ਬਜ਼ੁਰਗ ਜੋੜੇ ਨੇ ਚੋਰਾਂ ਦਾ ਡਟਕੇ ਸਾਹਮਣਾ ਕੀਤਾ.....ਘਟਨਾ ਸੀ.ਸੀ.ਟੀ.ਵੀ. `ਚ ਹੋਈ ਕੈਦ
ਤਮਿਲਨਾਡੂ ਵਿੱਚ ਇਕ ਘਟਨਾ ਹੋਈ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਬਜ਼ੁਰਗ ਜੋੜੇ ਨੇ ਚੋਰਾਂ ਦਾ ਡਟਕੇ ਸਾਹਮਣਾ ਕੀਤਾ ਅਤੇ ਉਨ੍ਹਾਂ ਦਾ ਮੁਕਾਬਲਾ ਕਰਕੇ ਬਾਹਰ ਕੱਢ ਦਿੱਤਾ। ਬੀਤੇ ਐਤਵਾਰ ਚੋਰ ਘਰ `ਚ ਆ ਵੜੇ ਅਤੇ ਬਜੁ਼ਰਗ ਨੂੰ ਪਿੱਛੇ ਤੋਂ ਗਲਾ ਘੁੱਟਕੇ ਕੁੱਟਣ ਲੱਗੇ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਜੁ਼ਰਗ ਜੋੜਾ ਚੋਰਾਂ ਨਾਲ ਲੜਾਈ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਘਰੋਂ ਭਜਾ ਰਿਹਾ ਹੈ। ਇੰਟਰਨੈੱਟ ਉੱਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਬਜ਼ੁਰਗ ਜੋੜੇ ਦੀ ਖੂਬ ਪ੍ਰਸੰਸਾ ਕਰ ਰਹੇ ਹਨ।