ਚੰਡੀਗੜ੍ਹ, 9 ਜੂਨ (ਪੋਸਟ ਬਿਊਰੋ): ਪੀ.ਆਰ.ਟੀ.ਸੀ. ਦੇ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੈੱਕ ਦਿੱਤਾ। ਮੁੱਖ ਮੰਤਰੀ ਮਾਨ ਨੇ 50 ਲੱਖ ਰੁਪਏ ਦੀ ਮਾਲੀ ਮੱਦਦ ਦਾ ਚੈੱਕ ਮਨਜੀਤ ਦੀ ਮਾਤਾ ਨੂੰ ਦਿੱਤਾ ਹੈ। ਕੋਰੋਨਾ ਸਮੇਂ ਹਜ਼ੂਰ ਸਾਹਿਬ ਤੋਂ ਆਉਂਦੇ ਮਨਜੀਤ ਸਿੰਘ ਦੀ ਮੌਤ ਹੋ ਗਈ ਸੀ।
ਮਨਜੀਤ ਲਾਕਡਾਊਨ ਦੌਰਾਨ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਤਖਤ ਸ੍ਰੀ ਹਜ਼ੂਰ ਸਾਹਿਬ ਬੱਸ ਲੈ ਕੇ ਗਿਆ ਸੀ, ਰਾਹ 'ਚ ਡਿਊਟੀ ਦੌਰਾਨ ਮਨਜੀਤ ਦੀ ਮੌਤ ਹੋਈ ਸੀ। ਕੋਰੋਨਾ ਮਹਾਂਮਾਰੀ ਦੇ ਮਾੜੇ ਦੌਰ ਵਿੱਚ ਸੰਗਤ ਹਜ਼ੂਰ ਸਾਹਿਬ ਵਿੱਚ ਫਸੀ ਸੀ। ਸੰਗਤ ਨੂੰ ਵਾਪਸ ਲਿਆਉਣ ਲਈ ਉਸ ਸਮੇਂ ਕੈਪਟਨ ਸਰਕਾਰ ਨੇ ਬੱਸਾਂ ਭੇਜੀਆਂ ਸਨ। ਇਸ ਦੌਰਾਨ ਰਾਹ 'ਚ ਡਿਊਟੀ ਦੌਰਾਨ ਮਨਜੀਤ ਦੀ ਮੌਤ ਹੋਈ ਸੀ। ਉਸ ਸਮੇਂ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਤੋਂ ਡ੍ਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਕੋਰੋਨਾ ਫਰੰਟਲਾਈਨ ਯੋਧੇ ਦੇ ਤੋਰ ਉੱਤੇ ਮੁਆਵਜ਼ੇ ਦੀ ਮੰਗ ਕੀਤੀ ਸੀ।