Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਚਲਾ ਲਿਆ

May 06, 2021 08:34 AM

* ਫੇਸਬੁੱਕ ਅਕਾਊਂਟ ਅਜੇ ਵੀ ਸਸਪੈਂਡ ਰਹੇਗਾ

ਸਾਨ ਫਰਾਂਸਿਸਕੋ, 5 ਮਈ, (ਪੋਸਟ ਬਿਊਰੋ)- ਫੇਸਬੁੱਕ ਅਤੇ ਟਵਿੱਟਰ ਉੱਤੇ ਪਾਬੰਦੀ ਲੱਗਣ ਪਿੱਛੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰ ਲਿਆ ਹੈ, ਜਿਹੜਾ ਅਸਲ ਵਿੱਚਆਪਣੀ ਵੈੱਬਸਾਈਟ ਉੱਤੇ ਸਿਰਫ ਇਕ ਵਰਡਪ੍ਰੈੱਸ ਬਲਾਗ ਹੈ। ਉਨ੍ਹਾਂ ਦੇ ਫਾਲੋਅਰਸ ਆਪਣੇ ਈਮੇਲ ਅਤੇ ਫੋਨ ਨੰਬਰਾਂ ਦੇ ਨਾਲ ਇਸ ਪਲੇਟਫਾਰਮ ਉੱਤੇ ਅਲਰਟ ਲਈ ਸਾਈਨਅਪ ਕਰ ਸਕਦੇ ਹਨ।
ਟਰੰਪ ਦਾ ਨਵਾਂ ਮੰਚ ਟਵਿੱਟਰ ਦੇ ਇਕ ਆਮ ਐਡੀਸ਼ਨ ਵਾਂਗ ਬਣਾਇਆ ਹੈ, ਪਰ ਇਹ ਰਨਿੰਗ ਬਲਾਗ ਦੇ ਵਾਂਗਹੋਸਟ ਕੀਤਾ ਗਿਆ ਹੈ। ਟਰੰਪ ਨੇ ਨਵੇਂ ‘ਪਲੇਟਫਾਰਮ’ ਉੱਤੇ 24 ਮਾਰਚ ਤੱਕ ਕੰਟੈਂਟ ਪੋਸਟ ਕੀਤਾ ਹੈ, ਜਿਸ ਵਿੱਚ ਨਵੀਂ ਪੋਸਟ ਦੀ ਵੀਡੀਓ ਹੈ, ਜੋ ਉਸ ਦੇ ਨਵੇਂ ਪਲੇਟਫਾਰਮ ਦੀ ਐਡ ਹੈ। ਇਸ ਵਿਚ ਆਜ਼ਾਦ ਤੌਰਬੋਲਣ ਦਾ ਹੱਕ ਰਾਖਵਾਂ ਹੈ।ਜਾਪਦਾ ਹੈ ਕਿ ਟਰੰਪ ਦੇ ਸਾਬਕਾ ਮੁਹਿੰਮ ਪ੍ਰਬੰਧਕ ਬ੍ਰੈਡ ਪਾਰਸਕੇਲਦੀ ਡਿਜੀਟਲ ਕੰਪਨੀ, ਕੰਪੇਨ ਨਿਊਕਲੀਅਸਨੇ ਇਹ ਮੰਚ ਬਣਾਇਆ ਹੈ। 6 ਜਨਵਰੀ ਨੂੰ ਕੈਪੀਟਲ ਹਮਲੇ ਪਿੱਛੋਂ ਫੇਸਬੁੱਕ ਉੱਤੇ ਪਾਬੰਦੀਸ਼ੁੰਦਾ ਕੀਤੇ ਟਰੰਪ ਦੀ ਪਾਬੰਦੀ ਉੱਤੇਆਜ਼ਾਦ ਓਵਰਸੀਜ਼ ਬੋਰਡ ਵੱਲ਼ੋਂ ਟਰੰਪ ਦਾ ‘ਪਲੇਟਫਾਰਮ’ ਸਰਕਾਰੀ ਮੰਚ ਤੋਂ ਅੱਗੇ ਲੰਘ ਗਿਆ ਹੈ।
ਫਿਰ ਵੀ ਡੋਨਾਲਡ ਟਰੰਪ ਦੀ ਫੇਸਬੁੱਕ ਉੱਤੇ ਵਾਪਸੀ ਅਜੇ ਨਹੀਂ ਹੋਵੇਗੀ।ਇਸ ਨੈੱਟਵਰਕ ਦੇ ਅਰਧ-ਸੁਤੰਤਰ ਨਿਗਰਾਨੀ ਬੋਰਡ ਨੇ ਫੇਸਬੁੱਕ ਉੱਤੇ ਉਸ ਦਾ ਅਕਾਊਂਟ ਸਸਪੈਂਡਰੱਖਣ ਦੇ ਪੱਖ ਵਿੱਚ ਰਾਏ ਦਿੱਤੀ ਹੈ। ਵਾਸ਼ਿੰਗਟਨ ਵਿੱਚ 6 ਜਨਵਰੀ ਨੂੰ ਪਾਰਲੀਮੈਂਟ ਭਵਨ ਵਿੱਚ ਹੋਈ ਹਿੰਸਾ ਭੜਕਾਉਣ ਉਤੇ ਚਾਰ ਮਹੀਨੇ ਪਹਿਲਾਂ ਟਰੰਪ ਦਾ ਖਾਤਾ ਰੋਕ ਦਿੱਤਾ ਗਿਆ ਸੀ।ਇਸ ਨੂੰ ਸਸਪੈਂਡ ਰੱਖਦੇ ਹੋਏ ਬੋਰਡ ਨੂੰ ਉਸ ਤਰੀਕੇ ਵਿੱਚ ਕਮੀ ਨਜ਼ਰ ਆਈ ਹੈ, ਜਿਸ ਤਹਿਤ ਫੇਸਬੁੱਕ ਨੇ ਇਹ ਫੈਸਲਾ ਲਿਆ ਸੀ। ਬੋਰਡ ਨੇ ਕਿਹਾ ਕਿ ਫੇਸਬੁੱਕਵੱਲੋਂ ਯਕੀਨੀ ਤੌਰ ਉੱਤੇ ਸਸਪੈਂਡ ਦਾ ਅਣਮਿੱਥੇ ਅਤੇ ਸਟੈਂਡਰਡ ਰਹਿਤ ਜੁਰਮਾਨਾ ਲਾਉਣਾ ਠੀਕ ਨਹੀਂ। ਬੋਰਡ ਨੇ ਕਿਹਾ ਕਿ ਫੇਸਬੁੱਕ ਕੋਲ 7 ਜਨਵਰੀ ਨੂੰ ਲਾਏ ਜੁਰਮਾਨੇ ਵਿਰੁੱਧ ਫਿਰ ਜਾਂਚ ਕਰ ਕੇ ਕੋਈ ਹੋਰ ਜੁਰਮਾਨਾ ਤੈਅ ਕਰਨ ਲਈ 6 ਮਹੀਨੇ ਸਮਾਂ ਹੈ,ਜਿਹੜਾਉਲੰਘਣਾ ਦੀ ਗੰਭੀਰਤਾ ਤੇ ਭਵਿੱਖਦੇ ਨੁਕਸਾਨ ਦੀ ਸੰਭਾਵਨਾ ਦਰਸਾਉਂਦਾ ਹੈ। ਬੋਰਡ ਨੇ ਕਿਹਾ ਕਿ ਨਵਾਂ ਜੁਰਮਾਨਾ ਯਕੀਨੀ ਤੌਰ ਉੱਤੇਸਪੱਸ਼ਟ, ਜ਼ਰੂਰੀ ਅਤੇ ਅਨੁਪਾਤਕ ਅਤੇ ਗੰਭੀਰ ਉਲੰਘਣਾ ਬਾਰੇ ਫੇਸਬੁੱਕ ਦੇ ਨਿਯਮਾਂ ਮੁਤਾਬਕ ਹੋਣਾ ਚਾਹੀਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ