Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਕੀ ਕੈਨੇਡਾ ਦੇ ਵਕੀਲ ਅਤੇ ਜੱਜ ਸਚਮੁੱਚ ਭ੍ਰਿਸ਼ਟ ਹਨ?

December 05, 2018 08:50 AM

ਪੰਜਾਬੀ ਪੋਸਟ ਸੰਪਾਦਕੀ:

ਉਂਟੇਰੀਓ ਸਿਵਲ ਲਿਬਰਟੀਜ਼ ਐਸੋਸੀਏਸ਼ਨ ਵੱਲੋਂ ਕੱਲ ਟੋਰਾਂਟੋ ਪੁਲੀਸ ਦੇ ਸਾਬਕਾ ਡੀਟੈਕਟਿਵ ਸਾਰਜੰਟ ਡੋਨਾਲਡ ਬੈਸਟ ਨੂੰ 2018 ਦਾ ਸਿਵਲ ਲਿਬਰਟੀਜ਼ ਅਵਾਰਡ ਪ੍ਰਦਾਨ ਕੀਤਾ ਹੈ। ਸਿਵਲ ਲਿਬਰਟੀਜ਼ ਵੱਲੋਂ ਜਾਰੀ ਕੀਤੇ ਗਏ ਪਰੈੱਸ ਰੀਲੀਜ਼ ਅਤੇ ਇੱਕ ਅਖਬਾਰ ਨੂੰ ਛੱਡ ਕੇ ਇਸ ਅਵਾਰਡ ਬਾਰੇ ਕਿਸੇ ਮੀਡੀਆ ਜਾਂ ਨਿਉਜ਼ ਆਊਟਲੈੱਟ ਨੇ ਚਰਚਾ ਨਹੀਂ ਕੀਤੀ ਹੈ। ਡੋਨਾਲਡ ਬੈਸਟ ਨੂੰ ਕੈਨੇਡਾ ਦੇ ਉਹਨਾਂ ਲੋਕਾਂ ਵਿੱਚ ਗਿਣਿਆ ਜਾਂਦਾ ਹੈ ਜਿਹਨਾਂ ਨੇ ਪੁਲੀਸ ਅਫ਼ਸਰਾਂ, ਜੱਜਾਂ, ਵਕੀਲਾਂ ਅਤੇ ਸਿਆਸਤਦਾਨਾਂ ਦੇ ਸੰਗਠਿਤ ਜੁਰਮਾਂ ਵਿੱਚ ਸ਼ਾਮਲ ਹੋਣ ਦੇ ਸਿਲਸਿਲੇ ਦਾ ਪਰਦਾਫਾਸ਼ ਕਰਨ ਲਈ ਆਵਾਜ਼ ਚੁੱਕੀ ਹੈ। ਸਿਵਲ ਲਿਬਰਟੀਜ਼ ਐਸੋਸੀਏਸ਼ਨ ਮੁਤਾਬਕ ਉਹ ਇੱਕ ਅਜਿਹਾ ਸਾਬਕਾ ਪੁਲੀਸ ਅਫ਼ਸਰ ਹੈ ਜਿਸਨੇ ਅਦਾਲਤਾਂ ਦੇ ਜੱਜਾਂ ਵੱਲੋਂ ਗੁਪਤ ਢੰਗ ਨਾਲ ਜਾਂਚ ਕਰਨ ਅਤੇ ਅਦਾਲਤੀ ਆਰਡਰ ਲਿਖਣ, ਵਕੀਲਾਂ ਵੱਲੋਂ ਝੂਠੇ ਦਸਤਾਵੇਜ਼ ਦਾਖ਼ਲ ਕਰਨ ਅਤੇ ਅਦਾਲਤੀ ਸਿਸਟਮ ਨੂੰ ਥਾਂ ਸਿਰ ਰੱਖਣ ਲਈ ਜੁੰਮੇਵਾਰ ਲਾਅ ਸੁਆਇਟੀ ਆਫ ਉਂਟੇਰੀਓ ਅਤੇ ਕੈਨੇਡੀਅਨ ਜੁਡੀਸ਼ੀਅਲ ਕਾਉਂਸਲ ਵੱਲੋਂ ਆਪਣਾ ਕੰਮ ਦਿਆਨਤਦਾਰੀ ਨਾ ਕਰਨ ਨੂੰ ਪਬਲਿਕ ਦੇ ਸਾਹਮਣੇ ਲਿਆਉਣ ਵਿੱਚ ਵੱਡਾ ਰੋਲ ਅਦਾ ਕੀਤਾ ਹੈ।

 

ਡੋਨਾਲਡ ਬੈਸਟ ਦਾ ਕੇਸ ਇਸ ਗੱਲ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਆਪਣੇ ਵਿਰੁੱਧ ਹੋਏ ਕੇਸਾਂ ਨੂੰ ਕਿਸੇ ਵਕੀਲ ਦੀ ਸੇਵਾ ਲੈਣ ਦੀ ਥਾਂ ਆਖਰ ਨੂੰ ਖੁਦ ਲੜਨ ਨੂੰ ਕਿਉਂ ਮਜਬੂਰ ਹੁੰਦੇ ਹਨ? ਬਹੁਤ ਉਹ ਲੋਕ ਹੁੰਦੇ ਹਨ ਜਿਹਨਾਂ ਨੇ ਕਿਸੇ ਵਕੀਲ ਦੇ ਗਲਤ ਪ੍ਰੋਫੈਸ਼ਨਲ ਵਤੀਰੇ ਖਿਲਾਫ਼ ਅਦਾਲਤ ਵਿੱਚ ਕੇਸ ਕਰਨਾ ਹੁੰਦਾ ਹੈ ਜਾਂ ਕੀਤਾ ਹੁੰਦਾ ਹੈ ਪਰ ਉਹਨਾਂ ਨੂੰ ਆਪਣਾ ਪੱਖ ਲੜਨ ਵਾਸਤੇ ਵਕੀਲ ਦੀਆਂ ਸੇਵਾਵਾਂ ਹਾਸਲ ਨਹੀਂ ਹੋ ਸਕਦੀਆਂ। ਕਾਰਣ ਕਿ ਵਕੀਲ ਆਪਣੇ ਕਿੱਤੇ ਦੇ ਹਮਸਾਏ/ਭਾਈਵਾਲਾਂ ਵਿਰੁੱਧ ਕੇਸ ਨਹੀਂ ਲੈਣਾ ਚਾਹੁੰਦੇ ਬੇਸ਼ੱਕ ਉਸਦਾ ਕੇਸ ਕਿੰਨਾ ਵੀ ਮਜ਼ਬੂਤ ਕਿਉਂ ਨਾ ਹੋਵੇ।

 

ਡੋਨਾਲਡ ਬੈਸਟ ਨੇ 2007 ਵਿੱਚ 62 ਵਿਅਕਤੀਆਂ ਵਿਰੁੱਧ ਇੱਕ ਸਿਵਲ ਕੇਸ ਕੀਤਾ ਅਤੇ ਵਿਰੋਧੀ ਧਿਰ ਦੇ ਵਕੀਲਾਂ ਨੇ ਬੈਸਟ ਨੂੰ ਅਦਾਲਤ ਦੇ ਹੁਕਮ ਰੀਸੀਵ ਨਾ ਕਰਨ ਦੀ ਉਲੰਘਣਾ ਕਰਨ ਦਾ ਦੋਸ਼ੀ ਉਸ ਵੇਲੇ ਕਰਾਰ ਕਰਵਾ ਦਿੱਤਾ ਜਦੋਂ ਉਹ ਅਸਲ ਵਿੱਚ ਕੈਨੇਡਾ ਵਿੱਚ ਮੌਜੂਦ ਹੀ ਨਹੀਂ ਸੀ। ਇਸਤੋਂ ਬਾਅਦ ਉਸਦੀਆਂ ਮੁਸ਼ਕਲਾਂ ਦਾ ਦੌਰ ਆਰੰਭ ਹੋ ਗਿਆ। ਕੋਈ ਵੀ ਵਕੀਲ ਉਸਦਾ ਕੇਸ ਹੱਥ ਵਿੱਚ ਲੈਣ ਨੂੰ ਤਿਆਰ ਨਹੀਂ ਸੀ ਹੋ ਰਿਹਾ। ਜੱਜ ਨੇ ਉਸਨੂੰ ਜੇਲ੍ਹ ਕਰ ਦਿੱਤੀ। ਉਸਦਾ ਕੇਸ ਹਰ ਪੱਧਰ ਉੱਤੇ ਅਸਫ਼ਲ ਰਿਹਾ ਜਿਸ ਬਾਰੇ ਬੈਸਟ ਦਾ ਦਾਅਵਾ ਹੈ ਕਿ ਜੱਜਾਂ ਅਤੇ ਵਕੀਲਾਂ ਨੇ ਜੁੰਡਲੀ ਬਣਾ ਕੇ ਉਸਨੂੰ ਸਾਜਸ਼ ਤਹਿਤ ਹਰਾਇਆ ਨਹੀਂ ਤਾਂ ਉਹਨਾਂ ਦਾ ਭਾਂਡਾ ਫੁੱਟ ਜਾਣਾ ਸੀ। ਉਸਦਾ ਇਹ ਵੀ ਦਆਵਾ ਹੈ ਕਿ ਉਂਟੇਰੀਓ ਲਾਅ ਸੁਸਇਟੀ ਅਤੇ ਕੈਨੇਡਾ ਦੀ ਜੁਡੀਸ਼ੀਅਲ ਕਾਉਂਸਲ ਨੇ ਸੱਚੀਆਂ ਹੋਣ ਦੇ ਬਾਵਜੂਦ ਉਸਦੀਆਂ ਸਿ਼ਕਾਇਤਾਂ ਉੱਤੇ ਅਮਲ ਨਹੀਂ ਕੀਤਾ। ਉਹ ਆਪਣੇ ਕੇਸ ਨੂੰ ਅਗਲੀਆਂ ਅਦਾਲਤਾਂ ਵਿੱਚ ਅਪੀਲ ਨਹੀਂ ਕਰ ਸਕਿਆ ਕਿਉਂਕਿ ਅਜਿਹਾ ਕਰਨ ਲਈ ਉਸ ਵਾਸਤੇ ਪਹਿਲਾਂ ਹੇਠਲੀਆਂ ਅਦਾਲਤਾਂ ਵੱਲੋਂ ਕੀਤੇ ਹਰਜਾਨੇ ਨੂੰ ਭਰਨਾ ਲਾਜ਼ਮੀ ਸੀ।

 

ਬੇਸ਼ੱਕ ਡੋਨਾਲਡ ਬੈਸਟ ਦੇ ਕੇਸ ਬਾਰੇ ਮੀਡੀਆ ਵਿੱਚ ਬਹੁਤੀ ਗੱਲ ਨਹੀਂ ਉਠਾਈ ਗਈ ਪਰ ਸਾਬਕਾ ਫੈਡਰਲ ਕੈਬਨਿਟ ਮੰਤਰੀ ਅਤੇ ਉਂਟੇਰੀਓ ਪ੍ਰੋਵਿੰਸ਼ੀਅਲ ਪੁਲੀਸ ਦੇ ਮੁਖੀ ਜੁਲੀਅਨ ਫੈਂਟੀਨੋ ਨੇ ਉਸਦੇ ਹੱਕ ਵਿੱਚ ਇੱਕ ਹਲਫੀਆ ਬਿਆਨ ਦਾਖਲ ਕੀਤਾ ਸੀ। 34 ਪੰਨਿਆਂ ਦੇ ਆਪਣੇ ਹਲਫੀਆ ਬਿਆਨ ਨਾਲ 100 ਤੋਂ ਵੱਧ ਹੋਰ ਸਬੂਤਾਂ ਵਾਲੇ ਦਸਤਾਵੇਜ਼ ਨੱਥੀ ਕਰਕੇ ਫੈਂਟੀਨੋ ਨੇ ਦਸੰਬਰ 2017 ਵਿੱਚ ਕਿਹਾ ਸੀ ਕਿ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕੈਨੇਡੀਅਨ ਅਦਾਲਤਾਂ ਦੇ ਬੈਕ-ਰੂਮਾਂ ਵਿੱਚ ਹੁੰਦੀਆਂ ਸਾਜਸ਼ਾਂ ਬਾਰੇ ਆਮ ਪਬਲਿਕ ਨੂੰ ਜਾਣੂੰ ਕਰਵਾਈਏ। ਉਸ ਮੁਤਾਬਕ ਅਜਿਹਾ ਕਰਨਾ ਜਰੂਰੀ ਹੈ ਤਾਂ ਜੋ ਆਮ ਪਬਲਿਕ ਦਾ ਵਕੀਲਾਂ ਅਤੇ ਅਦਾਲਤੀ ਨਿਆਂ ਸਿਸਟਮ ਵਿੱਚ ਵਿਸ਼ਵਾਸ਼ ਨਾ ਉੱਠ ਜਾਵੇ। ਫੈਂਟੀਨੋ ਦੇ ਹਲਫੀਆ ਬਿਆਨ ਅਨੁਸਾਰ ਡੋਨਾਲਡ ਬੈਸਟ ਨੂੰ ਜੇਲ੍ਹ ਕਰਨ ਵਾਲੇ ਜੱਜ ਬਰਾਇਨ ਸ਼ੌਗਨੈਸੀ, ਉਸ ਵਿਰੁੱਧ ਕੇਸ ਲੜਨ ਵਾਲੇ ਵਕੀਲਾਂ ਦੇ ਗਰੁੱਪ ਅਤੇ ਕਈ ਪੁਲੀਸ ਅਫ਼ਸਰਾਂ ਨੇ ਝੂਠ ਦਾ ਤਾਣਾਬਾਣ ਬੁਣਿਆ ਹੋਇਆ ਹੈ।

 

ਡੋਨਾਲਡ ਬੈਸਟ ਦਾ ਆਖਣਾ ਹੈ ਕਿ ਵੱਡੀ ਗਿਣਤੀ ਵਿੱਚ ਵਕੀਲ ਆਪਣੇ ਗਾਹਕਾਂ ਦੇ ਬਿਹਤਰ ਹਿੱਤਾਂ ਦੀ ਥਾਂ ਆਪਣੀ ਪ੍ਰੈਕਟਿਸ ਨੂੰ ਪਹਿਲ ਦੇਂਦੇ ਹਨ, ਜੱਜਾਂ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਸਬੂਤਾਂ ਨਾਲ ਖਿਲਵਾੜ ਕਰਦੇ ਹਨ। ਉਸਦਾ ਦਾਅਵਾ ਕਿੰਨਾ ਸੱਚਾ ਹੈ, ਇਸ ਬਾਰੇ ਤਾਂ ਸਿਵਲ ਲਿਬਰਟੀਜ਼ ਐਸੋਸੀਏਸ਼ਨ ਹੀ ਦੱਸ ਸਕਦੀ ਹੈ ਜਿਸਨੇ ਡੋਨਾਲਡ ਬੈਸਟ ਨੂੰ ਅਵਾਰਡ ਦਿੱਤਾ ਹੈ। ਹਾਂ, ਇਸ ਅਵਾਰਡ ਨੇ ਇੱਕ ਚਰਚਾ ਨੂੰ ਜਰੂਰ ਜਨਮ ਦਿੱਤਾ ਹੈ ਕਿ ਜੇ ਅਦਾਲਤਾਂ ਅਤੇ ਵਕੀਲਾਂ ਦੇ ਕੰਮਕਾਜ ਦੀ ਦਾਲ ਬਿਲਕੁਲ ਕਾਲੀ ਨਹੀਂ ਤਾਂ ਇਸ ਕੁੱਝ ਕਾਲਾ ਜਰੂਰ ਹੋ ਸਕਦਾ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?