* ਸਕਾਲਰਸ਼ਿਪ ਸਿਰਫ਼ ਇਕ ਸਾਲ ਦੀ ਸਕਾਲਰਸ਼ਿਪ ਨਾ ਹੋਕੇ ਵਿਦਿਆਰਥੀ ਦੀ ਡਿਗਰੀ ਪੂਰੀ ਹੋਣ ਤੱਕ ਉਸ ਦੇ ਨਾਲ ਚੱਲੇਗੀ : ਐੱਮ ਡੀ ਅਰਸ਼ ਧਾਲੀਵਾਲ
ਮੋਹਾਲੀ, 5 ਨਵੰਬਰ (ਪੋਸਟ ਬਿਊਰੋ): ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ 2025-26 ਅਕਾਦਮਿਕ ਸਾਲ ਲਈ ਪੱਚੀ ਕਰੋੜ ਦੀ ਸਕਾਲਰਸ਼ਿਪ ਸਕੀਮ ਲਾਂਚ ਕੀਤੀ ਗਈ ਹੈ। ਇਸ ਸਕੀਮ ਤਹਿਤ ਤਿੰਨ ਹਜ਼ਾਰ ਤੋਂ ਵੀ ਜ਼ਿਆਦਾ ਵਿਦਿਆਰਥੀ ਸਕਾਲਰਸ਼ਿਪ ਹਾਸਿਲ ਕਰਕੇ ਉੱਚ ਵਿਦਿਆ ਹਾਸਿਲ ਕਰ ਸਕਣਗੇ। ਇਸ ਸਕਾਲਰਸ਼ਿਪ ਦੀ ਰਸਮੀ ਸ਼ੁਰੂਆਤ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੀਤੀ ਗਈ। ਇਸ ਮੌਕੇ ਤੇ ਸਿਆਸਤਦਾਨ ਗੁਰਪ੍ਰੀਤ ਸਿੰਘ ਜੀ ਪੀ ਵੀ ਮੌਜ਼ੂਦ ਸਨ। ਜੋਸ਼ 2025 ਬੈਨਰ ਹੇਠ ਸ਼ੁਰੂ ਕੀਤੀ ਗਈ ਇਹ ਸਕਾਲਰਸ਼ਿਪ ਹਰ ਵਰਗ ਦੇ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਫ਼ਾਇਦੇਮੰਦ ਹੋਵੇਗੀ, ਜੋ ਕਿ ਪੜਾਈ ਵਿਚ ਤਾਂ ਬਹੁਤ ਕਾਬਿਲ ਹਨ ਪਰ ਵਿੱਤੀ ਕਾਰਨਾਂ ਕਰਕੇ ਆਪਣੀ ਉੱਚ ਸਿੱਖਿਆਂ ਹਾਸਿਲ ਕਰਨ ਵਿਚ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ। ਇੱਥੇ ਇਹ ਵੀ ਜ਼ਿਕਰੇਖਾਸ ਹੈ ਕਿ ਇਹ ਸਕਾਲਰਸ਼ਿਪ ਸਿਰਫ਼ ਇਕ ਸਾਲ ਦੀ ਸਕਾਲਰਸ਼ਿਪ ਨਾ ਹੋਕੇ ਵਿਦਿਆਰਥੀ ਦੀ ਡਿਗਰੀ ਪੂਰੀ ਹੋਣ ਤੱਕ ਉਸ ਦੇ ਨਾਲ ਚੱਲੇਗੀ। ਪਿਛਲੇ ਸਾਲ ਵੀ ਇਸ ਸਕਾਲਰਸ਼ਿਪ ਦਾ ਫ਼ਾਇਦਾ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਏ ਹਜ਼ਾਰਾਂ ਵਿਦਿਆਰਥੀਆਂ ਨੇ ਲਿਆ ਸੀ।
ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਜੋਸ਼ ਸਕਾਲਰਸ਼ਿਪ 2021 ਵਿਚ ਪੰਜ ਕਰੋੜ ਰੁਪਏ ਨਾਲ ਚਾਰ ਸੌ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਵਾਲੀ ਇੱਕ ਕ੍ਰਾਂਤੀਕਾਰੀ ਪਹਿਲਕਦਮੀ ਦੇ ਰੂਪ ਵਿਚ ਸ਼ੁਰੂ ਹੋਈ, ਅੱਜ ਹਜ਼ਾਰਾਂ ਚਾਹਵਾਨ ਵਿਦਿਆਰਥੀਆਂ ਲਈ ਉਮੀਦ ਦੀ ਕਿਰਨ ਬਣ ਚੁੱਕੀ ਹੈ। ਇਸ ਸਕਾਲਰਸ਼ਿਪ ਨੇ 2022 ਵਿਚ 7 ਕਰੋੜ ਤੱਕ ਵਧਦੇ ਹੋਏ 1,100 ਤੋਂ ਵੱਧ ਵਿਦਿਆਰਥੀਆਂ ਲਈ ਉਚੇਰੀ ਸਿੱਖਿਆਂ ਦੇ ਰਸਤੇ ਖੋਲੇ। ਜਦ ਕਿ 2023 ਤੱਕ ਇਹ ਵਜ਼ੀਫ਼ਾ 10 ਕਰੋੜ ਹੋ ਗਿਆ, ਜਿਸ ਨਾਲ 2,500 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਸੁਪਨਿਆਂ ਦਾ ਪਿੱਛਾ ਕਰਨ ਲਈ ਸ਼ਕਤੀ ਪ੍ਰਦਾਨ ਕੀਤੀ ਗਈ । ਜਦ ਕਿ ਪਿਛਲੇ ਸਾਲ 2024 ਵਿਚ ਇਹ ਸਕਾਲਰਸ਼ਿਪ 12 ਕਰੋੜ ਪਹੁੰਚ ਚੁੱਕੀ ਹੈ । ਇਸ ਸਾਲ ਵੀ ਹੁਣ, 2025 ਵਿਚ, ਜੋਸ਼ ਸਕਾਲਰਸ਼ਿਪ 25 ਕਰੋੜ ਦੇ ਨਾਲ ਆਪਣੇ ਸਿਖਰ ’ਤੇ ਪਹੁੰਚ ਗਈ ਹੈ। ਜਿੱਥੇ ਹਜ਼ਾਰਾਂ ਵਿਦਿਆਰਥੀਆਂ ਲਈ ਬਿਹਤਰੀਨ ਉਚੇਰੀ ਸਿੱਖਿਆਂ ਦੇ ਰਸਤੇ ਖੁੱਲ ਗਏ ਹਨ।
ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਿੱਖਿਆ ਮਨੁੱਖੀ ਸਮਰੱਥਾ ਨੂੰ ਖੋਲ੍ਹਣ ਦੀ ਕੁੰਜੀ ਹੈ। ਜੋਸ਼ ਸਕਾਲਰਸ਼ਿਪ ਇਕ ਲਈ ਵਿਦਿਆਰਥੀ ਸਿਰਫ਼ ਵਿੱਤੀ ਸਹਾਇਤਾ ਨਹੀ ਹੈ।ਬਲਕਿ ਨੌਜਵਾਨਾਂ ਦੇ ਉਚੇਰੀ ਸਿੱਖਿਆਂ ਹਾਸਿਲ ਕਰਨ ਦੇ ਸੁਪਨੇ ਨੂੰ ਨਵੀਂ ਉਡਾਣ ਦਿੰਦੇ ਹੋਏ ਉਨ੍ਹਾਂ ਲਈ ਬਿਹਤਰੀਨ ਪਲੇਟਫ਼ਾਰਮ ਪ੍ਰਦਾਨ ਕਰਨਾ ਹੈ। ਜਿਸ ਵਿਚ ਉਹ ਝੰਜੇੜੀ ਕੈਂਪਸ ਵਿਚ ਆਪਣੀ ਡਿਗਰੀ ਪੂਰੀ ਕਰਕੇ ਕੌਮਾਂਤਰੀ ਕੰਪਨੀਆਂ ਵਿਚ ਨੌਕਰੀਆਂ ਦੇ ਬਿਹਤਰੀਨ ਮੌਕਿਆਂ ਦਾ ਵੀ ਫ਼ਾਇਦਾ ਲੈਂਦਾ ਹੈ।