Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਮਨੋਰੰਜਨ

ਵਿਆਹ ਦੇ ਬਾਅਦ ਕਰੀਅਰ ਨਵੀਂ ਉਡਾਣ ਭਰੇਗਾ : ਯਾਮੀ

July 21, 2021 03:13 AM

ਬਾਲੀਵੁੱਡ ਦੀਆਂ ਬੇਹੱਦ ਖੂਬਸੂਰਤ ਹੀਰੋਇਨਾਂ ਵਿੱਚ ਸ਼ੁਮਾਰ ਯਾਮੀ ਗੌਤਮ ਨੇ ਇਸ ਸਾਲ ਚਾਰ ਜੂਨ ਨੂੰ ‘ਉੜੀ’ ਦੇ ਡਾਇਰੈਕਟਰ ਆਦਿੱਤਯ ਧਰ ਦੇ ਨਾਲ ਵਿਆਹ ਕਰ ਲਿਆ। ਯਾਮੀ ਨੇ ਇਸ ਸੁਪਰਹਿੱਟ ਫਿਲਮ ਵਿੱਚ ਵਿੱਕੀ ਕੌਸ਼ਲ ਦੇ ਆਪੋਜ਼ਿਟ ਮੁੱਖ ਕਿਰਦਾਰ ਨਿਭਾਇਆ ਸੀ। ਫਿਲਮ ‘ਉੜੀ’ (2019) ਦੀ ਸ਼ੂਟਿੰਗ ਦੌਰਾਨ ਆਦਿੱਤਯ ਅਤੇ ਯਾਮੀ ਇੱਕ ਦੂਸਰੇ ਦੇ ਕਾਫੀ ਕਰੀਬ ਆ ਗਏ ਸਨ ਤੇ ਦੋਵਾਂ ਨੇ ਵਿਆਹ ਕਰ ਲਿਆ। ‘ਉੜੀ’ ਦੀ ਕਾਮਯਾਬੀ ਨੇ ਯਾਮੀ ਦੇ ਦਿਨ ਬਦਲ ਦਿੱਤੇ। ਇਸ ਪਿੱਛੋਂ ਉਹ ਸੁਪਰਹਿੱਟ ‘ਬਾਲਾ’ (2019) ਦਾ ਹਿੱਸਾ ਬਣ ਸਕੀ। ‘ਬਾਲਾ’ ਵਿੱਚ ਯਾਮੀ ਨੇ ਟਿਕਟਾਕ ਸਟਾਰ ਦਾ ਕਿਰਦਾਰ ਨਿਭਾਇਆ। ਇਸ ਦੇ ਬਾਅਦ ਉਸ ਉੱਤੇ ਕਾਮੇਡੀ ਇਮੇਜ ਕੁਝ ਇਸ ਤਰ੍ਹਾਂ ਚਿਪਕੀ ਹੈ ਕਿ ਉਸ ਨੂੰ ਇਸੇ ਤਰ੍ਹਾਂ ਦੇ ਕਿਰਦਾਰ ਆਫਰ ਹੋਣ ਲੱਗੇ। 28 ਨਵੰਬਰ 1988 ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਪੈਦਾ ਹੋਈ ਯਾਮੀ ਗੌਤਮ ਨੇ ਚੰਡੀਗੜ੍ਹ ਤੋਂ ਲਾਅ ਕੀਤਾ ਹੈ। ਉਹ ਸ਼ੁਰੂ ਵਿੱਚ ਆਈ ਏ ਐਸ ਅਫਸਰ ਬਣਨਾ ਚਾਹੁੰਦੀ ਸੀ, ਪਰ ਸ਼ੌਕੀਆ ਤੌਰ ਉੱਤੇ ਸ਼ੁਰੂ ਕੀਤੀ ਮਾਡਲਿੰਗ ਨੇ ਉਸ ਨੂੰ ਬਾਲੀਵੁੱਡ ਵਿੱਚ ਪਹੁੰਚਾ ਦਿੱਤਾ। ਸ਼ੁਜਿਤ ਸਰਕਾਰ ਦੇ ਨਿਰਦੇਸ਼ਨ ਵਿੱਚ ‘ਵਿੱਕੀ ਡੋਨਰ’ (2012) ਨਾਲ ਯਾਮੀ ਨੇ ਬਾਲੀਵੁੱਡ ਡੈਬਿਊ ਕੀਤਾ ਸੀ। ਉਸ ਦੇ ਬਾਅਦ ਨੌਂ ਸਾਲ ਤੱਕ ਇਸ ਸਫਰ ਵਿੱਚ ਉਹ ਲਗਾਤਾਰ ਅੱਗੇ ਵਧਦੀ ਰਹੀ। ਸਕਾਰਾਤਮਕ ਭੂਮਿਕਾਵਾਂ ਲਈ ਪਛਾਣੀ ਜਾਣ ਵਾਲੀ ਯਾਮੀ ਗੌਤਮ ਦਾ ਕਰੀਅਰ ਪਿਛਲੇ ਦੋ ਸਾਲ ਤੋਂ ਲਗਾਤਾਰ ਨਵੀਆਂ ਉੱਚਾਈਆਂ ਛੂਹਣ ਲੱਗਾ ਸੀ। ਕਾਫੀ ਸੰਘਰਸ਼ ਦੇ ਬਾਅਦ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਸਮੇਂ ਉਹ ਇੱਕ ਦੋ ਨਹੀਂ, ਪੂਰੀਆਂ ਅੱਠ ਫਿਲਮਾਂ ਕਰ ਰਹੀ ਹੈ। ਅਜਿਹੇ ਵਿੱਚ ਉਸ ਦੇ ਵਿਆਹ ਨੇ ਹਰ ਕਿਸੇ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਪੇਸ਼ ਹਨ ਉਸ ਦੇ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਇਹ ਤੁਹਾਡੇ ਕਰੀਅਰ ਦਾ ਸੁਨਹਿਰੀ ਦੌਰ ਕਿਹਾ ਜਾ ਰਿਹਾ ਹੈ। ਅਜਿਹੇ ਵਿੱਚ ਤੁਹਾਡਾ ਵਿਆਹ ਕਿਤੇ ਤੁਹਾਡੇ ਕਰੀਅਰ ਨੂੰ ਪ੍ਰਭਾਵਤ ਤਾਂ ਨਹੀਂ ਕਰੇਗਾ?
- ਨਹੀਂ, ਅਜਿਹਾ ਬਿਲਕੁਲ ਨਹੀਂ ਹੋਵੇਗਾ, ਇਸ ਵਕਤ ਮੇਰੇ ਕੋਲ ਜੋ ਫਿਲਮਾਂ ਹਨ ਉਨ੍ਹਾਂ ਦੇ ਮੇਰੇ ਕਿਰਦਾਰ ਅਜਿਹੇ ਹਨ ਕਿ ਹਰ ਹਾਲ ਵਿੱਚ ਦਰਸ਼ਕਾਂ ਨੂੰ ਪਸੰਦ ਆਉਣਗੇ। ਮੈਨੂੰ ਲੱਗਦਾ ਹੈ ਕਿ ਵਿਆਹ ਦੇ ਬਾਅਦ ਮੇਰਾ ਕਰੀਅਰ ਇੱਕ ਨਵੀਂ ਉਡਾਣ ਭਰਨ ਲੱਗੇਗਾ।
* ਤੁਸੀਂ ਪਹਿਲੀ ਵਾਰ ‘ਅ ਥਰਸ ਡੇ’ ਵਿੱਚ ਗ੍ਰੇ ਕਿਰਦਾਰ ਨਿਭਾ ਰਹੇ ਹੋ। ਫਿਲਮ ਤੇ ਆਪਣੇ ਕਿਰਦਾਰ ਬਾਰੇ ਦੱਸੋ?
- ਇਸ ਫਿਲਮ ਦੀ ਸ਼ੂਟਿੰਗ ਮੈਂ ਕਰ ਲਈ ਹੈ। ਇਸ ਨੂੰ ਬੇਹਜ਼ਾਦ ਖੰਬਾਟਾ ਨੇ ਡਾਇਰੈਕਟ ਕੀਤਾ ਹੈ। ਇਸ ਵਿੱਚ ਮੇਰੇ ਨਾਲ ਡਿੰਪਲ ਕਪਾਡੀਆ, ਅਤੁਲ ਕੁਲਕਰਨੀ ਤੇ ਨੇਹਾ ਧੂਪੀਆ ਵੀ ਹਨ। ਮੈਂ ਇਸ ਵਿੱਚ ਇੱਕ ਪਲੇਅ ਸਕੂਲ ਟੀਚਰ ਨੇਹਾ ਜੈਸਵਾਲ ਦਾ ਕਿਰਦਾਰ ਨਿਭਾ ਰਹੀ ਹਾਂ।
* ਅਭਿਸ਼ੇਕ ਬੱਚਨ ਸਟਾਰਰ ‘ਦਸਵੀਂ’ ਵਿੱਚ ਤੁਸੀਂ ਇੱਕ ਹਰਿਆਣਵੀ ਲੜਕੀ ਦਾ ਕਿਰਦਾਰ ਨਿਭਾ ਰਹੇ ਹੋ?
- ਜੀ, ਮੈਂ ਇਸ ਫਿਲਮ ਵਿੱਚ ਹਰਿਆਣਾ ਕੇਡਰ ਦੀ ਆਈ ਪੀ ਐੱਸ ਅਫਸਰ ਜਯੋਤੀ ਦੇਸਵਾਲ ਬਣੀ ਹਾਂ। ਇਹ ਫਿਲਮ ਸੋਸਾਇਟੀ ਐਜੂਕੇਸ਼ਨ ਦੇ ਬਾਰੇ ਹੈ। ਇਸ ਫਿਲਮ ਨੂੰ ਦਿਨੇਸ਼ ਵਿਜਨ ਦੀ ਮੈਡਾਕ ਫਿਲਮਜ਼ ਅਤੇ ਜ਼ੀਓ ਸਟੂਡੀਓ ਮਿਲ ਕੇ ਬਣਾ ਰਹੇ ਹਨ। ਇਸ ਫਿਲਮ ਲਈ ਮੈਂ ਭਾਸ਼ਾ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ।
* ‘ਦਸਵੀਂ’ ਦੀ ਤਰ੍ਹਾਂ ‘ਭੂਤ ਪੁਲਸ’ ਵਿੱਚ ਵੀ ਤੁਸੀਂ ਇੱਕ ਪੁਲਸ ਅਫਸਰ ਦਾ ਕਿਰਦਾਰ ਨਿਭਾ ਰਹੇ ਹੋ। ਤੁਹਾਡਾ ਇਹ ਕਿਰਦਾਰ ‘ਦਸਵੀਂ' ਦੇ ਕਿਰਦਾਰ ਤੋਂ ਕਿਸ ਤਰ੍ਹਾਂ ਅਲੱਗ ਹੋਵੇਗਾ?
- ‘ਭੂਤ ਪੁਲਸ’ ਵਿੱਚ ਇੱਕ ਕਾਪ ਦਾ ਰੋਲ ਹੈ। ਇਹ ਕਾਫੀ ਸਪੈਸ਼ਲ ਹੈ ਕਿਉਂਕਿ ਅਸੀਂ ਦੇਸ਼ ਦੀ ਪਹਿਲੀ ਮਹਿਲਾ ਆਈ ਪੀ ਐੱਸ ਕਿਰਨ ਬੇਦੀ ਨੂੰ ਦੇਖ ਕੇ ਵੱਡੇ ਹੋਏ ਹਾਂ ਅਤੇ ਮੇਰਾ ਕਿਰਦਾਰ ਕਾਫੀ ਕੁਝ ਉਨ੍ਹਾਂ ਤੋਂ ਪ੍ਰੇਰਿਤ ਹੈ। ਇਸ ਵਿੱਚ ਸੈਫ ਅਲੀ ਖਾਨ ਅਤੇ ਅਰਜੁਨ ਕਪੂਰ ਹਨ।
* ‘ਬਾਲਾ’ (2019) ਦੇ ਬਾਅਦ ਤੁਹਾਨੂੰ ਸਿਰਫ ਕਾਮੇਡੀ ਰੋਲ ਵਾਲੀਆਂ ਫਿਲਮਾਂ ਆਫਰ ਹੋ ਰਹੀਆਂ ਸਨ। ਅਜਿਹੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਵੱਖ-ਵੱਖ ਕਿਰਦਾਰਾਂ ਵਾਲੀਆਂ ਫਿਲਮਾਂ ਹਾਸਲ ਕਰਨ ਵਿੱਚ ਕਿਸ ਤਰ੍ਹਾਂ ਕਾਯਮਾਬ ਹੋ ਸਕੇ?
- ਜਦ ਕਿਸੇ ਖਾਸ ਕਿਰਦਾਰ ਵਿੱਚ ਕੋਈ ਐਕਟਰ ਦਮਦਾਰ ਬਣ ਕੇ ਉਭਰਦਾ ਹੈ ਤਾਂ ਉਸ ਨੂੰ ਸਿਰਫ ਉਸੇ ਤਰ੍ਹਾਂ ਦੇ ਕਿਰਦਾਰ ਮਿਲਣ ਲੱਗਦੇ ਹਨ, ਪਰ ਸਾਡੇ ਉੱਤੇ ਨਿਰਭਰ ਹੈ ਕਿ ਅਸੀਂ ਖੁਦ ਨੂੰ ਕਿਸ ਰਸਤੇ ਉੱਤੇ ਲੈ ਜਾਣਾ ਚਾਹੁੰਦੇ ਹਾਂ। ਮੈਂ ਆਪਣੀ ਹਰ ਫਿਲਮ ਕਾਫੀ ਸੋਚ ਕੇ ਕੀਤੀ ਹੈ ਅਤੇ ਇਸ ਦਾ ਮੇਰੇ ਕਰੀਅਰ ਨੂੰ ਬਹੁਤ ਫਾਇਦਾ ਵੀ ਹੋਇਆ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ