Welcome to Canadian Punjabi Post
Follow us on

08

May 2024
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਹੋਈ ਹੈ ਸ਼ੁਰੂ ਪੰਜਾਬ ਵਿੱਚ ਨਾਮਜ਼ਦਗੀ,

ਕੁਝ ਤਾਂ ਤਿਆਰ ਅਗੇਤੇ ਨੇ ਹੋਏ ਮੀਆਂ।
ਟਿਕਟ ਕੁਝਨਾਂ ਨੂੰ ਮਿਲੀ ਆ ਲੇਟ ਕਾਫੀ,
ਉਨ੍ਹਾਂ ਦੇ ਸਾਹਮਣੇ ਬੜੇ ਆ ਟੋਏ ਮੀਆਂ।
ਮਿਲੀ ਜਿਨ੍ਹਾਂ ਨੂੰ ਟਿਕਟ ਨਾ ਹਾਂ ਕਹਿ ਕੇ,
ਮਿੱਤਰਾਂ ਕੋਲ ਸੀ ਬੜੇ ਉਹ ਰੋਏ ਮੀਆਂ।
ਬਿਨਾਂ ਟਿਕਟ ਸੀ ਉੱਡਿਆ ਚੈਨ ਲੱਗਦਾ,
ਨਹੀਂ ਸਨ ਜਿੰਦਾ ਤੇ ਨਾ ਹੀ ਮੋਏ ਮੀਆਂ।
ਮਨਾਂ ਨੂੰ ਮਾਰ ਕੇ ਘਰਾਂ ਤੋਂ ਉੱਠ ਨਿਕਲੇ,
ਪ੍ਰਚਾਰ ਸ਼ਰੀਕਾਂ ਦੇ ਵਾਸਤੇ ਕਰਨ ਮੀਆਂ।
ਤੁਰਨਾ ਨਾਲ, ਪਰ ਅੰਦਰੋਂ ਢਾਹ ਲਾਉਣੀ,
ਚੜ੍ਹਤ ਦੂਜੇ ਦੀ ਹੋਵੇ ਨਹੀਂ ਜਰਨ ਮੀਆਂ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ