Welcome to Canadian Punjabi Post
Follow us on

25

May 2020
ਅੰਤਰਰਾਸ਼ਟਰੀ

ਫਰਾਂਸ ਵਿੱਚ ਸਰਕਾਰ ਵਿਰੋਧੀ ਮੁਜ਼ਾਹਰਾਕਾਰੀ ਫਿਰ ਬਾਜ਼ਾਰਾਂ ਵਿੱਚ ਆਣ ਨਿਕਲੇ

September 23, 2019 09:18 AM

* ਰੋਸ ਕਰਦੇ ਲੋਕਾਂ ਉੱਤੇ ਅੱਥਰੂ ਗੈਸ ਦੇ ਗੋਲ਼ੇ ਚੱਲੇ

ਪੈਰਿਸ, 22 ਸਤੰਬਰ, (ਪੋਸਟ ਬਿਊਰੋ)- ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀਆਂ ਆਰਥਿਕ ਨੀਤੀਆਂ ਦੇ ਵਿਰੁੱਧ ਸ਼ਨਿਚਰਵਾਰ ਨੂੰ ਸੜਕਾਂ ਉੱਤੇ ਆਏ ਲੋਕਾਂ ਉੱਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲ਼ੇ ਦਾਗੇ। ਇਹ ਲੋਕ ਪਿਛਲੇ ਸਾਲ ਸ਼ੁਰੂ ਹੋਏ ਯੈਲੋ ਵੈਸਟ ਅੰਦੋਲਨ ਨੂੰ ਫਿਰ ਚਾਲੂ ਕਰਨ ਲਈ ਇਕੱਠੇ ਹੋਏ ਸਨ, ਪਰ ਇਸ ਵਾਰ ਉਨ੍ਹਾਂ ਨੇ ਇਸ ਅੰਦੋਲਨ ਦੀ ਪਛਾਣ ਬਣ ਚੁੱਕੀ ਪੀਲੀ ਜੈਕੇਟ (ਯੈਲੋ ਵੈੱਸਟ) ਨਹੀਂ ਪਹਿਨੀ ਸੀ।
ਵਰਨਣ ਯੋਗ ਹੈ ਕਿ ਕਰੀਬ 10 ਮਹੀਨੇ ਪਹਿਲਾਂ ਸ਼ੁਰੂ ਹੋਇਆ ਇਹ ਅੰਦੋਲਨ ਇਸ ਸਾਲ ਦੀਆਂ ਗਰਮੀਆਂ ਵਿੱਚ ਲਗਪਗ ਖ਼ਤਮ ਹੋ ਗਿਆ ਸੀ। ਯੈਲੋ ਵੈਸਟ ਅੰਦੋਲਨ ਦੇ ਸਮਰਥਕ, ਵਾਤਾਵਰਨ ਵਰਕਰ ਤੇ ਖੱਬੇ ਪੱਖੀ ਮਜ਼ਦੂਰ ਸੰਗਠਨਾਂ ਨੇ ਪਹਿਲਾਂ ਵੀ ਕਈ ਵਾਰ ਅੰਦੋਲਨ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ਨਿਚਰਵਾਰ ਨੂੰ ਮੁਜ਼ਾਹਰਾ ਕਰਦੇ ਲੋਕਾਂ ਦਾ ਮਾਰਚ ਸ਼ੁਰੂ ਹੁੰਦੇ ਸਾਰ ਪੈਰਿਸ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਸਰਕਾਰ ਨੇ ਸਥਿਤੀ ਨੂੰ ਕਾਬੂ ਰੱਖਣ ਲਈ ਰਾਜਧਾਨੀ ਪੈਰਿਸ ਵਿੱਚ ਸੱਤ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਸੀ ਤੇ ਰਾਸ਼ਟਰਪਤੀ ਭਵਨ ਤੇ ਪਾਰਲੀਮੈਂਟ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਮੁਜ਼ਾਹਰੇ ਉੱਤੇ ਪਾਬੰਦੀ ਲਾਈ ਗਈ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਉੱਤੇ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਸ਼ੁਰੂ
ਕੋਰੋਨਾ ਦਾ ਕਹਿਰ: ਅਮਰੀਕਾ ਨੇ ਰੇਮਡਿਸਵੀਅਰ ਦੀਆਂ 30 ਕਰੋੜ ਵੈਕਸੀਨ ਲੈਣ ਦਾ ਸੌਦਾ ਕੀਤਾ
ਚੀਨ ਦੇ ਸਖਤ ਕੌਮੀ ਸੁਰੱਖਿਆ ਕਾਨੂੰਨ ਵਿਰੁੱਧ ਹਾਂਗ ਕਾਂਗ ਦੇ ਲੋਕ ਸੜਕਾਂ ਉੱਤੇ ਉਤਰੇ
ਚੀਨ ਵੱਲੋਂ ਅਮਰੀਕਾ ਉੱਤੇ ਦੁਵੱਲੇ ਸਬੰਧਾਂ ਵਿੱਚ ਨਵੀਂ ਕੋਲਡ ਵਾਰ ਛੇੜਨ ਦਾ ਦੋਸ਼
ਟਰੰਪ ਦੀ ਧੀ ਇਵਾਂਕਾ ਵੱਲੋਂ ਬਿਹਾਰੀ ਮਜ਼ਦੂਰ ਦੀ ਧੀ ਦੀ ਸ਼ਲਾਘਾ
ਖੋਜ ਕਰਤਿਆਂ ਨੇ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਹਾਸਲ ਕੀਤੀ
ਫਰਾਂਸ ਵਿੱਚ ਕਾਨੂੰਨੀ ਚੁਣੌਤੀ ਪਿੱਛੋਂ ਧਾਰਮਿਕ ਸਮਾਗਮਾਂ ਦੀ ਖੁੱਲ੍ਹ ਮਿਲੀ
ਦੁਬਈ ਦੀਆਂ 70 ਫੀਸਦੀ ਕੰਪਨੀਆਂ ਛੇ ਮਹੀਨੇ ਵਿੱਚ ਬੰਦ ਹੋਣ ਦਾ ਡਰ ਪਿਆ
ਪੱਤਰਕਾਰ ਖਸ਼ੋਗੀ ਦੇ ਪੁੱਤਰਾਂ ਨੇ ਪਿਤਾ ਦੇ ਕਾਤਲਾਂ ਨੂੰ ਮੁਆਫ ਕਰ ਦਿਤਾ
ਕੋਰਟ ਵੱਲੋਂ ਅਨਿਲ ਅੰਬਾਨੀ ਨੂੰ 5300 ਕਰੋੜ ਮੋੜਨ ਦਾ ਹੁਕਮ