Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਪੰਜਾਬ

ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਮਾਲਕ ਸਾਥੀਆਂ ਸਮੇਤ ਗਿ੍ਰਫ਼ਤਾਰ, ਦੋ ਗੱਡੀਆਂ ਬਰਾਮਦ

July 17, 2024 08:02 PM

ਮੋਗਾ, 17 ਜੁਲਾਈ (ਗਿਆਨ ਸਿੰਘ):ਵਿਵੇਕ ਸ਼ੀਲ ਸੋਨੀ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪਰਮਜੀਤ ਸਿੰਘ ਸੰਧੂ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਦੀ ਨਿਗਰਾਨੀ ਹੇਠ ਗੈਰ ਕਾਨੂੰਨੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫ਼ਸਰ ਥਾਣਾ ਬੱਧਨੀ ਕਲਾਂ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਥਾਣਾ ਬੱਧਨੀ ਕਲਾਂ ਦੀ ਪੁਲਿਸ ਵੱਲੋਂ ਪਿੰਡ ਬੁੱਟਰ ਕਲਾਂ ਵਿਖੇ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਅਜੈ ਕੁਮਾਰ ਵਾਸੀ ਸਮਰਾਲਾ ਨੂੰ ਉਸਦੇ 2 ਸਾਥੀਆਂ ਸਮੇਤ ਗਿ੍ਰਫ਼ਤਾਰ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਸੰਧੂ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਦਾ ਮੁਆਇਨਾ ਕੀਤਾ ਗਿਆ ਸੀ, ਜਿਸ ਦੌਰਾਨ ਪਾਇਆ ਗਿਆ ਕਿ ਇਸ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਅਜੈ ਕੁਮਾਰ ਵਾਸੀ ਸਮਰਾਲਾ, ਸੰਜੀਵ ਅਰੋੜਾ ਵਾਸੀ ਮੋਗਾ ਅਤੇ ਇਹਨਾਂ ਦੇ ਬਾਕੀ ਸਾਥੀਆਂ ਵੱਲੋਂ ਬਿਨਾਂ ਲਾਇਸੰਸ ਤੋਂ ਇਹ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਅਤੇ ਕੇਂਦਰ ਵਿੱਚ ਦਾਖਲ ਮਰੀਜ਼ਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ। ਇਸ ਨਸ਼ਾ ਛੁਡਾਊ ਕੇਂਦਰ ਵਿੱਚ ਉਸ ਸਮੇਂ ਕਰੀਬ 60 ਮਰੀਜ਼ ਦਾਖਲ ਸਨ, ਜਿਹਨਾਂ ਵਿੱਚੋਂ 27 ਮਰੀਜ਼ਾਂ ਨੂੰ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਸ਼ਿਫਟ ਕੀਤਾ ਗਿਆ ਸੀ ਅਤੇ ਬਾਕੀ ਮਰੀਜ਼ਾਂ ਨੂੰ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਸੀ। ਕੁਝ ਮਰੀਜ਼ ਨਸ਼ਾ ਛੁਡਾਊ ਕੇਂਦਰ ਵਿੱਚੋਂ ਭੱਜ ਗਏ ਸਨ।
ਇਸ ਸਬੰਧੀ ਵਰਿੰਦਰਪਾਲ ਸਿੰਘ ਉਰਫ ਗੋਪੀ ਪੁੱਤਰ ਰਾਜਪਾਲ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਗਲੀ ਨੰਬਰ 01 ਵਾਰਡ ਨੰਬਰ 42 ਅੰਗਦਪੁਰਾ ਮੁਹੱਲਾ ਮੋਗਾ ਥਾਣਾ ਸਿਟੀ ਸਾਊਥ ਮੋਗਾ ਜ਼ਿਲ੍ਹਾ ਮੋਗਾ ਨੇ ਪਿੰਡ ਬੁੱਟਰ ਕਲਾਂ ਵਿਖੇ ਗੈਰ ਕਾਨੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਆਪਣੇ ਉੱਪਰ ਹੋਏ ਤਸ਼ੱਦਦ ਬਾਰੇ ਬਿਆਨ ਲਿਖਾਇਆ ਕਿ, ‘‘ਅਰਸਾ ਕਰੀਬ 3 ਸਾਲ ਤੋਂ ਉਹ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ। ਬਾਅਦ ਵਿੱਚ ਉਸਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ ਸੀ ਅਤੇ ਮਿਤੀ 09.05.2024 ਨੂੰ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਦੇ ਮਾਲਕ ਗੈਰੀ ਅਰੋੜਾ ਪੁੱਤਰ ਮੰਗਤੂ ਵਾਸੀ ਨੇੜੇ ਪਾਰਕ ਸਾਹਮਣੇ ਖੰਨਾ ਹਸਪਤਾਲ ਅੰਮਿ੍ਰਤਸਰ ਰੋਡ ਮੋਗਾ ਜਿਸਨੂੰ ਉਹ ਪਹਿਲਾਂ ਤੋਂ ਹੀ ਚੰਗੀ ਤਰਾਂ ਜਾਣਦਾ ਸੀ ਉਸਦੇ ਘਰ ਆ ਕੇ ਉਸਨੂੰ ਆਪਣੇ ਨਾਲ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਗਿਆ, ਜਿੱਥੇ ਉਸਨੂੰ ਸਿਰਫ ਤਿੰਨ ਦਿਨ ਦਵਾਈ ਦੇਣ ਤੋਂ ਬਾਅਦ ਦਵਾਈ ਦੇਣੀ ਬੰਦ ਕਰ ਦਿੱਤੀ। ਉਸਤੋਂ ਬਾਅਦ ਨੌਵੇਂ ਦਿਨ ਉਸਦੀ ਬਾਥਰੂਮ ਵਾਲੀ ਜਗਾ ਵਿੱਚ ਦਰਦ ਹੋਣ ਲੱਗ ਪਿਆ ਤਾਂ ਉਸਨੇ ਗੈਰੀ ਅਰੋੜਾ ਅਤੇ ਉਸਦੇ ਸਾਥੀਆਂ ਤੋਂ ਦਵਾਈ ਮੰਗੀ ਤਾਂ ਗੈਰੀ ਅਰੋੜਾ ਪੁੱਤਰ ਮੰਗਤੂ ਵਾਸੀ ਨੇੜੇ ਪਾਰਕ ਸਾਹਮਣੇ ਖੰਨਾ ਹਸਪਤਾਲ ਅੰਮਿ੍ਰਤਸਰ ਰੋਡ ਮੋਗਾ, ਕਰਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸ਼ਾਮਗੜ੍ਹ ਨੇੜੇ ਸਮਰਾਲਾ, ਅਜੈ ਕੁਮਾਰ ਪੁੱਤਰ ਜੋਗਿੰਦਰ ਸਿੰਘ ਪਿੰਡ ਸ਼ਾਮਗੜ੍ਹ ਨੇੜੇ ਜ਼ੳ ਸਮਰਾਲਾ, ਹਰਮਨ ਸਿੰਘ ਵਾਸੀ ਜਗਰਾਉਂ, ਜੋਤ ਵਾਸੀ ਰਾਏਕੋਟ, ਅਰਸ਼ ਵਾਸੀ ਬਾਘਾਪੁਰਾਣਾ, ਰਾਜਾ ਵਾਸੀ ਸਮਰਾਲਾ ਨੇ ਉਸਦੀ ਕੁੱਟਮਾਰ ਕੀਤੀ ਅਤੇ 15 ਦਿਨ ਬਾਅਦ ਉਸਦੇ ਪਰਿਵਾਰ ਤੋਂ 12000 ਰੁਪਏ ਲੈ ਕੇ ਉਸਨੂੰ ਛੱਡ ਦਿੱਤਾ। ਇਨ੍ਹਾਂ ਸਾਰਿਆਂ ਖਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਭਾਗ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਕਾਨ ਨੰਬਰ 226 ਵਾਰਡ ਨੰਬਰ 02 ਚੁੰਗੀ ਰੋਡ ਨੇੜੇ ਅੰਡਰ ਬਿ੍ਰਜ ਦਰਪਣ ਕਲੋਨੀ ਮੋਰਿੰਡਾ ਥਾਣਾ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੇ ਆਪਣਾ ਬਿਆਨ ਲਿਖਾਇਆ ਕਿ ਅਜੈ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਸਮਰਾਲਾ ਉਸਨੂੰ ਆਪਣੇ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਵਿੱਚ ਕੰਮ ਦਵਾਉਣ ਦੇ ਬਹਾਨੇ ਲੈ ਆਇਆ ਸੀ। ਜਦੋਂ ਉਸਨੂੰ ਉਕਤ ਨਸ਼ਾ ਛੁਡਾਊ ਕੇਂਦਰ ਵਿੱਚ ਬੰਦ ਵਿਅਕਤੀਆਂ ਦੀ ਕੁੱਟਮਾਰ ਬਾਰੇ ਪਤਾ ਲੱਗਾ ਤਾਂ ਉਸਨੇ ਆਪਣੇ ਘਰ ਜਾਣ ਲਈ ਅਜੇ ਕੁਮਾਰ ਉਕਤ ਨੂੰ ਕਿਹਾ, ਜਿੰਨ੍ਹਾਂ ਨੇ ਉਸਨੂੰ ਸੈਂਟਰ ਦੇ ਕੈਂਚੀ ਗੇਟ ਵਿੱਚ ਬੰਦ ਕਰ ਦਿੱਤਾ ਅਤੇ ਉਸਦੇ ਘਰਦਿਆਂ ਤੋਂ ਅਜੈ ਕੁਮਾਰ ਆਪਣੀ ਪਤਨੀ ਦੇ ਖਾਤੇ ਵਿੱਚ ਪੈਸੇ ਪਵਾਉਂਦਾ ਰਿਹਾ। ਮਿਤੀ 04.07.2024 ਨੂੰ ਰਾਤ 09 ਵਜੇ ਸਿਹਤ ਵਿਭਾਗ ਦੀ ਉਕਤ ਕੇਂਦਰ ਵਿੱਚ ਰੇਡ ਪੈ ਗਈ, ਜਿੱਥੇ ਪੱਤਰਕਾਰਾਂ ਨੇ ਨਸ਼ਾ ਛੁਡਾਊਂ ਕੇਦਰ ਵਿੱਚ ਬੰਦ ਵਿਅਕਤੀਆਂ ਦੀਆਂ ਬਾਇਟਾਂ ਲਈਆਂ ਅਤੇ ਉਸਨੇ ਵੀ ਪੱਤਰਕਾਰਾਂ ਨੂੰ ਬਾਇਟ ਦਿੱਤੀ ਸੀ। ਫਿਰ ਉਹ ਉਕਤ ਨਸ਼ਾ ਛੁਡਾਊ ਕੇਂਦਰ ਵਿੱਚ ਬੰਦ ਹੋਰ ਵਿਅਕਤੀਆਂ ਨਾਲ ਰਲ ਕੇ ਉਕਤ ਸੈਂਟਰ ਦੀ ਕੰਧ ਟੱਪ ਗਿਆ, ਕ੍ਰੀਬ 200 ਮੀਟਰ ਦੂਰ ਪੈਟਰੋਲ ਪੰਪ ਦੇ ਸਾਹਮਣੇ ਅਜੈ ਕੁਮਾਰ, ਕਰਤਾਰ, ਅਜੈ ਕੁਮਾਰ ਦਾ ਡੈਡੀ ਜੋਗਿੰਦਰ ਸਿੰਘ ਉਰਫ ਭੋਲਾ ਪੁੱਤਰ ਭਜਨ ਰਾਮ ਵਾਸੀ ਸ਼ਾਮਗੜ੍ਹ ਨੇੜੇ ਜ਼ੳ ਸਮਰਾਲਾ, ਅਜੈ ਕੁਮਾਰ ਦਾ ਚਾਚਾ, ਸੰਜੀਵ ਅਰੋੜਾ ਉਰਫ ਗੈਰੀ ਅਰੋੜਾ, ਮਨਦੀਪ ਪਾਂਗਲੀ, ਜੋਤ, ਹਰਮਨ ਵਾਸੀ ਜਗਰਾਉ, ਪ੍ਰੀਤ ਵਾਸੀ ਪਿੰਡ ਸੇਹ ਨੇੜੇ ਸਮਰਾਲਾ, ਮਾਨਵ, ਟੈਟੂ, ਰੋਹਿਤ ਗੱਗੂ, ਲੱਕੀ, ਵਿਕਾਸ ਵਾਸੀਆਨ ਪੀਰੂ ਮੁਹੱਲਾ ਲੁਧਿਆਣਾ ਸਾਰੇ ਜਾਣੇ ਆਪਣੀਆਂ ਗੱਡੀ ਲੈ ਕੇ ਖੜੇ ਸੀ । ਉਹਨਾਂ ਸਾਰਿਆਂ ਨੇ ਸਾਨੂੰ ਫੜ ਕੇ ਗੱਡੀਆਂ ਵਿੱਚ ਬਿਠਾ ਲਿਆ ਅਤੇ ਸਮਰਾਲਾ ਪੁੱਜ ਕੇ ਉਹਨਾਂ ਨੂੰ ਅਜੈ ਕੁਮਾਰ ਦੇ ਘਰ ਵਿੱਚ ਬਣੇ ਚੁਬਾਰੇ ਵਿੱਚ ਬੰਦ ਕਰ ਦਿੱਤਾ ਅਤੇ ਉਸਤੋਂ ਅਜੈ ਕੁਮਾਰ ਹੁਰੀਂ ਉਸਨੂੰ, ਬਿਕਰਮਜੀਤ ਸਿੰਘ ਅਤੇ ਇੱਕ ਸੰਜੀਵ ਕੁਮਾਰ ਨਾਲ ਦੇ ਆਦਮੀ ਨੂੰ ਚੁਬਾਰੇ ਵਿੱਚੋਂ ਬਾਹਰ ਕੱਢ ਕੇ ਰੁਪਾਲੋਂ ਪਿੰਡ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਗਏ, ਜਿੱਥੇ ਅਜੈ ਕੁਮਾਰ ਹੁਰਾਂ ਨੇ ਉਸਨੂੰ ਕੈਮਰੇ ਬੰਦ ਕਰਵਾ ਕੇ ਕੁੱਟਿਆ ਅਤੇ ਇਸ ਕੇਂਦਰ ਦੇ ਪ੍ਰਬੰਧਕ ਬਾਬਾ ਪਿਰਥਾ ਨਾਲ ਰਲ ਕੇ ਉਸਨੂੰ ਧਮਕੀਆਂ ਦਿੱਤੀਆਂ ਕਿ ਜੇ ਉਸਨੇ ਬਾਹਰ ਜਾ ਕੇ ਕੋਈ ਬਿਆਨ ਦਿੱਤਾ ਤਾਂ ਘਰੇ ਜਾ ਕੇ ਉਸਦੇ ਗੋਲੀਆਂ ਮਾਰਨਗੇ। ਉਸ ਤੋਂ ਬਾਅਦ ਮਿਤੀ 05.07.2024 ਨੂੰ ਉਹਨਾ ਨੇ ਉਸਦੇ ਘਰਦਿਆਂ ਤੋਂ 5000 ਰੁਪਏ ਪੇਟੀਐਮ ਰਾਹੀਂ ਮੰਗਵਾ ਕੇ ਉਸਨੂੰ ਛੱਡਿਆ। ਜਿਸ ਤੇ ਮੁਕੱਦਮਾ ਉਕਤ ਵਿੱਚ ਵਾਧਾ ਕਰਕੇ ਮੁਕੱਦਮਾ ਉਕਤ ਵਿੱਚ ਮੰਜੂ ਦੇਵੀ ਪਤਨੀ ਅਜੈ ਕੁਮਾਰ ਵਾਸੀ ਸ਼ਾਮਗੜ੍ਹ ਨੇੜੇ ਸਮਰਾਲਾ, ਜੋਗਿੰਦਰ ਸਿੰਘ ਉਰਫ ਭੋਲਾ ਪੁੱਤਰ ਭਜਨ ਰਾਮ ਵਾਸੀ ਸ਼ਾਮਗੜ੍ਹ ਨੇੜੇ ਸਮਰਾਲਾ, ਅਜੈ ਕੁਮਾਰ ਦਾ ਨਾਮਲੂਮ ਚਾਚਾ ਵਾਸੀ ਸ਼ਾਮਗੜ੍ਹ ਨੇੜੇ ਆਈ.ਟੀ.ਆਈ. ਸਮਰਾਲਾ, ਮਨਦੀਪ ਸਿੰਘ ਵਾਸੀ ਪਿੰਡ ਪਾਂਗਲੀ, ਪ੍ਰੀਤ ਵਾਸੀ ਪਿੰਡ ਸੇਹ ਨੇੜੇ ਸਮਰਾਲਾ, ਮਾਨਵ ਵਾਸੀ ਪੀਰੂ ਮੁਹੱਲਾ ਲੁਧਿਆਣਾ, ਟੈਟੂ ਵਾਸੀ ਪੀਰੂ ਮੁਹੱਲਾ ਲੁਧਿਆਣਾ, ਰੋਹਿਤ ਵਾਸੀ ਪੀਰੁ ਮੁਹੱਲਾ ਲੁਧਿਆਣਾ, ਗੱਗੂ ਵਾਸੀ ਪੀਰੂ ਮੁਹੱਲਾ ਲੁਧਿਆਣਾ, ਲੱਕੀ ਵਾਸੀ ਪੀਰੂ ਮੁਹੱਲਾ ਲੁਧਿਆਣਾ , ਵਿਕਾਸ ਵਾਸੀ ਪੀਰੂ ਮੁਹੱਲਾ ਲੁਧਿਆਣਾ ਅਤੇ ਬਾਬਾ ਪਿਰਥਾ ਪ੍ਰਬੰਧਕ ਨਸ਼ਾ ਛੁਡਾਊ ਕੇਂਦਰ ਪਿੰਡ ਰੁਪਾਲੋਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ। ਦੋਸ਼ੀਆਂ ਖਿਲਾਫ਼ ਮਾਮਲੇ ਦਰਜ ਕਰਕੇ ਤਫ਼ਤੀਸ਼ ਜਾਰੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਕੇਰਲਾ ਮਾਡਲ ਅਪਣਾਏਗਾ ਪੰਜਾਬ : ਕੁਲਦੀਪ ਸਿੰਘ ਧਾਲੀਵਾਲ ਗੁਰਨਾਮ ਸਿੰਘ ਚੜੂਨੀ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਲੋਕ ਸਭਾ `ਚ ਰਵਨੀਤ ਬਿੱਟੂ ਤੇ ਚਰਨਜੀਤ ਸਿੰਘ ਚੰਨੀ ਵਿਚਕਾਰ ਬਹਿਸ, ਲਾਏ ਇੱਕ ਦੂਜੇ `ਤੇ ਦੋਸ਼ ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨ ਅਤੇ ਐੱਨਐੱਚਏਆਈ ਆਹਮੋ-ਸਾਹਮਣੇ, ਦਿਲਬਾਗ ਸਿੰਘ ਨੇ ਕਿਹਾ- ਅਦਾਲਤ ਨੇ ਨਹੀਂ ਸੁਣੀ ਸਾਡਾ ਪੱਖ ਅਬੋਹਰ ਵਿਚ ਘਰ ਦੀ ਰਸੋਈ ਵਿਚ ਆਇਆ 9 ਫੁੱਟ ਲੰਬਾ ਕੋਬਰਾ, ਜੰਗਲਾਤ ਵਿਭਾਗ ਦੀ ਟੀਮ ਨੇ ਕੀਤਾ ਕਾਬੂ ਸੂਬੇ ਦੀਆਂ ਲੋੜਵੰਦ ਔਰਤਾਂ ਲਈ ਮਹਿਲਾ ਹੈਲਪਲਾਈਨ ਨੰਬਰ 181 ਬਣੀ ਵਰਦਾਨ : ਡਾ. ਬਲਜੀਤ ਕੌਰ ਨਵਾਂ ਸ਼ਹਿਰ ਦੇ ਪਿੰਡ ਦੇ ਇੱਕ ਪਰਿਵਾਰ ਦੇ 3 ਜੀਆਂ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ : ਕਟਾਰੂਚੱਕ ਪੰਜਾਬ ਸਰਕਾਰ ਵੱਲੋਂ ਆਧੁਨਿਕ ਖੇਤੀ ਮਸ਼ੀਨਰੀ `ਤੇ 21 ਕਰੋੜ ਰੁਪਏ ਸਬਸਿਡੀ ਦੇਣ ਦਾ ਫੈਸਲਾ, 13 ਅਗਸਤ ਤੱਕ ਅਰਜ਼ੀਆਂ ਮੰਗੀਆਂ ਸਾਡੇ ਕਿਸਾਨ ਬੇਇਨਸਾਫ਼ੀ ਦੇ ਨਹੀਂ ਸਨਮਾਨ ਦੇ ਹੱਕਦਾਰ : ਸੰਧਵਾਂ