Welcome to Canadian Punjabi Post
Follow us on

15

October 2019
ਅੰਤਰਰਾਸ਼ਟਰੀ

ਹਥਿਆਰਾਂ ਦੀ ਸਮੱਗਲਿੰਗ ਦੇ ਸ਼ੱਕ 'ਚ ਅਮਰੀਕੀ ਪਾਇਲਟ ਕਾਬੂ

September 21, 2019 09:37 PM

ਬੀਜਿੰਗ, 21 ਸਤੰਬਰ (ਪੋਸਟ ਬਿਊਰੋ)- ਚੀਨ ਦੇ ਦੱਖਣੀ ਸ਼ਹਿਰ ਗਵਾਂਗਝੂ 'ਚ ਬੀਤੇ ਹਫਤੇ ਇਕ ਅਮਰੀਕੀ ਪਾਇਲਟ ਨੂੰ ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਹ ਪਾਇਲਟ ਅਮਰੀਕਾ ਦੀ ਬਹੁ ਕੌਮੀ ਕੋਰੀਅਰ ਕੰਪਨੀ ਫੈਡੇਕਸ ਲਈ ਕੰਮ ਕਰਦਾ ਹੈ।
ਇਸ ਸੰਬੰਧ ਵਿੱਚ ਕੱਲ੍ਹ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਦੱਸਿਆ ਕਿ ਪਾਇਲਟ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ। ਅਮਰੀਕੀ ਮੀਡੀਆ ਮੁਤਾਬਕ ਹਿਰਾਸਤ ਵਿੱਚ ਲਏ ਗਏ ਪਾਇਲਟ ਦੀ ਪਛਾਣ ਟਾਡ ਹੋਹਨ ਦੇ ਰੂਪ ਵਿੱਚ ਕੀਤੀ ਗਈ ਹੈ। ਉਹ ਅਮਰੀਕੀ ਹਵਾਈ ਫੌਜ ਦੇ ਪਾਇਲਟ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਬੀਤੀ 12 ਸਤੰਬਰ ਨੂੰ ਗਵਾਂਗਝੂ ਹਵਾਈ ਅੱਡੇ 'ਚ ਓਦੋਂ ਫੜਿਆ ਗਿਆ, ਜਦੋਂ ਉਹ ਹਾਂਗਕਾਂਗ ਜਾਣ ਦੀ ਤਿਆਰੀ ਕਰ ਰਹੇ ਸਨ। ਕਸਟਮ ਅਧਿਕਾਰੀਆਂ ਨੂੰ ਉਨ੍ਹਾਂ ਦੇ ਸਾਮਾਨ ਵਿਚਲੇ ਬਾਕਸ ਤੋਂ ਏਅਰਗੰਨ ਦੀਆਂ 681 ਗੋਲੀਆਂ ਮਿਲੀਆਂ ਸਨ। ਜਾਂਚ ਪੂਰੀ ਹੋਣ ਤੱਕ ਪਾਇਲਟ ਨੂੰ ਚੀਨ ਦੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਚੀਨੀ ਬੁਲਾਰੇ ਨੇ ਦੱਸਿਆ ਕਿ ਪਾਇਲਟ ਨੂੰ ਫੜੇ ਜਾਣ ਤੋਂ ਬਾਅਦ ਅਮਰੀਕੀ ਦੂਤਘਰ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ, ਜਦ ਕਿ ਫੈਡੇਕਸ ਨੇ ਕਿਹਾ, ‘ਅਸੀਂ ਕੇਸ ਨੂੰ ਸਮਝਣ ਲਈ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।' ਇਹ ਪਾਇਲਟ ਅਜਿਹੇ ਸਮੇਂ ਫੜਿਆ ਗਿਆ ਹੈ ਜਦੋਂ ਚੀਨ ਤੇ ਅਮਰੀਕਾ ਵਿਚਾਲੇ ਪਹਿਲਾਂ ਹੀ ਟ੍ਰੇਡ ਵਾਰ ਚੱਲ ਰਹੀ ਹੈ ਤੇ ਇਹ ਮਾਮਲਾ ਇਸ ਨੂੰ ਹਵਾ ਦੇ ਸਕਦਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ