ਬਾਲੀਵੁੱਡ ਵਿੱਚ ਆਪਣੇ ਦਮਦਾਰ ਐਕਟਿੰਗ ਤੇ ਇੱਕ ਨਿਰਾਲੀ ਪ੍ਰਸਨੈਲਿਟੀ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸੰਜੂ ਬਾਬਾ ਆਪਣੀ ਅਗਲੀ ਰਿਲੀਜ਼ ‘ਪ੍ਰਸਥਾਨਮ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਤਿਆਰ ਹਨ। ਇਸ ਮਹੀਨੇ ਦੀ 20 ਤਰੀਕ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਨਾਲ ਦੋ ਹੋਰ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ। ਸੋਨਮ ਕਪੂਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਜ਼ੋਇਆ ਫੈਕਟਰ’ ਅਤੇ ਸਨੀ ਦਿਓਲ ਦੇ ਬੇਟੇ ਕਰਣ ਦਿਓਲ ਦੀ ਡੈਬਿਊ ਫਿਲਮ ‘ਪਲ ਪਲ ਦਿਲ ਕੇ ਪਾਸ’ ਵੀ ਵੀਹ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।