Welcome to Canadian Punjabi Post
Follow us on

13

March 2025
 
ਪੰਜਾਬ

ਬਾਵਾ ਨੇ ਸਪੁੱਤਰ ਅਰਜਨ ਬਾਵਾ ਦੀ ਸ਼ਾਦੀ 'ਤੇ ਉਬਰਾਏ, ਖਹਿਰਾ, ਆਸ਼ੂ, ਰਾਮੂਵਾਲੀਆ, ਗਰੇਵਾਲ, ਢਿੱਲੋ, ਆਲੀਵਾਲ, ਗਾਬੜੀਆ, ਤੇਜ ਪ੍ਰਕਾਸ਼, ਰਾਣਾ, ਦਾਖਾ, ਸਿੱਧੂ, ਗਿੱਲ ਅਸ਼ੀਰਵਾਦ ਦੇਣ ਪਹੁੰਚੇ

April 08, 2024 12:50 PM

-ਬੈਰਾਗੀ, ਵੈਸ਼ਨਵ ਸਮਾਜ ਦੀ ਸੁਪਰੀਮ ਕਮੇਟੀ ਦੇ ਸਰਪ੍ਰਸਤ ਮਨੋਹਰ ਬੈਰਾਗੀ, ਸੁਆਮੀ, ਟਿਲਾਵਤ, ਪੁਜਾਰੀ, ਨਿਰੰਕਾਰ ਵੀ ਪਹੁੰਚੇ
ਸੁਖਵਿੰਦਰ ਸੁੱਖੀ, ਸਤਵਿੰਦਰ ਬਿੱਟੀ ਨੇ ਵਿਆਹ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਗਾਏ

  
ਲੁਧਿਆਣਾ, 8 ਅਪ੍ਰੈਲ (ਗਿਆਨ ਸਿੰਘ): ਸਮਾਜ ਦੇ ਸਭ ਵਰਗਾਂ ਵਿੱਚ ਵੱਖਰੀ ਪਹਿਚਾਣ ਤੇ ਸਤਿਕਾਰ ਰੱਖਣ ਵਾਲੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਿਨਾਂ ਨੇ ਧਾਰਮਿਕ, ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਜਗਦੇਵ ਸਿੰਘ ਜੱਸੋਵਾਲ ਦੀ ਉਂਗਲ ਫੜ ਕੇ ਜ਼ਿੰਮੇਵਾਰਾਨਾ ਰੋਲ ਅਦਾ ਕੀਤਾ ਹੈ ਅਤੇ ਕਰ ਰਹੇ ਹਨ। ਉਹਨਾਂ ਦੇ ਸਪੁੱਤਰ ਅਰਜਨ ਬਾਵਾ ਜਿਨਾਂ ਦੀ ਸ਼ਾਦੀ ਬੀਬੀ ਮਨਜੋਤ ਕੌਰ ਬਾਵਾ ਨਾਲ ਪੂਰਨ ਗੁਰ ਮਰਿਆਦਾ ਅਨੁਸਾਰ ਸੰਪੰਨ ਹੋਈ। ਇਸ ਸਮੇਂ ਹਰ ਵਰਗ ਦੇ ਅਤੇ ਹਰ ਸਿਆਸੀ ਪਾਰਟੀ ਦੇ ਨੇਤਾਵਾਂ ਨੇ ਬਾਵਾ ਦੇ ਸਪੁੱਤਰ ਦੀ ਸ਼ਾਦੀ 'ਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਸ਼ਾਦੀ ਦੇ ਪੰਜ ਸਮਾਗਮ ਹੋਏ। 2 ਅਪ੍ਰੈਲ ਨੂੰ ਸੁਖਮਣੀ ਸਾਹਿਬ ਦੇ ਪਾਠ ਦੀ ਸ਼ੁਭ ਆਰੰਭਤਾ ਹੋਈ ਅਤੇ ਬੱਸੀਆਂ ਦੇ ਮੰਦਰ ਵਿੱਚ ਸਿੰਦਰਪਾਲ ਮਹੰਤ ਨੇ ਹਵਨ ਕਰਵਾਇਆ ਅਤੇ ਸਮੁੱਚੇ ਵਿਆਹ ਦੇ ਸਮਾਗਮਾਂ ਦੀ ਆਰੰਭਤਾ ਹੋਈ। ਵੱਖ-ਵੱਖ ਸਮਾਗਮਾਂ ਵਿੱਚ ਅਸ਼ੀਰਵਾਦ ਦੇਣ ਲਈ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ, ਸੁਖਪਾਲ ਖਹਿਰਾ, ਭਾਰਤ ਭੂਸ਼ਣ ਆਸ਼ੂ, ਬਲਵੰਤ ਸਿੰਘ ਰਾਮੂਵਾਲੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਤੇਜ ਪ੍ਰਕਾਸ਼ ਕੋਟਲੀ, ਮਲਕੀਤ ਸਿੰਘ ਦਾਖਾ (ਸਾਰੇ ਸਾਬਕਾ ਮੰਤਰੀ), ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਸੁਖਬੰਸ ਕੌਰ, ਸੰਦੀਪ ਸੰਧੂ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਈਸ਼ਵਰਜੋਤ ਚੀਮਾ, ਸਾਬਕਾ ਵਿਧਾਇਕ ਕੈਨੇਡਾ ਪੀਟਰ ਸੰਧੂ, ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਟਰਸਟੀ ਬਹਾਦਰ ਸਿੰਘ ਸਿੱਧੂ ਰਕਬਾ ਯੂ.ਐੱਸ.ਏ, ਵਾਇਸ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਗੁਰਮੀਤ ਸਿੰਘ ਬੁੱਟਰ ਯੂ.ਐੱਸ.ਏ, ਰਾਜਨ ਸਿੱਧੂ ਯੂ.ਐੱਸ.ਏ, ਕਮਿਕਰ ਸਿੰਘ ਜੰਡੀ ਯੂ.ਐੱਸ.ਏ, ਕੁਲਰਾਜ ਗਰੇਵਾਲ ਯੂ.ਐੱਸ.ਏ, ਕੁਲਜੀਤ ਸਿੰਘ ਸਿੱਧੂ ਆਈ.ਏ.ਐੱਸ, ਡਾ. ਬੀ.ਸੀ ਗੁਪਤਾ ਆਈ. ਏ.ਐੱਸ, ਰਮਿੰਦਰ ਸਿੰਘ ਆਈ.ਏ.ਐੱਸ, ਉਮਰਾਉ ਸਿੰਘ ਛੀਨਾ ਪ੍ਰਧਾਨ ਫਾਊਂਡੇਸ਼ਨ ਹਰਿਆਣਾ, ਪ੍ਰੋ. ਗੁਰਭਜਨ ਗਿੱਲ, ਡਾ. ਨਿਰਮਲ ਜੋੜਾ, ਜਸਮੇਰ ਸਿੰਘ ਢੱਟ, ਪ੍ਰਿੰ. ਬਲਦੇਵ ਬਾਵਾ, ਅਸ਼ਵਨੀ ਮਹੰਤ ਐਡਵੋਕੇਟ, ਬੂਟਾ ਸਿੰਘ ਬੈਰਾਗੀ ਐਡਵੋਕੇਟ, ਰਾਜੀਵ ਕੁਮਾਰ ਲਵਲੀ, ਲਵਲੀ ਚੌਧਰੀ, ਪਰਮਿੰਦਰ ਸਿੰਘ ਗਰੇਵਾਲ, ਸਰਪੰਚ ਬਲਵੀਰ ਸਿੰਘ (ਦੋਵੇਂ ਜਨਰਲ ਸਕੱਤਰ ਫਾਊਂਡੇਸ਼ਨ), ਸੁਮਿਤ ਖੰਨਾ ਸਵੀਟ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਕਰਨਲ ਐੱਚ. ਐੱਸ ਕਾਹਲੋ, ਰਵਿੰਦਰ ਸਿਆਣ, ਅਮਰਿੰਦਰ ਜੱਸੋਵਾਲ, ਰਾਜੀਵ ਕੁਮਾਰ ਲਵਲੀ ਪ੍ਰਧਾਨ ਮਾਲਵਾ ਸੱਭਿਆਚਾਰਕ ਮੰਚ, ਸਿੰਮੀ ਕਵਾਤਰਾ ਮਹਿਲਾ ਪ੍ਰਧਾਨ, ਪਵਨ ਗਰਗ, ਓਮ ਪ੍ਰਕਾਸ਼ ਤਲਵੰਡੀ ਕਲਾਂ, ਭਾਜਪਾ ਨੇਤਾ ਰਜਨੀਸ਼ ਧੀਮਾਨ ਪ੍ਰਧਾਨ ਭਾਜਪਾ ਲੁਧਿਆਣਾ, ਉੱਘੇ ਸਨਅਤਕਾਰ ਅਵਿਨਾਸ਼ ਗੁਪਤਾ, ਰਣਜੋਧ ਸਿੰਘ, ਚਰਨਜੀਤ ਸਿੰਘ ਵਿਸ਼ਕਰਮਾ, ਅਵਤਾਰ ਸਿੰਘ ਭੋਗਲ, ਗੁਰਚਰਨ ਸਿੰਘ ਜੈਮਕੋ, ਇੰਦਰਜੀਤ ਨਵਯੋਗ, ਅਮਰੀਕ ਸਿੰਘ ਘੜਿਆਲ, ਭਰਪੂਰ ਸਿੰਘ ਪਰਫੈਕਟ, ਰਣਜੀਤ ਸਿੰਘ ਮਠਾੜੂ, ਰਣਧੀਰ ਸਿੰਘ ਦਹੇਲੇ ਹਾਜ਼ਰ ਸਨ ਜਦ ਕਿ ਉੱਘੇ ਸਮਾਜ ਸੇਵੀ ਜਸਵੰਤ ਸਿੰਘ ਛਾਪਾ, ਆਰਟਿਸਟ ਪੀ.ਐੱਸ ਸੰਧੂ, ਡਾ. ਅਲਕਾ ਡੋਗਰਾ, ਡਾ. ਗੁਰਪ੍ਰਤਾਪ ਸੰਧੂ ਹਾਜ਼ਰ ਸਨ ਜਦ ਕਿ ਬੈਰਾਗੀ ਵੈਸ਼ਨਵ, ਸੁਆਮੀ ਸਮਾਜ ਦੇ ਸੁਪਰੀਮ ਕਮੇਟੀ ਦੇ ਸਰਪ੍ਰਸਤ ਮਨੋਹਰ ਬੈਰਾਗੀ, ਯੂ.ਕੇ. ਸਵਾਮੀ, ਵਿਨੋਦ ਟੀਲਾਵਤ, ਮਨੋਜ ਲਾਕੜਾ, ਨਿਰੰਕਾਰ ਬੀ.ਪੀ. ਪੁਜਾਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਜਦਕਿ ਰਾਜਿਸਥਾਨ ਦੇ ਡਿਪਟੀ ਮੁੱਖ ਮੰਤਰੀ ਰਹੇ ਸਚਿਨ ਪਾਇਲਟ, ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪ੍ਰਦੇਸ਼ ਕਾਂਗਰਸ, ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ, ਹੈਪੀ ਕੈਨੇਡਾ, ਜਸਮੇਲ ਸਿੰਘ ਸਿੱਧੂ ਅਮਰੀਕਾ, ਅਸ਼ੋਕ ਬਾਵਾ, ਤ੍ਰਿਲੋਚਨ ਸਿੰਘ ਸੱਗੂ, ਸਿੱਧ ਮਹੰਤ ਯੂ.ਐੱਸ.ਏ., ਬਿੰਦਰ ਕੈਨੇਡਾ, ਪ੍ਰੀਤਮ ਕੈਨੇਡਾ ਨੇ ਫੋਨ ਰਾਹੀਂ ਵਧਾਈ ਦਿੱਤੀ।
ਅਖੀਰ ਵਿੱਚ ਸੁਖਵਿੰਦਰ ਸੁੱਖੀ, ਸਤਵਿੰਦਰ ਬਿੱਟੀ, ਰਵਿੰਦਰ ਰੰਗੂਵਾਲ, ਸਰਬਜੀਤ ਮਾਂਗਟ, ਰਣਜੀਤ ਮਣੀ, ਕੁਲਦੀਪ ਮਾਣਕ ਦੇ ਸਪੁੱਤਰ ਯੁੱਧਵੀਰ ਮਾਣਕ, ਜੀ.ਐੱਸ ਪੀਟਰ ਨੇ ਗੀਤਾਂ ਅਤੇ ਬੋਲੀਆਂ ਰਾਹੀਂ ਵਿਆਹ ਦੇ ਸਮਾਗਮਾਂ ਵਿੱਚ ਮੇਲੇ ਵਰਗੇ ਰੰਗ ਭਰ ਦਿੱਤੇ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਅਤੇ ਯੂ.ਏ.ਈ. ਨੇ ਦੁਵੱਲੇ ਵਪਾਰਕ ਮੌਕਿਆਂ ਦੀ ਸੰਭਾਵਨਾ ਦੀ ਪੜਚੋਲ ਪੰਜਾਬ ਸਰਕਾਰ ਨੇ ਪਾਣੀ ਸੰਭਾਲ ਨੂੰ ਉਤਸ਼ਾਹਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਸਕੀਮ ਤਹਿਤ 9500 ਕਿਸਾਨਾਂ ਨੂੰ 4.34 ਕਰੋੜ ਰੁਪਏ ਵੰਡੇ ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ 21 ਮਾਰਚ ਤੋਂ ਬਜਟ ਸੈਸ਼ਨ ਸੱਦਣ ਦੀ ਪ੍ਰਵਾਨਗੀ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਮੰਤਰੀ ਦੀ ਹਾਜ਼ਰੀ ਵਿੱਚ ਸਰਕਾਰੀ ਬੱਸਾਂ ਨੂੰ ਡੀਜ਼ਲ ਦੀ ਸਪਲਾਈ ਲਈ ਆਈ.ਓ.ਸੀ. ਨਾਲ ਸਮਝੌਤਾ ਸਹੀਬੱਧ ਪੰਜਾਬ ਸਰਕਾਰ ਰੀਜਨਲ ਸਪਾਈਨਲ ਇੰਜਰੀਜ਼ ਸੈਂਟਰ ਮੋਹਾਲੀ ਨੂੰ ਸੁਵਿਧਾਵਾਂ ਪੱਖੋਂ ਹੋਰ ਬਿਹਤਰ ਕਰੇਗੀ : ਡਾ. ਬਲਜੀਤ ਕੌਰ ਜਿ਼ਲ੍ਹਾ ਪ੍ਰਸ਼ਾਸਨ ਨੇ ਫਿਰ ਢਾਇਆ ਨਸ਼ਾ ਤਸਕਰ ਅਜੇ ਕੁਮਾਰ ਬਿੱਲੀ ਦਾ ਘਰ ਸੋਹਾਣਾ ਹਸਪਤਾਲ ਗਲੌਕੋਮਾ ਬਾਰੇ ਜਾਗਰੂਕਤਾ ਫੈਲਾਉਂਦੇ ਹੋਏ ਵਾਕਾਥਨ ਦਾ ਆਯੋਜਨ ਮੋਗਾ ਕਤਲ ਕਾਂਡ: ਪੰਜਾਬ ਪੁਲਿਸ ਨੇ ਮੋਗਾ 'ਚ ਗੈਂਗਸਟਰ ਮਲਕੀਤ ਮਨੂੰ ਨੂੰ ਸੰਖੇਪ ਗੋਲੀਬਾਰੀ ਉਪੰਰਤ ਕੀਤਾ ਗ੍ਰਿਫ਼ਤਾਰ ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ਤੇ ਚੱਲਿਆ ਬੁਲਡੋਜ਼ਰ ਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਨੂੰ ਵਿਕਾਸ ਪ੍ਰੋਜੈਕਟਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼