ਅੱਜ ਨਾਮਾ

ਅੱਜ-ਨਾਮਾ

March 5, 2013 at 11:05 am

ਰਾਜ ਲੋਕਾਂ ਦਾ ਕਹਿੰਦੇ ਹਨ ਲੋਕਤੰਤਰ, ਰੁਲਦੀ ਲੋਕਾਂ ਦੀ ਆਮ ਹੈ ਪੱਤ ਮੀਆਂ। ਪਾਉਣਾ ਹੋਵੇ ਬਦਮਾਸ਼ ਨੂੰ ਹੱਥ ਜੇਕਰ, ਹੁੰਦਾ ਪੁਲਸ ਦਾ ਸਾਹ ਨਾ ਸਤ ਮੀਆਂ। ਮਾੜਾ-ਧੀੜਾ ਜੇ ਆਉਂਦਾ ਹੈ ਚੱਬ ਥੱਲੇ, ਮਾਰਨ ਡਾਂਗ-ਸੋਟਾ, ਨਾਲੇ ਲੱਤ ਮੀਆਂ। ਪੈਂਦੀ ਮਾਰ ਨਹੀਂ ਕੋਈ ਛੁਡਾਉਣ ਆਵੇ, ਇਹ ਹੈ ਸਾਰਾ ਹਾਲਾਤ ਦਾ ਤੱਤ ਮੀਆਂ। […]

Read more ›

ਅੱਜ-ਨਾਮਾ

March 4, 2013 at 12:51 pm

ਬੰਗਲਾ ਦੇਸ਼ ਦੇ ਵਿੱਚ ਘਮਸਾਨ ਛਿੜਿਆ, ਜਨਤਾ ਦੋਂਹ ਥਾਂਈਂ ਹੋ ਗਈ ਵੰਡ ਮੀਆਂ। ਇੱਕ ਪੱਖ ਤਾਂ ਪਕਿ ਦੀ ਤਰਫ ਹੋਇਆ, ਕੀਤੀ ਸਿਖਰ ਦੀ ਓਸ ਉਸ਼ਟੰਡ ਮੀਆਂ। ਧਿਰ ਹੈ ਦੂਜੀ ਵਿਰਾਸਤ ਦਾ ਨਾਂਅ ਲੈਂਦੀ, ਚੁੱਕ ਕੇ ਤੁਰੀ ਹੈ ਫਰਜ਼ ਦੀ ਪੰਡ ਮੀਆਂ। ਬੰਗ-ਬੰਧੂ ਮੁਜੀਬ ਦੀ ਲਹਿਰ ਜਿਹੜੀ, ਉਹਦੇ ਵੱਲੋਂ ਭੁਆਂਵੇ ਨਹੀਂ […]

Read more ›

ਅੱਜ-ਨਾਮਾ

March 3, 2013 at 10:32 am

ਹਮਲਾ ਹੋਇਆ ਮੁੰਬਈ ਦੇ ਵਿੱਚ ਹੈ ਸੀ, ਉਹਦੀ ਪਾਕਿ ਦੇ ਵਿੱਚ ਸੁਣਵਾਈ ਹੁੰਦੀ। ਕਦੀ ਹਾਜ਼ਰ ਵਕੀਲ ਨਾ ਇੱਕ ਧਿਰ ਦਾ, ਕਦੀ ਜੱਜ ਦੀ ਮੀਟਿੰਗ ਹੈ ਆਈ ਹੁੰਦੀ। ਕਦੀ ਪੇਸ਼ ਕਰ ਕੇ ਅਰਜ਼ੀ ਦੋਸ਼ੀਆਂ ਨੇ, ਬਦਲੀ ਕੇਸ ਦੀ ਕਿਤੇ ਕਰਵਾਈ ਹੁੰਦੀ। ਅਗਲੇ ਜੱਜ ਦੇ ਕੋਲ ਜੇ ਫਾਈਲ ਜਾਂਦੀ, ਪੜ੍ਹਿਆਂ ਬਿਨਾਂ ਤਾਰੀਖ […]

Read more ›

ਅੱਜ-ਨਾਮਾ

March 1, 2013 at 9:27 pm

ਤ੍ਰੀਪੁਰਾ ਵਿੱਚ ਜਿੱਤਣ ਲਈ ਕਾਂਗਰਸੀਆਂ, ਕਿਹੜਾ ਕੁਫਰ ਹੈ ਸੀ, ਜੋ ਝਾੜਿਆ ਨਹੀਂ। ਮਾਰਕਸ ਲੈਨਿਨ ਤੋਂ ਸ਼ੁਰੂ ਸੀ ਗੱਲ ਹੁੰਦੀ, ਜਿਨ੍ਹਾਂ ਭਾਰਤ ਦਾ ਕੁਝ ਵਿਗਾੜਿਆ ਨਹੀਂ। ਛੋਹ ਲਈ ਗੱਲ ਕਿਊਬਾ ਤੇ ਕੋਰੀਆ ਦੀ, ਕਿਹੜਾ ਮੁੱਦਾ ਸੀ, ਜੋ ਉਖਾੜਿਆ ਨਹੀਂ। ਕਿਲ੍ਹਾ ਖੱਬਿਆਂ ਦਾ ਫਿਰ ਵੀ ਰਿਹਾ ਪੱਕਾ, ਕੁੱਲਾ ਫਿਰ ਵੀ ਗਿਆ ਉਜਾੜਿਆ […]

Read more ›

ਅੱਜ-ਨਾਮਾ

February 28, 2013 at 10:30 pm

ਮੋਗੇ ਵਾਲੇ ਹੁਣ ਰਹੇ ਨਹੀਂ ਚਾਹ ਜੋਗੇ, ਸੋਚ ਹੋਰ ਕੋਈ ਸੋਚ ਹੁਣ ਚੱਲਦੇ ਈ। ਕਈ ਕਾਂਗਰਸ ਦੇ ਕਿੱਲੇ ਹੀ ਹਨ ਬੱਝੇ, ਤੇ ਕਈ ਪੱਕੇ ਅਕਾਲੀਆਂ ਵੱਲ ਦੇ ਈ। ਹਰ ਵਾਰੀ ਕਈ ਵੋਟਾਂ ਦੇ ਨੋਟ ਵੱਟਣ, ਖਾਹਿਸ਼ਮੰਦ ਲੀਡਰ ਚੱਟੀ ਝੱਲਦੇ ਈ। ਔਗੁਣ-ਐਬ ਨਾ ਕਦੇ ਵੀ ਵੇਖਦੇ ਈ, ਤਾਰੂ ਪੱਤਣਾਂ ਦਾ ਚੁਣ […]

Read more ›

ਅੱਜ-ਨਾਮਾ

February 27, 2013 at 12:35 pm

ਕਈਆਂ ਅਫਸਰਾਂ ਬਾਰੇ ਕੁਝ ਜਾਂਚ ਹੋਈ, ਅਫਸਰ ਸਾਰੇ ਸੀ ਰਾਜ ਚਲਾਉਣ ਵਾਲੇ। ਕੀਤੀ ਜਾਂਚ ਤਾਂ ਇਹੋ ਜਿਹੇ ਦੋਸ਼ ਨਿਕਲੇ, ਜਿਹੜੇ ਭੱਠਾ ਸੀ ਨਿਰਾ ਬਿਠਾਉਣ ਵਾਲੇ। ਨਹੀਂ ਸੀ ਨਿਕਲਦਾ ਕਿਤੇ ਵੀ ਰਾਹ ਕੋਈ, ਮੁੱਦੇ ਗੇੜ ਦੇ ਵਿੱਚ ਨਹੀਂ ਆਉਣ ਵਾਲੇ। ਚਾਰ-ਪੰਜ ਨਹੀਂ, ਦਰਜਨਾਂ ਅਫਸਰਾਂ ਨੂੰ, ਗਧੀ-ਗੇੜ ਦੇ ਵਿੱਚ ਸਨ ਪਾਉਣ ਵਾਲੇ। […]

Read more ›

ਅੱਜ-ਨਾਮਾ

February 26, 2013 at 11:29 pm

ਮਮਤਾ ਬੈਨਰਜੀ ਦਿੱਤਾ ਹੈ ਮਾਰ ਦਾਬਾ, ਇੱਕ ਫਿਲਮ ਉੱਤੇ ਲਾਈ ਰੋਕ ਮੀਆਂ। ਕਦੀ ਸਿੰਘ ਮਨਮੋਹਨ ਦੇ ਪਈ ਪਿੱਛੇ, ਤਿੱਖੀ ਬੜੀ ਸੀ ਜੀਭ ਦੀ ਨੋਕ ਮੀਆਂ। ਰਾਸ਼ਟਰਪਤੀ ਨੂੰ ਕਦੀ ਉਹ ਪੈ ਜਾਂਦੀ, ਬੈਠੇ ਵੇਖਦੇ ਰਹਿੰਦੇ ਹਨ ਲੋਕ ਮੀਆਂ। ਜਿਹੜੇ ਪਾਸੇ ਉਹ ਮੋੜ ਮੁਹਾਰ ਲੈਂਦੀ, ਸਕੇ ਫੇਰ ਨਹੀਂ ਕੋਈ ਵੀ ਰੋਕ ਮੀਆਂ। […]

Read more ›

ਅੱਜ-ਨਾਮਾ

February 25, 2013 at 11:22 am

ਜਿਨ੍ਹਾਂ ਬਾਦਲ ਖਿਲਾਫ ਕੋਈ ਕੇਸ ਕੀਤਾ, ਉਹ ਵੀ ਸਿੱਖ ਤੇ ਇਹ ਵੀ ਸਿੱਖ ਭਾਈ। ਲੱਭੇ ਰਤਾ ਪਹਿਰਾਵੇ ਵਿੱਚ ਫਰਕ ਨਾਹੀਂ, ਇੱਕੋ ਜਿਹੀ ਦੋਂਹ ਪਾਸੀਂ ਹੈ ਦਿੱਖ ਭਾਈ। ਬਾਦਲ ਆਗੂ ਹੈ ਸਬਰ ਦੀ ਪੰਡ ਵਾਲਾ, ਬੋਲੀ ਦੂਜਿਆਂ ਦੀ ਅੰਦਰ ਤਿੱਖ ਭਾਈ। ਚੱਲਣਾ ਸੱਤ ਸਮੁੰਦਰ ਤੋਂ ਪਾਰ ਜਿਹੜਾ, ਨਹੀਂਓਂ ਕੇਸ ਦਾ ਬਹੁਤ […]

Read more ›

ਅੱਜ-ਨਾਮਾ

February 24, 2013 at 10:39 pm

  ਕੱਲ੍ਹ ਤੋਗੜੀਆ ਵਿੱਚ ਪੰਜਾਬ ਆਇਆ, ਗਿਆ ਪਰਤ ਸੀ ਝਾੜ ਤਕਰੀਰ ਬੇਲੀ। ਆਖੀ ਕੰਮ ਦੀ ਕੋਈ ਨਹੀ ਗੱਲ ਉਹਨੇ, ਭਰੇ ਜ਼ਹਿਰ ਦੇ ਛੱਡ ਗਿਆ ਤੀਰ ਬੇਲੀ। ਜੈਨੀ, ਬੋਧੀ ਤੇ ਸਿੱਖ ਸਭ ਆਖ ਹਿੰਦੂ, ਫਿਰਕੇਦਾਰੀ ਦੀ ਕੀਤੀ ਅਖੀਰ ਬੇਲੀ। ਹੋਂਦ ਵੱਖਰੀ ਦਾ ਜਿਹੜੇ ਮਾਣ ਕਰਦੇ, ਦਿੱਤਾ ਉਨ੍ਹਾਂ ਦੇ ਸੀਨੇ ਨੂੰ ਚੀਰ […]

Read more ›

ਅੱਜ-ਨਾਮਾ

February 22, 2013 at 12:07 pm

ਰੱਖੀ ਚੌਕਸੀ ਬੜੀ ਸਰਕਾਰ ਕਹਿੰਦੀ, ਫਟਦੇ ਫੇਰ ਵੀ ਜਾਂਦੇ ਨੇ ਬੰਬ ਮੀਆਂ। ਵੇਖ ਲਾਸ਼ਾਂ ਤੇ ਖਿੱਲਰਿਆ ਖੂਨ ਓਥੇ, ਜਾਂਦੀ ਰੂਹ ਹੈ ਬੰਦੇ ਦੀ ਕੰਬ ਮੀਆਂ। ਟੋਲੇ ਕਾਤਲਾਂ ਦੇ ਏਥੇ ਬਹੁਤ ਫਿਰਦੇ, ਵਕਤ ਵੇਖ ਕੇ ਜਾਂਦੇ ਨੇ ਝੰਬ ਮੀਆਂ। ਕਰਨੀ ਪਊਗੀ ਹੋਰ ਵੀ ਵਾੜ ਉੱਚੀ, ਲੱਗਾ ਬਚਣ ਨਾ ਉਂਜ ਕੁਟੰਬ ਮੀਆਂ। […]

Read more ›