Welcome to Canadian Punjabi Post
Follow us on

15

October 2019
ਭਾਰਤ

ਐਨ ਆਰ ਆਈ ਨੂੰ ਬੰਦੀ ਬਣਾਉਣ ਉੱਤੇ ਜੰਮੂ ਕਸ਼ਮੀਰ ਸਰਕਾਰ ਤੋਂ ਜਵਾਬ ਮੰਗਿਆ ਗਿਆ

September 21, 2019 09:33 PM

ਨਵੀਂ ਦਿੱਲੀ, 21 ਸਤੰਬਰ (ਪੋਸਟ ਬਿਊਰੋ)- ਮਲੇਸ਼ੀਆ ਵਿਚਲੇ ਪਰਵਾਸੀ ਭਾਰਤੀ ਕਾਰੋਬਾਰੀ ਦੀ ਪਤਨੀ ਵੱਲੋਂ ਆਪਣੇ ਪਤੀ ਨੂੰ ਜੰਮੂ-ਕਸ਼ਮੀਰ ਵਿੱਚ ਬੰਦੀ ਬਣਾਏ ਜਾਣ ਦੇ ਖਿਲਾਫ ਪੇਸ਼ ਕੀਤੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਸਰਕਾਰ ਨੂੰ ਦੋ ਹਫਤੇ ਵਿੱਚ ਜਵਾਬ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਪੰਜ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਰੱਖੇ ਜਾਣ 'ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਹੈ।
ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਅਰਜ਼ੀ 'ਤੇ ਸੁਣਵਾਈ ਨੂੰ ਸਹਿਮਤੀ ਦਿੱਤੀ ਜਿਸ 'ਚ ਮੰਗ ਕੀਤੀ ਗਈ ਸੀ ਕਿ ਪ੍ਰਵਾਸੀ ਭਾਰਤੀ ਕਾਰੋਬਾਰੀ ਨੂੰ ਅਦਾਲਤ ਮੂਹਰੇ ਪੇਸ਼ ਕਰਨ ਦੀ ਹਦਾਇਤ ਦਿੱਤੀ ਜਾਵੇ। ਇਹ ਪਟੀਸ਼ਨ ਮੁਬੀਨ ਅਹਿਮਦ ਸ਼ਾਹ ਦੀ ਪਤਨੀ ਆਸਿਫਾ ਮੁਬੀਨ ਨੇ ਪੇਸ਼ ਕੀਤੀ ਹੈ, ਜਿਸ 'ਚ ਮੰਗ ਕੀਤੀ ਗਈ ਹੈ ਕਿ ਸੱਤ ਅਗਸਤ ਨੂੰ ਜੰਮੂ ਕਸ਼ਮੀਰ ਜਨ ਸੁਰੱਖਿਆ ਐਕਟ 1978 ਦੀ ਧਾਰਾ 8 (1) (ਏ) ਹੇਠ ਮੁਬੀਨ ਨੂੰ ਬੰਦੀ ਬਣਾਏ ਜਾਣ ਦੇ ਹੁਕਮਾਂ ਨੂੰ ਰੱਦ ਕੀਤਾ ਜਾਵੇ। ਆਪਣੀ ਅਰਜ਼ੀ ਵਿੱਚ ਆਸਿਫਾ ਨੇ ਕਿਹਾ ਕਿ ਉਸ ਦੇ ਪਤੀ ਨੂੰ ਆਗਰਾ ਸੈਂਟਰਲ ਜੇਲ੍ਹ 'ਚ ਗਲਤ ਢੰਗ ਨਾਲ ਆਜ਼ਾਦੀ ਤੋਂ ਵਾਂਝਿਆ ਰੱਖਿਆ ਗਿਆ ਹੈ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ, ‘ਹਿਰਾਸਤ 'ਚ ਲਿਆ ਗਿਆ ਵਿਅਕਤੀ ਇਕ ਸੀਨੀਅਰ ਸਿਟੀਜ਼ਨ ਅਤੇ ਦੇਸ਼ ਦਾ ਸਨਮਾਨਿਤ ਨਾਗਰਿਕ, ਡਾਕਟਰ ਅਤੇ ਮਲੇਸ਼ੀਆ 'ਚ ਪ੍ਰਵਾਸੀ ਕਾਰੋਬਾਰੀ ਹੈ, ਜਿਨ੍ਹਾਂ ਨੂੰ ਪੰਜ ਅਗਸਤ ਨੂੰ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ ਹੈ।'
ਪਟੀਸ਼ਨ 'ਤੇ ਸੁਣਵਾਈ ਦੌਰਾਨ ਸਰਕਾਰ ਵੱਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਇਸ ਵਿਅਕਤੀ ਦੇ ਭਰਾ ਨੇ ਸ਼ਾਇਦ ਜੰਮੂ ਕਸ਼ਮੀਰ ਹਾਈ ਕੋਰਟ ਕੋਲ ਇਸ ਬਾਰੇ ਪਹੁੰਚ ਕੀਤੀ ਹੈ। ਇਸ ਉਤੇ ਪਟੀਸ਼ਨਰ ਦੇ ਵਕੀਲ ਰਾਜੂ ਰਾਮਚੰਦਰਨ ਨੇ ਦੱਸਿਆ ਕਿ ਸ਼ਾਹ ਦੇ ਭਰਾ ਨੇ ਹਾਈ ਕੋਰਟ 'ਚ ਪਟੀਸ਼ਨ ਦਾਖਲ ਨਹੀਂ ਕੀਤੀ, ਪਰ ਹਾਈ ਕੋਰਟ 'ਚ ਬਕਾਇਆ ਪਏ ਕੇਸ ਬਾਰੇ ਉਨ੍ਹਾਂ ਅਰਜ਼ੀ 'ਚ ਜਾਣਕਾਰੀ ਦਿੱਤੀ ਹੈ। ਪਟੀਸ਼ਨ ਮੁਤਾਬਕ ਸ਼ਾਹ 18 ਅਪ੍ਰੈਲ ਨੂੰ ਆਪਣੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਇਥੇ ਆਇਆ ਸੀ ਤੇ ਉਸ ਸਮੇਂ ਤੋਂ ਏਥੇ ਰੁਕਿਆ ਹੋਇਆ ਸੀ, ਕਿਉਂਕਿ ਉਸ ਦਾ ਸਹੁਰਾ ਬਿਮਾਰ ਸੀ ਜਿਸ ਦਾ ਜੁਲਾਈ 'ਚ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਸ਼ਾਹ ਦੀ ਆਪਣੀ ਤਬੀਅਤ ਵਿਗੜ ਗਈ ਸੀ ਅਤੇ ਮਈ 'ਚ ਉਹ ਸ੍ਰੀਨਗਰ ਦੇ ਹਸਪਤਾਲ 'ਚ ਦਾਖਲ ਰਿਹਾ ਸੀ। ਅਰਜ਼ੀ 'ਚ ਕਿਹਾ ਗਿਆ ਹੈ ਕਿ ਉਸ ਨੂੰ ਗੁਰਦੇ ਦੀ ਗੰਭੀਰ ਸਮੱਸਿਆ ਸਮੇਤ ਹੋਰ ਕਈ ਬਿਮਾਰੀਆਂ ਹਨ ਅਤੇ ਆਗਰਾ ਜੇਲ੍ਹ 'ਚ ਰਹਿਣ ਕਾਰਨ ਉਸ ਦਾ ਮਰਜ਼ ਵੱਧ ਗਿਆ ਹੈ। ਸ਼ਾਹ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ ਅਤੇ ਉਸ ਨੂੰ ਹਿਰਾਸਤ 'ਚ ਰੱਖਣ ਨਾਲ ਸੰਵਿਧਾਨ ਦੀ ਧਾਰਾ 21 ਤਹਿਤ ਮਿਲੇ ਮੌਲਿਕ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਵਿੱਚ ਪਹਿਲੀ ਵਾਰ ਨੇਤਰਹੀਣ ਲੜਕੀ ਆਈ ਏ ਐੱਸ ਬਣੀ
ਮਨੋਹਰ ਲਾਲ ਖੱਟਰ ਨੇ ਸੋਨੀਆ ਗਾਂਧੀ ਨੂੰ ‘ਮਰੀ ਹੋਈ ਚੂਹੀ’ ਕਹਿ ਦਿੱਤਾ
ਭਾਰਤੀ ਮੂਲ ਦੇ ਅਭਿਜੀਤ ਬਨਰਜੀ ਸਣੇਤਿੰਨਾਂ ਨੂੰ ਇਕਨਾਮਿਕਸ ਦਾ ਨੋਬਲ ਇਨਾਮ
ਮੋਦੀ ਵੱਲੋਂ ਚੁਣੌਤੀ: ਵਿਰੋਧੀ ਧਿਰ ਦੀ ਹਿੰਮਤ ਹੈ ਤਾਂ ਧਾਰਾ 370 ਮੁੜ ਕੇ ਲਾਗੂ ਕਰਨ ਦਾ ਵਾਅਦਾ ਕਰੇ
ਭਾਗਵਤ ਦਾ ਫਿਰ ਤਿੱਖਾ ਬਿਆਨ: ਦੁਨੀਆ ਵਿੱਚ ਸਭ ਤੋਂ ਸੌਖੇ ਮੁਸਲਿਮ ਭਾਰਤ ਵਿੱਚ, ਕਿਉਂਕਿ ਅਸੀਂ ਹਿੰਦੂ ਹਾਂ
ਦਿੱਲੀ ਦੀ ਹਵਾ ਅਚਾਨਕ ਹੱਦੋਂ ਵੱਧ ਵਿਗੜੀ, ਕੇਂਦਰ ਸਰਕਾਰ ਨੇ ਹੰਗਾਮੀ ਮੀਟਿੰਗ ਸੱਦੀ
ਕਰਨੀ ਸੈਨਾ ਦੀ ਧਮਕੀ ਪਿੱਛੋਂ ਸਲਮਾਨ ਖਾਨ ਦੇ ਘਰ ਸੁਰੱਖਿਆ ਵਧਾਈ ਗਈ
ਐੱਸ ਡੀ ਐੱਮ ਨੇ ਅੱਧੀ ਰਾਤ ਮੰਦਰ ਖੁੱਲ੍ਹਵਾ ਕੇ ਵਿਆਹ ਕਰਵਾ ਲਿਆ
ਰਾਧਾ ਸੁਆਮੀ ਬਾਬੇ ਵੱਲੋਂ ਸਫਾਈ: ਸਿੰਘ ਭਰਾਵਾਂ ਦਾ ਕੋਈ ਪੈਸਾ ਬਾਕੀ ਨਹੀਂ
ਉਨਾਵ ਦੀ ਪੀੜਤਾ ਨਾਲ ਨੌ ਦਿਨਾਂ ਤੱਕ ਬਲਾਤਕਾਰ ਹੁੰਦਾ ਰਿਹਾ