ਲੁਧਿਆਣਾ, 15 ਜਨਵਰੀ (ਗਿਆਨ ਸਿੰਘ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾ. ਅੰਬੇਦਕਰ ਨਗਰ ਵਿਖੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ 14 ਅਤੇ 15 ਜਨਵਰੀ ਨੂੰ ਲਗਾਈ ਗਈ ਜਿਸ ਵਿਚ 40 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਦਰਸ਼ਨੀ ਵਿਚ ਸਾਇੰਸ ਦੇ 7 ਵਿਸ਼ਿਆਂ ਤੇ ਬੱਚਿਆਂ ਨੇ ਮਾਡਲ ਬਣਾ ਕੇ ਲਿਆਂਦੇ, ਜਿਸ ਵਿਚ ਪਹਿਲੀਆਂ 3 ਪੋਜੀਸ਼ਨਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਚੀਫ ਗੈਸਟ ਦੇ ਤੌਰ ‘ਤੇ ਕੌਂਸਲਰ ਕੋਮਲਪ੍ਰੀਤ ਕੌਰ ਵਾਰਡ ਨੰਬਰ 51 ਹਾਜ਼ਰ ਹੋਏ ਅਤੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਾ ਸਥਾਨ ਫੂਡ, ਹੈਲਥ ਅਤੇ ਹਾਈਜੀਨ ਥੀਮ ਵਿਚ ਸੀਨੀਅਰ ਸੈਕੰਡਰੀ ਸਕੂਲ ਡਾ. ਅੰਬੇਦਕਰ ਨਗਰ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ। ਸਕੂਲ ਵਿਦਿਆਰਥਣ ਰਾਸ਼ੀ ਨੇ ਆਪਣੇ ਗੀਤਾਂ ਰਾਹੀਂ ਪੋ੍ਰਗਰਾਮ ਨੂੰ ਰੰਗੀਨ ਬਣਾਇਆ। ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਸੁਰਜੀਤ ਸਿੰਘ ਅਤੇ ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਪਰਵਿੰਦਰ ਕੌਰ, ਹਰੀਸ਼ ਕੁਮਾਰ, ਖੁਸ਼ਵੰਤ ਸਿੰਘ ਨੇ ਜੱਜਮੈਂਟ ਕਮੇਟੀ ਦੀ ਭੂਮਿਕਾ ਨਿਭਾਈ ਅਤੇ ਸਮੁੱਚੇ ਪ੍ਰਬੰਧ ਵਿਚ ਪ੍ਰਿੰਸੀਪਲ ਜਗਦੀਸ਼ ਸਿੰਘ ਤੋਂ ਇਲਾਵਾ ਅਮਨਦੀਪ ਸਿੰਘ, ਅੰਜੂ ਬਾਲਾ, ਵਰਿੰਦਰ ਕੁਮਾਰ, ਸੋਨੀਆ ਗੋਇਲ ਅਤੇ ਚਾਰੂ ਸੈਣੀ ਨੇ ਯੋਗਦਾਨ ਪਾਇਆ। ਇਸ ਮੌਕੇ ਤੇ ਬੋਲਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਸੁਰਜੀਤ ਸਿੰਘ ਵੱਲੋਂ ਚੀਫ ਗੈਸਟ ਕੌਂਸਲਰ ਮੈਡਮ ਕੋਮਲਪ੍ਰੀਤ ਕੌਰ, ਉਚੇਚੇ ਤੌਰ ਤੇ ਪਹੁੰਚੇ ਸੋਸ਼ਲ ਵਰਕਰ ਸੀਨੀਅਰ ਲੀਡਰ ਆਮ ਆਦਮੀ ਪਾਰਟੀ
ਕਵਲਜੀਤ ਸਿੰਘ ਸਚਦੇਵਾ, ਜਸਵਿੰਦਰ ਸਿੰਘ ਨਾਗਪਾਲ, ਹਰਕੰਵਲਪ੍ਰੀਤ ਕੌਰ, ਨਿਸ਼ਾ ਨਾਗਪਾਲ, ਦਰਸ਼ਨ ਸਿੰਘ, ਤਰਸੇਮ ਭਗਤ, ਅਜੇ ਵੜੈਂਚ ਅਤੇ ਗੋਰਮਿੰਟ ਪ੍ਰਾਈਮਰੀ ਸਕੂਲ 1-ਬੀ ਦੇ ਹੈਡ ਟੀਚਰ ਮੈਡਮ ਗੁਰਮੀਤ ਚੌਹਾਨ ਨੂੰ ਜੀ ਆਇਆ ਨੂੰ ਕਿਹਾ। ਅੰਤ ਵਿਚ ਪ੍ਰਿੰਸੀਪਲ ਜਗਦੀਸ਼ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।