ਕਵਿਤਾਵਾਂ

ਸ਼ਤਰੰਜ

July 10, 2018 at 10:52 pm

-ਗੋਗੀ ਜ਼ੀਰਾ ਰਾਜਨੀਤੀ, ਇਕ ਖੇਡ ਹੈ ਜਨਾਬ, ਸ਼ਤਰੰਜ ਦੀ ਤਰ੍ਹਾਂ। ਮਤਦਾਤਾ ਤਾਂ, ਇਕ ਪਿਆਦਾ ਹੈ, ਜੋ ਇਕ ਕਦਮ, ਅੱਗ ਚੱਲ, ਪਿੱਛੇ ਵੀ ਨਹੀਂ, ਮੁੜ ਸਕਦਾ। ਪਰ ਨੇਤਾ, ਰਾਜੇ, ਵਜ਼ੀਰ, ਹਾਥੀ, ਘੋੜੇ ਵਾਂਗ, ਸਿੱਧੀ, ਤਿਰਛੀ, ਅੱਗੇ, ਪਿੱਛੇ ਚਾਲ ਚੱਲ, ਪਿਆਦੇ ਨੂੰ ਮਾਤ, ਪਾ ਦਿੰਦਾ। ਰਾਜਨੀਤੀ, ਇਕ ਖੇਡ ਹੈ ਜਨਾਬ, ਸ਼ਤਰੰਜ ਦੀ […]

Read more ›

ਕਰਾਮਾਤ

July 10, 2018 at 10:52 pm

-ਡਾ. ਭੁਪਿੰਦਰ ਸਿੰਘ ਫੇਰੂਮਾਨ ਬਿਨਾਂ ਸਹਾਰੇ ਰੁੱਖ ਖੜੇ ਨੇ, ਇਹ ਸਭ ਜੜ੍ਹਾਂ ਦੀ ਕਰਾਮਾਤ ਹੈ। ਜਿਸ ਰੁੱਖ ਦੀ ਜੜ੍ਹ ਸਾਥ ਨਾ ਦੇਵੇ, ਲੈ ਉਡ ਜਾਂਦਾ ਚੱਕਰਵਾਤ ਹੈ। ਦੰਗਿਆਂ ਮਗਰੋਂ ਉਜੜੀ ਬਸਤੀ, ਰੋ-ਰੋ ਕੇ ਇਹ ਦੱਸ ਰਹੀ ਹੈ, ਮੇਰੇ ਵਿਹੜੇ ਜੋ ਰੱਤ ਡੁੱਲ੍ਹੀ, ਨਾ ਉਸ ਧਰਮ, ਨਾ ਨਸਲ ਜਾਤ ਹੈ। ਨਾ […]

Read more ›

ਕਵਿਤਾ

July 10, 2018 at 10:51 pm

-ਤੇਜਿੰਦਰ ਮਾਰਕੰਡਾ ਹੈ ਜੋਤ ਸਭਨਾਂ ‘ਚੋਂ ਕਿਸ ਦੀ ਰੌਸ਼ਨ ਉਹ ਏਸੇ ਗੱਲ ‘ਤੇ ਝਗੜ ਰਹੇ ਨੇ ਹਨੇਰ ਖੁਸ਼ੀਆਂ ਮਨਾ ਰਿਹਾ ਹੈ ਚਿਰਾਗ ਆਪਸ ‘ਚ ਲੜ ਰਹੇ ਨੇ। ਉਨ੍ਹਾਂ ਦੇ ਸਿਰ ‘ਤੇ ਹੀ ਤਾਜ ਹੋਵੇ ਤੇ ਸਾਰੀ ਪਰਜਾ ਮੁਥਾਜ ਹੋਵੇ ਨਿਯਮ ਉਹ ਐਸੇ ਬਣਾ ਰਹੇ ਨੇ ਕਾਨੂੰਨ ਐਸੇ ਉਹ ਘੜ ਰਹੇ […]

Read more ›

ਆਸ ਦਾ ਦੀਵਾ

June 26, 2018 at 9:06 pm

-ਸੁਖਦੇਵ ਸਿੰਘ ਸ਼ਾਂਤ ਕਦੇ-ਕਦੇ ਮੈਂ ਅੱਕ ਜਾਂਦਾ ਹਾਂ। ਕਦੇ-ਕਦੇ ਮੈਂ ਥੱਕ ਜਾਂਦਾ ਹਾਂ। ਕੀ ਫਾਇਦਾ ਮੇਰੇ ਗੀਤ ਗਾਉਣ ਦਾ? ਕੀ ਫਾਇਦਾ ਮੋਮਬੱਤੀਆਂ ਲਾਉਣ ਦਾ? ਕਿਸ ਕੰਮ ਨੇ ਇਹ ਸੈਮੀਨਾਰ? ਕਿਸ ਕੰਮ ਨੇ ਸੰਵਾਦ ਵਿਚਾਰ? ਪਾਣੀ ਵਿੱਚ ਜਿਉਂ ਲੀਕਾਂ ਵਾਹੀਏ। ਪਾਣੀ ਵਿੱਚ ਮਧਾਣੀ ਪਾਈਏ। ਇਸ ਕੋਸ਼ਿਸ਼ ਵਿੱਚ ਕੁਝ ਨਹੀਂ ਬਚਦਾ। ਇਸ […]

Read more ›

ਅਠਖੇਲੀਆਂ

May 8, 2018 at 9:31 pm

-ਬਲਵਿੰਦਰ ਸੰਧੂ ਇਕ ਦਿਲ ਕਰੇ ਘਰ ਅੰਬਰਾਂ ‘ਚ ਪਾ ਲਵਾਂ ਦੂਰ ਇਸ ਦੁਨੀਆ ਤੋਂ ਜਿੰਦ ਨੂੰ ਵਸਾ ਲਵਾਂ! ਇਕ ਦਿਲ ਕਰੇ ਚੰਨ ਪੁੰਨਿਆ ਦਾ ਲਾਹ ਲਵਾਂ ਡੋਰੀ ‘ਚ ਪਰੋ ਕੇ ਗਲ ਆਪਣੇ ਮੈਂ ਪਾ ਲਵਾਂ! ਇਕ ਦਿਲ ਕਰੇ ਚੰਨ ਰਿਸ਼ਮਾਂ ਚੁਰਾ ਲਵਾਂ ਬੁਣ ਕੇ ਮੈਂ ਜਾਲ ਸੀਨਾ ਆਪਣਾ ਸੰਜੋਅ ਲਵਾਂ! […]

Read more ›

ਲੋਕਤੰਤਰ

May 8, 2018 at 9:30 pm

-ਧਾਮੀ ਰਣਜੀਤ ਸਿੰਘ ਅਪੀਲ ਦਲੀਲ ਮਨਾਹੀ ਤੁਸੀਂ, ਕਲਮ ਦਵਾਤ ਸਿਆਹੀ ਤੁਸੀਂ, ਪੀੜ ਵਧਾਈ ਤੁਸੀਂ, ਵੰਡਾਈ ਤੁਸੀਂ, ਆਪ ਲਿਖੀ ਤੇ ਆਪ ਹੰਢਾਈ ਤੁਸੀਂ, ਓਸੇ ਕਹਾਣੀ ਦਾ ਇਕ ਪਾਤਰ ਸਵਤੰਤਰ ਬੋਲ ਰਿਹਾ, ਦੇਸ਼ ਮੇਰੇ ਦੇ ਲੋਕੋ ਮੈਂ ਲੋਕਤੰਤਰ ਬੋਲ ਰਿਹਾ। ਸਦੀਆਂ ਤੋਂ ਚੱਲਿਆ ਸੂਰਾ ਹਾਂ, ਪਰ ਬਿਨਾਂ ਤੁਹਾਡੇ ਨਾ ਪੂਰਾ ਹਾਂ ਹੋ […]

Read more ›

ਕੋਈ ਕੀ ਕਰੇ..

May 8, 2018 at 9:30 pm

-ਅਰਤਿੰਦਰ ਸੰਧੂ ਇਸ ਨਗਰ ਦੇ ਅੱਥਰੇ ਰਿਵਾਜ਼ ਦਾ ਕੋਈ ਕੀ ਕਰੇ ਚਿਹਰਿਆਂ ‘ਚੋਂ ਗੁੰਮ ਗਈ ਆਵਾਜ਼ ਦਾ ਕੋਈ ਕੀ ਕਰੇ ਕੀ ਕਰੇ ਹਵਾਵਾਂ ‘ਚੋਂ ਸਾਹਾਂ ‘ਚ ਰਚਦੀ ਪੀੜ ਦਾ ਵੇਲਣਾ ਸੋਚਾਂ ਦਾ ਏਥੇ ਜਿੰਦ ਨੂੰ ਨਪੀੜਦਾ ਪੀੜਾਂ ਪਰੁਚੇ ਜੀਣ ਦੇ ਇਸ ਸਾਜ਼ ਦਾ ਕੋਈ ਕੀ ਕਰੇ ਚਿਹਰੇ ਰਹੇ ਨੇ ਬੋਲ […]

Read more ›

ਅਣਪਛਾਤੇ

April 24, 2018 at 10:58 pm

-ਗੋਗੀ ਜ਼ੀਰਾ ਰਾਜਨੀਤਕ ਬਹਿਰੂਪੀਏ, ਤਰ੍ਹਾਂ-ਤਰ੍ਹਾਂ ਦੇ ਭੇਸ, ਵਟਾਉਂਦੇ ਹੋਏ, ਗਿੜਗਿੜਾਉਂਦੇ ਹੋਏ, ਸਾਨੂੰ ਵੇਚ ਜਾਂਦੇ ਨੇ ਸੁਪਨੇ। ਵਕਤ ਬੀਤਦਾ, ਸੁਪਨਿਆਂ ਦੇ ਸੌਦਾਗਰ, ਲਾਲ ਬੱਤੀ ਵਾਲੀ ਗੱਡੀ, ਦੇ ਕਾਲੇ ਸ਼ੀਸ਼ਿਆਂ ‘ਚੋਂ, ਸਾਨੂੰ ਘੂਰਨ ਅਣਜਾਣ ਬਣ ਕੇ।

Read more ›

ਝੁਰਲੂ

April 24, 2018 at 10:58 pm

-ਸਿਕੰਦਰ ਸਿੰਘ ਨਿਆਮੀਵਾਲਾ ਕਦੇ ਨਾਦਰ ਆਉਂਦੇ ਸਨ ਕਦੇ ਬਾਬਰ ਆਉਂਦੇ ਸਨ ਕਦੇ ਗੋਰੇ ਆਉਂਦੇ ਸਨ ਪਰ ਜਾਬਰ ਆਉਂਦੇ ਸਨ ਲੁੱਟਦੇ ਸਨ ਦੌਲਤ ਨੂੰ ਪੁੱਟਦੇ ਸਨ ਸ਼ੋਹਰਤ ਨੂੰ ਰਾਜੇ ਅਖਵਾਉਂਦੇ ਸਨ.. ਬੁੱਤ ਮਿੱਟੀ ਦੇ ਵੇਖੀ ਜਾਂਦੇ ਸਿਰ ‘ਤੇ ਰੱਖੇ ਤਾਜ ਸੁਨਹਿਰੀ ਹਿੱਤ ਉਨ੍ਹਾਂ ਦੇ ਵੇਚੀ ਜਾਂਦੇ ਵਰ੍ਹੇ ਬੀਤ ਗਏ ਸਾਲ ਬੀਤ […]

Read more ›

ਅੱਜ ਦੇ ਹਾਲਾਤ

March 27, 2018 at 9:37 pm

-ਸ਼ਾਮ ਸਿੰਘ ਹਾਲ ਬੁਰਾ ਹੋਇਆ ਹੈ ਸਭ ਦੁਕਾਨਾਂ ਦਾ। ਕੌਣ ਕਰੂ ਨਿਸਤਾਰਾ ਅੱਜ ਕਿਸਾਨਾਂ ਦਾ। ਮਜ਼ਦੂਰਾਂ ਦੀ ਪੁੱਛ ਪ੍ਰਤੀਤ ਨਾ ਕਿਧਰੇ ਵੀ, ਰਿਹਾ ਨਾ ਆਦਰ ਮਾਣ ਕਿਤੇ ਵਿਦਵਾਨਾਂ ਦਾ। ਸਾਰਾ ਦੇਸ਼ ਅਵੇਸਲਾ ਹੋਇਆ ਫਿਰਦਾ ਹੈ, ਘਾਣ ਹੋਈ ਜਾਂਦਾ ਹੱਦਾਂ ‘ਤੇ ਨਿੱਤ ਜਾਨਾਂ ਦਾ। ਕਿਤੇ ਨਜ਼ਰ ਨਹੀਂ ਆਉਂਦੇ ਉਚੇ ਸੁੱਚੇ ਲੋਕ, […]

Read more ›