Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਉਦਾਸੀ ਉਡ-ਪੁੱਡ ਜਾਵੇ..

October 07, 2021 02:41 AM

-ਕਰਨੈਲ ਸਿੰਘ ਸੋਮਲ
ਕਦੇ ਕਦੇ ਮਨੁੱਖ ਦਾ ਉਦਾਸ ਹੋਣਾ ਸੁਭਾਵਿਕ ਹੈ, ਜਿਵੇਂ ਦਮ ਭਰਨ ਲਈ ਜ਼ਰਾ ਰੁਕ ਜਾਈਦਾ ਹੈ। ਜ਼ਿੰਦਗੀ ਵਿੱਚ ਖੁਸ਼ੀਆਂ ਦੀਆਂ ਫੁਹਾਰਾਂ ਵੀ ਪੈਂਦੀਆਂ ਰਹਿੰਦੀਆਂ ਹਨ, ਪਰ ਹਰ ਸਮੇਂ ਨਹੀਂ। ਇਤਿਹਾਸ ਵਿੱਚ ਅਨੇਕਾਂ ਅਜਿਹੇ ਦੌਰ ਆਏ ਜਿਨ੍ਹਾਂ ਦੇ ਪ੍ਰਭਾਵਾਂ ਦੀ ਹਾਲਤ ਉਦਾਸ ਰੁੱਤ ਵਜੋਂ ਜਾਣੀ ਗਈ। ਸਾਡੇ ਨੇੜਲੇ ਅਤੀਤ ਵਿੱਚ ਸੰਤਾਲੀ ਤੇ ਚੁਰਾਸੀ ਦੇ ਦੁਖਾਂਤ ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਕਿਸ ਨੂੰ ਭੁੱਲਦੀਆਂ ਹਨ। ਕੋਰੋਨਾ ਦੀ ਅਚਨਚੇਤ ਪਾਈ ਮਾਰ ਨਾਲ ਇੱਕ ਹੋਰ ਉਦਾਸੀ ਦੀ ਰੁੱਤ ਆ ਜੁੜੀ। ਪਿੰਡ ਵਿੱਚ ਰਹਿੰਦਿਆਂ ਵੇਖੀਦਾ ਸੀ, ਜਦੋਂ ਇੱਕ-ਦੋ ਜਵਾਨ ਮੌਤਾਂ ਉਪਰਥਲੀ ਹੋ ਜਾਂਦੀਆਂ ਤਾਂ ਉਦਾਸੀ ਛਾ ਜਾਂਦੀ। ਮਕਾਣਾਂ, ਸਿਆਪਿਆਂ ਤੇ ਕੀਰਨਿਆਂ ਵਿੱਚ ਮੁਸਕਰਾਉਣਾ, ਹੱਸਣਾ ਭੁੱਲ ਜਾਂਦਾ ਹੈ।
ਕੁਦਰਤ ਦੇ ਨੇਮ ਅਨੁਸਾਰ ਹਾਲਤਾਂ ਬਦਲਦੀਆਂ ਰਹਿੰਦੀਆਂ ਹਨ। ਜਿਨ੍ਹਾਂ ਘਰਾਂ ਵਿੱਚ ਕਦੇ ਸੱਥਰ ਵਿਛੇ ਹੁੰਦੇ ਹਨ, ਉਥੇ ਵਕਤ ਬੀਤਣ ਉੱਤੇ ਵਿਆਹ ਦੇ ਗੀਤ ਗਾਏ ਜਾਂਦੇ ਹਨ। ਉਦਾਸੀ ਦੀ ਰੁੱਤ ਨੇ ਸਦਾ ਨਹੀਂ ਰਹਿਣਾ ਹੁੰਦਾ। ਨਾਲੇ ਇੱਕੋ ਰੁੱਤ ਵਿੱਚ ਵੀ ਮੌਸਮ ਬਦਲ ਜਾਂਦੇ ਹਨ। ਜਿਹੜਾ ਕੋਈ ਦੁੱਖਾਂ ਦਾ ਭੰਨਿਆ ਮੰਜਾ ਫੜ ਕੇ ਪਿਆ ਹੁੰਦਾ ਹੈ, ਕਿਸੇ ਪਲ ਉਹ ਵੀ ਉਠ ਕੇ ਉਦਮ ਦਾ ਪੱਲਾ ਫੜ ਲੈਂਦਾ ਹੈ। ਸੁਚੇਤ ਹੋ ਕੇ ਜ਼ਰਾ ਸੋਚੀਏ, ਦਿਨ-ਰਾਤ ਦੇ ਚੌਵੀ ਘੰਟਿਆਂ ਵਿੱਚ ਕਈ ਰੌਆਂ ਆਉਂਦੀਆਂ ਜਾਂਦੀਆਂ ਹਨ। ਕਦੇ ਸੋਹਣੇ, ਉਡਣੇ ਖ਼ਿਆਲਾਂ ਦਾ ਜਮ-ਘਟਾ ਵੀ ਹੋਣ ਲੱਗਦਾ ਹੈ। ਹੜ੍ਹਾਂ ਦੀ ਮਾਰ ਪੈਣ ਉੱਤੇ ਥੋੜ੍ਹੀ ਦੇਰ ਦਿਲਗੀਰ ਰਹਿਣ ਪਿੱਛੋਂ ਕਿਸਾਨ ਜ਼ਮੀਨ ਦੀ ਵੱਤਰ ਵੇਖ ਉਸ ਨੂੰ ਮੁੜ ਵਾਹੁੰਦਾ ਤੇ ਬੀਜਦਾ ਹੈ। ਤਦ ਜੰਮਦਾ ਸਿਰਜਣਾ ਦਾ ਸਿਲਸਿਲਾ ਆਰੰਭ ਤੋਂ ਅਰੋਕ ਚੱਲਦਾ ਆਇਆ ਹੈ, ਕਦੇ ਉਦਾਸ ਨਹੀਂ ਹੋਣਾ।
ਉਦਾਸੀ ਦੇ ਹੋਣ ਨੂੰ ਮੰਨਣਾ ਵੀ ਹਾਂ-ਵਾਚੀ ਸੰਕੇਤ ਹੈ। ਮਨੁੱਖ ਦੇ ਬਣਾਏ ਘਰ ਸ਼ੁਰੂ ਤੋਂ ਢੱਠਦੇ ਆਏ ਹਨ। ਕਮਾਲ ਇਹ ਕਿ ਉਨ੍ਹਾਂ ਦੇ ਪੁਨਰ ਨਿਰਮਾਣ ਦਾ ਖ਼ਿਆਲ ਵੀ ਨਾਲੇ ਤੁਰ ਪੈਂਦਾ ਹੈ। ਅਕਸਰ ਮੁੜ ਕੇ ਬਣਿਆ ਮਕਾਨ ਪਹਿਲੇ ਨਾਲੋਂ ਚੰਗੇਰਾ ਹੁੰਦਾ ਹੈ। ਸਭਿਆਤਾ ਦਾ ਵਿਕਾਸ ਇਵੇਂ ਹੁੰਦਾ ਆਇਆ ਹੈ। ਨਿਤ ਜੀਵਨ ਵਿੱਚ ਵੇਖੀਏ ਕਿ ਜਦੋਂ ਕੱਪੜੇ ਮੈਲੇ ਹੋ ਜਾਂਦੇ ਹਨ, ਤਦ ਉਨ੍ਹਾਂ ਨੂੰ ਪਰ੍ਹਾਂ ਵਗਾਹ ਮਾਰਨ ਦੀ ਥਾਂ ਧੋਣ ਵੱਲ ਤੁਰਿਆ ਜਾਂਦਾ ਹੈ। ਫਿਰ ਆਖੀਦਾ ਹੈ, ਵੇਖੋ ਕਿੰਨੇ ਨਿੱਖਰੇ ਹਨ। ਮੁੜ ਮੁੜ ਧੋ ਕੇ ਵਰਤਦਿਆਂ ਮਨੁੱਖ ਦਾ ਗੁਜ਼ਾਰਾ ਹੁੰਦਾ ਆਇਆ ਹੈ। ‘ਨਵਾਂ ਨੌ ਦਿਨ, ਪੁਰਾਣਾ ਸੌ ਦਿਨ'। ਮਨ ਦੀ ਉਦਾਸੀ ਵੀ ਧੋਤੀ ਜਾ ਸਕਦੀ ਹੈ, ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ।
ਮੇਰਾ ਨਿੱਜੀ ਅਨੁਭਵ ਹੈ ਕਿ ਸਵੇਰੇ ਸੁਵਖਤੇ ਖਿੜਕੀਆਂ ਦੇ ਪਰਦੇ ਪਰਾਂ ਕਰੀਏ, ਜਾਂ ਬੂਹੇ-ਬਾਰੀਆਂ ਖੋਲ੍ਹੀਏ ਤਾਂ ਅੰਦਰ ਆਉਂਦੇ ਚਾਨਣ ਦੇ ਹੜ੍ਹ ਨੂੰ ਤਕੱ ਕੇ ਮੂੰਹ ਤੋਂ ਆਪ-ਮੁਹਾਰੇ ‘ਵਾਹ! ਵਾਹ! ਨਿਕਲਦਾ ਹੈ। ਇਵੇਂ ਰਾਤ ਨੂੰ ਅਸਮਾਨ ਤਾਰਿਆਂ ਨਾਲ ਭਰਿਆ ਹੁੰਦਾ ਹੈ। ਆਦਿ ਪੁਰਖ ਦੇ ਦਿਨਾਂ ਤੋਂ ਸਾਡੇ ਵਡੇਰੇ ਇਹ ਅਲੌਕਿਕ ਨਜ਼ਾਰੇ ਦੇਖਦੇ ਨਿਹਾਲ ਹੁੰਦੇ ਆਏ ਹਨ। ਇਨ੍ਹਾਂ ਦਾ ਜਾਦੂਈ ਪ੍ਰਭਾਵ ਸਾਡੀ ਬੋਲੀ, ਇਸ ਦੇ ਲੋਕ-ਗੀਤਾਂ ਤੇ ਕਥਾ ਕਹਾਣੀਆਂ ਵਿੱਚ ਅੱਜ ਤੱਕ ਜਗਦਾ ਪ੍ਰਤੀਤ ਹੁੰਦਾ ਹੈ। ਕਿਸੇ ਹਸਪਤਾਲ ਦਾ ਦਿ੍ਰਸ਼ ਮੇਲੇ ਜਿਹਾ ਤਾਂ ਨਹੀਂ ਹੁੰਦਾ, ਪਰ ਕਿਸੇ ਫੁੱਲ ਜਾਂ ਵੇਲ-ਪੱਤੀ ਦੇ ਚਿੱਤਰ ਕੰਧ ਉਤੇ ਵੇਖਣ ਨੂੰ ਜਦੋਂ ਮਿਲਦੇ ਹਨ, ਡਾਢਾ ਸੁਖਾਵਾਂ ਅਹਿਸਾਸ ਹੁੰਦਾ ਹੈ। ਘਰੋਂ ਬਾਹਰ ਕਦੇ ਵੀ ਵੇਖ ਸਕੀਏ, ਹਰਿਆਵਲ ਦੀਆਂ ਝਾਤਾਂ ਨਜ਼ਰ ਪੈਂਦੀਆਂ ਹਨ। ਸੁਹਜ ਪਸੰਦ ਸੁਆਣੀਆਂ ਵਿਹੜੇ ਦੇ ਕਿਸੇ ਖੂੰਜੇ ਫੁੱਲ-ਬੂਟੇ ਪਾਲ ਲੈਂਦੀਆਂ ਹਨ। ਇੰਜ ਘਰ ਹੋਰ ਦਾ ਹੋਰ ਪ੍ਰਭਾਵ ਦੇਣ ਲੱਗਦਾ ਹੈ। ਕੁਦਰਤ ਦੀ ਨੇੜਤਾ ਕਦੇ ਉਦਾਸ ਨਹੀਂ ਹੋਣ ਦਿੰਦੀ। ਹਰ ਤਰ੍ਹਾਂ ਦੇ ਮੌਸਮ ਆਉਂਦੇ ਹਨ, ਪਰ ਫੁੱਲ ਕਦੇ ਖਿੜਨਾ ਨਹੀਂ ਭੁੱਲਦੇ।
ਆਲੇ-ਦੁਆਲੇ ਦੇ ਨਿੱਕੇ-ਨਿੱਕੇ ਦਿ੍ਰਸ਼ ਸਾਡੀ ਮਾਨਸਿਕ ਅਵਸਥਾ ਨੂੰ ਚੜ੍ਹਤ ਵਿੱਚ ਰੱਖਦੇ ਹਨ। ਸਕੂਲ ਵੱਲ ਪੜ੍ਹਨ ਜਾਂਦੀਆਂ ਕੁੜੀਆਂ ਤੇ ਮੁੰਡਿਆਂ ਨੂੰ ਤੱਕਣਾ ਹੁਲਾਸ ਦਾ ਸਬੱਬ ਬਣਦਾ ਹੈ। ਕੰਮ ਵਿੱਚ ਖੁੱਭੇ ਕਾਮਿਆਂ ਨੂੰ ਵੇਖਦਿਆਂ ਵੀ ਚਾਅ ਚੜ੍ਹਦਾ ਹੈ। ਪਿੰਡ ਦੇ ਜੰਮ-ਪਲਾਂ ਨੇ ਬੀੜਾਂ ਵਿੱਚ ਚਰਦੇ ਚੌਣੇ ਵੇਖੇ ਹਨ। ਹਰ ਗਾਂ, ਮੱਝ, ਕੱਟੀ ਜਾਂ ਵੱਛੀ ਨੂੰ ਵੇਖਣ ਵਾਲਾ ਕੀਲਿਆ ਜਾਂਦਾ ਹੈ। ਜਿਨ੍ਹਾਂ ਨੇ ਡੰਗਰ ਚਾਰੇ ਹਨ, ਉਹ ਜਾਣਦੇ ਹਨ ਕਿ ਚਰਦਾ ਡੰਗਰ ਹੈ, ਪਰ ਰੱਜ ਚਰਾਵਾ ਮਹਿਸੂਸ ਕਰਦਾ ਹੈ। ਸਾਵਣ ਦੇ ਮਹੀਨੇ ਜਦੋਂ ਘਟਾਵਾਂ ਚੜ੍ਹਦੀਆਂ ਹਨ, ਪਾਲੀ ਮੁੰਡੇ ਅਨੁਮਾਨ ਲਾਉਂਦੇ ਹਨ ਕਿ ਕਿਹੜੇ ਪਾਸੇ ਮੀਂਹ ਪੈ ਰਿਹਾ ਹੈ ਤੇ ਕਿੱਧਰ ਪੈਣ ਵਾਲਾ ਹੈ। ਆਲੇ-ਦੁਆਲੇ ਨੂੰ ਨੀਝ ਨਾਲ ਘੋਖਦੇ ਅਤੇ ਪਲ ਪਲ ਬਦਲਦੇ ਕੁਦਰਤ ਦੇ ਰੰਗਾਂ ਨੂੰ ਮਾਣਦੇ, ਉਹ ਹੇਕਾਂ ਲਾਉਣ ਲੱਗਦੇ ਹਨ। ਉਦਾਸੀ ਦੇ ਅਣਦਿੱਸਦੇ ਜਾਲੇ ਜਿਹੇ ਲਾਹੁਣ ਲਈ ਹਰ ਕੋਈ ਆਪ ਜੁਗਤਾਂ ਕਿਉਂ ਨਾ ਲੱਭੋ? ਅਨੁਭਵ ਦੱਸਦਾ ਹੈ ਕਿਸੇ ਦੀ ਸੱਚੀ ਸਿਫ਼ਤ ਕੀਤੀ ਜਾਵੇ ਤਾਂ ਉਸ ਦੇ ਹੋਰ ਬਹੁਤਚ ਸਾਰੇ ਗੁਣ ਧਿਆਨ ਵਿੱਚ ਆਉਣ ਲੱਗਦੇ ਹਨ। ਇਵੇਂ ਸਾਨੂੰ ਖੇੜੇ ਵਿੱਚ ਲਿਆਉਣ ਵਾਲਾ ਸਾਡੇ ਆਲੇ-ਦੁਆਲੇ ਵਿੱਚ ਬੜਾ ਕੁਝ ਮਿਲੀ ਜਾਂਦਾ ਹੈ।
ਆਪੇ ਨੂੰ ਖ਼ੁਦ ਤੋਂ ਵੱਧ ਕੌਣ ਜਾਣਦਾ ਹੁੰਦੈ। ਕੋਈ ਨ੍ਹਾ-ਧੋ ਕੇ ਟਹਿਕਣ ਲੱਗਦਾ ਹੈ। ਸੁਆਣੀਆਂ ਘਰ ਦੀ ਸਫ਼ਾਈ ਕਰਦੀਆਂ ਤੇ ਘਰ ਦੀਆਂ ਵਸਤਾਂ ਨੂੰ ਹੋਰ ਸੋਹਣੀ ਤਰਤੀਬ ਵਿੱਚ ਰੱਖ ਕੇ ਆਪਣੀ ਹਿੰਮਤ ਅਤੇ ਹੁਨਰ ਤੋਂ ਹੁਲਾਸੀਆਂ ਜਾਂਦੀਆਂ ਹਨ। ਕਿਰਤੀ ਲੋਕਾਂ ਨੂੰ ਮਿਲਦਿਆਂ ਉਨ੍ਹਾਂ ਦਾ ਨਿਰਛਲ ਵਿਚਰਨ ਵੇਖਦਿਆਂ, ਮਨ ਦੀ ਉਦਾਸੀ ਦੀਆਂ ਪੇਪੜੀਆਂ ਪਤਾ ਨਹੀਂ ਕਦੋਂ ਲਹਿ ਜਾਂਦੀਆਂ ਹਨ। ਨਿਸ਼ਚੇ ਹੀ ਬੰਦੇ ਦੇ ਆਪਣੇ ਯਤਨ ਉਦਾਸੀ ਦੇ ਸੰਤਾਪ ਵਿੱਚੋਂ ਉਭਰਨ ਪੱਖੋ ਖ਼ਾਸ ਅਰਥ ਰੱਖਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’