ਸਕਾਰਬੌਰੋ, 1 ਅਗਸਤ (ਪੋਸਟ ਬਿਊਰੋ) : ਸ਼ਨਿੱਚਰਵਾਰ ਦੁਪਹਿਰ ਨੂੰ ਸਕਾਰਬੌਰੋ ਦੇ ਪਾਰਕਿੰਗ ਲੌਟ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਦੋ ਸਾਲਾ ਬੱਚੇ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਇੱਕ 39 ਸਾਲਾ ਮਹਿਲਾ ਮੈਕਨਿਕੋਲ ਐਵਨਿਊ ਨੇੜੇ 2900 ਮਾਰਖਮ ਰੋਡ ਉੱਤੇ ਸਥਿਤ ਪਾਰਕਿੰਗ ਲੌਟ ਵਿੱਚ ਪਹੁੰਚੀ ਜਦੋਂ ਉਸ ਦੀ ਐਸਯੂਵੀ ਦੇ ਸਾਹਮਣੇ ਬੱਚਾ ਆ ਗਿਆ ਤੇ ਗੱਡੀ ਉਸ ਨਾਲ ਟਕਰਾ ਗਈ। ਪੈਰਾਮੈਡਿਕਸ ਵੱਲੋਂ ਬੱਚੇ ਨੂੰ ਬਚਾਉਣ ਦੀ ਪੂਰੀ ਕੋਸਿ਼ਸ਼ ਕੀਤੀ ਗਈ ਪਰ ਬੱਚੇ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਵੱਲੋਂ ਇਸ ਸਬੰਧ ਵਿੱਚ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਲਈ ਆਖਿਆ ਜਾ ਰਿਹਾ ਹੈ।