Welcome to Canadian Punjabi Post
Follow us on

26

February 2020
ਪੰਜਾਬ

ਜਸਟਿਸ ਨਿਰਮਲ ਯਾਦਵ ਦੇ ਪੈਸਾ ਵਸੂਲੀ ਕੇਸ ਦੇ ਦੋ ਹੋਰ ਗਵਾਹ ਮੁੱਕਰ ਗਏ

September 23, 2019 09:28 AM

ਚੰਡੀਗੜ੍ਹ, 22 ਸਤੰਬਰ (ਪੋਸਟ ਬਿਊਰੋ)- ਜ਼ਿਲ੍ਹਾ ਅਦਾਲਤ ਵਿੱਚ ਰਿਸ਼ਵਤ ਕੇਸ ਵਿਚ ਦੋਸ਼ੀ ਜਸਟਿਸ ਨਿਰਮਲ ਯਾਦਵ ਦੇ ਮਾਮਲੇ ਵਿੱਚ ਕੱਲ੍ਹ ਹੋਈ ਸੁਣਵਾਈ ਦੌਰਾਨ ਸੀ ਬੀ ਆਈ ਵੱਲੋਂ ਪੇਸ਼ ਕੀਤੇ ਦੋ ਗਵਾਹ ਆਪਣੇ ਬਿਆਨ ਤੋਂ ਮੁੱਕਰ ਗਏ ਹਨ। ਇਹ ਦੋਵੇਂ ਹਾਈ ਕੋਰਟ 'ਚ ਪ੍ਰੈਕਟਿਸ ਕਰਨ ਵਾਲੇ ਇੱਕ ਵਕੀਲ ਪੰਕਜ ਭਾਰਦਵਾਜ ਤੇ ਰੋਹਤਕ ਦੇ ਆਈ ਸਰਜਨ ਡਾਕਟਰ ਮਾਰਕੰਡੇ ਆਹੂਜਾ ਦੱਸੇ ਗਏ ਸਨ।
ਸੀ ਬੀ ਆਈ ਨੂੰ ਪਹਿਲਾਂ ਦਿੱਤੇ ਬਿਆਨਾਂ ਵਿੱਚ ਪੰਕਜ ਭਾਰਦਵਾਹ ਨੇ ਕਿਹਾ ਸੀ ਕਿ ਉਹ ਸੰਜੀਵ ਬੰਸਲ ਨੂੰ ਜਾਣਦੇ ਹਨ ਅਤੇ 13 ਅਗਸਤ 2008 ਨੂੰ ਬਾਂਸਲ ਨੇ ਉਨ੍ਹਾਂ ਨੂੰ ਫੋਨ ਕਰ ਕੇ ਇਸ ਕੇਸ ਵਿੱਚ ਕੁਝ ਫੇਵਰ ਕਰਨ ਦੀ ਮੰਗ ਕੀਤੀ ਸੀ। ਕੱਲ੍ਹ ਪੰਕਜ ਨੇ ਕਿਹਾ ਕਿ ਉਨ੍ਹਾਂ ਨੇ ਸੀ ਬੀ ਆਈ ਨੂੰ ਅਜਿਹਾ ਕੁਝ ਨਹੀਂ ਕਿਹਾ ਅਤੇ ਸੀ ਬੀ ਆਈ ਨੇ ਉਨ੍ਹਾਂ ਦੇ ਬਿਆਨ ਦਰਜ ਹੀ ਨਹੀਂ ਕਰਵਾਏ ਸਨ, ਆਪਣੇ ਆਪ ਹੀ ਸਟੇਟਮੈਂਟ ਸਟੇਟਮੈਂਟ ਲਿਖੀ ਅਤੇ ਫਿਰ ਉਨ੍ਹਾਂ ਦੇ ਦਸਖਤ ਕਰ ਲਏ ਸਨ। ਦੂਸਰੇ ਪਾਸੇ ਮਾਰਕੰਡੇ ਆਹੂਜਾ ਨੇ ਸੀ ਬੀ ਆਈ ਨੂੰ ਪਹਿਲਾਂ ਕਿਹਾ ਕਿ ਉਹ ਹੋਟਲੀਅਰ ਰਵਿੰਦਰ ਸਿੰਘ ਅਤੇ ਸੰਜੀਵ ਬੰਸਲ ਨੂੰ ਜਾਣਦੇ ਹਨ। ਸੰਜੀਵ ਬੰਸਲ ਨੇ 14 ਅਤੇ 15 ਅਗਸਤ 2008 ਨੂੰ ਫੋਨ ਕਰ ਕੇ ਦੱਸਿਆ ਸੀ ਕਿ ਰਵਿੰਦਰ ਸਿੰਘ ਨੇ ਬੰਸਲ ਨੂੰ 15 ਲੱਖ ਰੁਪਏ ਦਿੱਤੇ ਸਨ, ਜੋ ਜਸਟਿਸ ਨਿਰਮਲ ਯਾਦਵ ਨੂੰ ਭੇਜੇਣੇ ਸਨ ਤੇ ਗਲਤੀ ਨਾਲ ਜਸਟਿਸ ਨਿਰਮਲਜੀਤ ਕੌਰ ਦੇ ਘਰ ਚਲੇ ਗਏ ਹਨ। ਇਸ ਤੋਂ ਬਾਅਦ ਕੱਲ੍ਹ ਅਦਾਲਤ ਵਿੱਚ ਮਾਰਕੰਡੇ ਆਹੂਜਾ ਨੇ ਕਿਹਾ ਕਿ ਉਨ੍ਹਾਂ ਨੇੇ ਸੀ ਬੀ ਆਈ ਨੂੰ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਸੀ। ਦੋਸ਼ ਇਹ ਹੈ ਕਿ 13 ਅਗਸਤ 2008 ਦੀ ਰਾਤ ਨੂੰ ਹਰਿਆਣਾ ਦੇ ਓਦੋਂ ਦੇ ਵਧੀਕ ਐਡਵੋਕੇਟ ਜਨਰਲ ਸੰਜੀਵ ਬੰਸਲ ਨੇ ਆਪਣੇ ਮੁਨਸ਼ੀ ਨੂੰ ਜਸਟਿਸ ਨਿਰਮਲ ਯਾਦਵ ਦੇ ਘਰ 15 ਲੱਖ ਰੁਪਏ ਦੇਣ ਭੇਜਿਆ ਸੀ, ਪਰ ਮੁਨਸ਼ੀ ਨੇ ਗਲਤੀ ਨਾਲ ਇਹ ਰਕਮ ਜਸਟਿਸ ਨਿਰਮਲਜੀਤ ਕੌਰ ਦੇ ਘਰ ਪੁਚਾ ਦਿੱਤੀ। ਇਸ ਉੱਤੇ ਜਸਟਿਸ ਨਿਰਮਲਜੀਤ ਕੌਰ ਦੇ ਨੌਕਰ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਸੀ ਬੀ ਆਈ ਨੇ ਛੇ ਜਣਿਆਂ ਖਿਲਾਫ ਕੇਸ ਦਰਜ ਕੀਤਾ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬੇਰੁਜ਼ਗਾਰਾਂ, ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਹੱਕ 'ਚ 'ਆਪ' ਵੱਲੋਂ ਵਿਧਾਨ ਸਭਾ ਮੂਹਰੇ ਰੋਸ ਪ੍ਰਦਰਸ਼ਨ
ਪੁਲਵਾਮਾ ਹਮਲੇ `ਚ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਭਰਾ ਨੂੰ ਮਿਲੀ ਨੌਕਰੀ
ਸਿਵਲ ਲਾਈਨ ਕਲੱਬ ਮਾਮਲਾ ਹਾਈ ਕੋਰਟ ਵੱਲੋਂ ਡੀ ਸੀ ਬਠਿੰਡਾ ਨੂੰ ਨੋਟਿਸ ਜਾਰੀ
ਢੱਡਰੀਆਂ ਵਾਲੇ ਨੇ ਕਿਹਾ: ਇਸ ਲਈ ਧਾਰਮਕ ਦੀਵਾਨ ਛੱਡੇ ਹਨ ਕਿ ਖੂਨ ਖਰਾਬਾ ਨਾ ਹੋਵੇ
ਕੈਪਟਨ ਅਮਰਿੰਦਰ ਸਿੰਘ ਨੂੰ ਆਦਰਸ਼ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
ਐੱਮ ਪੀ ਬਿੱਟੂ ਨੇ ਕਿਹਾ: ਸੇਖੋਂ ਸਿਆਸੀ ਵਿਰੋਧੀਆਂ ਦੇ ਇਸ਼ਾਰੇ 'ਤੇ ਚੱਲ ਰਿਹੈ
ਸਸਪੈਂਡਿਡ ਡੀ ਐਸ ਪੀ ਨੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਗੰਭੀਰ ਦੋਸ਼ ਲਾਏ
ਕਾਲਜਾਂ `ਚ ਵਿਦਿਆਰਥੀਆਂ ਦੀ ਲੁੱਟ-ਖਸੁੱਟ ਬੰਦ ਕਰਾਵਾਂਗੇ, ‘ਆਪ’ ਦੇ ਸਟੂਡੈਂਟ ਵਿੰਗ ਨੇ ਕੀਤਾ ਐਲਾਨ
ਪੰਜਾਬੀ ਮੁੰਡਾ ਵਲੈਤੀ ਯੂਨੀਵਰਸਿਟੀ ਵਿੱਚ ਪਹਿਲਾ ਭਾਰਤੀ ਪ੍ਰਧਾਨ ਚੁਣਿਆ ਗਿਆ
ਟਿੱਪਰ ਵੱਲੋਂ ਕੁਚਲਣ ਨਾਲ ਐਕਟਿਵਾ ਸਵਾਰ ਦੀ ਮੌਤ