Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਸੰਪਾਦਕੀ

ਅੱਜ ਦਿਨ ਚੜਿਆ ਤੇਰੀ ਭੰਗ ਵਰਗਾ

October 17, 2018 11:14 AM

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ

ਜਿਸ ਵੇਲੇ ਇਹ ਆਰਟੀਕਲ ਛਪਣ ਵਾਸਤੇ ਪਰੈੱਸ ਵਿੱਚ ਜਾ ਰਿਹਾ ਹੋਵੇਗਾ, ਕੈਨੇਡਾ ਦੀ ਧਰਤੀ ਉੱਤੇ ਨਵੇਂ ਦਿਨ ਦਾ ਆਗਾਜ਼ ਹੋਣ ਜਾ ਰਿਹਾ ਹੋਵੇਗਾ। ਇੱਕ ਵੱਖਰੀ ਰੰਗਤ ਵਾਲਾ ਦਿਨ ਕਿਉਂਕਿ ਅੱਜ ਤੋਂ ਕੈਨੇਡਾ ਭਰ ਵਿੱਚ ਮੈਰੀਉਆਨਾ ਭਾਵ ਭੰਗ ਦਾ ਸੇਵਨ ਕਨੂੰਨੀ ਹੋ ਚੁੱਕਾ ਹੈ। ਜਸਟਿਨ ਟਰੂਡੋ ਅਤੇ ਉਸਦੀ ਲਿਬਰਲ ਪਾਰਟੀ ਦਾ ਇੱਕ ਚੋਣ ਵਾਅਦਾ ਨਹੀਂ ਸਗੋਂ ਇੱਕ ਵੱਡਾ ਸੁਫਨਾ ਸੱਚ ਹੋਣ ਜਾ ਰਿਹਾ ਹੈ।


ਅੱਜ ਅਸੀਂ ਇਹ ਗੱਲ ਨਹੀਂ ਕਰਾਂਗੇ ਕਿ ਭੰਗ ਦੇ ਕਨੂੰਨੀ ਹੋਣ ਤੋਂ ਬਾਅਦ ਇਸਦੇ ਪੀਤੇ ਜਾਣ ਕਾਰਣ ਜੋ ਟਰੈਫਿਕ ਟਿਕਟਾਂ ਜਾਂ ਕ੍ਰਿਮੀਨਲ ਚਾਰਜਾਂ ਵਿੱਚ ਵਾਧਾ ਹੋਵੇਗਾ, ਉਸਦਾ ਸਮਾਜ ਉੱਤੇ ਕੀ ਅਸਰ ਹੋਣ ਜਾ ਰਿਹਾ ਹੈ। ਅਸੀਂ ਇਹ ਗੱਲ ਵੀ ਨਹੀਂ ਕਰਾਂਗੇ ਕਿ ਭੰਗ ਪੀਣ ਵਾਲਿਆਂ ਖਾਸ ਕਰਕੇ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਨਿਪੰੁਸਕ ਹੋਣ, ਦਿਮਾਗੀ ਸ਼ਕਤੀ ਘੱਟ ਹੋਣ ਦੀਆਂ ਕੀ ਸੰਭਾਵਨਾਵਾਂ ਹਨ ਕਿਉਂਕਿ ਇਸ ਬਾਰੇ ਅੰਕੜਿਆਂ ਸਹਿਤ ਅਨੇਕਾਂ ਆਰਟੀਕਲ ਲਿਖ ਜਾ ਚੁੱਕੇ ਹਾਂ।

ਅਸੀਂ ਕਿਉਬਿੱਕ ਵਿੱਚ ਲਾਗੂ ਕਨੂੰਨ ਬਾਰੇ ਵੀ ਗੱਲ ਨਹੀਂ ਕਰਾਂਗੇ ਜਿੱਥੇ ਮੈਰੀਉਆਨਾ ਪੀਣ ਤੋਂ ਬਾਅਦ ਵਾਹਨ ਚਲਾਉਂਦੇ ਫੜੇ ਜਾਣ ਦੀ ਸੂਰਤ ਵਿੱਚ ਤੁਹਾਡਾ ਲਾਇੰਸਸ ਤੁਰੰਤ 90 ਦਿਨ ਲਈ ਬਰਖਾਸਤ ਕੀਤਾ ਜਾਵੇਗਾ। ਇਸ ਵਾਸਤੇ ਸ਼ਰਾਬ ਵਾਗੂੰ ਕਿਸੇ ਘੱਟੋ ਘੱਟ ਮਾਤਰਾ ਤੱਕ ਪੀਤੇ ਹੋਣ ਦੀ ਛੋਟ ਨਹੀਂ ਹੈ। 90 ਦਿਨ ਲਾਇਸੰਸ ਗੁਆਉਣ ਵਾਸਤੇ ਭੰਗ ਦਾ ਅੰਸ਼ ਮਾਤਰ ਵੀ ਤੁਹਾਡੇ ਜਿਸਮ ਵਿੱਚ ਹੋਣਾ ਬਹੁਤੇਰਾ ਹੈ। ਇਸ ਸਟੇਜ ਉੱਤੇ ਨਾ ਹੀ ਇਹ ਗੱਲ ਚਰਚਾ ਦਾ ਵਿਸ਼ਾ ਹੋ ਸਕਦੀ ਹੈ ਕਿ ਇੱਕ ਵਾਰ ਭੰਗ ਪੀਣ ਤੋਂ ਬਾਅਦ ਇਸਦੇ ਅੰਸ਼ ਸਾਡੇ ਜਿਸਮ ਵਿੱਚ ਕਈ ਦਿਨਾਂ ਤੱਕ ਰਹਿ ਜਾਂਦੇ ਹਨ। ਅਸੀਂ ਅੱਜ ਜਸਟਿਨ ਟਰੂਡੋ ਦੇ ਸੱਭ ਤੋਂ ਵੱਡੇ ਮੈਰੀਉਆਨਾ ਜੰਗਜੂ ਬਿੱਲ ਬਲੇਅਰ (ਬਾਰਡਰ ਸਿਕਿਉਰਿਟੀ ਅਤੇ ਆਰਗੇਨਾਈਜ਼ਡ ਕਰਾਈਮ ਬਾਰੇ ਫੈਡਰਲ ਮੰਤਰੀ) ਦੇ 2263 ਕਿੰਗਸਟਨ ਰੋਡ ਟੋਰਾਂਟੋ ਵਿਖੇ ਹੋਣ ਜਾ ਰਹੀ ਰੈਲੀ ਜਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹੋਣ ਜਾ ਰਹੀਆਂ ਰੈਲੀਆਂ ਦੀ ਵੀ ਨਹੀਂ ਕਰਾਂਗੇ। ਇਹਨਾਂ ਰੈਲੀਆਂ ਨਾਲ ਕੀ ਫ਼ਰਕ ਪੈਣ ਜਾ ਰਿਹਾ ਹੈ? ਜੋ ਦਿਨ ਅੱਜ ਭੰਗ ਦੇ ਰੰਗ ਵਰਗਾ ਚੜਨ ਦੀ ਉਡੀਕ ਕੀਤੀ ਜਾ ਰਹੀ ਸੀ, ਉਹ ਚੜ ਚੁੱਕਾ ਹੈ।

ਪਰ ਸੱਚ ਇਹ ਵੀ ਹੈ ਕਿ ਭੰਗ ਦੇ ਕਨੂੰਨੀ ਹੋਣ ਦਾ ਭਾਵ ਇਹ ਨਹੀਂ ਕਿ ਕਨੂੰਨ ਹੱਥ ਉੱਤੇ ਹੱਥ ਰੱਖ ਕੇ ਬੈਠ ਜਾਵੇਗਾ। ਕਨੂੰਨ ਸਿਰਫ਼ ਭੰਗ ਪੀਣ ਦੀ ਇਜ਼ਾਜ਼ਤ ਦੇਂਦਾ ਹੈ ਪਰ ਇਸਤੋਂ ਪੈਦਾ ਹੋਣ ਵਾਲੀਆਂ ਕਨੂੰਨੀ, ਸਮਾਜਿਕ, ਆਰਥਕ ਅਤੇ ਸੱਭਿਆਚਾਰਕ ਸਮੱਸਿਆਵਾਂ ਤੋਂ ਨਿਜਾਤ ਨਹੀਂ ਬਖਸ਼ਦਾ।

ਭੰਗ ਬਾਰੇ ਜੋ ਗੱਲ ਅਸੀਂ ਅੱਜ ਕਰਨੀ ਹੈ, ਉਹ ਹੈ ਇਸਦੇ ਵਰਤਮਾਨ ਅਤੇ ਭੱਵਿਖ ਦੀਆਂ ਪੀੜੀਆਂ ਉੱਤੇ ਪੈਣ ਵਾਲੇ ਅਸਰ ਦੀ। ਇਹ ਗੱਲ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਇੱਕ ਕੈਨੇਡੀਅਨ ਸਫ਼ਲ ਕਿਸਾਨ ਅਤੇ ਵੱਡੇ ਗਰੀਨ ਹਾਊਸ ਦੇ ਮਾਲਕ ਨਾਲ ਹੋਈ ਗੱਲਬਾਤ ਉੱਤੇ ਆਧਰਿਤ ਹੈ। ਇਸ ਪੰਜਾਬੀ ਕੈਨੇਡੀਅਨ ਨੇ ਐਗਰੀਕਲਚਰ ਵਿੱਚ ਐਮ ਐਸ ਸੀ ਤੋਂ ਇਲਾਵਾ ਖੇਤੀਬਾੜੀ ਅਤੇ ਭੰਗ ਬਾਰੇ ਅੰਤਰਰਾਸ਼ਟਰੀ ਪੱਧਰ ਉੱਤੇ ਖੋਜ ਕੀਤੀ ਹੈ। ਉਸਦੀ ਵਿੱਦਿਆ, ਗਰੀਨ ਹਾਊਸ ਚਲਾਉਣ ਦੇ ਅਨੁਭਵ, ਭੰਗ ਬਾਰੇ ਖੋਜ ਦਾ ਲਾਹਾ ਲੈਣ ਵਾਸਤੇ ਭੰਗ ਉਗਾਉਣ, ਬਣਾਉਣ, ਵੇਚਣ ਅਤੇ ਤਕਸੀਮ ਕਰਨ ਵਾਲੀਆਂ ਕਈ ਕੰਪਨੀਆਂ ਤੋਂ ਅਨੇਕਾਂ ਆਫਰਾਂ ਆ ਰਹੀਆਂ ਹਨ ਕਿ ਭੰਗ ਦੇ ਬਿਜਸਨ ਦੀ ਵਹਿੰਦੀ ਗੰਗਾ ਵਿੱਚ ਹੱਥ ਧੋਣ ਦਾ ਅੱਜ ਜੋ ਵੇਲਾ ਹੈ, ਉਹ ਮੁੜ ਨਹੀਂ ਆਉਣਾ। ਪਰ ਉਸਦੀ ਜ਼ਮੀਰ ਨੇ ਇਜ਼ਾਜਤ ਨਹੀਂ ਦਿੱਤੀ। ਹੁਣ ਉਹ ਗੱਲ ਕਰਦੇ ਹਾਂ ਜਿਸ ਕਾਰਣ ਉਸਦੀ ਜ਼ਮੀਰ ਨੂੰ ਝੋਰਾ ਖਾ ਰਿਹਾ ਹੈ। ਇਸ ਵਿੱਦਵਾਨ ਅਤੇ ਉੱਦਮੀ ਦੀ ਨਿਜੱਤਾ ਦੇ ਮੱਦੇਨਜ਼ਰ ਉਸਦਾ ਨਾਮ ਨਸ਼ਰ ਨਹੀਂ ਕੀਤਾ ਜਾ ਸਕਦਾ।

ਭੰਗ ਇੱਕ accumulator plant ਹੈ ਜਿਸਦਾ ਅਰਥ ਹੈ ਕਿ ਇਸ ਵਿੱਚ ਕੁਦਰਤ ਵੱਲੋਂ ਖੂਬੀ ਪਾਈ ਗਈ ਹੈ ਕਿ ਇਹ ਆਪਣੇ ਆਲੇ ਦੁਆਲੇ, ਉੱਪਰ ਥੱਲੇ ਦੇ ਵਾਤਾਵਰਣ ਦੇ ਮਹੀਨ ਅੰਸ਼ਾਂ ਨੂੰ ਚੁਣ ਕੇ ਆਪਣੇ ਅੰਦਰ ਖਪਾ ਲੈਂਦਾ ਹੈ। ਜੇ ਉਗਾਈ ਜਾਣ ਵਾਲੀ ਧਰਤੀ ਵਿੱਚ ਪਾਰਾ ਜਾਂ ਹੋਰ ਭਾਰੀ ਧਾਤਾਂ ਪਾਈਆਂ ਜਾਂਦੀਆਂ ਹੋਣ ਤਾਂ ਮੈਰੀਉਆਨਾ ਪਲਾਂਟ ਉਹਨਾਂ ਨੂੰ ਆਪਣੇ ਅੰਦਰ ਸਮੋ ਲੈਂਦਾ ਹੈ ਅਤੇ ਬਾਹਰ ਨਹੀਂ ਜਾਣ ਦੇਂਦਾ। ਬੀਜ ਇਹਨਾਂ ਭਾਰੀ ਧਾਤਾਂ ਨੂੰ ਅੱਗੇ ਤੋਂ ਅੱਗੇ ਲੈ ਤੁਰਦੇ ਹਨ ਅਤੇ ਖਪਤ ਕਰਨ ਦੀ ਸੂਰਤ ਵਿੱਚ ਮਨੁੱਖੀ ਜਿਸਮ ਵਿੱਚ ਛੱਡ ਦੇਂਦੇ ਹਨ ਜੋ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਕਾਰਣ ਬਣਦੇ ਹਨ।

1986 ਵਿੱਚ ਰੂਸ (ਅੱਜ ਕੱਲ ਯੂਕਰੇਨ) ਵਿੱਚ ਚੈਰਨੋਬਿਲ ਨਿਊਕਲੀਅਰ ਪਾਵਰ ਪਲਾਂਟ (Chernobyl Nuclear Power Plant) ਵਿੱਚ ਧਮਾਕਾ ਹੋਣ ਨਾਲ ਖਤਰਨਾਕ ਨਿਊਕਲੀਅਰ ਅੰਸ਼ ਧਰਤੀ ਵਿੱਚ ਖਿੱਲਰ ਪੱਸਰ ਗਏ ਸਨ। ਸਿੱਟੇ ਵਜੋਂ 10 ਲੱਖ ਤੋਂ ਜਿ਼ਆਦਾ ਲੋਕ ਪ੍ਰਭਾਵਿਤ ਹੋਏ। ਇਸਦੀ ਮਾਰ ਵਿੱਚ ਆਏ 100 ਕਿਲੋਮੀਟਰ ਵਰਗ ਖੇਤਰਫਲ ਧਰਤੀ ਦੀ ਸ਼ੁੱਧਤਾ ਵਾਸਤੇ ਵੱਡੀ ਗਿਣਤੀ ਵਿੱਚ ਵੱਡੀ ਗਿਣਤੀ ਵਿੱਚ ਮੈਰੀਉੁਆਨਾ ਪਲਾਂਟ ਲਾਏ ਗਏ ਸਨ। accumulator plant  ਹੋਣ ਨਾਤੇ ਇਹਨਾਂ ਨੇ ਐਕਟਿਵ ਨਿਊਕਲੀਅਰ ਤੱਤਾਂ ਨੂੰ ਚੂਸ ਜੋ ਲੈਣਾ ਸੀ। ਉਹ ਤੱਤ ਜੋ ਮਨੁੱਖ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਗ੍ਰਸਤ ਕਰਦੇ ਹਨ।

ਪੰਜਾਬ ਵਿੱਚ ਲੁਧਿਆਣੇ ਦਾ ਬੁੱਢਾ ਨਾਲੇ ਲਈ ਉਸਦੇ ਕਿਨਾਰਿਆਂ ਦੁਆਲੇ ਕੁਦਰਤ ਵੱਲੋਂ ਉੱਗੀ ਭੰਗ ਦੀ ਸੰਘਣੀ ਫਸ਼ਲ ਬੁੱਢੇ ਨਾਲੇ ਵਿੱਚ ਪਾਏ ਜਾਂਦੇ ਪਾਰੇ ਦੇ ਤੱਤਾਂ ਨੂੰ ਚੂਸਣ ਲਈ ਕੁਦਰਤ ਦਾ ਪੈਦਾ ਕੀਤਾ ਪ੍ਰਤੀਕਰਮ ਹੈ। ਕੁਦਰਤ ਨੂੰ ਆਪਣਾ ਕਾਰਜ ਕਰਨ ਕਰਨ ਲਈ ਸਾਇੰਸੀ ਖੋਜ ਦੀ ਲੋੜ ਨਹੀਂ, ਉਹ ਖੁਦ ਆਪਣਾ ਰਾਹ ਤਿਆਰ ਕਰ ਲੈਂਦੀ ਹੈ। ਪਰ ਜੇ ਕੋਈ ਵਿਅਕਤੀ ਉਹਨਾਂ ਭੰਗ ਦੇ ਬੂਟਿਆਂ ਦਾ ਕਿਸੇ ਵੀ ਰੂਪ ਵਿੱਚ ਸੇਵਨ ਕਰੇਗਾ, ਉਸ ਨਾਲ ਕੀ ਹੋਵੇਗਾ, ਇਹ ਸੋਚਿਆ ਹੀ ਜਾ ਸਕਦਾ ਹੈ।

ਭੰਗ ਦੇ accumulator plant  ਹੋਣ ਬਾਰੇ, ਭੰਗ ਦੇ ਬੀਜਾਂ ਦੇ ਕੈਨੇਡਾ ਵਿੱਚ ਬਾਹਰਲੇ ਮੁਲਕਾਂ ਵਿੱਚੋਂ ਆਉਣ ਬਾਰੇ ਅਤੇ ਉਹਨਾਂ ਦੇ ਪਾਰੇ ਜਾਂ ਹੋਰ ਭਾਰੀ ਧਾਤਾਂ ਨਾਲ ਲਬਰੇਜ਼ ਹੋਣ ਬਾਰੇ ਕੋਈ ਤੱਥ ਕਿਸੇ ਸਰਕਾਰੀ ਜਾਂ ਕਾਰਪੋਰੇਟ ਜਗਤ ਦੇ ਅਧਿਕਾਰੀਆਂ ਵੱਲੋਂ ਦਿੱਤਾ ਨਹੀਂ ਜਾ ਰਿਹਾ। ਇਸ ਬਾਰੇ ਗੱਲ ਹੀ ਨਹੀਂ ਕੀਤੀ ਜਾ ਰਹੀ। ਵਿਗੜੇ ਬੀਜਾਂ ਨਾਲ ਕੈਨੇਡੀਅਨ ਧਰਤੀ ਅਤੇ ਕੈਨੇਡੀਅਨ ਲੋਕਾਂ ਦੇ ਵਰਤਮਾਨ ਅਤੇ ਭੱਵਿਖ ਵਿੱਚ ਹੋਣ ਵਾਲੇ ਨੁਕਸਾਨ ਬਾਰੇ ਚਰਚਾ ਤੱਕ ਨਾ ਹੋਣਾ ਅੱਜ ਦੇ ਦਿਨ ਦਾ ਸੰਤਾਪ ਹੈ। ਸੱਭ ਅੱਖਾਂ ਬੰਦ ਕਰਕੇ ਭੰਗ ਨੂੰ ਬਜ਼ਾਰੀਕਰਨ ਵੱਲ ਧੱਕੀ ਜਾ ਰਹੇ ਹਨ। ਅੰਨ੍ਹਿਆਂ ਵਰਗੀ ਹਾਲਤ ਹੋਈ ਜਾਪਦੀ ਹੈ। ਨੇਤਰਾਂ ਪੱਖੋਂ ਅੰਨ੍ਹੀ ਪਰ ਗਿਆਨ ਪੱਖੋਂ ਗਿਆਨਵਾਨ ਲੇਖਤਾ ਹੈਲਨ ਕੀਲਰ ਦਾ ਕਥਨ ਕਿੰਨਾ ਸੱਚ ਢੁਕਿਆ ਜਾਪਦਾ ਹੈ, “ਅੰਨੇ ਹੋਣ ਨਾਲੋਂ ਵੀ ਮਾੜੀ ਗੱਲ ਹੈ ਕਿ ਵਿਅਕਤੀ ਕੋਲ ਦੂਰਦ੍ਰਿਸ਼ਟੀ ਦਾ ਨਾ ਹੋਣਾ”। ਇਸ ਕਥਨ ਨੂੰ ਚੀਅਰਜ਼ ਕਰਨਾ ਹੈ ਜਾਂ ਸ਼ੇਮ, ਮਰਜ਼ੀ ਆਪੋ ਆਪਣੀ!

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?