Welcome to Canadian Punjabi Post
Follow us on

26

February 2020
ਪੰਜਾਬ

ਨਾਸਾ ਟੂਰ ਲਿਜਾਣ ਦੇ ਬਹਾਨੇ 67 ਵਿਦਿਆਰਥੀਆਂ ਨਾਲ 84 ਲੱਖ ਦੀ ਠੱਗੀ

September 21, 2019 09:31 PM

ਬਰਨਾਲਾ, 21 ਸਤੰਬਰ (ਪੋਸਟ ਬਿਊਰੋ)- ਸੈਕਰਡ ਹਾਰਟ ਸਕੂਲ ਰਾਏਕੋਟ ਰੋਡ ਬਰਨਾਲਾ 'ਚ ਸੱਤਵੀਂ ਤੋਂ ਬਾਰ੍ਹਵੀਂ ਜਮਾਤ ਦੇ 67 ਵਿਦਿਆਰਥੀਆਂ ਨਾਲ ਨਾਸਾ ਟੂਰ ਦੇ ਨਾਂ ਉਤੇ 84 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਰੋਸ ਵਜੋਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਸਾਹਮਣੇ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਐਸ ਐਸ ਪੀ ਬਰਨਾਲਾ ਦੀ ਗੈਰ ਹਾਜ਼ਰੀ ਵਿੱਚ ਡੀ ਐਸ ਪੀ, ਆਰ ਐਸ ਦਿਓਲ ਨੂੰ ਮਿਲੇ।
ਬੱਚਿਆਂ ਦੇ ਮਾਪਿਆਂ ਸੁਦਰਸ਼ਨ ਸਿੰਘ ਗਰਗ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ 'ਚ ਪ੍ਰਿੰਸੀਪਲ ਲੀਜ਼ਾ ਨੇ ਸੱਦ ਕੇ ਇਕ ਮੀਟਿੰਗ ਕੀਤੀ ਅਤੇ ਬੱਚਿਆਂ ਨੂੰ ਨਾਸਾ ਟੂਰ 'ਤੇ ਲਿਜਾਣ ਦੀ ਗੱਲ ਕਹਿ ਕੇ ਦਿੱਲੀ ਦੇ ਏਜੰਟ ਤੋਂ ਵੀਜ਼ਾ ਲਵਾਉਣ ਦਾ ਭਰੋਸਾ ਦਿੱਤਾ ਸੀ। ਪ੍ਰਿੰਸੀਪਲ ਦੇ ਕਹਿਣ 'ਤੇ ਉਨ੍ਹਾਂ ਡੇਢ ਲੱਖ ਰੁਪਏ ਦੋ ਕਿਸ਼ਤਾਂ 'ਚ ਦਿੱਤੇ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਅੱਠ ਮਹੀਨੇ ਦੇ ਕਰੀਬ ਸਮਾਂ ਬੀਤਣ 'ਤੇ ਵੀਜ਼ੇ ਦੀ ਮੰਗ ਕੀਤੀ ਤਾਂ ਪ੍ਰਿੰਸੀਪਲ ਅਣਜਾਣ ਬਣ ਗਈ ਤੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਮਾਪਿਆਂ ਵੱਲੋਂ ਪੈਸੇ ਵਾਪਸ ਮੰਗਣ ਉਤੇ 25-25 ਹਜ਼ਾਰ ਰੁਪਏ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਗਏ, ਪਰ ਬਾਕੀ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰਿੰਸੀਪਲ ਵੱਲੋਂ ਏਜੰਟ ਨਾਲ ਮਿਲ ਕੇ ਮਾਰੀ ਠੱਗੀ ਦੇ ਕਾਰਨ ਇਹ ਸਾਰੇ ਮਾਪੇ ਐਸ ਐਸ ਪੀ ਹਰਜੀਤ ਸਿੰਘ ਨੂੰ ਮਿਲਣ ਲਈ ਜ਼ਿਲਾ ਕੰਪਲੈਕਸ ਗਏ, ਪਰ ਐਸ ਐਸ ਪੀ ਉਥੇ ਨਾ ਹੋਣ ਕਾਰਨ, ਉਹ ਡੀ ਐਸ ਪੀ, ਆਰ ਐਸ ਦਿਓਲ ਨੂੰ ਮਿਲੇ। ਇਸ ਬਾਰੇ ਡੀ ਸੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਡੀ ਐਸ ਪੀ, ਆਰ ਐਸ ਦਿਓਲ ਦੀ ਡਿਊਟੀ ਲਾ ਦਿੱਤੀ ਗਈ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬੇਰੁਜ਼ਗਾਰਾਂ, ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਹੱਕ 'ਚ 'ਆਪ' ਵੱਲੋਂ ਵਿਧਾਨ ਸਭਾ ਮੂਹਰੇ ਰੋਸ ਪ੍ਰਦਰਸ਼ਨ
ਪੁਲਵਾਮਾ ਹਮਲੇ `ਚ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਭਰਾ ਨੂੰ ਮਿਲੀ ਨੌਕਰੀ
ਸਿਵਲ ਲਾਈਨ ਕਲੱਬ ਮਾਮਲਾ ਹਾਈ ਕੋਰਟ ਵੱਲੋਂ ਡੀ ਸੀ ਬਠਿੰਡਾ ਨੂੰ ਨੋਟਿਸ ਜਾਰੀ
ਢੱਡਰੀਆਂ ਵਾਲੇ ਨੇ ਕਿਹਾ: ਇਸ ਲਈ ਧਾਰਮਕ ਦੀਵਾਨ ਛੱਡੇ ਹਨ ਕਿ ਖੂਨ ਖਰਾਬਾ ਨਾ ਹੋਵੇ
ਕੈਪਟਨ ਅਮਰਿੰਦਰ ਸਿੰਘ ਨੂੰ ਆਦਰਸ਼ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
ਐੱਮ ਪੀ ਬਿੱਟੂ ਨੇ ਕਿਹਾ: ਸੇਖੋਂ ਸਿਆਸੀ ਵਿਰੋਧੀਆਂ ਦੇ ਇਸ਼ਾਰੇ 'ਤੇ ਚੱਲ ਰਿਹੈ
ਸਸਪੈਂਡਿਡ ਡੀ ਐਸ ਪੀ ਨੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਗੰਭੀਰ ਦੋਸ਼ ਲਾਏ
ਕਾਲਜਾਂ `ਚ ਵਿਦਿਆਰਥੀਆਂ ਦੀ ਲੁੱਟ-ਖਸੁੱਟ ਬੰਦ ਕਰਾਵਾਂਗੇ, ‘ਆਪ’ ਦੇ ਸਟੂਡੈਂਟ ਵਿੰਗ ਨੇ ਕੀਤਾ ਐਲਾਨ
ਪੰਜਾਬੀ ਮੁੰਡਾ ਵਲੈਤੀ ਯੂਨੀਵਰਸਿਟੀ ਵਿੱਚ ਪਹਿਲਾ ਭਾਰਤੀ ਪ੍ਰਧਾਨ ਚੁਣਿਆ ਗਿਆ
ਟਿੱਪਰ ਵੱਲੋਂ ਕੁਚਲਣ ਨਾਲ ਐਕਟਿਵਾ ਸਵਾਰ ਦੀ ਮੌਤ