Welcome to Canadian Punjabi Post
Follow us on

25

October 2024
ਬ੍ਰੈਕਿੰਗ ਖ਼ਬਰਾਂ :
ਪਬਲਿਕ ਆਊਟਰੀਚ ਪ੍ਰੋਗਰਾਮ ਦਾ ਵਿਸਤਾਰ: ‘ਸਹਿਯੋਗ’ ਪ੍ਰੋਗਰਾਮ ਤਹਿਤ, ਸੀ.ਪੀਜ਼/ਐਸ.ਐਸ.ਪੀਜ਼ ਵੱਲੋਂ ਫੀਡਬੈਕ ਲੈਣ ਲਈ ਪਿੰਡਾਂ ਤੇ ਮੁਹੱਲਿਆਂ ਵਿੱਚ ਕੀਤੀਆਂ ਜਾਣਗੀਆਂ ਜਨਤਕ ਮੀਟਿੰਗਾਂਪੰਜਾਬ ਪੁਲਿਸ ਨੇ ਪਹਿਲੀ ਦਫ਼ਾ ਪੀਆਈਟੀ-ਐਨਡੀਪੀਐਸ ਐਕਟ ਤਹਿਤ ਚੋਟੀ ਦੇ ਨਸ਼ਾ ਤਸਕਰ ਨੂੰ ਨਿਵਾਰਕ ਹਿਰਾਸਤ ਵਿੱਚ ਰੱਖਣ ਦੇ ਹੁਕਮਾਂ ਨੂੰ ਅਮਲ ‘ਚ ਲਿਆਂਦਾਵਿੱਤ ਮੰਤਰੀ ਚੀਮਾ ਵੱਲੋਂ ਕਰ ਕਮਿਸ਼ਨਰ ਨੂੰ ਨਿਰਦੇਸ਼, ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਿਰੁੱਧ ਜ਼ੀਰੋ ਟਾਲਰੈਂਸ ਯਕੀਨੀ ਬਣਾਈ ਜਾਵੇਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ’ਚ ਪੰਥ ਵਿਰੋਧੀ ਸ਼ਕਤੀਆਂ ਕਰ ਰਹੀਆਂ ਨੇ ਦਖ਼ਲਅੰਦਾਜ਼ੀ- ਐਡਵੋਕੇਟ ਧਾਮੀਜਸਟਿਸ ਸੰਜੀਵ ਖੰਨਾ ਹੋਣਗੇ ਭਾਰਤ ਦੇ ਅਗਲੇ ਚੀਫ਼ ਜਸਟਿਸਮਾਂਟਰੀਅਲ ਦੇ ਹਾਈ ਸਕੂਲ ਦੇ ਬਾਹਰ 4 ਟੀਨੇਜ਼ਰਜ਼ `ਤੇ ਚਾਕੂ ਨਾਲ ਹਮਲਾ, 2 ਮੁਲਜ਼ਮ ਗ੍ਰਿਫ਼ਤਾਰਪ੍ਰਧਾਨ ਮੰਤਰੀ ਟਰੂਡੋ ਵੱਲੋਂ ਕੈਨੇਡਾ ਦੇ ਇੰਮੀਗ੍ਰੇਸ਼ਨ ਟੀਚਿਆਂ ਵਿੱਚ ਵੱਡੀ ਕਟੌਤੀ ਦਾ ਐਲਾਨਕੈਲਗਰੀ ਵਿੱਚ ਪਸ਼ੂਆਂ ਨੂੰ ਲਿਜਾਅ ਰਿਹਾ ਟਰੱਕ ਪਲਟਿਆ, 17 ਗਾਵਾਂ ਦੀ ਮੌਤ
 
ਕੈਨੇਡਾ

ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਵਿਧਾਨਸਭਾ ਚੋਣਾਂ ਵਿਚ 14 ਪੰਜਾਬੀ ਉਮੀਦਵਾਰਾਂ ਨੇ ਕੀਤੀ ਜਿੱਤ ਹਾਸਿਲ, ਕੈਨੇਡਾ ਦੀ ਰਾਜਨੀਤੀ ਵਿਚ ਵਧਿਆ ਪ੍ਰਭਾਵ

October 20, 2024 10:52 PM

-ਐੱਨ.ਡੀ.ਪੀ. ਨੂੰ 46, ਕੰਜ਼ਰਵੇਟਿਵ ਪਾਰਟੀ ਨੂੰ 45 ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ
ਟੋਰਾਂਟੋ, 20 ਅਕਤੂਬਰ (ਪੋਸਟ ਬਿਊਰੋ): ਜਿੱਥੇ ਇੱਕ ਪਾਸੇ ਭਾਰਤ-ਕੈਨੇਡਾ ਦੇ ਰਿਸ਼ਤਿਆਂ ਵਿਚ ਤਨਾਅ ਬਣਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨਸਭਾ ਚੋਣਾਂ ਕਰਕੇ ਮਾਹੌਲ ਗਰਮਾਇਆ ਹੋਇਆ ਹੈ। 93 ਮੈਂਬਰੀ ਵਿਧਾਨ ਸਭਾ ਲਈ ਅੱਜ ਵੋਟਾਂ ਪਾਉਣ ਦਾ ਆਖਰੀ ਦਿਨ ਸੀ। ਇਸ ਦੇ ਚਲਦੇ ਇਨ੍ਹਾਂ ਚੋਣਾਂ ਵਿਚ ਭਾਰਤੀ ਮੂਲ ਦੇ 14 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਜਿਸ ਨਾਲ ਕੈਨੇਡਾ ਦੀ ਰਾਜਨੀਤੀ ਵਿਚ ਭਾਰਤੀਆਂ ਦਾ ਪ੍ਰਭਾਵ ਵਧਿਆ ਹੈ। 57.41 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਹੁਣ ਤੱਕ 98.5 ਪ੍ਰੀਤਸ਼ਤ ਵੋਟਾਂ ਦੀ ਗਿਣਤੀ ਹੋ ਚੁੱਕੀ ਸੀ ਜਿਨ੍ਹਾਂ ਅਨੁਸਾਰ ਐੱਨ.ਡੀ.ਪੀ. ਨੂੰ 46, ਕੰਸਰਵੇਟਿਵ ਪਾਰਟੀ ਨੂੰ 45 ਅਤੇ ਗਰੀਨ ਪਾਰਟੀ ਨੂੰ 2 ਸੀਟਾਂ `ਤੇ ਜਿੱਤ ਹਾਸਿਲ ਹੋਈ ਹੈ ਪਰ ਅੰਤਿਮ ਨਤੀਜੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਉਪਰੰਤ ਸਾਹਮਣੇ ਆਉਣਗੇ। ਇਨ੍ਹਾਂ ਚੋਣਾਂ ਵਿਚ ਐਨ.ਡੀ.ਪੀ. ਦੇ ਲੀਡਰ ਅਤੇ ਮੌਜੂਦਾ ਸਰਕਾਰ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੋਹਨ ਰਸਟੈੱਡ ਆਪੋ ਆਪਣੀ ਸੀਟ ਤੋਂ ਜਿੱਤ ਹਾਸਲ ਕਰ ਚੁੱਕੇ ਹਨ ਜਦੋਂ ਕਿ ਗਰੀਨ ਪਾਰਟੀ ਦੀ ਲੀਡਰ ਆਪਣੀ ਚੋਣ ਹਾਰ ਗਈ ਹੈ।
ਜ਼ਿਕਰਯੋਗ ਹੈ ਇਨ੍ਹਾਂ ਚੋਣਾਂ ਵਿਚ ਸਰੀ ਦੀਆਂ 10 ਵਿਧਾਨ ਸਭਾ ਸੀਟਾਂ ਲਈ ਕੁੱਲ 37 ਉਮੀਦਵਾਰ ਮੈਦਾਨ ਸਨ ਜਿਨ੍ਹਾਂ ਵਿੱਚੋਂ 21 ਉਮੀਦਵਾਰ ਪੰਜਾਬੀ ਸਨ ਅਤੇ ਕੁੱਲ ਮਿਲਾ ਕੇ 37 ਪੰਜਾਬੀ ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਚੋਣਾਂ ਦੇ ਹੁਣ ਤੱਕ ਦੇ ਨਤੀਜਿਆਂ ਅਨੁਸਾਰ 14 ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਿਲ ਕਰ ਕੇ ਨੳਵਾਂ ਰਿਕਾਰਡ ਸਥਾਪਿਤ ਕੀਤਾ ਹੈ।
ਜੇਤੂ ਰਹੇ ਐੱਨ.ਡੀ.ਪੀ. ਉਮੀਦਵਾਰ: ਰਾਜ ਚੌਹਾਨ, ਜੈਸੀ ਸੁੰਨੜ, ਜਗਰੂਪ ਬਰਾੜ, ਰਵੀ ਕਾਹਲੋਂ, ਨਿੱਕੀ ਸ਼ਰਮਾ, ਹਰਵਿੰਦਰ ਸੰਧੂ, ਸੁਨੀਤਾ ਧਰਿ, ਰਵੀ ਪਰਮਾਰ, ਰੀਆ ਅਰੋੜਾ।
ਕੰਜ਼ਰਵੇਟਿਵ ਪਾਰਟੀ ਦੇ ਜੇਤੂ ਪੰਜਾਬੀ ਉਮੀਦਵਾਰ: ਮਨਦੀਪ ਧਾਲੀਵਾਲ, ਹੋਨਵੀਰ ਰੰਧਾਵਾ, ਹਰਮਨ ਭੰਗੂ, ਜੋਡੀ ਤੂਰ, ਸਟੀਵ ਕੂਨਰ।
ਹਾਰਨ ਵਾਲੇ ਪ੍ਰਮੁੱਖ ਪੰਜਾਬੀ ਉਮੀਦਵਾਰਾਂ ਵਿਚ ਸਾਬਕਾ ਮੰਤਰੀ ਰਚਨਾ ਸਿੰਘ, ਸਾਬਕਾ ਐੱਮ.ਐੱਲ.ਏ. ਜਿੰਨੀ ਸਿਮਸ, ਸਾਬਕਾ ਐੱਮ.ਐੱਲ.ਏ. ਅਮਨ ਸਿੰਘ, ਬਲਤੇਜ ਸਿੰਘ ਢਿੱਲੋਂ, ਤੇਗਜੋਤ ਬੱਲ, ਸਿਮ ਸੰਧੂ, ਦੀਪਕ ਸੂਰੀ, ਅਵਤਾਰ ਸਿੰਘ ਗਿੱਲ, ਕਿਰਨ ਹੁੰਦਲ, ਧਰਮ ਕਾਜਲ, ਜਗ ਸਿੰਘ ਸੰਘੇੜਾ, ਸੈਮ ਅਟਵਾਲ, ਕਮਲ ਗਰੇਵਾਲ, ਸਾਰਾ ਕੂਨਰ ਅਤੇ ਮਨਜੀਤ ਸਹੋਤਾ ਸ਼ਾਮਿਲ ਹਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਮਾਂਟਰੀਅਲ ਦੇ ਹਾਈ ਸਕੂਲ ਦੇ ਬਾਹਰ 4 ਟੀਨੇਜ਼ਰਜ਼ `ਤੇ ਚਾਕੂ ਨਾਲ ਹਮਲਾ, 2 ਮੁਲਜ਼ਮ ਗ੍ਰਿਫ਼ਤਾਰ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕੈਨੇਡਾ ਦੇ ਇੰਮੀਗ੍ਰੇਸ਼ਨ ਟੀਚਿਆਂ ਵਿੱਚ ਵੱਡੀ ਕਟੌਤੀ ਦਾ ਐਲਾਨ ਕੈਲਗਰੀ ਵਿੱਚ ਪਸ਼ੂਆਂ ਨੂੰ ਲਿਜਾਅ ਰਿਹਾ ਟਰੱਕ ਪਲਟਿਆ, 17 ਗਾਵਾਂ ਦੀ ਮੌਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਦਿੱਤੀ ਚਿਤਾਵਨੀ, ਮੰਗਿਆ ਅਸਤੀਫਾ, 28 ਅਕਤੂਬਰ ਤੱਕ ਅਹੁਦਾ ਛੱਡਣ ਲਈ ਕਿਹਾ ਬਿਹਤਰ ਭਵਿੱਖ ਲਈ ਭਾਰਤ ਤੋਂ ਕੈਨੇਡਾ ਆਈ 19 ਸਾਲਾ ਲੜਕੀ ਦੀ ਵਾਲਮਾਰਟ ਸਟੋਰ ਦੇ ਵਾਕ-ਇਨ ਓਵਨ ਵਿਚੋਂ ਮਿਲੀ ਲਾਸ਼ ਕੈਨੇਡੀਅਨਜ਼ ਉਨ੍ਹਾਂ ਰਾਜਨੇਤਾਵਾਂ ਤੋਂ ਤੰਗ ਆ ਚੁੱਕੇ ਹਨ ਜੋ ਵੰਡ ਪਾਉਣ ਨੂੰ ਜਿੱਤ ਦਾ ਰਾਹ ਮੰਨਦੇ ਹਨ : ਕ੍ਰਿਸਟੀ ਕਲਾਰਕ ਉੱਤਰੀ ਬੀ. ਸੀ. ਵਿੱਚ ਲਾਪਤਾ ਹੋਏ ਹਾਈਕਰ ਦੀ ਭਾਲ ਜਾਰੀ ਅਲਬਰਟਾ ਬਾਸਕੇਟਬਾਲ ਕੋਚ ਬਾਲ ਪੋਰਨੋਗਰਾਫੀ ਦਾ ਦੋਸ਼ੀ ਕਰਾਰ ਐਡਮਿੰਟਨ ਪਬਲਿਕ ਸਕੂਲ ਦਾ ਸਹਾਇਕ ਸਟਾਫ ਵੀਰਵਾਰ ਨੂੰ ਕਰੇਗਾ ਹੜਤਾਲ ਭਾਰਤ-ਕੈਨੇਡਾ ਤਨਾਅ: ਹੁਣ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਭਾਰਤੀ ਡਿਪਲੋਮੈਟਾਂ `ਤੇ ਕੈਨੇਡੀਅਨ ਜਾਨਾਂ ਨੂੰ ਖ਼ਤਰੇ ਦੀ ਗੱਲ ਦੁਹਰਾਈ