Welcome to Canadian Punjabi Post
Follow us on

16

October 2019
ਪੰਜਾਬ

ਪਟਾਕਾ ਫੈਕਟਰੀ ਧਮਾਕਾ ਕੇਸ: ਅੱਧ ਵਿਚਾਲੇ ਜਾਂਚ ਛੱਡ ਕੇ ਜਾਂਚ ਅਧਿਕਾਰੀ ਵਿਦੇਸ਼ ਤੁਰ ਗਿਆ

September 23, 2019 09:33 AM

ਬਟਾਲਾ, 22 ਸਤੰਬਰ (ਪੋਸਟ ਬਿਊਰੋ)- ਇਸ ਸ਼ਹਿਰ ਦੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੀ ਮੈਜਿਸਟਰੇਟੀ ਜਾਂਚ ਦੀ 15 ਦਿਨਾਂ ਦੀ ਮਿਆਦ ਕੱਲ੍ਹ ਖਤਮ ਹੋ ਗਈ, ਪ੍ਰੰਤੂ ਜਾਂਚ ਕੇਵਲ ਢਾਈ ਕਦਮ ਹੀ ਚੱਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਾਂਚ ਕਰਦੇ ਏ ਡੀ ਸੀ ਤੇਜਿੰਦਰਪਾਲ ਸਿੰਘ ਸੰਧੂ ਐਕਸ ਇੰਡੀਆ ਲੀਵ 'ਤੇ ਪੰਜ ਦਿਨ ਪਹਿਲਾਂ ਵਿਦੇਸ਼ ਚਲੇ ਗਏ ਹਨ ਅਤੇ ਵਾਪਸ ਕਦੋਂ ਆਉਣਗੇ, ਇਸ ਦਾ ਕੁਝ ਪਤਾ ਨਹੀਂ ਹੈ।
ਵਰਨਣ ਯੋਗ ਹੈ ਕਿ ਮੁੱਖ ਮੰਤਰੀ ਨੇ ਪੰਜ ਸਤੰਬਰ ਨੂੰ ਜਾਂਚ ਦੇ ਹੁਕਮ ਦਿੱਤੇ ਸਨ ਜਿਸ 'ਤੇ ਗੁਰਦਾਸਪੁਰ ਦੇ ਏ ਡੀ ਸੀ (ਜਨਰਲ) ਤੇਜਿੰਦਰਪਾਲ ਸਿੰਘ ਸੰਧੂ ਨੇ ਜਾਂਚ ਸ਼ੁਰੂ ਕੀਤੀ ਸੀ ਅਤੇ ਸੰਧੂ ਜਾਂਚ ਸ਼ੁਰੂ ਕਰ ਕੇ ਛੁੱਟੀ 'ਤੇ ਵਿਦੇਸ਼ ਚਲੇ ਗਏ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਏ ਡੀ ਸੀ ਦੀ ਐਕਸ ਇੰਡੀਆ ਲੀਵ ਪਹਿਲਾਂ ਤੋਂ ਹੀ ਮਨਜ਼ੂਰ ਹੋ ਚੁੱਕੀ ਸੀ। ਉਹ ਵਿਦੇਸ਼ ਵਿੱਚ ਆਪਣੇ ਇੱਕ ਪਰਵਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਏ ਹਨ। ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ਉੱਤੇ ਪ੍ਰਸ਼ਾਸਨਿਕ ਸੂਤਰਾਂ ਨੇ ਦੱਸਿਆ ਕਿ ਛੁੱਟੀ ਉੱਤੇ ਜਾਣ ਤੋਂ ਪਹਿਲਾਂ ਏ ਡੀ ਸੀ ਨੇ ਕਈ ਉਨ੍ਹਾਂ ਅਧਿਕਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਕੀਤਾ ਸੀ, ਜੋ ਬਟਾਲਾ ਤਹਿਸੀਲ ਵਿੱਚ 2017 ਤੋਂ 2019 ਤੱਕ ਤੈਨਾਤ ਰਹੇ ਹਨ, ਇਨ੍ਹਾਂ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਸ਼ਾਮਲ ਹਨ, ਖਾਸ ਕਰ ਕੇ ਇਸ ਖੇਤਰ ਵਿੱਚ ਤੈਨਾਤ ਰਹੇ ਐੱਸ ਐੱਚ ਓ ਅਤੇ ਡੀ ਐੱਸ ਪੀ ਨੂੰ ਸੰਮਨ ਕੀਤਾ ਗਿਆ ਸੀ। ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਮੰਨਿਆ ਕਿ ਏ ਡੀ ਸੀ ਸੰਧੂ ਛੁੱਟੀ ਉੱਤੇ ਵਿਦੇਸ਼ ਚਲੇ ਗਏ ਹਨ।

 

Have something to say? Post your comment