ਅੱਜ ਨਾਮਾ

ਅੱਜ-ਨਾਮਾ

ਅੱਜ-ਨਾਮਾ

February 23, 2017 at 2:57 pm

ਲੱਗਣ ਲੱਗਾ ਕਰੰਟ ਜਿਹਾ ਆਗੂਆਂ ਨੂੰ, ਭਰਨੇ ਪਏ ਹੁਣ ਫਸੇ ਪਏ ਬਿੱਲ ਬੇਲੀ। ਘਰਾਂ ਕਈਆਂ ਦੀ ਪਈ ਹੁਣ ਬੁਝੀ ਬੱਤੀ, ਜਗਦੀ ਰੱਖਣ ਨੂੰ ਲਾ ਲਿਆ ਟਿੱਲ ਬੇਲੀ। ਪਾਵਰਕਾਮ ਨੇ ਆਖਿਆ ਫੇਰ ਜਗਣੀ, ਖਾਤੇ ਕਰੋ ਪਹਿਲਾਂ ਸਾਰੇ ਨਿੱਲ ਬੇਲੀ। ਪੈਸਾ ਖਰਚਣ ਦੀ ਨਹੀਂ ਸੀ ਜਾਚ ਸਿੱਖੀ, ਆਏ ਹੁਕਮ ਤਾਂ ਸਕਣ ਨਾ […]

Read more ›
ਅੱਜ-ਨਾਮਾ

ਅੱਜ-ਨਾਮਾ

February 22, 2017 at 10:56 pm

ਹਾਫਿਜ਼ ਸਈਦ ਦੇ ਮੁੱਦੇ ਤੋਂ ਪਾਕਿ ਵੰਨੀਂ, ਪਾਟਕ ਪਿਆ ਹੁਣ ਕੁੱਲ ਸਮਾਜ ਅੰਦਰ। ਲੱਗੇ ਕੱਢਣ ਕਈ ਖੁੱਲ੍ਹ ਖਿਲਾਫ ਉਸ ਦੇ, ਸਾਂਭ ਰੱਖਿਆ ਜਿਹੜਾ ਸੀ ਰਾਜ਼ ਅੰਦਰ। ਕਈ ਆਖਦੇ, ਵਧ ਗਿਆ ਰੋਗ ਬਹੁਤਾ, ਰਿਹਾ ਜਾਪੇ ਨਹੀਂ ਹੁਣ ਇਲਾਜ ਅੰਦਰ। ਬਾਹਲੀ ਹਾਲਤ ਹਕੂਮਤ ਦੀ ਬੁਰੀ ਜਾਪੇ, ਸੁਰ-ਤਾਲ ਵੀ ਰਹੀ ਨਹੀਂ ਸਾਜ ਅੰਦਰ। […]

Read more ›
ਅੱਜ-ਨਾਮਾ

ਅੱਜ-ਨਾਮਾ

February 21, 2017 at 10:37 pm

ਮੁੜਿਆ ਜਦੋਂ ਅਮਰੀਕਾ ਤੋਂ ਕੱਲ੍ਹ ਬਾਦਲ, ਅਫਸਰ ਗਏ ਸਵਾਗਤ ਸੀ ਕਰਨ ਮੀਆਂ। ਪਹੁੰਚੇ ਆਗੂ ਸੀ ਘੱਟ ਅਧਿਕਾਰੀਆਂ ਤੋਂ, ਆਪਣੇ ਆਗੂ ਦੀ ਹਾਜ਼ਰੀ ਭਰਨ ਮੀਆਂ। ਪਹਿਲਾਂ ਹੁੰਦਾ ਸੀ ਜਿੱਦਾਂ ਦਾ ਜੋਸ਼ ਭਰਵਾਂ, ਚੋਣਾਂ ਮਗਰੋਂ ਈ ਹੋ ਗਿਆ ਹਰਨ ਮੀਆਂ। ਆਇਆ ਹਾਲੇ ਨਤੀਜਾ ਨਹੀਂ ਚੋਣ ਵਾਲਾ, ਲੱਗੇ ਹੁਣੇ ਉਹ ਆਉਣ ਤੋਂ ਡਰਨ […]

Read more ›
ਅੱਜ-ਨਾਮਾ

ਅੱਜ-ਨਾਮਾ

February 20, 2017 at 10:07 pm

ਚੱਲੀ ਚਾਲ ਚੌਟਾਲਿਆਂ ਬਹੁਤ ਤਕੜੀ, ਚੱਲੇ ਪੁੱਟਣ ਪੰਜਾਬ ਤੋਂ ਨਹਿਰ ਬੇਲੀ। ਕਹਿੰਦੇ ਏਦਾਂ ਦੀ ਜੋੜਨੀ ਭੀੜ ਭਾਰੀ, ਅੱਗੇ ਕੋਈ ਨਾ ਸਕੇਗਾ ਠਹਿਰ ਬੇਲੀ। ਮਾਰੀ ਅੱਗਿਓਂ ਬੜ੍ਹਕ ਅਕਾਲੀਆਂ ਨੇ, ਅਸੀਂ ਜੋੜਾਂਗੇ ਮੋੜਵੀਂ ਲਹਿਰ ਬੇਲੀ। ਕੀਤੇ ਪੱਕੇ ਪ੍ਰਬੰਧ ਹਨ ਪੁਲਸ ਏਧਰ, ਬਣੀ ਬਾਤ ਗੰਭੀਰ ਤੇ ਗਹਿਰ ਬੇਲੀ। ਵਿਚਲੀ ਰਮਜ਼ ਦਾ ਪਤਾ ਚੌਟਾਲਿਆਂ […]

Read more ›
ਅੱਜ-ਨਾਮਾ

ਅੱਜ-ਨਾਮਾ

February 19, 2017 at 8:26 pm

ਮਾੜੇ ਦਿਨ ਆਏ ਲੱਗਦੇ ਆਗੂਆਂ ਦੇ, ਪਾਵਰਕਾਮ ਵੀ ਛਾਪੇ ਹੈ ਜੜੀ ਜਾਂਦੀ। ਜਿਨ੍ਹਾਂ ਵੰਨੀਂ ਬਕਾਏ ਸਨ ਬਹੁਤ ਭਾਰੇ, ਖੜੇ ਪੈਰ ਵਸੂਲਣ ਲਈ ਅੜੀ ਜਾਂਦੀ। ਘਰ ਕਿਸੇ ਦਾ, ਕਿਸੇ ਦਾ ਹੋਰ ਅੱਡਾ, ਹੱਟੀ ਕਿਸੇ ਦੀ ਵੱਲ ਨੂੰ ਚੜ੍ਹੀ ਜਾਂਦੀ। ਮੁੱਛ ਕੁੰਢੀ ਤੇ ਟੌਹਰ ਸੀ ਲੀਡਰਾਂ ਦਾ, ਹੱਤਕ ਬੇਲੀਓ ਹੋਈ ਹੈ ਬੜੀ […]

Read more ›
ਅੱਜ-ਨਾਮਾ

ਅੱਜ-ਨਾਮਾ

February 18, 2017 at 3:08 pm

ਤਾਮਿਲ ਨਾਡੂ ਦੀ ਵਿੱਚ ਅਸੈਂਬਲੀ ਦੇ, ਪਈ ਫੇਰ ਚਿੰਗਾੜੀ ਹੈ ਭੜਕ ਮੀਆਂ। ਚੇਲੇ ਅੰਮਾ-ਚਿਨੰਮਾ ਦੇ ਲੜਨ ਪਹੁੰਚੇ, ਸਾਥੀ ਕੱਲ੍ਹ ਦੇ ਪਏ ਸੀ ਖੜਕ ਮੀਆਂ। ਕਰੁਣਾਨਿਧੀ ਦੇ ਕਾਕੇ ਨੇ ਸਿਰੀ ਚੁੱਕੀ, ਆਖੇ, ਛੱਡਣੀ ਕਾਸ ਨੂੰ ਰੜਕ ਮੀਆਂ। ਹੱਥੋ-ਪਾਈ ਦੀ ਹੋਈ ਪਈ ਹੱਦ ਓਥੇ, ਗਏ ਦਿਲ ਕਮਜ਼ੋਰ ਸੀ ਧੜਕ ਮੀਆਂ। ਕੁਰਸੀ-ਭੁੱਖ ਨਚਾਵੇ […]

Read more ›
ਅੱਜ-ਨਾਮਾ

ਅੱਜ-ਨਾਮਾ

February 16, 2017 at 11:29 pm

ਸ਼ਸ਼ੀ ਕਲਾ ਤਾਂ ਚਲੀ ਗਈ ਜੇਲ੍ਹ ਅੰਦਰ, ਮਗਰੋਂ ਭਾਜਪਾ ਚੱਲ ਗਈ ਚਾਲ ਮੀਆਂ। ਪਹਿਲਾਂ ਉਹਦੇ ਵਿਰੋਧੀ ਨੂੰ ਲਾਈ ਚਾਬੀ, ਮਿਲਿਆ ਵਕਤ ਲੈ ਜ਼ਰਾ ਸੰਭਾਲ ਮੀਆਂ। ਸੁਣਨੀ ਗੱਲ ਗਵਰਨਰ ਨੇ ਸਿਰਫ ਤੇਰੀ, ਅਸੀਂ ਦਿੱਲੀ ਤੋਂ ਖੜੇ ਜਦ ਨਾਲ ਮੀਆਂ। ਸ਼ਸ਼ੀ ਕਲਾ ਜਦ ਪੁੱਜ ਗਈ ਜੇਲ੍ਹ ਅੰਦਰ, ਬਦਲੀ ਭਾਜਪਾ ਦੀ ਸੁਰ ਤੇ […]

Read more ›
ਅੱਜ-ਨਾਮਾ

ਅੱਜ-ਨਾਮਾ

February 15, 2017 at 11:02 pm

ਬੱਸ ਪਾਣੀ ਦੀ ਇੱਕ ਹੈ ਹੋਰ ਆ ਗਈ, ਆਰਡਰ ਛੱਡ ਕੇ ਗਈ ਮੰਗਾਈ ਬੇਲੀ। ਕੀਤਾ ਕਿਸੇ ਸਵਾਗਤ ਨਾ ਆਣ ਉਹਦਾ, ਲੁਕਵੀਂ ਸੜਕ ਤੋਂ ਗਈ ਪੁਚਾਈ ਬੇਲੀ। ਚੱਲਣ ਲੱਗੀ ਨਾ ਪਹਿਲੀ ਹੈ ਬੱਸ ਹਾਲੇ, ਇਹ ਵੀ ਜਾਵਣੀ ਨਹੀਂ ਚਲਾਈ ਬੇਲੀ। ਜਿਹੜੇ ਖੂੰਜੇ ਦੇ ਵਿੱਚ ਹੈ ਖੜੀ ਪਹਿਲੀ, ਇਹ ਵੀ ਓਸ ਦੇ […]

Read more ›
ਅੱਜ-ਨਾਮਾ

ਅੱਜ-ਨਾਮਾ

February 14, 2017 at 11:03 pm

ਸ਼ਸ਼ੀ ਕਲਾ ਲਈ ਖਤਮ ਹੁਣ ਰਾਜਨੀਤੀ, ਰਸਤਾ ਕੋਰਟ ਸੁਪਰੀਮ ਨੇ ਰੋਕਿਆ ਈ। ਜਿਹੜੇ ਰਾਹ ਤੋਂ ਸਾਂਭਣ ਸੀ ਰਾਜ ਚੱਲੀ, ਓਸ ਸੜਕ ਉੱਪਰ ਕਿੱਲਾ ਠੋਕਿਆ ਈ। ਭ੍ਰਿਸ਼ਟਾਚਾਰ ਦੀ ਫੋਲਿਆਂ ਫਾਈਲ ਦੱਸੇ, ਭੱਠ ਬੀਬੀ ਨੇ ਜਿਹੋ ਜਿਹਾ ਝੋਕਿਆ ਈ। ਅੱਗੇ ਓਸ ਦੇ ਕੋਈ ਨਹੀਂ ਅਟਕਦਾ ਸੀ, ਉਹਨੂੰ ਆਖਰ ਕਾਨੂੰਨ ਨੇ ਟੋਕਿਆ ਈ। […]

Read more ›
ਅੱਜ-ਨਾਮਾ

ਅੱਜ-ਨਾਮਾ

February 13, 2017 at 11:11 pm

ਮੋਦੀ ਜਿੱਥੇ ਤੇ ਜਿਹੜੀ ਤਕਰੀਰ ਕਰਦਾ, ਕਰਦਾ ਕਈ ਉਹ ਤਰਫ ਨੂੰ ਮਾਰ ਬੇਲੀ। ਤੱਥ ਕਰਦਾ ਈ ਪੇਸ਼ ਉਲਝਾਉਣ ਵਾਲੇ, ਬਹਿੰਦਾ ਬਾਤਾਂ ਦੇ ਬੋਹਲ ਖਿਲਾਰ ਬੇਲੀ। ਇੱਕੋ ਸਾਹੇ ਫਿਰ ਕਈਆਂ ਨੂੰ ਭੰਡ ਜਾਂਦਾ, ਵਾਹੁੰਦਾ ਜੀਭ ਉਹ ਵਾਂਗ ਤਲਵਾਰ ਬੇਲੀ। ਪਾਣੀ ਪੈਰਾਂ ਦੇ ਉੱਪਰ ਨਹੀਂ ਪੈਣ ਦੇਂਦਾ, ਕੋਈ ਨਾ ਟੱਕਰ ਦੇ ਲਈ […]

Read more ›