* ਮੋਦੀ ਨੇ ਕਿਹਾ: ਤੁਹਾਡੇ ਲਈ ਚੰਗੀ ਖਬਰ ਹੈ, ਕੁਝ ਦਿਨ ਉਡੀਕ ਕਰੋ
ਹਿਊਸਟਨ, 22 ਸਤੰਬਰ, (ਪੋਸਟ ਬਿਊਰੋ)- ਅਮਰੀਕਾ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਏਥੇ ਸਿੱਖ ਭਾਈਚਾਰੇ ਦਾ ਇੱਕ ਵਫ਼ਦ ਜਦੋਂ ਸਵਾਗਤ ਕਰਨ ਦੇ ਲਈ ਮਿਲਿਆ ਤਾਂ ਮੋਦੀ ਨੇ ਕਿਹਾ ਕਿ ਸਿੱਖਾਂ ਲਈ ਉਨ੍ਹਾਂ ਕੋਲ ਕੁਝ ਚੰਗੀ ਖ਼ਬਰ ਹੈ, ਪਰ ਇਸ ਨੂੰ ਜਾਣਨ ਲਈ ਉਨ੍ਹਾਂ ਨੂੰ ਕੁਝ ਦਿਨ ਉਡੀਕ ਕਰਨੀ ਪਵੇਗੀ।
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਲਈ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਸਿੱਖਾਂ ਦੇ 50 ਮੈਂਬਰੀ ਵਫ਼ਦ ਨੇ ਕਾਲੀ ਸੂਚੀ ਵਿਚੋਂ 312 ਸਿੱਖ ਪਰਵਾਸੀਆਂ ਦੇ ਨਾਂ ਬਾਹਰ ਕਰਨ ਦੇ ਭਾਰਤ ਸਰਕਾਰ ਦੇ ਫ਼ੈਸਲੇਲਈ ਮੋਦੀ ਦਾ ਧੰਨਵਾਦ ਕੀਤਾ। ਸਮਝਿਆ ਜਾਂਦਾ ਹੈ ਕਿ ਇਨ੍ਹਾਂ 312 ਸਿੱਖ ਪਰਵਾਸੀਆਂ ਨੂੰ ਭਾਰਤ ਵਿਰੋਧੀ ਸਰਗਰਮੀਆਂ ਦੇ ਕਾਰਨ ਕਾਲੀ ਸੂਚੀ ਵਿਚ ਪਾਇਆ ਗਿਆ ਸੀ। ਪਿਛਲੇ ਦਿਨੀਂ ਵੱਖ-ਵੱਖ ਜਾਂਚ ਏਜੰਸੀਆਂ ਦੀ ਜਾਂਚਪਿੱਛੋਂ ਇਨ੍ਹਾਂ ਨੂੰ ਸੂਚੀ ਤੋਂ ਬਾਹਰ ਕੱਢਿਆ ਗਿਆ ਹੈ। ਸਿੱਖਾਂ ਦੇ ਵਫ਼ਦ ਵਿਚ ਸ਼ਾਮਲ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਸਿੱਖ ਸਿਆਸੀ ਸ਼ਰਨਾਰਥੀਆਂ ਨੂੰ ਵੀਜ਼ਾ ਅਤੇ ਪਾਸਪੋਰਟ ਦੇਣ ਦੀ ਮੰਗ ਕੀਤੀ ਹੈ, ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣਾ ਹੈ, ਇਸ ਮੌਕੇ ਅਮਰੀਕਾ ਤੋਂਵੱਡੀ ਗਿਣਤੀ ਸਿੱਖਾਂ ਦਾ ਭਾਰਤ ਜਾਣਾ ਮਹੱਤਵਪੂਰਨ ਹੈ।
ਇਸ ਵਫਦ ਨੂੰ ਮਿਲਣ ਮਗਰੋਂਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਹਿਊਸਟਨ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਸ਼ਾਨਦਾਰ ਮੁਲਾਕਾਤ ਹੋਈ। ਭਾਰਤ ਦੇ ਵਿਕਾਸ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਦੇਖ ਕੇ ਮੈਂ ਬਹੁਤ ਖ਼ੁਸ਼ ਹਾਂ। ਮੋਦੀ ਨੇ ਕਿਹਾ ਕਿ ਉਨ੍ਹਾਂ ਕੋਲ ਸਿੱਖਾਂ ਲਈ ਇਕ ‘ਸਰਪ੍ਰਰਾਈਜ਼’ ਅਤੇ ਚੰਗੀ ਖ਼ਬਰ ਹੈ, ਬਸ ਕੁਝ ਦਿਨ ਉਡੀਕ ਕਰਨੀ ਪਵੇਗੀ।
ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ, ‘ਮੋਦੀ ਨੂੰ ਮਿਲਣਾ ਸ਼ਾਨਦਾਰ ਮੌਕਾ ਸੀ। ਉਹ ਸਿੱਖ ਭਾਈਚਾਰੇ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੇ ਹਨ। ਉਹ ਦਿਲੋਂ ਬੋਲਦੇ ਹਨ ਤੇ ਸਿੱਖ ਭਾਈਚਾਰੇ ਦੇ ਸੱਚੇ ਦੋਸਤ ਹਨ।’ ਵਫ਼ਦ ਨੇ ਮੋਦੀ ਨੂੰ ਯਾਦ ਪੱਤਰ ਵੀ ਸੌਂਪਿਆ, ਜਿਸ ਵਿਚ ਸਿੱਖ ਭਾਈਚਾਰੇ ਦੀ ਪੂਰੀਆਂ ਹੋਈਆਂ ਮੰਗਾਂ ਲਈ ਧੰਨਵਾਦ ਕੀਤਾ ਗਿਆ। ਪੱਤਰ ਵਿਚ 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਮੋਦੀ ਦਾ ਧੰਨਵਾਦ ਕਰਨ ਦੇ ਨਾਲ ਕਰਤਾਰਪੁਰਦੇ ਲਾਂਘੇ ਬਾਰੇ ਭਾਰਤ ਸਰਕਾਰ ਦੇ ਕਦਮਾਂ ਦੀ ਸ਼ਲਾਘਾ ਕੀਤੀ ਗਈ। ਇਕ ਸਿੱਖ ਨੁਮਾਇੰਦੇ ਨੇ ਮੋਦੀ ਨੂੰ ‘ਟਾਈਗਰ’ ਕਿਹਾ। ਇਸ ਯਾਦ ਪੱਤਰ ਵਿਚ ਸਿੱਖ ਭਾਈਚਾਰੇ ਨੂੰ ਵੱਖਰਾ ਧਰਮ ਐਲਾਨੇ ਜਾਣ ਦੀ ਮੰਗ ਕੀਤੀ ਅਤੇ ਦੱਸਿਆ ਗਿਆ ਕਿ ਸੰਵਿਧਾਨ ਵਿਚ ਸਿੱਖ, ਬੋਧੀਅਤੇ ਜੈਨ ਧਰਮ ਨੂੰ ਹਿੰਦੂ ਧਰਮ ਦੀ ਸ਼ਾਖਾ ਮੰਨਿਆ ਗਿਆ ਹੈ।