Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਭਾਰਤ ਬਹੁਭਾਂਤੀ ਭਾਸ਼ਾਈ ਅਤੇ ਸਭਿਆਚਾਰਾਂ ਦਾ ਦੇਸ਼ : ਤਿਵਾੜੀ

October 01, 2019 01:30 AM

ਬਰੈਂਪਟਨ, 30 ਸਤੰਬਰ : ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਰਤ ਬਹੁ ਭਾਸ਼ਾਈ ਦੇਸ਼ ਹੈ । ਪੰਜਾਬੀ ਸਮੇਤ 22 ਭਾਰਤੀ ਭਾਸ਼ਾਵਾਂ ਨੂੰ ਸੰਵਿਧਾਨਕ ਮਾਣਤਾ ਦਿਤੀ ਗਈ ਹੈ। ਕਿਉਂਕਿ ਇਥੇ ਵੱਖ ਵੱਖ ਖਿਤਿਆਂ ਦਾ ਕਲਚਰ ਤੇ ਭਾਸ਼ਾ ਵੱਖ ਵੱਖ ਹਨ ।
ਤਿਵਾੜੀ ਇਥੇ ਈਟੋਬੀਕੋ ਵਿਚ ਪੈਂਦੇ ਈਲੀਟ ਬੈਂਕੁਟ ਹਾਲ ਵਿਚ ਇੰਡੀਆ ਓਵਰਸੀਜ ਕਾਂਗਰਸ ਵਲੋ ਕਰਵਾਏ ਗਏ ਸਮਾਗਮ ਵਿਚ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤਿਵਾੜੀ ਨੇ ਭਾਸ਼ਾ ਦੇ ਮੁੱਦੇ ਤੇ ਕਿਹਾ ਹੈ ਕਿ ਭਾਰਤ ਬਹੁ ਭਾਸ਼ਾਈ ਦੇਸ਼ ਹੈ । ਪੰਜਾਬੀ ਸਮੇਤ 22 ਭਾਰਤੀ ਭਾਸ਼ਾਵਾਂ ਨੂੰ ਸੰਵਿਧਾਨਕ ਮਾਣਤਾ ਦਿਤੀ ਗਈ ਹੈ। ਕਿਉਂਕਿ ਇਥੇ ਵੱਖ ਵੱਖ ਖਿਤਿਆਂ ਦਾ ਕਲਚਰ ਤੇ ਭਾਸ਼ਾ ਵੱਖ ਵੱਖ ਹਨ । ਉਨ੍ਹਾਂ ਪ੍ਰਵਾਸੀ ਪੰਜਾਬੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ਾ ਵਿਚ ਪੰਜਾਬੀ ਵੱਸੇ ਹੋਏ ਹਨ, ਜਿਥੇ ਉਨ੍ਹਾਂ ਨੇ ਵਪਾਰਕ ਖੇਤਰ ਵਿਚ ਤਰੱਕੀ ਕੀਤੀ ਹੈ, ਉਥੇ ਰਾਜਨੀਤੀ ਵਿਚ ਵੀ ਅਮਿਟ ਪੈੜਾਂ ਛੱਡ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਨਵੀਂ ਬਣ ਰਹੀ ਕਨੇਡਾ ਸਰਕਾਰ ਵਿਚ ਪੰਜਾਬੀਆਂ ਦੀ ਚੰਗੀ ਸਾਖ ਹੋਵੇਗੀ ।
ਪੰਜਾਬ ਲਾਰਜ ਇੰਡਸਟਰੀਅਲ ਡੀਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਤੇ ਹੈਲਥ ਸੈਂਟਰਾਂ ਲਈ ਹੈਲਪ ਗਰੁੱਪ ਬਣਾਉਣ ਤਾਂ ਸਰਕਾਰ ਉਨ੍ਹਾਂ ਦੇ ਸਹਿਯੋਗ ਨਾਲ ਲੋਕਾਂ ਲਈ ਜ਼ਰੂਰੀ ਸੇਵਾਵਾਂ ਨੂੰ ਕਨੇਡਾ ਦੇ ਪੈਟਰਨ ਤੇ ਪ੍ਰਦਾਨ ਕਰ ਸਕੇ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਐਨ ਆਰ ਆਈਜ ਲਈ ਜ਼ਰੂਰੀ ਕਦਮ ਚੁਕੇ ਹਨ ਤਾਂ ਕਿ ਪ੍ਰਵਾਸੀਆਂ ਨੂੰ ਹਰ ਪੱਧਰ ਤੇ ਇਨਸਾਫ ਮੁਹੱਇਆ ਕਰਵਾਇਆ ਜਾ ਸਕੇ।
ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵਲੋਂ ਤਿਵਾੜੀ ਨੂੰ ਸਨਮਾਣਤ ਵੀ ਕੀਤਾ ਗਿਆ । ਸਮਾਗਮ ਵਿਚ ਓਵਰਸੀਜ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਔਲਖ, ਓਨਟਾਰੀਓ ਦੇ ਦੀਪਕ ਅਨੰਦ ਐਮ ਪੀ ਪੀ, ਅਮਰਜੋਤ ਸੰਧੂ ਐੱਮ ਪੀ ਪੀ, ਗੁਰਦੀਪ ਝੱਜ, ਗੁਰਬਕਸ਼ ਭੱਟੀ, ਸਰਬਜੀਤ ਖੰਗੂੜਾ, ਰਣਜੋਧ ਸਿੱਧੂ, ਜਰਨੈਲ ਸਿੰਘ ਗਰੇਵਾਲ, ਰੂਪਾ ਬਰਾੜ, ਪ੍ਰਮਿੰਦਰ ਢਿਲੋਂ, ਇੰਦਰਜੀਤ ਮਾਂਗਟ, ਹਰਪਾਲ ਸੰਧੂ, ਜੋਗਾ ਕੰਗ, ਜਸਪਾਲ ਗੁਨੀਆ, ਗੋਲਡੀ ਕਾਹਲੋ, ਧਰਮਜੀਤ ਮੰਡ, ਜੋਗਾ ਕੰਗ, ਜੀਤਾ ਨੱਤ, ਰੱਬ ਗੂੜੀਆ, ਗੁਰਵਿੰਦਰ ਥਿੰਦ, ਕੁਲਵਿੰਦਰ ਬਰਾੜ, ਸਰਬਜੀਤ ਸੈਣੀ ਵੀ ਮੌਜੂਦ ਰਹੇ। ਅਖੀਰ ਵਿਚ ਅਮਨਪ੍ਰੀਤ ਔਲਖ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ