ਅਮਰਾਵਤੀ, 19 ਨਵੰਬਰ (ਪੋਸਟ ਬਿਊਰੋ): ਆਂਧਰਾ ਪ੍ਰਦੇਸ਼ ਦੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਲੇਟ ਆਉਣ ਕਾਰਨ 18 ਵਿਦਿਆਰਥਣਾਂ ਦੇ ਵਾਲ ਕੱਟ ਦਿੱਤੇ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਿੰਸੀਪਲ ਨੇ ਗੁੱਸੇ 'ਚ ਆ ਕੇ ਸਜ਼ਾ ਵਜੋਂ ਵਾਲ ਕੱਟ ਦਿੱਤੇ। ਉਨ੍ਹਾਂ ਨੂੰ ਧੁੱਪ ਵਿਚ ਖੜ੍ਹਾ ਕਰ ਕੇ ਕੁੱਟਿਆ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਲੈਕਟਰ ਨੇ ਮੁਲਜ਼ਮ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਵਿਚ ਦੋਸ਼ ਸਹੀ ਪਾਏ ਗਏ, ਸਮਗਰ ਸਿੱਖਿਆ ਦੇ ਸਟੇਟ ਪ੍ਰੋਜੈਕਟ ਡਾਇਰੈਕਟਰ ਬੀ. ਸ਼੍ਰੀਨਿਵਾਸ ਰਾਓ ਨੇ ਦੱਸਿਆ ਕਿ ਇਹ ਘਟਨਾ 15 ਨਵੰਬਰ ਨੂੰ ਅਲੂਰੀ ਸੀਤਾਰਮਾਰਾਜੂ ਜਿ਼ਲੇ ਦੇ ਜੀ ਮਦੁਗੁਲਾ ਦੇ ਇੱਕ ਰਿਹਾਇਸ਼ੀ ਸਕੂਲ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ (ਕੇਜੀਬੀਵੀ) ਵਿੱਚ ਵਾਪਰੀ ਸੀ, ਪਰ ਸੋਮਵਾਰ ਨੂੰ ਸਾਹਮਣੇ ਆਈ।
ਇਸ ਤੋਂ ਬਾਅਦ ਵਿਭਾਗ ਨੇ ਮੁਲਜ਼ਮ ਪ੍ਰਿੰਸੀਪਲ ਯੂ ਸਾਈ ਪ੍ਰਸੰਨਾ ਖਿਲਾਫ ਜਾਂਚ ਕੀਤੀ ਸੀ। ਉਸ 'ਤੇ ਲੱਗੇ ਦੋਸ਼ ਸਹੀ ਪਾਏ ਗਏ, ਜਿਸ ਤੋਂ ਬਾਅਦ ਕਲੈਕਟਰ ਨੇ ਦੇਰ ਰਾਤ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ।
ਮੁਜ਼ੱਫਰਪੁਰ ਦੇ ਬੀਬੀਗੰਜ ਸਥਿਤ ਦ੍ਰੋਣਾ ਪਬਲਿਕ ਸਕੂਲ ਦੇ ਅਧਿਆਪਕ ਨੇ ਅਕਤੂਬਰ ਵਿੱਚ ਵਿਦਿਆਰਥੀ ਦੀ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਵਿਦਿਆਰਥੀ ਬੇਹੋਸ਼ ਹੋ ਗਿਆ। ਅਧਿਆਪਕ ਦੀ ਕੁੱਟਮਾਰ ਕਾਰਨ ਵਿਦਿਆਰਥੀ ਦੇ ਖੱਬੇ ਕੰਨ 'ਤੇ ਡੂੰਘਾ ਜ਼ਖ਼ਮ ਹੋ ਗਿਆ। ਉਹ ਆਪਣੀ ਸੁਣਨ ਸ਼ਕਤੀ ਗੁਆ ਚੁੱਕਾ ਹੈ।
ਇਸ ਮਾਮਲੇ ਸਬੰਧੀ ਵਿਦਿਆਰਥੀ ਦੇ ਪਤਾ ਸਿ਼ਵਰਤਨ ਕੁਮਾਰ ਨੇ ਥਾਣਾ ਸਦਰ ਵਿੱਚ ਲਿਖਤੀ ਦਰਖਾਸਤ ਦੇ ਕੇ ਸਿ਼ਕਾਇਤ ਦਰਜ ਕਰਵਾਈ ਹੈ। ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਵਿਦਿਆਰਥੀ ਦੇ ਬੇਹੋਸ਼ ਹੋਣ ਤੋਂ ਬਾਅਦ ਵੀ ਮਾਪਿਆਂ ਨੂੰ ਸਕੂਲ ਵੱਲੋਂ ਕੋਈ ਸੂਚਨਾ ਨਹੀਂ ਮਿਲੀ। ਇਸ ਸਬੰਧੀ ਮਾਪਿਆਂ ਨੇ ਪੁਲਿਸ ਨੂੰ ਸਿ਼ਕਾਇਤ ਕੀਤੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।