Welcome to Canadian Punjabi Post
Follow us on

26

February 2020
ਭਾਰਤ

ਇਸਰੋ ਦੇ ਮੁਖੀ ਨੇ ਕਿਹਾ: ਮਿਸ਼ਨ 98 ਫੀਸਦੀ ਸਫਲ ਰਿਹੈ

September 23, 2019 09:40 AM

ਭੁਵਨੇਸ਼ਵਰ, 22 ਸਤੰਬਰ (ਪੋਸਟ ਬਿਊਰੋ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ ਸਿਵਨ ਨੇ ਕੱਲ੍ਹ ਕਿਹਾ ਕਿ ਚੰਦਰਯਾਨ-2 ਮਿਸ਼ਨ ਆਪਣੇ ਟੀਚੇ ਵਿੱਚ 98 ਫੀਸਦੀ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਰੋ 2020 ਤੱਕ ਦੂਜੇ ਚੰਦਰਯਾਨ ਮਿਸ਼ਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਸਿਵਨ ਨੇ ਇਹ ਵੀ ਕਿਹਾ ਕਿ ਚੰਦਰਯਾਨ-2 ਦਾ ਆਰਬੀਟਰ ਬਹੁਤ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੇ ਉਮੀਦ ਹੈ ਕਿ ਇਹ ਇੱਕ ਸਾਲ ਦੀ ਥਾਂ ਸਾਢੇ ਸੱਤ ਸਾਲ ਤੱਕ ਤੈਅ ਵਿਗਿਆਨਕ ਪ੍ਰਯੋਗ ਠੀਕ ਤਰ੍ਹਾਂ ਨਾਲ ਕਰਦਾ ਰਹੇਗਾ।
ਭੁਵਨੇਸ਼ਵਰ ਵਿੱਚ ਸਿਵਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਅਜੇ ਤੱਕ ਲੈਂਡਰ ਨਾਲ ਸੰਪਰਕ ਸਥਾਪਤ ਕਰਨ ਵਿੱਚ ਸਫਲ ਨਹੀਂ ਹੋ ਸਕੇ। ਜਦੋਂ ਕੋਈ ਡਾਟਾ ਸਾਨੂੰ ਮਿਲੇਗਾ, ਜ਼ਰੂਰੀ ਕਦਮ ਚੁੱਕੇ ਜਾਣਗੇ।”
ਵਰਨਣ ਯੋਗ ਹੈ ਕਿ ਚੰਦਰਮਾ 'ਤੇ ਰਾਤ ਹੋ ਗਈ ਹੈ। ਲੈਂਡਰ ਵਿਕਰਮ ਦੀ ਬੈਟਰੀ ਨੂੰ ਚਾਰਜ ਕਰਨ ਦੇ ਲਈ ਸੂਰਜ ਦੀ ਰੋਸ਼ਨੀ ਨਹੀਂ ਮਿਲੇਗੀ। ਲੈਂਡਰ ਨੇ ਇੱਕ ਚੰਦਰ ਦਿਵਸ (ਪ੍ਰਿਥਵੀ ਦੇ 14 ਦਿਨਾਂ ਬਰਾਬਰ) ਕੰਮ ਕਰਨਾ ਸੀ। ਕੱਲ੍ਹ ਤੜਕੇ ਇਹ ਸਮਾਂ ਖਤਮ ਹੋ ਗਿਆ। ਇਸਰੋ ਨੇ ਕਿਹਾ ਕਿ ਵਿਕਰਮ ਨਾਲ ਸੰਪਰਕ ਟੁੱਟਣ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਡਾਟਾ ਦਾ ਅਧਿਐਨ ਕੀਤਾ ਜਾ ਰਿਹਾ ਹੈ। ਸਿਵਨ ਨੇ ਕਿਹਾ ਕਿ ਅਸੀਂ ਦੋ ਕਾਰਨਾਂ ਤੋਂ ਕਹਿ ਰਹੇ ਹਾਂ ਕਿ ਚੰਦਰਯਾਨ-2 ਮਿਸ਼ਨ ਨੇ 98 ਫੀਸਦੀ ਟੀਚਾ ਹਾਸਲ ਕਰ ਲਿਆ ਹੈ। ਪਹਿਲਾ ਕਾਰਨ ਵਿਗਿਆਨ ਅਤੇ ਦੂਸਰਾ ਟੈਕਨਾਲੋਜੀ ਡੈਮਾਂਸਟਰੇਸ਼ਨ ਹੈ। ਜਿੱਥੋਂ ਤੱਕ ਉਦਯੋਗਿਕੀ ਪ੍ਰਮਾਣ ਦੇ ਮੋਰਚੇ ਦੀ ਗੱਲ ਹੈ ਤਾਂ ਇਸ ਵਿੱਚ ਲਗਭਗ ਪੂਰੀ ਤਰ੍ਹਾਂ ਸਫਲਤਾ ਹਾਸਲ ਕੀਤੀ ਗਈ ਹੈ। ਸਿਵਨ ਨੇ ਕਿਹਾ ਕਿ ਆਰਬੀਟਰ ਲਈ ਸ਼ੁਰੂ ਵਿੱਚ ਇੱਕ ਸਾਲ ਦੀ ਯੋਜਨਾ ਬਣਾਈ ਗਈ ਸੀ, ਪਰ ਹੁਣ ਸੰਭਾਵਨਾ ਹੈ ਕਿ ਇਹ ਸਾਢੇ ਸੱਤ ਸਾਲ ਕੰਮ ਕਰੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਂਧੀ ਆਸ਼ਰਮ ਵਿੱਚ ਚਰਖਾ ਵੀ ਕੱਤਿਆ
ਚੀਨ ਨੂੰ ਪਛਾੜ ਕੇ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ
ਬਿਹਾਰ ਪੁਲਸ ਦੀ ਹਿਰਾਸਤ ਵਿੱਚ ਮਾਓਵਾਦੀ ਨੇਤਾ ਦੀ ਮੌਤ
ਸੋਨਭੱਦਰ 'ਚ ਤਿੰਨ ਹਜ਼ਾਰ ਟਨ ਸੋਨਾ ਮਿਲਣ ਦੇ ਦਾਅਵੇ ਰੱਦ
ਰਾਮ ਮੰਦਰ ਬਣਨਾ ਸ਼ੁਰੂ ਹੋ ਜਾਵੇਗਾ, ਪਰ ਰਾਮ ਰਾਜ ਆਉਣਾ ਬਾਕੀ: ਤੋਗੜੀਆ
ਟਰੰਪ ਦੇ ਦੌਰੇ ਦਾ ਪਹਿਲਾ ਦਿਨ: ਅਹਿਮਦਾਬਾਦ ਤੋਂ ਆਗਰੇ ਤਕ ਟਰੰਪ ਦੀ ਬੱਲੇ-ਬੱਲੇ, ਪਰ ਭੋਪਾਲ ਵਿੱਚ ਵਿਰੋਧ ਪ੍ਰਦਰਸ਼ਨ
ਕਾਰਟਰਪੁਰੀ ਪਿੰਡ ਸਾਬਕਾ ਅਮਰੀਕੀ ਰਾਸ਼ਟਰਪਤੀ ਕਾਰਟਰ ਨੂੰ ਆਪਣਾ ਬੇਟਾ ਮੰਨਦੈ
ਟਰੰਪ ਦਾ ਭਾਰਤ ਦੌਰਾ: ਮੋਟੇਰਾ ਸਟੇਡੀਅਮ ਵਿੱਚ ਹੋਏ ਪਹਿਲੇ ਸਮਾਗਮ ਵਿੱਚ ਭਾਰਤ ਨਾਲ ਦੋਸਤੀ ਤੇ ਵਪਾਰ ਦੇ ਮੁੱਦੇ ਛੋਹੇ
ਟਰੰਪ ਦੀ ਪਤਨੀ ਮੇਲਾਨੀਆ ਨਾਲ ਕੇਜਰੀਵਾਲ ਤੇ ਸਿਸੋਦੀਆ ਦੀ ਮੁਲਾਕਾਤ 'ਤੇ ਅਮਰੀਕਾ ਨੂੰ ਨਹੀਂ ਇਤਰਾਜ਼, ਪਰ ਫਿਰ ਵੀ ਮਹਿਮਾਨਾਂ ਦੀ ਸੂਚੀ 'ਚੋਂ ਨਾਮ ਨਹੀਂ ...!!
ਆਗਰਾ ਵਿੱਚ ਟਰੰਪ ਦੀ ਸੁਰੱਖਿਆ ਵਿੱਚ ਲੰਗੂਰ ਵੀ ਤਾਇਨਾਤ ਕੀਤੇ ਜਾਣਗੇ