ਸਮੁੰਦਰ ਕੰਡੇ `ਤੇ ਲੋਕ ਮਸਤੀ ਕਰ ਰਹੇ ਸਨ ਅਚਾਨਕ ਉਸੇ ਸਮੇਂ 20 ਵਹੇਲ ਮੱਛੀਆਂ ਕਿਨਾਰੇ `ਤੇ ਆ ਗਈਆਂ। ਅੱਗੇ ਕੀ ਹੋਇਆ ਇਸ ਵੀਡੀਓ `ਚ ਦੇਖੋ...!!
ਜਾਰਜੀਆ ਵਿਚ ਸਮੁੰਦਰ ਕੰਡੇ `ਤੇ ਲੋਕ ਮਸਤੀ ਕਰ ਰਹੇ ਸਨ ਅਚਾਨਕ ਉਸੇ ਸਮੇਂ 20 ਵਹੇਲ ਮੱਛੀਆਂ ਕਿਨਾਰੇ `ਤੇ ਆ ਗਈਆਂ। ਜਾਣਕਾਰੀ ਅਨੁਸਾਰ ਸਾਈਮਨ ਆਈਲੈਂਡ ਦੇ ਈਸਟ ਵਿੱਚ ਸਮੁੰਦਰ ਦੀਆਂ ਲਹਿਰਾਂ ਦੇ ਨਾਲ 20 ਵਹੇਲ ਕੰਡੇ ਉੱਤੇ ਆ ਗਈਆਂ। ਡਿਕਸੀ ਮੈਕਾਏ ਨਾਮ ਦੀ ਔਰਤ ਨੇ ਆਪਣੇ ਫੇਸਬੁਕ ਪੇਜ਼ `ਤੇ ਲਾਈਵ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ਵਿੱਚ ਇਸ ਔਰਤ ਨੇ ਵਹੇਲ ਦੇ ਉੱਥੇ ਆਉਣ ਅਤੇ ਲੋਕਾਂ ਵੱਲੋਂ ਵਹੇਲ ਨੂੰ ਵਾਪਸ ਸਮੁੰਦਰ ਵਿੱਚ ਭੇਜਣ ਦੀ ਪੂਰੀ ਘਟਨਾ ਵਖਾਈ।