Welcome to Canadian Punjabi Post
Follow us on

15

August 2020
ਅੰਤਰਰਾਸ਼ਟਰੀ

ਨਰਿੰਦਰ ਮੋਦੀ ਨੂੰ ਐਵਾਰਡ ਦੇਣ ਦਾ 3 ਨੋਬੇਲ ਐਵਾਰਡ ਜੇਤੂਆਂ ਵੱਲੋਂ ਵਿਰੋਧ

September 23, 2019 09:17 AM

ਵਾਸ਼ਿੰਗਟਨ, 22 ਸਤੰਬਰ, (ਪੋਸਟ ਬਿਊਰੋ)- ਅਮਰੀਕਾ ਵਿੱਚ ਇੱਕ ਸਮਾਗਮ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਜਾਣ ਵਾਲੇ ਇੱਕ ਐਵਾਰਡ ਦਾ ਤਿੰਨ ਨੋਬੇਲ ਐਵਾਰਡੀਆਂ ਨੇ ਵਿਰੋਧ ਕੀਤਾ ਹੈ।
ਵਰਨਣ ਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਵੇਲੇ ਅਮਰੀਕਾ ਗਏ ਹੋਏੇ ਹਨ ਅਤੇ ਗੇਟਸ ਫਾਊਂਡੇਸ਼ਨ ਨੇ ਉਨ੍ਹਾਂ ਨੂੰ 24 ਸਤੰਬਰ ਨੂੰ ‘ਗਲੋਬਲ ਗੋਲਕੀਪਰ ਐਵਾਰਡ ਨਾਲ’ ਸਨਮਾਨਿਤ ਕਰਨਾ ਹੈ। ਇਸ ਤੋਂ ਪਹਿਲਾਂ 3 ਨੋਬੇਲ ਐਵਾਰਡ ਜੇਤੂਆਂ ਨੇ ਮੋਦੀ ਵਿਰੁੱਧ ਗੇਟਸ ਫਾਊਂਡੇਸ਼ਨ ਨੂੰ ਚਿੱਠੀ ਲਿਖ ਕੇ ਸਨਮਾਨ ਨਾ ਦੇਣ ਦੀ ਅਪੀਲ ਕੀਤੀ ਅਤੇ ਸਾਂਝੀ ਚਿੱਠੀ ਵਿੱਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿੱਚ ਭਾਰਤ ਖਤਰਨਾਕ ਤੇ ਬੇਹੱਦ ਅਰਾਜਕ ਮਾਹੌਲ ਵਿੱਚ ਬਦਲਦਾ ਜਾਂਦਾ ਹੈ, ਜਿਸ ਨੇ ਲਗਾਤਾਰ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਹੈ। ਚਿੱਠੀ ਲਿਖਣ ਵਾਲੇ 3 ਨੋਬੇਲ ਐਵਾਰਡੀਆਂ ਵਿੱਚ ਪ੍ਰਮੁੱਖ ਨਾਂਅ ਸ਼ਿਰੀਨ ਏਬਾਦੀ ਹੈ, ਉਨ੍ਹਾ ਨੂੰ ਸਾਲ 2003 ਦੀ ਨੋਬੇਲ ਸ਼ਾਂਤੀ ਐਵਾਰਡ ਮਿਲਿਆ ਹੈ। ਉਨ੍ਹਾਂ ਤੋਂ ਇਲਾਵਾ ਸਾਲ 2011 ਵਿੱਚ ਨੋਬੇਲ ਸ਼ਾਂਤੀ ਐਵਾਰਡ ਜੇਤੂ ਤਵਾਕੁਲ ਅਬਦੀਲ ਸਲਾਮ ਕਾਮਰਾਨ ਤੇ 1976 ਦੇ ਨੋਬੇਲ ਐਵਾਰਡ ਜੇਤੂ ਮੈਰੀਅਡ ਮੈਗੂਅਰ ਹਨ।
ਗੇਟਸ ਫਾਊਂਡੇਸ਼ਨ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਅਸੀਂ ਲੰਬੇ ਸਮੇਂ ਤੋਂ ਦੁਨੀਆ ਭਰ ਵਿੱਚ ਬਿੱਲ ਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਬੇਹੱਦ ਸ਼ਾਨਦਾਰ ਕੰਮਾਂ ਦੇ ਪ੍ਰਸ਼ੰਸਕ ਹਾਂ। ਜਿਸ ਤਰ੍ਹਾਂ ਨਾਲ ਤੁਸੀਂ ਭਲੇ ਦੇ ਕੰਮ ਕਰਦੇ ਹੋ, ਉਹ ਬਿਹਤਰ ਜ਼ਿੰਦਗੀ ਦਾ ਰਸਤਾ ਤੈਅ ਕਰਦਾ ਹੈ। ਉਨ੍ਹਾ ਲਿਖਿਆ ਕਿ ਅਸੀਂ ਮਹਾਤਮਾ ਗਾਂਧੀ ਅਤੇ ਉਨ੍ਹਾਂ ਵੱਲੋਂ ਬਣਾਏ ਰਾਸ਼ਟਰੀ ਸਨਮਾਨ ਅਤੇ ਸਮਾਨਤਾ ਦੇ ਵੀ ਪ੍ਰਸ਼ੰਸਕ ਹਾਂ, ਅਸਲ ਵਿੱਚ ਗਾਂਧੀ ਦੇ ਵਿਚਾਰ ਤੁਹਾਡੇ ਸੰਗਠਨ ਵਿੱਚ ਲਾਗੂ ਹੁੰਦੇ ਹਨ, ਕਿਉਂਕਿ ਤੁਹਾਡੀ ਵੈੱਬਸਾਈਟ ਉੱਤੇ ਪਹਿਲਾ ਸੰਦੇਸ਼ ਹੈ ਕਿ ‘ਹਰ ਜੀਵਨ ਦਾ ਬਰਾਬਰ ਮੁੱਲ ਹੈ।’ ਉਨ੍ਹਾਂ ਲਿਖਿਆ ਹੈ ਕਿ ਸਾਨੂੰ ਉਦੋਂ ਬੇਹੱਦ ਨਿਰਾਸ਼ਾ ਹੋਈ, ਜਦ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਇਸ ਮਹੀਨੇ ਦੇ ਆਖਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਵਾਰਡ ਨਾਲ ਸਨਮਾਨਤ ਕਰਨ ਲੱਗੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਰਾਜ ਵਿੱਚ ਭਾਰਤ ਵਿੱਚ ਲੋਕਤੰਤਰ ਅਤੇ ਮਨੁੱਖੀ ਅਧਿਕਾਰ ਦੋਵੇਂ ਕਮਜ਼ੋਰ ਹੋਏ ਹਨ। ਇਹ ਸਾਨੂੰ ਵਿਸ਼ੇਸ਼ ਰੂਪ ਤੋਂ ਪਰੇਸ਼ਾਨ ਕਰਦਾ ਹੈ ਕਿ ਤੁਹਾਡੀ ਫਾਊਂਡੇਸ਼ਨ ਦਾ ਮਿਸ਼ਨ ‘ਜ਼ਿੰਦਗੀ ਨੂੰ ਸੁਰੱਖਿਅਤ ਕਰਨਾ ਤੇ ਅਸਮਾਨਤਾ ਨਾਲ ਲੜਨਾ’ ਹੈ। ਉਨ੍ਹਾਂ ਲਿਖਿਆ ਹੈ ਕਿ ਘੱਟ ਗਿਣਤੀਆਂ ਖਾਸ ਕਰਕੇ ਦਲਿਤਾਂ, ਈਸਾਈਆਂ ਅਤੇ ਮੁਸਲਿਮਾਂ ਉੱਤੇ ਹਮਲੇ ਵਧੇ ਹਨ। ਸਾਲ 2014 ਵਿੱਚ ਜਦ ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸੱਤਾ ਵਿੱਚ ਆਈ, ਉਦੋਂ ਤੋਂ ਜਥੇਬੰਦਾਂ ਭੀੜਾਂ ਵੱਲੋਂ ਹਿੰਸਕ ਘਟਨਾਵਾਂ ਵਧਣ ਨੇ ਕਾਨੂੰਨ ਦੇ ਰਾਜ ਨੂੰ ਕਮਜ਼ੋਰ ਕੀਤਾ ਹੈ।
ਨੋਬੇਲ ਐਵਾਰਡ ਜੇਤੂਆਂ ਨੇ ਭਾਰਤ ਦੇ ਅੰਦਰੂਨੀ ਹਾਲਾਤ ਬਾਰੇ ਲਿਖਿਆ ਹੈ ਕਿ ਅਸਾਮ ਤੇ ਕਸ਼ਮੀਰ ਦੀ ਸਥਿਤੀ ਗੰਭੀਰ ਚਿੰਤਾ ਵਾਲੀ ਹੈ। ਅਸਾਮ ਵਿੱਚ 19 ਲੱਖ ਭਾਰਤੀਆਂ ਦੀ ਨਾਗਰਿਕਤਾ ਖੋਹ ਲਈ ਗਈ ਤੇ ਕਸ਼ਮੀਰ ਵਿੱਚ 8 ਲੱਖ ਭਾਰਤੀ ਸੁਰੱਖਿਆ ਬਲ ਤੈਨਾਤ ਕੀਤੇ ਗਏ ਤੇ ਪਿਛਲੇ ਮਹੀਨੇ ਤੋਂ 80 ਲੱਖ ਕਸ਼ਮੀਰੀਆਂ ਨੂੰ ਫੋਨ ਤੇ ਇੰਟਰਨੈੱਟ ਸੇਵਾ ਤੋਂ ਵਾਂਝਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਚਿੱਠੀ ਵਿੱਚ ਲਿਖਿਆ ਹੈ ਕਿ ਭਾਰਤ ਦੇ ਅੰਦਰ ਤੇ ਬਾਹਰ ਦੇ ਵਿਦਵਾਨਾਂ ਨੇ ਅਜੇ ਵੀ ਨਰਿੰਦਰ ਮੋਦੀ ਨੂੰ ਗੁਜਰਾਤ ਦੀ 2002 ਹਿੰਸਾ ਦੇ ਦੋਸ਼ ਤੋਂ ਮੁਕਤ ਨਹੀਂ ਕੀਤਾ, ਜਿਸ ਲਈ ਮੋਦੀ ਦੇ ਅਮਰੀਕਾ, ਬ੍ਰਿਟੇਨ ਤੇ ਕੈਨੇਡਾ ਵਿੱਚ ਆਉਣ ਉੱਤੇ 10 ਸਾਲ ਦੀ ਪਾਬੰਦੀ ਲਾਈ ਗਈ ਸੀ, ਜਦ ਤੱਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਕੂਟਨੀਤਕ ਛੋਟ ਹਾਸਲ ਨਹੀਂ ਹੋ ਗਈ। ਉਨ੍ਹਾਂ ਲਿਖਿਆ ਕਿ ਤੁਹਾਡੇ ਫਾਊਂਡੇਸ਼ਨ ਸਾਹਮਣੇ ਦ੍ਰਿਸ਼ਟੀਕੋਣ ਅਤੇ ਟੀਚਿਆਂ ਨੂੰ ਦੇਖਦੇ ਹੋਏ ਅਸੀਂ ਸਨਮਾਨ ਨਾਲ ਪੁੱਛਦੇ ਹਾਂ ਕਿ ਤੁਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਆਪਣਾ ਐਵਾਰਡ ਵਾਪਸ ਲੈ ਰਹੇ ਹੋ। ਏਦਾਂ ਕਰਨ ਨਾਲ ਇਕ ਸਪੱਸ਼ਟ ਤੇ ਸ਼ਕਤੀਸ਼ਾਲੀ ਸੰਦੇਸ਼ ਜਾਵੇਗਾ ਕਿ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਸਮਾਨਤਾ, ਨਿਆਂ ਅਤੇ ਸਭ ਲਈ ਮਨੁੱਖੀ ਅਧਿਕਾਰਾਂ ਦੇ ਆਪਣੇ ਟੀਚੇ ਨੂੰ ਗੰਭੀਰਤਾ ਨਾਲ ਲੈਂਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਫੜੇ ਗਏ ਸੰਪਾਦਕ ਨੇ ਕਿਹਾ: ਸ਼ੁਕਰ ਹੈ, ਮੈਨੂੰ ਚੀਨ ਨਹੀਂ ਭੇਜਿਆ
ਪਾਕਿ ਸਿੱਖ ਭਾਈਚਾਰੇ ਨੂੰ ਲਾਹੌਰ ਹਾਈ ਕੋਰਟ ਦੇ ਫ਼ੈਸਲੇ 'ਤੇ ਰੋਸ
ਐਚ-1ਬੀ ਵੀਜ਼ਾ ਧਾਰਕਾਂ ਨੂੰ ਸ਼ਰਤਾਂ ਤਹਿਤ ਅਮਰੀਕਾ ਆਉਣ ਦੀ ਮਨਜ਼ੂਰੀ ਮਿਲੀ
ਬੰਗਲਾ ਦੇਸ਼ ਦਾ ਪਹਿਲੇ ਹਿੰਦੂ ਚੀਫ ਜੱਜ ਚਾਰ ਕਰੋੜ ਦੇ ਕਿਸਾਨ ਬੈਂਕ ਘੋਟਾਲੇ ਵਿੱਚ ਫਸਿਆ
ਹਾਰਨ ਦੇ ਡਰ ਤੋਂ ਵੋਟਾਂ ਦੇ ਅਧਿਕਾਰ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਟਰੰਪ!
ਇਸਰਾਈਲ ਅਤੇ ਯੂ ਏ ਈ ਵਿਚਾਲੇ ਇਤਿਹਾਸਕ ਸ਼ਾਂਤੀ ਸਮਝੌਤੇ ਦਾ ਟਰੰਪ ਵੱਲੋਂ ਐਲਾਨ
ਕਮਲਾ ਹੈਰਿਸ ਉਮੀਦਵਾਰ ਨਾਮਜ਼ਦ ਹੁੰਦੇ ਸਾਰ ਡੋਨਾਲਡ ਟਰੰਪਨੂੰ ਪੈ ਨਿਕਲੀ
ਰੇਡਿਆਈ ਬਾਰਿਸ਼ ਬਾਰੇ ਜਾਪਾਨ ਸਰਕਾਰ ਵੱਲੋਂ ਅਦਾਲਤੀ ਹੁਕਮਾਂ ਦਾ ਵਿਰੋਧ
ਪਾਕਿ ਪਾਰਲੀਮੈਂਟ ਦੇ ਹੇਠਲੇ ਸਦਨ ਵੱਲੋਂ ਐਫ ਏ ਟੀ ਐਫ ਦੀਆਂ ਸ਼ਰਤਾਂ ਬਾਰੇ ਚਾਰ ਬਿੱਲ ਪਾਸ
ਪਾਕਿ 'ਚ ਸੋਸ਼ਲ ਮੀਡੀਆ ਰਾਹੀਂ ਮਹਿਲਾ ਪੱਤਰਕਾਰਾਂ 'ਤੇ ਹਮਲੇ