Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਸਮਾਜ ਨੂੰ ਖਾ ਰਹੀ ਇਕੱਲਤਾ

April 21, 2021 02:46 AM

-ਪ੍ਰਭਜੋਤ ਕੌਰ ਢਿੱਲੋਂ
ਇਕੱਲਤਾ ਵਰਗਾ ਦਰਦ ਹੋਰ ਕੋਈ ਨਹੀਂ। ਸਿਆਣੇ ਕਹਿੰਦੇ ਹਨ ਕਿ ਇਕੱਲਾ ਰੁੱਖ ਵੀ ਨਾ ਹੋਵੇ। ਅੱਜ ਸੋਚਦੇ ਤੇ ਸਮਝਦੇ ਹਾਂ ਕਿ ਇਕੱਲਤਾ ਕਿਵੇਂ ਅਸਰ ਕਰਦੀ ਹੈ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਜਾਂ ਲੋਕਾਂ ਨੂੰ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਹਕੀਕਤ ਹੈ ਕਿ ਇਕੱਲਤਾ ਬੇਹੱਦ ਡਰਾਉਣੀ ਹੁੰਦੀ ਹੈ। ਇਸ ਨਾਲ ਮਾਨਸਿਕ ਰੋਗੀ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਇਕੱਲਤਾ ਖੁਦਕੁਸ਼ੀਆਂ ਵੱਲ ਨੂੰ ਤੋਰ ਦਿੰਦੀ ਹੈ। ਇਸ ਵੇਲੇ ਬਜ਼ੁਰਗ ਅਤੇ ਛੋਟੇ ਬੱਚੇ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ। ਵਿਚਕਾਰਲੀ ਪੀੜ੍ਹੀ ਵੀ ਇਸ ਦੇ ਅਸਰ ਤੋਂ ਬਚੀ ਨਹੀਂ ਹੈ, ਪਰ ਉਹ ਵਧੇਰੇ ਪੈਸੇ ਕਮਾਉਣ ਦੀ ਦੌੜ ਵਿੱਚ ਲੱਗੀ ਹੋਈ ਹੈ।
ਪਹਿਲਾਂ ਸਾਂਝੇ ਪਰਵਾਰ ਸਨ ਤਾਂ ਇਕੱਲਤਾ ਦਾ ਪਤਾ ਨਹੀਂ ਸੀ। ਬਜ਼ੁਰਗਾਂ ਤੇ ਬੱਚਿਆਂ ਦੀ ਆਪਸੀ ਸਾਂਝ ਬਹੁਤ ਗੂੜ੍ਹੀ ਹੰੁਦੀ ਸੀ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਸੀ, ‘‘ਮੂਲ ਨਾਲੋਂ ਵਿਆਜ ਪਿਆਰ।'' ਸਮੇਂ ਨੇ ਕਰਵਟ ਲਈ ਤਾਂ ਬਹੁਤ ਕੁਝ ਬਦਲ ਗਿਆ ਅਤੇ ਸਾਂਝਾਂ ਕਮਜ਼ੋਰ ਹੋ ਗਈਆਂ।
ਇਸ ਵਕਤ ਨੌਜਵਾਨ ਪੀੜ੍ਹੀ ਨੇ ਨਵੀਂ ਸੋਚ ਬਣਾ ਲਈ ਹੈ, ‘ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖਲ ਸਾਨੂੰ ਪਸੰਦ ਨਹੀਂ।' ਹਰ ਲੜਕੀ ਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਲੜਕੇ ਦੇ ਮਾਪਿਆਂ ਤੋਂ ਅਲੱਗ ਰਿਹਾ ਜਾਵੇ। ਹਾਂ, ਇੱਥੇ ਕੁਝ ਕੁ ਲੜਕੀਆਂ ਦੇ ਮਾਪਿਆਂ ਨੂੰ ਛੱਡ ਕੇ ਵਧੇਰੇ ਮਾਪਿਆਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦੀ ਲੜਕੀ ਪਰਵਾਰ ਨਾਲੋਂ ਅਲੱਗ ਹੋ ਜਾਵੇ। ਲੜਕਾ ਨਾ ਚਾਹੁੰਦੇ ਹੋਏ ਵੀ ਅਲੱਗ ਰਹਿਣ ਨੂੰ ਮੰਨ ਜਾਂਦਾ ਹੈ। ਜਿਹੜੇ ਮਾਪੇ ਪੁੱਤ ਦਾ ਵਿਆਹ ਕਰਕੇ ਪਰਵਾਰ ਦੇ ਵਧਣ ਦੇ ਸੁਪਨੇ ਲੈਂਦੇ ਸੀ, ਉਹ ਇਕੱਲੇ ਰਹਿ ਜਾਂਦੇ ਹਨ। ਜੇ ਉਹ ਬੇਟੇ ਦੇ ਘਰ ਜਾਂਦੇ ਹਨ ਤਾਂ ਉਨ੍ਹਾਂ ਦਾ ਉਥੇ ਆਉਣਾ ਹਜ਼ਮ ਨਹੀਂ ਹੁੰਦਾ। ਮਾਪੇ ਇਕੱਲਤਾ ਵਿੱਚ ਘਿਰ ਜਾਂਦੇ ਹਨ। ਇਸ ਦਾ ਅਸਰ ਮਾਨਸਿਕ ਅਤੇ ਸਰੀਰਿਕ ਤੌਰ ਉੱਤੇ ਵੇਖਿਆ ਜਾ ਸਕਦਾ ਹੈ। ਕਈ ਬਜ਼ੁਰਗ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਮਾਪਿਆਂ ਨੂੰ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਦੇਣਾ ਚਾਹੀਦਾ ਹੈ। ਕਦੇ ਅਜ਼ਮਾ ਕੇ ਵੇਖਣਾ, ਮਾਪਿਆਂ ਕੋਲ ਬੈਠਣ ਨਾਲ ਥਕਾਵਟ ਅਤੇ ਤਣਾਅ ਘੱਟ ਜਾਂਦਾ ਹੈ। ਮਾਪੇ ਵੀ ਸਿਹਤਮੰਦ ਅਤੇ ਤੰਦਰੁਸਤ ਰਹਿੰਦੇ ਹਨ।
ਇਸ ਵਕਤ ਬੱਚਿਆਂ ਨੂੰ ਇਕੱਲਤਾ ਨੇ ਚਿੜਚਿੜੇ ਅਤੇ ਕਮਜ਼ੋਰ ਕਰ ਦਿੱਤਾ ਹੈ। ਬੱਚਿਆਂ ਦੇ ਮੂੰਹ ਉੱਤੇ ਰੌਣਕ ਵਿਖਾਈ ਨਹੀਂ ਦਿੰਦੀ। ਬੁਝੇ ਹੋਏ ਤੇ ਉਦਾਸੇ ਚਿਹਰੇ ਹਨ। ਅਸਲ ਵਿੱਚ ਪਹਿਲਾਂ ਮਾਵਾਂ ਜੇ ਘਰਾਂ ਦਾ ਕੰਮ ਕਰਦੀਆਂ ਸਨ ਤਾਂ ਬੱਚੇ ਦਾਦੇ ਦਾਦੀਆਂ ਕੋਲ ਰਹਿੰਦੇ ਸਨ। ਘਰਾਂ ਵਿੱਚ ਬੱਚਿਆਂ ਨੂੰ ਕਦੇ ਵੀ ਇਕੱਲੇ ਨਹੀਂ ਛੱਡਿਆ ਜਾਂਦਾ ਸੀ ਜਾਂ ਇਵੇਂ ਦਾ ਮੌਕਾ ਨਹੀਂ ਸੀ ਹੁੰਦਾ। ਬੱਚੇ ਆਪਸ ਵਿੱਚ ਖੁੱਲ੍ਹੇ ਵਿਹੜਿਆਂ ਵਿੱਚ ਖੇਡਦੇ ਰਹਿੰਦੇ ਸਨ। ਗਰਮੀਆਂ ਵਿੱਚ ਸਾਰੇ ਵਿਹੜੇ ਵਿੱਚ ਸੌਂਦੇ ਤੇ ਸਰਦੀਆਂ ਵਿੱਚ ਵੱਡੇ ਕਮਰੇ, ਜਿਸ ਨੂੰ ਦਲਾਨ ਕਿਹਾ ਜਾਂਦਾ ਸੀ, ਵਿੱਚ ਸੌਂਦੇ ਸਨ। ਉਥੇ ਬਾਤਾਂ, ਕਹਾਣੀਆਂ ਅਤੇ ਬੁਝਾਰਤਾਂ ਆਦਿ ਦਾ ਦੌਰ ਚੱਲਦਾ। ਖੁੱਲ੍ਹੇ ਮਾਹੌਲ ਅਤੇ ਖੁੱਲ੍ਹੇ ਸੁਭਾਅ ਸਨ। ਮੇਰ-ਤੇਰ ਨਹੀਂ ਸੀ। ਦੇਸੀ ਘਿਉ ਵਿੱਚ ਚੂਰੀ ਕੁੱਟ ਕੇ ਬੱਚਿਆਂ ਨੂੰ ਦੇਣੀ। ਦੁੱਧ ਦਹੀਂ ਬਜ਼ੁਰਗਾਂ ਨੇ ਬੱਚਿਆਂ ਨੂੰ ਆਪਣੇ ਹੱਥੀਂ ਪਿਆਉਣਾ। ਦਗ ਦਗ ਕਰਦੇ ਬੱਚਿਆਂ ਦੇ ਚਿਹਰੇ ਹੋਣੇ। ਅੱਜ ਬੱਚੇ ਉਠਦੇ ਹਨ ਤਾਂ ਕਈ ਮਾਪੇ ਦਫ਼ਤਰ ਜਾ ਚੁੱਕੇ ਹੁੰਦੇ ਹਨ। ਨੌਕਰਾਂ ਨੇ ਜਿਵੇਂ ਦਾ ਖਾਣਾ ਦਿੱਤਾ, ਬੱਚਿਆਂ ਨੇ ਖਾ ਲਿਆ। ਜੇ ਨਹੀਂ ਖਾਧਾ ਤਾਂ ਨੌਕਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਬੱਚਿਆਂ ਨੂੰ ਕੋਈ ਵੀ ਉਵੇਂ ਦਾ ਪਿਆਰ ਨਹੀਂ ਕਰ ਸਕਦਾ ਅਤੇ ਉਵੇਂ ਨਹੀਂ ਸੰਭਾਲ ਸਕਦਾ ਜਿਵੇਂ ਆਪਣੇ ਪਰਵਾਰ ਵਾਲੇ ਸੰਭਾਲਦੇ ਹਨ। ਬੱਚਿਆਂ ਨੂੰ ਇਕੱਲੇ ਮੋਬਾਈਲ ਜਾਂ ਟੀ ਵੀ ਉੱਤੇ ਜੋ ਚੰਗਾ ਮਾੜਾ ਵੇਖਣ ਨੂੰ ਮਿਲਦਾ ਹੈ, ਉਹ ਵੇਖਦੇ ਹਨ।
ਬੱਚੇ ਵੀ ਇਕੱਲੇ ਰਹਿ ਕੇ ਬਿਮਾਰ ਹੋ ਰਹੇ ਹਨ ਅਤੇ ਬਜ਼ੁਰਗ ਵੀ। ਹਾਂ, ਜੇ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਉਹ ਵੀ ਮਾਨਸਿਕ ਦਬਾਅ ਹੇਠ ਹਨ। ਬਜ਼ੁਰਗ ਮਾਪਿਆਂ ਨੂੰ ਨਾਲ ਰੱਖਣ ਲਈ ਤਿਆਰ ਨਹੀਂ, ਪਰ ਸਕੂਨ ਫਿਰ ਵੀ ਨਹੀਂ। ਇਸ ਆਧੁਨਿਕਤਾ ਤੇ ਨਿੱਜੀ ਜ਼ਿੰਦਗੀ ਦੇ ਚੱਕਰ ਵਿੱਚ ਸਮਾਜ ਮਾਨਸਿਕ ਰੋਗੀ ਹੋ ਰਿਹਾ ਹੈ। ਇਕੱਲਤਾ ਨੇ ਜਿੱਥੇ ਬਿਮਾਰੀਆਂ ਸਹੇੜੀਆਂ ਹਨ, ਉਥੇ ਪਰਵਾਰਾਂ ਦਾ ਟੁੱਟਣਾ ਤੇਜ਼ੀ ਨਾਲ ਵੱਧ ਰਿਹਾ ਹੈ। ਖੁਦਕੁਸ਼ੀਆਂ ਵੀ ਇਸ ਇਕੱਲਤਾ ਦੀ ਦੇਣ ਹਨ। ਸਹਿਣਸ਼ੀਲਤਾ ਤਦੇ ਆਉਂਦੀ ਹੈ ਜੇਕਰ ਪਰਵਾਰਾਂ ਵਿੱਚ ਰਹਿ ਕੇ ਹਰ ਕਿਸੇ ਨਾਲ ਰਹਿਣ ਦੀ ਅਤੇ ਗੱਲ ਬਰਦਾਸ਼ਤ ਕਰਨ ਜਾਂ ਸੁਣਨ ਦੀ ਆਦਤ ਹੋਵੇ।
ਸਮਾਜ ਤੇ ਪਰਵਾਰਾਂ ਨੂੰ ਇਸ ਮਾਹੌਲ ਵਿੱਚੋਂ ਕੱਢਣਾ ਅਤੇ ਨਿਕਲਣਾ ਬਹੁਤ ਜ਼ਰੂਰੀ ਹੈ। ਮਾਪਿਆਂ ਨੂੰ ਧੀਆਂ ਨੂੰ ਵਿਆਹ ਤੋਂ ਬਾਅਦ ਕਦੇ ਵੀ ਸਹੁਰੇ ਪਰਵਾਰ ਤੋਂ ਅਲੱਗ ਰਹਿਣ ਦੀ ਹਾਮੀ ਨਹੀਂ ਭਰਨੀ ਚਾਹੀਦੀ। ਇਸ ਦੇ ਨਾਲ ਹੀ ਸਹੁਰਿਆਂ ਨੂੰ ਵੀ ਨੂੰਹਾਂ ਨਾਲ ਕਿਸੇ ਤਰ੍ਹਾਂ ਦਾ ਮਾੜਾ ਵਿਹਾਰ ਨਹੀਂ ਕਰਨਾ ਚਾਹੀਦਾ ਤਾਂ ਹੀ ਉਨ੍ਹਾਂ ਦੀ ਚੰਗੀ ਦੇਖਭਾਲ ਕੀਤੀ ਜਾਵੇਗੀ। ਅੱਜ ਮਾਪੇ ਜੇ ਇਕੱਲੇ ਹਨ ਜਾਂ ਬਿਰਧ ਆਸ਼ਰਮਾਂ ਵਿੱਚ ਹਨ ਤਾਂ ਸਮਾਜ ਨੂੰ ਇਸ ਬਾਰੇ ਚਿੰਤਤ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ। ਸਮਾਜ ਦਾ ਇਵੇਂ ਮਾਨਸਿਕ ਦਬਾਅ ਹੇਠਾਂ ਰਹਿਣਾ, ਸਮਾਜ ਨੂੰ ਬਹੁਤ ਤੇਜ਼ੀ ਨਾਲ ਖਾ ਰਿਹਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’