Welcome to Canadian Punjabi Post
Follow us on

06

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਨਜਰਰੀਆ

ਕਹੋਗੇ ਨਹੀਂ ਤਾਂ ਮਿਲੇਗਾ ਕਿਵੇਂ!

October 13, 2021 10:47 PM

-ਰਾਬਰਟ ਕਲੀਮੈਂਟਸ
50 ਸਾਲ ਬਾਅਦ ਇੱਕ ਬਜ਼ੁਰਗ ਵਿਅਕਤੀ ਇੱਕ ਹੋਰ ਬੁੱਢੀ ਔਰਤ ਨਾਲ ਮਿਲਿਆ, ਜਿਸ ਨੂੰ ਉਹ ਆਪਣੀ ਜਵਾਨੀ ਦੇ ਦਿਨਾਂ ਤੋਂ ਜਾਣਦਾ ਸੀ। ਉਸ ਨੂੰ ਉਹ ਇੱਕ ਬਹੁਤ ਖੂਬਸੂਰਤ ਔਰਤ ਵਜੋਂ ਯਾਦ ਸੀ, ਪਰ ਇੱਕ ਅਜਿਹੀ ਜਿਸ ਦੇ ਪਿੱਛੇ ਸਭ ਮੁੰਡੇ ਸਨ। ਉਸ ਨੇ ਕਿਹਾ,‘‘ਮੈਂ ਤੁਹਾਡੇ ਨਾਲ ਵਿਆਹ ਕਰਨ ਲਈ ਬਹੁਤ ਬੇਤਾਬ ਸੀ।''
ਉਸ ਨੇ ਪੁੱਛਿਆ, ‘‘ਤੁਸੀਂ ਕਿਉਂ ਨਹੀਂ ਕੀਤਾ?''
ਬਜ਼ੁਰਗ ਔਰਤ ਬੋਲੀ, ‘‘ਮੈਂ ਅਜਿਹਾ ਨਹੀਂ ਕਰਨਾ ਸੀ, ਮੈਂ ਤੁਹਾਨੂੰ ਪਸੰਦ ਕਰਦੀ ਸੀ, ਪਰ ਤੁਸੀਂ ਕਦੇ ਵਿਆਹ ਲਈ ਮੇਰਾ ਹੱਥ ਨਹੀਂ ਮੰਗਿਆ।''
ਜ਼ਰਾ ਸੋਚੋ, ਉਸ ਨੇ ਖੂਬਸੂਰਤ ਔਰਤ ਨੂੰ ਗਵਾ ਦਿੱਤਾ, ਕਿਉਂਕਿ ਉਸ ਨੇ ਕਦੇ ਉਸ ਤੋਂ ਪੁੱਛਿਆ ਹੀ ਨਹੀਂ ਸੀ।
ਇੱਕ ਕਰੋੜਪਤੀ ਆਪਣੇ ਕੁਝ ਉਚ ਵਰਗ ਦੇ ਦੋਸਤਾਂ ਨੂੰ ਘੁਮਾਉਣ ਲਈ ਯਾਟ ਉੱਤੇ ਲੈ ਗਿਆ। ਉਹ ਉਜਾੜ ਟਾਪੂ ਕੋਲੋਂ ਲੰਘੇ। ਉਥੇ ਲੰਬੀ ਦਾੜ੍ਹੀ ਵਾਲਾ ਅਤੇ ਫਟੇ-ਪੁਰਾਣੇ ਮੈਲੇ ਕੱਪੜਿਆਂ ਵਾਲਾ ਵਿਅਕਤੀ ਖੜ੍ਹਾ ਉਨ੍ਹਾਂ ਵੱਲ ਦੇਖ ਰਿਹਾ ਸੀ। ਇੱਕ ਦੋਸਤ ਨੇ ਪੁੱਛਿਆ, ‘‘ਉਹ ਕੌਣ ਹੈ?''
ਮੇਜ਼ਬਾਨ ਨੇ ਕਿਹਾ, ‘‘ਮੈਂ ਨਹੀਂ ਜਾਣਦਾ, ਪਰ ਜਦੋਂ ਵੀ ਅਸੀਂ ਇੱਥੋਂ ਲੰਘਦੇ ਹਾਂ, ਉਹ ਖੜ੍ਹਾ ਹੋ ਕੇ ਦੇਖਦਾ ਰਹਿੰਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਇਸ ਟਾਪੂ ਉੱਤੇ ਫਸ ਗਿਆ ਹੈ।''
ਉਸ ਦੇ ਮਿੱਤਰ ਨੇ ਪੁੱਛਿਆ, ‘‘ਤੁਸੀਂ ਉਸ ਨੂੰ ਉਥੋਂ ਕੱਢ ਕਿਉਂ ਨਹੀਂ ਲੈਂਦੇ?''
ਅਮੀਰ ਵਿਅਕਤੀ ਨੇ ਕਿਹਾ, ‘‘ਉਸ ਨੇ ਮਦਦ ਲਈ ਕਦੇ ਕਿਹਾ ਨਹੀਂ, ਕੀ ਉਸ ਨੂੰ ਕਹਿਣਾ ਨਹੀਂ ਚਾਹੀਦਾ?''
ਮੇਰੀ ਕਿਤਾਬ ਡੇਅਰ ਵਿੱਚ ਇੱਕ ਚੈਪਟਰ ਦਾ ਨਾਂ ਹੈ ‘ਡੇਅਰ ਟੂ ਆਸਕ' ਭਾਵ ਪੁੱਛਣ ਦੀ ਹਿੰਮਤ ਕਰੋ ਜਿਸ ਵਿੱਚ ਮੈਂ ਹੈਰਾਨੀ ਪ੍ਰਗਟਾਈ ਹੈ ਕਿ ਜੇ ਲੋਕਾਂ ਨੇ ਇੱਕ-ਦੂਜੇ ਕੋਲੋਂ ਕੁਝ ਪੁੱਛਿਆ ਹੀ ਨਾ ਹੁੰਦਾ ਤਾਂ ਸਾਡੀ ਦੁਨੀਆ ਦਾ ਕੀ ਹੁੰਦਾ? ਕੋਈ ਵਿਕਰੀ ਨਹੀਂ, ਨਾ ਕੋਈ ਕਾਰੋਬਾਰ ਅਤੇ ਸ਼ਾਇਦ ਵਿਆਹ ਵੀ ਨਾ ਹੁੰਦੇ।
ਕੀ ਤੁਹਾਨੂੰ ਅੰਗਰੇਜ਼ੀ ਦੇ ਸ਼ਬਦ ‘ਮੇਡੇ' (ੰਅੇ ਦਅੇ) ਦੀ ਜਾਣਕਾਰੀ ਹੈ, ਜਿਸ ਦੀ ਵਰਤੋਂ ਪਾਇਲਟਾਂ ਅਤੇ ਸਮੁੰਦਰੀ ਜਹਾਜ਼ਾਂ ਦੇ ਕਪਤਾਨਾਂ ਵੱਲੋਂ ਕਿਸੇ ਐਮਰਜੈਂਸੀ ਦੇ ਸਮੇਂ ਕੀਤੀ ਜਾਂਦੀ ਹੈ। ਇਹ ਫਰਾਂਸੀਸੀ ਸ਼ਬਦ ‘ਐਮ ਏਡੇਜ਼'' (ਮ’ਅਦਿੲਡ) ਤੋਂ ਆਇਆ ਹੈ, ਜਿਸ ਦਾ ਅਰਥ ਹੈ ‘ਮੇਰੀ ਮਦਦ ਕਰੋ'। ਮਦਦ ਲਈ ਪੁੱਛੋ ਜਾਂ ਕਹੋ ਅਤੇ ਤੁਹਾਨੂੰ ਉਹ ਮਿਲ ਜਾਵੇਗੀ। ਨਾ ਪੁੱਛੇ ਅਤੇ ਕਿਸੇ ਟਾਪੂ ਉੱਤੇ ਫਸੇ ਰਹੋ, ਲੋਕ ਹੈਰਾਨੀ ਪ੍ਰਗਟਾਉਂਦੇ ਰਹਿਣਗੇ ਕਿ ਤੁਸੀਂ ਪੁੱਛਦੇ ਕਿਉਂ ਨਹੀਂ। ਆਮ ਤੌਰ ਉੱਤੇ ਮਦਦ ਹਾਸਲ ਕਰਨੀ ਬਹੁਤ ਔਖੀ ਨਹੀਂ ਹੁੰਦੀ ਪਰ ਇਸ ਨੂੰ ਹਾਸਲ ਕਰਨ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਪੈਂਦਾ ਹੈ। ਇੱਥੋਂ ਤੱਕ ਕਿ ਜੀਸਸ ਨੇ ਵੀ ਕਿਹਾ ਹੈ ਕਿ ‘‘ਤੁਸੀਂ ਪੁੱਛੇ ਅਤੇ ਤੁਹਾਨੂੰ ਉਹ ਦੇ ਦਿੱਤਾ ਜਾਵੇਗਾ।''
ਕਾਰੋਬਾਰੀ ਵਿਅਕਤੀ ਬ੍ਰਾਈਨ ਟ੍ਰੇਸੀ ਨੇ ਇਸ ਨੂੰ ਬਹੁਤ ਵਧੀਆ ਢੰਗ ਨਾਲ ਪ੍ਰਗਟ ਕੀਤਾ ਹੈ, ‘‘ਜੋ ਤੁਸੀਂ ਚਾਹੁੰਦੇ ਹੋ, ਉਸ ਦੇ ਲਈ ਪੁੱਛੋ। ਮਦਦ ਲਈ ਪੁੱਛੋ, ਇਨਪੁਟ ਲਈ ਪੁੱਛੋ, ਸਲਾਹ ਅਤੇ ਵਿਚਾਰਾਂ ਲਈ ਪੁੱਛੋ, ਪਰ ਕਦੇ ਪੁੱਛਣ ਤੋਂ ਡਰੋ ਨਹੀਂ।'' ਜਾਂ ਜਿਵੇਂ ਇੱਕ ਵਿਅਕਤੀ ਨੂੰ ਇਹ ਕਹਿੰਦੇ ਦੇਖਿਆ ਗਿਆ, ‘‘ਤੁਹਾਨੂੰ ਹਮੇਸ਼ਾ ਉਹ ਨਹੀਂ ਮਿਲਦਾ ਜਿਸ ਦੇ ਲਈ ਤੁਸੀਂ ਪੁੱਛਦੇ ਹੋ, ਪਰ ਤੁਹਾਨੂੰ ਉਹ ਕਦੇ ਨਹੀਂ ਮਿਲਦਾ ਜਿਸ ਦੇ ਲਈ ਤੁਸੀਂ ਪੁੱਛਦੇ ਨਹੀਂ, ਜਦੋਂ ਤੱਕ ਕਿ ਇਹ ਫਲੂ ਨਾ ਹੋਵੇ।''
ਮੈਂ ਇੱਕ ਵਾਰ ਇੱਕ ਛੋਟੀ ਜਿਹੀ ਕੁੜੀ ਬਾਰੇ ਸੁਣਿਆ ਸੀ, ਜੋ ਵੱਡੇ ਸਵੈ-ਭਰੋਸੇ ਨਾਲ ਇੱਕ ਪੁਲਸ ਅਧਿਕਾਰੀ ਕੋਲ ਪੁੱਜੀ। ਉਸ ਨੇ ਪੁੱਛਿਆ, ‘‘ਕੀ ਤੁਸੀਂ ਇੱਕ ਪੁਲਸ ਮੁਲਾਜ਼ਮ ਹੋ?''
‘‘ਹਾਂ।''
‘‘ਮੇਰੀ ਮੰਮੀ ਨੇ ਕਿਹਾ ਹੈ ਕਿ ਮੈਨੂੰ ਜੇ ਕਦੇ ਮਦਦ ਦੀ ਲੋੜ ਹੋਵੇ ਤਾਂ ਮੈਂ ਤੁਹਾਡੇ ਕੋਲੋਂ ਪੁੱਛ ਸਕਦੀ ਹਾਂ।''
ਅਧਿਕਾਰੀ ਨੇ ਜਵਾਬ ਦਿੱਤਾ, ‘‘ਯਕੀਨੀ ਤੌਰ ਉੱਤੇ ਤੁਸੀਂ ਪੁੱਛ ਸਕਦੇ ਹੋ, ਤੁਹਾਨੂੰ ਕੀ ਚਾਹੀਦਾ ਹੈ?''
ਉਸ ਨੇ ਆਪਣਾ ਪੈਰ ਅੱਗੇ ਵਧਾਇਆ, ‘‘ਕੀ ਤੁਸੀਂ ਮੇਰੀਆਂ ਜੁੱਤੀਆਂ ਦੇ ਤਸਮੇ ਬੰਨ੍ਹ ਸਕਦੇ ਹੋ?''
ਮੇਰੇ ਵੱਲੋਂ ਤੁਹਾਡਾ ਮੂਡ ਹਲਕਾ-ਫੁਲਕਾ ਕਰਨ ਲਈ ਮੇਰੇ ਇਸ ਛੋਟੇ ਜਿਹੇ ਯਤਨ ਉੱਤੇ ਤੁਸੀਂ ਬੇਸ਼ੱਕ ਹੱਸ ਸਕਦੇ ਹੋ, ਪਰ ਅੱਜ ਪੁੱਛੋ ਅਤੇ ਦੇਖੋ ਕਿ ਕਿਹੜੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਹਨ..!

 
Have something to say? Post your comment