾ ਕੇ ਕੀਰਨੇ, ਸਾਨੂੰ ਕਰਨ ਸਵਾਲ, ਰੁੱਖ ‘ਤੇ ਰਾਖਾ ਖੇਤ ਦਾ, ਟੰਗ ਗਿਆ ਹੈ ਕੌਣ? ਖੇੜਾ ਖਿੜ-ਖਿੜ ਹੱਸਦਾ, ਬਾਗਾਂ ਵਿਹੜੇ ਆਣ, ਕਿੱਕਲੀ ਪਾਈ ਤਿਤਲੀਆਂ, ਭੌਰੇ ਲੱਗੇ ਗਾਉਣ। ਪਾ ਲੰਬੀ ਤਾਰੀਖ ਵੇ, ਤੁਰ […]

Read more ›