-ਸੁਰਜੀਤ ਸਿੰਘ ਫਲੋਰਾ
ਔਰਤਾਂ ਤੋਂ ਬਿਨਾਂ ਕੋਈ ਵੀ ਸੱਭਿਅਕ ਸਮਾਜ ਨਹੀਂ ਹੋ ਸਕਦਾ, ਔਰਤਾਂ ਸਮਾਜ ਦਾ ਨਿਰਮਾਣ ਆਧਾਰ ਹਨ, ਉਨ੍ਹਾਂ ਦਾ ਸਨਮਾਨ, ਸੁਰੱਖਿਆ, ਪੋਸ਼ਣ, ਸਿੱਖਿਆ, ਪਰ ਉਨ੍ਹਾਂ ਨੂੰ ਮਾਰਸ਼ਲ ਆਰਟਸ ਦੇ ਨਾਲ-ਨਾਲ ਨੈਤਿਕ ਸਿੱਖਿਆ ਅਤੇ ਪਰਿਵਾਰਕ ਕਦਰਾਂ-ਕੀਮਤਾਂ ਬਾਰੇ ਵੀ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ। ਅਜੋਕੇ ਹਾਲਾਤਾਂ ਦੀ ਲੋੜ ਹੈ, ਔਰਤ ਕੋਈ ਗੁੱਡੀ ਨਹੀਂ ਹੈ, ਜੋ ਵੀ ਜਣਾ-ਖਣਾ ਉਸ ਨਾਲ ਬਦਸਲੂਕੀ ਕਰੇ, ਅੱਜ ਦੀਆਂ ਔਰਤਾਂ ਕੱਲ੍ਹ ਦੀਆਂ ਮਾਵਾਂ ਹਨ, ਜਿਨ੍ਹਾਂ 'ਤੇ ਮਹਾਨ ਪੁਰਸ਼ਾਂ ਦਾ ਪਾਲਣ ਪੋਸ਼ਣ ਕਰਨ ਅਤੇ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਦੀ ਕੋਈ ਸੀਮਾ ਨਹੀਂ ਹੁੰਦੀ। ਤ੍ਰਾਸਦੀ ਇਹ ਹੈ ਕਿ ਅਸੀਂ ਔਰਤਾਂ ਦੀ ਇੱਜ਼ਤ ਨਹੀਂ ਕਰ ਸਕੇ ਕਿ ਅਸੀਂ ਉਨ੍ਹਾਂ ਨੂੰ ਮਰਦ ਆਪਣੀ ਹਵਸ਼ ਲਈ ਗੁਲਾਮ ਬਣਾ ਕੇ ਰੱਖਦਾ ਹੈ, ਜਾਂ ਸੜਕ ਤੇ ਤੁਰੀ ਜਾਂਦੀ ਦਾ ਸ਼ੋਸ਼ਨ ਕਰਦਾ ਹੈ, ਨਿਰਪੱਖਤਾ ਦੀਆਂ ਕਰੀਮਾਂ ਅਤੇ ਹੋਰ ਬਹੁਤ ਸਾਰੀਆਂ ਵਪਾਰਕ ਵਸਤੂਆਂ ਦੀ ਮਸ਼ਹੂਰੀ ਲਈ, ਅੱਜ ਵੀ ਸਾਡੇ ਅਖੌਤੀ ਆਧੁਨਿਕ ਸਮਾਜ ਵਿੱਚ ਇੱਕ ਔਰਤ ਨੂੰ ਦਫ਼ਤਰ ਤੋਂ ਘਰ ਤੱਕ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਇਸ ਲਈ ਜੋ ਸਮਾਜ ਦੀ ਮਾਨਸਿਕਤਾ ਅੱਜ ਹੈ, ਜੋ ਔਰਤਾਂ ਨੂੰ ਆਪਣੀ ਭੋਗ-ਬਲਾਸ ਦੀ ਭੁੱਖ ਮਿਟਾਉਣ ਲਈ ਭੋਜਨ ਸਮਝਦਾ ਹੈ, ਉਸ ਨੂੰ ਦੁਨੀਆਂ ਸਾਹਮਣੇ ਮਰਦ ਪ੍ਰਧਾਨ ਬਣ ਬੇਪੱਤ ਕਰਦਾ ਹੈ, ਜਿਸ ਦਿਨ ਸਾਡੇ ਵਿੱਚੋਂ ਹਰ ਕੋਈ ਇਹ ਸੋਚ ਸਕਦਾ ਹੈ ਕਿ ਸਾਡੀ ਵੀ ਮਾਂ ਅਤੇ ਭੈਣ ਹੈ ਜੋ ਬਾਹਰ ਜਾਂਦੀ ਹੈ ਅਤੇ ਕੋਈ ਉਨ੍ਹਾਂ ਨੂੰ ਮਾੜੇ ਨਜ਼ਰੀਏ ਨਾਲ ਦੇਖ ਸਕਦਾ ਹੈ। ਔਰਤਾਂ ਨੂੰ ਮਾਸ ਦੇ ਟੁਕੜੇ ਵਜੋਂ ਦੇਖਣਾ ਆਪਣੇ ਆਪ ਬੰਦ ਹੋ ਜਾਵੇਗਾ, ਸਗੋਂ ਅਸੀਂ ਉਨ੍ਹਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਸਕਦੇ ਹਾਂ, ਜਿਸ ਲਈ ਸਾਫ਼ ਸੁਥਰੀ ਸੋਚ ਦੀ ਲੋੜ ਪਏਗੀ।
ਕੁਝ ਦੇਸ਼ਾਂ ਅਤੇ ਸਭਿਆਚਾਰਾਂ ਵਿੱਚ ਔਰਤਾਂ ਦੇ ਜ਼ੁਲਮ ਹੋ ਸਕਦਾ ਹੈ, ਪਰ ਪੱਛਮੀ ਸੰਸਾਰ ਵਿੱਚ ਉਹ ਬਿਨਾਂ ਸ਼ੱਕ ਵਧੇਰੇ ਵਿਸ਼ੇਸ਼ ਅਧਿਕਾਰ ਪ੍ਰਾਪਤ ਲੰਿਗ ਹਨ। ਉਹਨਾਂ ਨੂੰ ਕਈ ਤਰੀਕਿਆਂ ਨਾਲ ਤਰਜੀਹੀ ਹਿਫ਼ਾਜ਼ ਦਿੱਤਾ ਜਾਂਦੀ ਹੈ।
ਔਰਤਾਂ ਵਿੱਚ ਬਹੁਤ ਘੱਟ ਸੰਭਾਵਨਾ ਹੁੰਦੀ ਹੈ: ਆਤਮ ਹੱਤਿਆ ਕਰਨਾ; ਖ਼ਤਰਨਾਕ ਨੌਕਰੀਆਂ ਕਰਨਾ; ਕੰਮ ਵਾਲੀ ਥਾਂ ਹਾਦਸਿਆਂ ਵਿੱਚ ਮਰਨਾ; ਸ਼ਰਾਬ, ਨਸ਼ੇ ਦੀ ਦੁਰਵਰਤੋਂ ਜਾਂ ਉਦਾਸੀ ਤੋਂ ਪੀੜਤ; ਜਾਂ ਜੰਗਾਂ ਦੌਰਾਨ ਕਾਰਵਾਈ ਵਿੱਚ ਜ਼ਖਮੀ ਜਾਂ ਮਾਰੇ ਜਾਣਾ, ਜੋ ਬਹੁਤ ਘੱਟ ਦੇਖ਼ਣ ਨੂੰ ਮਿਲਦਾ ਹੈ।
ਜਿਵੇਂ ਕੈਨੇਡਾ ਵਿਚ ਉਹਨਾਂ ਨੂੰ ਹਿਰਾਸਤ ਦੇ ਫੈਸਲਿਆਂ ਵਿੱਚ ਲਗਭਗ ਹਮੇਸ਼ਾਂ ਸਮਰਥਨ ਦਿੱਤਾ ਜਾਂਦਾ ਹੈ, ਉਹਨਾਂ ਨੂੰ ਲਗਭਗ ਹਮੇਸ਼ਾਂ ਸੱਚ ਬੋਲਣ ਲਈ ਮੰਨਿਆ ਜਾਂਦਾ ਹੈ ਜਦੋਂ ਉਹ ਮਰਦਾਂ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੀਆਂ ਹਨ, ਅਤੇ ਉਹ ਆਸਾਨੀ ਨਾਲ ਜਿਨਸੀ ਸ਼ੋਸ਼ਣ ਦੇ ਝੂਠੇ ਦੋਸ਼ ਲਗਾ ਕੇ ਮਰਦਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਸਕਦੀਆਂ ਹਨ, ਕਿਉਂਕਿ ਔਰਤ ਦੀ ਇਥੇ ਸੂਣੀ ਜਾਂਦੀ ਹੈ, ਭਾਵੇਂ ਦੋਸ਼ੀ ਬੇਕਸੂਰ ਹੋਵੇਂ । ਜੋ ਬਾਅਦ ਵਿਚ ਔਰਤ ਨੇ ਅਦਾਲਤ ਵਿਚ ਇਹ ਸਬੂਤ ਦੇਣੇ ਹੁੰਦੇ ਹਨ ਉਸ ਨਾਲ ਜਬਰਦਸਤੀ ਹੋਈ ਹੈ ਜਾਂ ਨਹੀਂ, ਜਿਸ ਦਾ ਫੈਸਲਾਂ ਜੱਜ ਕਰਦਾ ਹੈ। ਪਰ ਕਈ ਵਿਚਾਰੇ ਬਲੀ ਦਾ ਬੱਕਰਾ ਐਵੇਂ ਹੀ ਬਣ ਜਾਂਦੇ ਹਨ, ਕਿਉਂਕਿ ਔਰਤ ਕੈਨੇਡਾ ਵਿਚ ਜਦ ਕਿਸੇ ਮਰਦ ਤੋਂ ਤੰਗ ਆ ਜਾਂਦੀ ਹੈ, ਜਾਂ ਉਸ ਨੂੰ ਕੋਈ ਹੋਰ ਮਿਲ ਗਿਆ ਹੋਵੇਂ, ਤੇ ਉਹ ਉਸ ਦਾ ਪਿੱਛਾ ਛੱਡਣ ਲਈ ਤਿਆਰ ਨਾ ਹੋਵੇਂ ਤਾਂ ਔਰਤ ਉਸ ਨੂੰ ਝੂਠੇ ਕੇਸ ਵਿਚ ਫਸਾ ਕੇ ਜੇਲ੍ਹ ਭੇਜ ਦਿੰਦੀ ਹੈ, ਉਸ ਤੇ ਅਦਾਲਤ ਪਾਬੰਧੀ ਲਗਾ ਦਿੰਦੀ ਹੈ ਕਿ ਉਸ ਔਰਤ ਦੇ ਇੰਨੇ ਕਿਲੋਮੀਟਰ ਦੀ ਦੂਰੀ ਤੱਕ ਉਹ ਉਸ ਦੇ ਕੋਲ ਨਹੀਂ ਜਾ ਸਕਦਾ ।
ਇਹ ਵੀ ਸੱਚ ਹੈ ਕਿ ਪਰਿਵਰਤਨ ਕੁਦਰਤ ਦਾ ਨਿਯਮ ਹਨ, ਹਰ ਚੀਜ਼ ਬਦਲਣੀ ਪੈਂਦੀ ਹੈ, ਸਮਾਜ ਨੂੰ ਵੀ ਬਦਲਣਾ ਪੈਂਦਾ ਹੈ। ਸਮਾਜ ਵਿੱਚ ਔਰਤਾਂ ਦੀ ਸਥਿਤੀ ਇੱਕ ਸਮਾਜਿਕ ਤੱਥ ਹੈ, ਇਸ ਲਈ ਇਹ ਤਬਦੀਲੀ ਦੇ ਕਾਨੂੰਨ ਦੇ ਅਧੀਨ ਵੀ ਹੈ।
ਸਮਾਜ ਵਿਚ ਆਈ ਤਬਦੀਲੀ ਇੰਨੀ ਦਿਲਚਸਪ ਹੈ ਕਿ ਤੁਸੀਂ ਇਸ ਨੂੰ ਦੇਖ ਕੇ ਪ੍ਰਸ਼ੰਸਾ ਕਰੋਗੇ। ਇਹ ਬਦਲਾਅ ਨਿਰੰਤਰਤਾ ਦੇ ਨਾਲ-ਨਾਲ ਔਰਤਾਂ ਦੀ ਸਥਿਤੀ ਵਿਚ ਵੀ ਆਇਆ ਹੈ। ਪਰ ਭਾਰਤ ਵਿਚ ਅੱਜ ਵੀ ਬਹੁਤ ਥਾਵਾਂ ਤੇ ਔਰਤ ਨੂੰ ਇਕ ਮਨੋਰੰਜਨ ਦਾ ਸਾਥਨ ਹੀ ਸਮਝਦੇ ਹੋਰੇ ਉਸ ਨੂੰ ਆਏ ਦਿਨ ਬੇਪੱਤ ਹੋਣਾ ਪੈਂਦਾ ਹੈ।
ਪੱਥਰ ਯੁੱਗ ਵਿੱਚ ਔਰਤਾਂ ਮਰਦਾਂ ਦੇ ਨਾਲ ਸ਼ਿਕਾਰ ਲਈ ਜਾਂਦੀਆਂ ਸਨ। ਇਤਿਹਾਸ ਕਹਿੰਦਾ ਹੈ ਕਿ ਔਰਤਾਂ ਇੰਨੀਆਂ ਤਾਕਤਵਰ ਸਨ ਕਿ ਬੱਚੇ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਉਹ ਬੱਚੇ ਨੂੰ ਚੁੱਕ ਕੇ ਸ਼ਿਕਾਰ ਲਈ ਮਰਦਾਂ ਦੇ ਨਾਲ ਜਾਂਦੀਆਂ ਸਨ। ਹੌਲੀ-ਹੌਲੀ ਮਨੁੱਖ ਨੇ ਅਨਾਜ ਪੈਦਾ ਕਰਨ ਅਤੇ ਸਟੋਰ ਕਰਨ ਦੀ ਕਲਾ ਸਿੱਖ ਲਈ। ਸਰਪਲੱਸ, ਇਸ ਤੋਂ ਅੱਗੇ ਔਰਤਾਂ ਦਾ ਘਰ ਦੀ ਦੇਖ-ਭਾਲ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ ਅਤੇ ਪੁਰਸ਼ਾਂ ਖੇਤਾਂ ‘ਚ ਜਾਣਾ ਸ਼ੁਰੂ ਹੋ ਗਏ।
ਇਹ ਪ੍ਰਣਾਲੀ ਤੇਜ਼ੀ ਨਾਲ ਵਧਦੀ ਗਈ ਅਤੇ ਯੁੱਗ ਬਦਲਦੇ ਗਏ ਔਰਤ ਦੀ ਹੋਂਦ ਵੀ ਚੰਗੀ ਹੁੰਦੀ ਗਈ। ਉਦਯੋਗਿਕ ਕ੍ਰਾਂਤੀ ਅਤੇ ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਸਮਾਜ ਨੇ ਆਧੁਨਿਕ ਸਮਾਜ ਨੂੰ ਰਾਹ ਦੇਣਾ ਸ਼ੁਰੂ ਕਰ ਦਿੱਤਾ ਲਿਬਰਟੀ ਦੁਆਰਾ ਲਿਆਂਦੀ ਗਈ ਆਧੁਨਿਕਤਾ, ਭਾਈਚਾਰੇ ਅਤੇ ਸਮਾਨਤਾ ਨੇ ਔਰਤਾਂ ਨੂੰ ਘਰ ਛੱਡਣ ਅਤੇ ਇਸ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ।
ਪਰ ਇਹ ਪੂਰੀ ਤਸਵੀਰ ਨਹੀਂ ਹੈ। ਇਹ ਸੱਚ ਹੈ ਕਿ ਉਪਰੋਕਤ ਚਰਚਾ ਕੀਤੀ ਦਿਸ਼ਾ ਵਿੱਚ ਇੱਕ ਸਮਾਜਿਕ ਗਤੀਸ਼ੀਲਤਾ ਹੈ। ਤਸਵੀਰ ਦਾ ਦੂਸਰਾ ਹਿੱਸਾ ਇਹ ਹੈ ਕਿ ਉਹ ਹਿੰਸਾ ਦਾ ਸ਼ਿਕਾਰ ਅੱਜ ਵੀ ਬਣੀ ਹੋਈ ਹੈ। ਜਿਥੇ ਉਹ ਘਰ ਦੇ ਅੰਦਰ ਕਮਜ਼ੋਰੀਆਂ ਅਤੇ ਹਿੰਸਾ ਦਾ ਸ਼ਿਕਾਰ ਹਨ ,ਦਾਜ, ਅੱਤਿਆਚਾਰ, ਵਿਆਹ ਦੇ ਅੰਦਰ ਜਿਨਸੀ ਹਿੰਸਾ, ਕੰਨਿਆ ਭਰੂਣ ਹੱਤਿਆ ਅਤੇ ਘਰ ਦੇ ਬਾਹਰ ਤੇਜ਼ਾਬੀ ਹਮਲੇ, ਔਨਲਾਈਨ ਟ੍ਰੋਲੰਿਗ, ਬਲਾਤਕਾਰ, ਤਸਕਰੀ , ਜਿਸ ਦਾ ਹਾਲ ਹੀ ਵਿਚ ਜੋ ਮਨੀਪੁਰ ਵਿਚ ਹੋਇਅ ਹੈ,ਸਭ ਨੂੰ ਭਲੀਭਾਂਤ ਪਤਾ ਹੈ।ਜੋ ਕਿ ਪਿਛਲੇ ਦਿਨੀਂ ਕੂਕੀ ਸਮਾਜ ਦੀਆਂ ਦੋ ਔਰਤਾਂ ਨੂੰ ਲੋਕਾਂ ਦੇ ਹਜੂਮ ਵੱਲੋਂ ਨਗਨ ਕਰਕੇ ਸੜਕਾਂ ਉੱਤੇ ਘੁਮਾਉਣ ਦੀ ਇੱਕ ਵੀਡੀਉ ਸਾਹਮਣੇ ਆਈ ਸੀ, ਜਿਸ ਵਿੱਚ ਭੂਤਰੀ ਹਿੰਸਕ ਭੀੜ ਔਰਤਾਂ ਦੇ ਗੁਪਤ ਅੰਗਾਂ ਉੱਤੇ ਜੁਲਮ ਕਰ ਰਹੀ ਹੈ। ਪਰ ਲੋਕਤੰਤਰ ਚੁੱਪ ਤੇ ਅੰਨ੍ਹਾ ਸੀ।
ਜਿਥੇ ੁਿਕ ਔਰਤ ਇਕ ਮਜ਼ਬੂਤ ਚਟਾਨ ਦੀ ਤਰ੍ਹਾਂ ਹੈ। ਇਹ ਆਕਰਸ਼ਕ ਹੈ, ਕਿਉਂਕਿ ਇਹ ਪਿਆਰ, ਦੇਖਭਾਲ, ਪਾਲਣ-ਪੋਸਣ, ਜਿ਼ੰਮੇਵਾਰੀਆਂ, ਸ਼ਕਤੀ, ਸਦੀਵੀਤਾ, ਮਾਪਣ ਆਦਿ ਦਾ ਦੂਜਾ ਨਾਂ ਹੈ ਔਰਤ। ਔਰਤ ਸਮਾਜ ਦਾ ਇਕ ਪਾਰਦਰਸ਼ੀ ਸ਼ੀਸ਼ਾ ਹਨ। ਜੇਕਰ ਔਰਤ ਦੀ ਸ਼ਕਤੀ ਨੂੰ ਘੱਟ ਸਮਝਦੇ ਹੋਏ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਇਹ ਉਸ ਤੇ ਜੁਰਮ ਹੁੰਦਾ ਹੈ। ਜੇਕਰ ਉਸ ਦੀ ਸੋਚ ਅਤੇ ਸਹਿਣਸ਼ਕਤੀ ਦੀ ਕਦਰ ਕੀਤੀ ਜਾਵੇ ਤਾਂ ਉਹ ਸਮਾਜ਼ ਦਾ ਪਾਲਣ ਪੋਸਣ ਕਰਨ ਵਿਚ ਸਹੀ ਸਾਬਿਤ ਹੁੰਦੀ ਹੈ।
ਜਿਥੇ ਕਿ ਇਕ ਔਰਤ ਆਪਣੇ ਬੱਚੇ ਦੀ ਪਹਿਲੀ ਮਾਂ ਹੀ ਨਹੀਂ ਬੱਲਕੇ ਉਸ ਦੀ ਗੁਰੂ , ਇਕ ਡਾਕਟਰ, ਇਕ ਬੱਚਿਆਂ ਲਈ ਖੇਡਣ ਲਈ ਖਿਡਾਉਣਾ ਤੱਕ ਬਣ ਜਾਂਦੀ ਹੈ ਤੇ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਉਹ ਉਸ ਦੀ ਪਹਿਲੀ ਦੋਸਤ , ਸਾਥੀ ਸਾਬਿਤ ਹੁੰਦੀ ਹੈ, ਜਿਸ ਦੀ ਉਂਗਲ ਫੜ੍ਹ ਕਿ ਉਹ ਚੱਲਣਾ ਸਿੱਖਦਾ ਹੈ।
ਪਰ ਫਿਰ ਵੀ ਮਰਦ ਪ੍ਰਧਾਨ ਕੂਟ ਨੀਤੀ ਦਾ ਸਾਹਮਣਾ ਕਰਦੀਆਂ ਹਨ, ਆਪਣੇ ਆਪ ਨੂੰ ਮਰਦਾਂ ਦੇ ਬਰਾਬਰ ਸਾਬਤ ਕਰਨ ਲਈ ਉਨ੍ਹਾਂ ਨੂੰ ਮਰਦਾਂ ਨਾਲੋਂ ਕਿਤੇ ਵੱਧ ਮਿਹਨਤ ਕਰਨੀ ਪੈਂਦੀ ਹੈ। ਔਰਤਾਂ ਨੂੰ ਦਰਪੇਸ਼ ਕੁਝ ਸਮੱਸਿਆਵਾਂ , ਚੁਨੌਤੀਆਂ ਉਨਾਂ ਦੀਆਂ ਘਰੇਲੂ ਜਿਮੇਂਵਾਰੀਆਂ ਅਤੇ ਸੱਭਿਆਚਾਰਕ, ਅਤੇ ਸਮਾਜਿਕ ਤੌਰ ਤੇ ਸੌਂਪੀਆਂ ਗਇਆ, ਭੂਮਿਕਾਵਾਂ ਕਾਰਨ ਹੁੰਦੀਆਂ ਹਨ। ਭਾਰਤ ਵਿਚ ਸਰਕਾਰ ਨੇ ਲੰਿਗ ਸਮਾਨਤਾ ਅਤੇ ਸਾਰੀਆਂ ਔਰਤਾਂ ਅਤੇ ਲੜਕੀਆਂ ਦੀ ਆਰਥਿਕ ਸੁਤੰਤਰਤਾਂ ਨੂੰ ਅੱਗੇ ਵਧਾਉਣ ਲਈ ਹਾਲ ਹੀ ਦੇ ਸਾਲਾਂ ਵਿਚ ਕਈ ਨਵੀਆਂ ਨੀਤੀਆਂ ਅਤੇ ਸੁਧਾਰ ਲਾਗੂ ਕੀਤੇ ਹਨ। ਬੇਟੀ ਬਚਾਉ, ਬੇਟੀ ਪੜ੍ਹਾਉ ਪਹਿਲਕਦਮੀ ਵਿੱਦਿਆ ਰਾਹੀਂ ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ।
ਪਰ ਲੋੜ ਹੈ ਬਲਾਤਕਾਰ ਨੂੰ ਰੋਕਣ ਲਈ ਬਣੇ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦੀ। ਦੇਸ਼ ਵਿਚ ਔਰਤਾਂ ਦੇ ਵਿਆਪਕ ਸਸ਼ਕਤੀਕਰਨ ਦੀ ਗਰੰਟੀ ਦੇਣ ਲਈ ਸਰਕਾਰ, ਵਪਾਰਕ ਭਾਈਚਾਰਾ, ਗੈਰ ਼ਲਾਭਕਾਰੀ ਸੰਸਥਾਵਾਂ ਅਤੇ ਆਮ ਲੋਕਾ ਨੂੰ ਮਿਲ ਕੇ ਕੰਮ ਕਰਨਾ ਚਾਹਿੰਦਾ ਹੈ। ਜਨ – ਅੰਦੋਲਨ ਅਤੇ ਜਨਤਕ ਭਾਗੀਦਾਰੀ ਰਾਹੀ ਜਨ – ਵਿਹਾਰ ਵਿਚ ਤਬਦੀਲੀ ਵੀ ਜਰੂਰੀ ਹੈ। ਜਿਸ ਨਾਲ ਔਰਤ ਰਾਤ ਹੋਵੇਂ ਜਾਂ ਦਿਨ, ਸੁਨ ਥਾਂ ਤੇ ਹੋਵੇਂ ਜਾਂ ਭੀੜ ਵਿਚ , ਘਰ ਦੀ ਚਾਰਦੀਵਾਰੀ ਦੇ ਅੰਦਰ ਹੋਵੇਂ ਜਾਂ ਦਫਰਤ ਵਿਚ ਗੱਲ ਕੀ ਹਰਪਲ ਉਹ ਆਪਣੇ ਆਪ ਨੂੰ ਮਹਿਫੂਜ਼ , ਸੁਰੱਖਿਅਤ ਮਹਿਸੂਸ ਕਰ ਸਕੇ।