Welcome to Canadian Punjabi Post
Follow us on

11

February 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਚੋਣਾਂ: ਐੱਨਡੀਪੀ, ਲਿਬਰਲ ਕਰ ਰਹੇ ਸਿਹਤ ਸੰਭਾਲ 'ਤੇ ਧਿਆਨ ਕੇਂਦਰਿਤਉੱਤਰੀ ਅਲਬਰਟਾ ਵਿੱਚ 2 ਕਾਰਾਂ ਦੀ ਟੱਕਰ `ਚ 4 ਦੀ ਮੌਤ ਵਿਟਬੀ ਵਿੱਚ ਸੁਪਰ ਬਾਊਲ ਰਾਈਡ ਪ੍ਰੋਗਰਾਮ ਦੌਰਾਨ 5 ਕਿਲੋ ਮੈਥ ਜ਼ਬਤ, 2 ਵਿਅਕਤੀਆਂ 'ਤੇ ਮਾਮਲਾ ਦਰਜਹਾਈਵੇਅ 401 'ਤੇ 4 ਵਾਹਨਾਂ ਦੀ ਟੱਕਰ `ਚ ਡਰਾਈਵਰ ਦੀ ਮੌਤਹਾਈਵੇ 417 `ਤੇ ਕਾਰ ਚਾਲਕ ਨਾਲ ਕਾਫ਼ੀ ਪੀਣ ਲਈ ਟਰਾਂਸਪੋਰਟ ਟਰੱਕ ਚਾਲਕ ਨੇ ਟ੍ਰੈਫਿਕ ਦੀ ਲਾਈਵ ਲੇਨ ਵਿੱਚ ਗੱਡੀ ਰੋਕੀ, ਲੱਗਾ ਜੁਰਮਾਨਾਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਕੀਤੀਆਂ ਗਈਆਂ ਖ਼ਤਮਪੰਜਾਬ ਪੁਲਿਸ ਨੇ ਸੂਬੇ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸੇਵ ਲਾਈਫ ਇੰਡੀਆ ਨਾਲ ਸਮਝੌਤਾ ਸਹੀਬੱਧ ਕੀਤਾਕਿਰਤ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਸਕੀਮਾਂ ਆਨ ਲਾਈਨ ਹੋਈਆਂ: ਸੌਂਦ
 
ਪੰਜਾਬ

ਡਾ. ਦੇਵਿੰਦਰ ਸੈਫ਼ੀ, ਡਾ. ਗੁਰਚਰਨ ਕੌਰ ਕੋਚਰ, ਡਾ. ਨਿਰਮਲ ਜੌੜਾ, ਸੁਰਿੰਦਰ ਦੀਪ ਅਤੇ ਅਮਰਜੀਤ ਸ਼ੇਰਪੁਰੀ ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ

February 10, 2025 11:39 PM

 

ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਲੁਧਿਆਣਾ ਵਲੋਂ ਸਨਮਾਨ ਸਮਾਰੋਹ

ਲੁਧਿਆਣਾ 10 ਫ਼ਰਵਰੀ (ਗਿਆਨ ਸਿੰਘ): ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਲੁਧਿਆਣਾ ਵਲੋਂ ਪੰਜਾਬੀ ਸਾਹਿਤ ਅਕਾਡਮੀ,ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਦੇ ਉੱਘੇ ਖੋਜੀ, ਸ਼੍ਰੋਮਣੀ ਕਵੀ ਡਾ. ਆਤਮ ਹਮਰਾਹੀ ਦੀ ਯਾਦ ਵਿੱਚ, ਉਹਨਾਂ ਦੇ 90ਵੇਂ ਜਨਮ ਦਿਨ ਦੇ ਮੌਕੇ, ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ- 2025 ਪੰਜਾਬੀ ਭਵਨ, ਲੁਧਿਆਣਾ ਵਿਖੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ।

  

ਪ੍ਰਧਾਨਗੀ ਮੰਡਲ ਵਿਚ ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਪਿ੍ੰਸੀਪਲ ਇੰਦਰਜੀਤ ਕੌਰ, ਮੇਅਰ ਨਗਰ ਨਿਗਮ ਲੁਧਿਆਣਾ, ਮੋਹਨ ਗਿੱਲ ਅਤੇ ਭੁਪਿੰਦਰ ਮੱਲੀ ਸ਼ਾਮਲ ਸਨ।
ਸਮਾਗਮ ਮੌਕੇ ਉੱਘੇ ਚਿੰਤਕ ਤੇ ਕਵੀ ਡਾ. ਦੇਵਿੰਦਰ ਸੈਫ਼ੀ, ਪ੍ਰਸਿੱਧ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ, ਨਾਮੀ ਨਾਟਕਕਾਰ ਡਾ. ਨਿਰਮਲ ਜੌੜਾ, ਕਹਾਣੀਕਾਰ ਸੁਰਿੰਦਰ ਦੀਪ ਨੂੰ ਡਾ. ਆਤਮ ਹਮਰਾਹੀ ਖੋਜ ਅਤੇ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗੀਤਕਾਰ ਅਮਰਜੀਤ ਸ਼ੇਰਪੁਰੀ ਨੂੰ ਗੁਰਚਰਨ ਸਿੰਘ ਭੰਮਰਾ ਦੀ ਯਾਦ ਵਿਚ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।

  
ਡਾ. ਆਤਮ ਹਮਰਾਹੀ ਦੀ ਸਪੁੱਤਰੀ ਅਤੇ ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਦੀ ਡਾਇਰੈਕਟਰ ਮਨਦੀਪ ਕੌਰ ਭੰਮਰਾ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਦਸਿਆ ਕਿ ਇਹ ਚੌਥਾ ਸਨਮਾਨ ਸਮਾਗਮ ਹੈ। ਉਨ੍ਹਾਂ ਡਾ. ਆਤਮ ਹਮਰਾਹੀ ਦੀ ਪੰਜਾਬੀ ਸਾਹਿਤ ਨੂੰ ਦੇਣ ਅਤੇ ਉਨ੍ਹਾਂ ਦੇ ਘਾਲਣਾਮਈ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਅਕਾਡਮੀ ਦੇ ਸਕੱਤਰ ਅਤੇ ਪ੍ਰਸਿੱਧ ਕਵੀ ਡਾ. ਹਰੀ ਸਿੰਘ ਜਾਚਕ ਨੇ ਬਾਖ਼ੂਬੀ ਮੰਚ ਦਾ ਸੰਚਾਲਨ ਕੀਤਾ। ਉਨ੍ਹਾਂ ਡਾ. ਆਤਮ ਹਮਰਾਹੀ ਜੀ ਅਤੇ ਸਨਮਾਨਤ ਸ਼ਖ਼ਸੀਅਤਾਂ ਨੂੰ ਬਹੁਤ ਖ਼ੂਬਸੂਰਤ ਕਾਵਿ ਟੁਕੜੀਆਂ ਨਾਲ ਚਰਿੱਤਰਤ ਕੀਤਾ।
ਚਿੰਤਨਸ਼ੀਲ ਸਾਹਿਤਕਾਰ ਸੰਸਥਾ ਵਲੋਂ ਸਨਮਾਨਤ ਸ਼ਖ਼ਸੀਅਤਾਂ ਨੂੰ ਸ਼ੋਭਾ ਪੱਤਰ, ਸਨਮਾਨ ਚਿੰਨ੍ਹ ਅਤੇ ਦੋਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖ਼ਸੀਅਤਾਂ ਬਾਰੇ ਮਨਦੀਪ ਕੌਰ ਭੰਮਰਾ ਦੇ ਲਿਖੇ ਸ਼ੋਭਾ ਪੱਤਰ ਵੱਖ-ਵੱਖ ਵਿਦਵਾਨਾਂ ਵਲੋਂ ਪੜ੍ਹੇ ਗਏ। ਡਾ. ਨਿਰਮਲ ਜੋੜਾ ਅਤੇ ਸੁਰਿੰਦਰ ਦੀਪ ਬਾਰੇ ਮੈਡਮ ਮਨਦੀਪ ਕੌਰ ਭੰਮਰਾ ਨੇ, ਡਾ. ਗੁਰਚਰਨ ਕੌਰ ਕੋਚਰ ਬਾਰੇ ਕੇ. ਸਾਧੂ ਸਿੰਘ ਨੇ, ਡਾ. ਦੇਵਿੰਦਰ ਸੈਫ਼ੀ ਬਾਰੇ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਅਮਰਜੀਤ ਸ਼ੇਰਪੁਰੀ ਬਾਰੇ ਅੰਜੂ ਗਰੋਵਰ ਨੇ ਸ਼ੋਭਾ ਪੱਤਰ ਪੇਸ਼ ਕੀਤੇ। ਸਨਮਾਨ ਉਪਰੰਤ ਸਨਮਾਨਿਤ ਸ਼ਖ਼ਸੀਅਤਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਆਤਮ ਹਮਰਾਹੀ ਜੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਦੇ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਸ਼ਬਦ-ਸਾਧਕ ਡਾ. ਆਤਮ ਹਮਰਾਹੀ ਦੇ ਵਿਦਿਆਰਥੀ ਹੁੰਦਿਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਅਜੋਕੇ ਸੰਕਟ ਭਰੇ ਸਮਿਆਂ ਵਿਚ ਉਨ੍ਹਾਂ ਦੀ ਪ੍ਰਸੰਗਿਕਤਾ ਸਰੋਤਿਆਂ ਅਤੇ ਸਮਿਆਂ ਦੇ ਸਨਮੁੱਖ ਕੀਤੀ।
ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਹਮਰਾਹੀ ਸਾਹਿਬ ਬਾਰੇ ਗੱਲ ਕਰਦਿਆਂ ਟਿੱਪਣੀ ਕੀਤੀ ਕਿ ਹਮਰਾਹੀ ਮੇਰੇ ਆਪਣੇ ਜ਼ਿਲ੍ਹੇ ਮੋਗੇ ਲਈ ਚੰਦ ਵਰਗੀ ਰੌਸ਼ਨੀ ਦੇਣ ਵਾਲੇ ਸਨ। ਉਨ੍ਹਾਂ ਸਾਰੇ ਸਨਮਾਨਿਤ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ. ਆਤਮ ਹਮਰਾਹੀ ਯਾਦਗਾਰੀ ਸਨਮਾਨ ਦਾ ਅਰਥ ਉਨ੍ਹਾਂ ਦੀ ਸਮਝ ਨੂੰ ਅੱਗੇ ਤੋਰਨਾ ਹੁੰਦਾ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਲੁਧਿਆਣਾ ਦੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਕ ਸਿੱਖਿਆ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀ ਮਹਿਲਾ ਸਾਡੇ ਸ਼ਹਿਰ ਲੁਧਿਆਣਾ ਦੀ ਮੇਅਰ ਬਣੀ ਹੈ।
ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਬਾਰੇ ਦੱਸਦਿਆਂ ਡਾ. ਆਤਮ ਹਮਰਾਹੀ ਜੀ ਦੇ ਡਾ. ਹਰਜਿੰਦਰ ਵਾਲੀਆ ਸਮੇਤ ਦੋ ਚਹੇਤੇ ਵਿਦਿਆਰਥੀ ਹੋਣ ਦਾ ਮਾਣ ਕੀਤਾ।
ਪਰਵਾਸੀ ਸ਼ਾਇਰ ਸ੍ਰੀ ਮੋਹਨ ਗਿੱਲ ਨੇ ਹਮਰਾਹੀ ਸਾਹਿਬ ਨੂੰ ਯਾਦ ਕਰਦਿਆਂ ਦੱਸਿਆ ਕਿ ਜਦੋਂ ਮੇਰੀ ਪਹਿਲੀ ਪੁਸਤਕ ਲੋਕ ਅਰਪਣ ਹੋਈ ਸੀ ਉਸ ਵੇਲੇ ਡਾ. ਸਾਹਿਬ ਉਸ ਸਮਾਗਮ ਵਿਚ ਸ਼ਾਮਲ ਸਨ।
ਉੱਘੇ ਵਿਗਿਆਨੀ ਅਤੇ ਸਾਹਿਤਕਾਰ ਡਾ. ਫ਼ਕੀਰ ਚੰਦ ਸ਼ੁਕਲਾ ਨੇ ਹਮਰਾਹੀ ਸਾਹਿਬ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਆਪਣੇ ਗੂੜੀ ਮਿੱਤਰਤਾਈ ਦਾ ਜ਼ਿਕਰ ਕੀਤਾ। ਦਲਜੀਤ ਬਾਗ਼ੀ ਹੋਰਾਂ ਨੇ ਡਾ. ਆਤਮ ਹਮਰਾਹੀ ਦੇ ਵਿਦਿਆਰਥੀ ਹੋਣ ’ਤੇ ਫ਼ਖ਼ਰ ਕਰਦਿਆਂ ਯਾਦਾਂ ਸਾਂਝੀਆਂ ਕੀਤੀਆਂ।
ਅਖ਼ੀਰ ਮੈਡਮ ਮਨਦੀਪ ਕੌਰ ਭੰਮਰਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਮੇਰੇ ਪਰਿਵਾਰ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਆਪਣੇ ਭਰਾ ਬਲਦੀਪ ਸਿੰਘ ਹਮਰਾਹੀ ਦੀ ਨੈਤਿਕ ਹਿਮਾਇਤ ਦਾ ਜ਼ਿਕਰ ਕਰਦਿਆਂ ਆਪਣੇ ਸਤਿਕਾਰਯੋਗ ਪਿਤਾ ਡਾ. ਆਤਮ ਹਮਰਾਹੀ ਦੀ ਸਫ਼ਲਤਾ ਲਈ ਆਪਣੀ ਮਾਤਾ ਸ੍ਰੀਮਤੀ ਤਰਲੋਚਨ ਕੌਰ ਦੀ ਨਾਯਾਬ ਭੂਮਿਕਾ ਨੂੰ ਵੀ ਯਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ,ਇੰਦਰਜੀਤਪਾਲ ਕੌਰ, ਲਖਵਿੰਦਰ ਕੌਰ, ਮਨਜਿੰਦਰ ਧਨੋਆ, ਰਜਿੰਦਰ ਸਿੰਘ, ਗੁਰਮਤ ਸਿੰਘ, ਹਰਦੇਵ ਸਿੰਘ ਕਲਸੀ, ਗੁਰਮੇਜ ਭੱਟੀ, ਪ੍ਰਭਕਿਰਨ ਸਿੰਘ, ਬਲਵਿੰਦਰ ਮੋਹੀ, ਜਸਪ੍ਰੀਤ ਅਮਲਤਾਸ, ਡਾ. ਪਰਮਜੀਤ ਕੌਰ ਪਾਸੀ, ਪ੍ਰਭਜੋਤ ਸੋਹੀ, ਹਰਮਿੰਦਰ ਮੁੰਡੇ, ਰਣਜੀਤ ਕੌਰ, ਪਰਮਜੀਤ ਸਿੰਘ ਗਰੇਵਾਲ, ਹਰਨੇਕ
ਸਿੰਘ, ਬਲਕੌਰ ਸਿੰਘ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਸਿਮਰਨ ਧੁੱਗਾ, ਹਰਬਖ਼ਸ਼ ਸਿੰਘ ਗਰੇਵਾਲ, ਪ੍ਰਿੰ. ਰਣਜੀਤ ਸਿੰਘ ਅਤੇ ਸਨਮਾਨਤ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਕੀਤੀਆਂ ਗਈਆਂ ਖ਼ਤਮ ਪੰਜਾਬ ਪੁਲਿਸ ਨੇ ਸੂਬੇ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸੇਵ ਲਾਈਫ ਇੰਡੀਆ ਨਾਲ ਸਮਝੌਤਾ ਸਹੀਬੱਧ ਕੀਤਾ 17800 ਰੁਪਏ ਰਿਸ਼ਵਤ ਲੈਣ ਕਾਰਨ ਹੌਲਦਾਰ ’ਤੇ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖ਼ੋਰੀ ਦਾ ਕੇਸ ਦਰਜ ਪੰਜਾਬ ਸਰਕਾਰ ਦੇ ਆਨਲਾਈਨ ਐੱਨ.ਆਰ.ਆਈ. ਮਿਲਣੀ ਪ੍ਰੋਗਰਾਮ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ : ਕੁਲਦੀਪ ਸਿੰਘ ਧਾਲੀਵਾਲ ਬੁੱਢਾ ਦਰਿਆ ਦੀ ਸਾਫ ਸਫਾਈ ਸਾਡੀ ਸਰਕਾਰ ਦੀ ਮੁੱਖ ਤਰਜੀਹ : ਡਾ. ਰਵਜੋਤ ਸਿੰਘ ਕਿਰਤ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਸਕੀਮਾਂ ਆਨ ਲਾਈਨ ਹੋਈਆਂ: ਸੌਂਦ ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ : ਮੁੱਖ ਮੰਤਰੀ ਜੇਕਰ ਵੱਡੀ ਵਾਰਦਾਤ ਵਾਪਰੀ ਤਾਂ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀ ਨਸ਼ਾ ਤਸਕਰੀ ਵਿੱਚ ਲਿਪਤ ਪਾਏ ਜਾਣ ਕਾਰਨ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜਮ ਕੀਤੇ ਮੁਅੱਤਲ : ਲਾਲਜੀਤ ਸਿੰਘ ਭੁੱਲਰ ਪੰਜਾਬ ਨੇ ਈ-ਸ਼੍ਰਮ ਪੋਰਟਲ ’ਤੇ 57,75,402 ਕਾਮਿਆਂ ਨੂੰ ਕੀਤਾ ਰਜਿਸਟਰ : ਸੌਂਦ