ਲੁਧਿਆਣਾ, 16 ਜਨਵਰੀ (ਗਿਆਨ ਸਿੰਘ): ਸਤਲੁਜ ਕਲੱਬ ਲੁਧਿਆਣਾ ਜਿਸ ਦੀ ਉੱਤਰੀ ਭਾਰਤ ਵਿੱਚ ਵੱਖਰੀ ਪਹਿਚਾਣ ਹੈ ਜੋ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਯੋਗ ਸਰਪ੍ਰਸਤੀ ਹੇਠ ਸਮੇਂ-ਸਮੇਂ ਸਿਰ ਸੱਭਿਆਚਾਰਕ ਪ੍ਰੋਗਰਾਮ ਅਤੇ ਸਾਡੇ ਵਿਰਸੇ ਨਾਲ ਸੰਬੰਧਿਤ ਤਿਉਹਾਰ ਮਨਾਉਂਦੀ ਹੈ। ਉਸੇ ਲੜੀ ਵਿੱਚ ਲੋਹੜੀ ਦਾ ਤਿਉਹਾਰ ਪੂਰੇ ਖੁਸ਼ੀਆਂ ਭਰੇ ਮਾਹੌਲ ਵਿੱਚ ਕਲੱਬ ਦੇ ਜਨਰਲ ਸੈਕਟਰੀ ਡਾ. ਅਜੀਤ ਸਿੰਘ ਚਾਵਲਾ, ਕਲਚਰ ਸੈਕਟਰੀ ਹਰਕੇਸ਼ ਮਿੱਤਲ, ਵਾਈਸ ਪ੍ਰਧਾਨ ਸੰਜੇ ਕਪੂਰ, ਫਾਈਨਾਂਸ ਸੈਕਟਰੀ ਧਰੁਵ ਅਗਰਵਾਲ, ਬਾਰ ਸੈਕਟਰੀ ਭੁਪਿੰਦਰ ਦੇਵ, ਮੈੱਸ ਸੈਕਟਰੀ ਮਨਿੰਦਰ ਬੇਦੀ, ਐਗਜੈਕਟਿਵ ਮੈਂਬਰ ਸੁਰਿੰਦਰ ਸਿੰਘ ਬੇਦੀ, ਨੇਹਾ ਜੈਨ ਪ੍ਰੋਗਰਾਮ ਇੰਚਾਰਜ, ਡਾ. ਅਲਕਾ ਡੋਗਰਾ ਅਤੇ ਸਮਾਗਮ ਵਿੱਚ ਸ਼ਾਮਿਲ ਹੋਏ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਜੋ 28 ਸਾਲ ਤੋਂ ਧੀਆਂ (ਬੇਟੀਆਂ) ਦੀ ਲੋਹੜੀ ਮਨਾਉਂਦੇ ਹਨ, ਉਹਨਾਂ ਨੇ ਸਾਰੇ ਅਹੁਦੇਦਾਰਾਂ ਸਮੇਤ ਸੂਫੀ ਗਾਇਕ ਕਮਲ ਖਾਨ ਨੂੰ ਧੀਆਂ ਦੇ ਲੋਹੜੀ ਮੇਲੇ ਦੀ ਗਾਗਰ ਭੇਂਟ ਕੀਤੀ।
ਇਸ ਸਮੇਂ ਬਾਵਾ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ (ਬੇਟੀ ਅਤੇ ਬੇਟੇ ਦੀ) ਬਰਾਬਰ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ ਕਿਉਂਕਿ ਬੇਟੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਪਿੱਛੇ ਨਹੀਂ ਹਨ। ਲੋੜ ਹੈ ਸਾਡੇ ਸਮਾਜ ਅੰਦਰ ਜੋ ਬੇਟੀ ਦੇ ਜਨਮ 'ਤੇ ਵਿਤਕਰਾ ਕੀਤਾ ਜਾਂਦਾ ਹੈ ਉਸਨੂੰ ਖਤਮ ਕਰੀਏ।