Welcome to Canadian Punjabi Post
Follow us on

26

February 2020
ਭਾਰਤ

ਸ਼ਿਕਾਇਤ ਹੋਣ ਮਗਰੋਂ ਵੈਕਸ ਕੋਟੇਡ ਸੇਬ ਦੀ ਜਾਂਚ ਸ਼ੁਰੂ

September 20, 2019 10:05 AM

ਨਵੀਂ ਦਿੱਲੀ, 19 ਸਤੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਕੇਂਦਰੀ ਖਪਤਕਾਰ ਮਾਮਲੇ ਅਤੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਘਰ ਲਈ ਖਰੀਦੇ ਸੇਬ ਦੇ ਵੈਕਸ ਕੋਟੇਡ ਪਾਏ ਜਾਣ ਪਿੱਛੋਂ ਜਾਂਚ ਸ਼ੁਰੂ ਹੋ ਗਈ ਹੈ।
ਪਤਾ ਲੱਗਾ ਹੈ ਕਿ ਸੇਬ ਦੇ ਉਪਰ ਵੈਕਸ ਲੱਗੇ ਹੋਣ ਦੀ ਜਾਂਚ ਦਾ ਕੰਮ ਸਿਹਤ ਮੰਤਰਾਲੇ ਨੂੰ ਸੌਂਪ ਦਿੱਤਾ ਗਿਆ ਹੈ। ਇਸ ਬਾਰੇ ਸੰਬੰਧਤ ਮੰਤਰਾਲੇ ਦੇ ਲੀਗਲ ਮੀਟ੍ਰੋਲੋਜੀ ਵਿਭਾਗ ਨੇ ਸੇਬ ਦਾ ਨਮੂਨਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ ਐਸ ਐਸ ਏ ਆਈ) ਨੂੰ ਭੇਜਿਆ ਹੈ।
ਅਸਲ ਵਿੱਚ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਘਰ ਦਿੱਲੀ ਦੇ ਬੇਹੱਦ ਪਾਸ਼ ਇਲਾਕੇ ਖਾਨ ਮਾਰਕੀਟ ਤੋਂ ਜਿਹੜਾ ਸੇਬ ਮੰਗਵਾਇਆ ਗਿਆ, ਉਸ 'ਤੇ ਕਾਫੀ ਮਾਤਰਾ ਵਿੱਚ ਵੈਕਸ ਲੱਗੀ ਹੋਈ ਸੀ ਤਾਂ ਕਿ ਉਹ ਤਾਜ਼ਾ ਦਿੱਸੇ। ਇਸ ਦੀ ਸ਼ਿਕਾਇਤ ਜਦੋਂ ਖੁਦ ਪਾਸਵਾਨ ਨੇ ਕੀਤੀ ਤਾਂ ਲੀਗਲ ਮੀਟ੍ਰੋਲੋਜੀ ਵਿਭਾਗ ਸਰਗਰਮ ਹੋ ਗਿਆ ਤੇ ਖਾਨ ਮਾਰਕੀਟ ਦੀ ਉਸ ਫਲ ਦੀ ਦੁਕਾਨ 'ਤੇ ਛਾਪਾ ਮਾਰਿਆ ਗਿਆ, ਜਿੱਥੋਂ ਸੇਬ ਖਰੀਦਿਆ ਗਿਆ ਸੀ। ਇਸ ਮੌਕੇ ਵੱਟਿਆਂ ਅਤੇ ਮਾਪ ਦੀ ਜਾਂਚ ਦੌਰਾਨ ਖਰੀਦਿਆ ਗਿਆ ਸੇਬ ਵੀ ਨਿਰਧਾਰਤ ਵਜ਼ਨ ਤੋਂ ਘੱਟ ਨਿਕਲਿਆ ਤੇ ਇਸ ਲਈ ਦੁਕਾਨ ਮਾਲਕ ਦਾ ਚਲਾਨ ਵੀ ਕੱਟ ਦਿੱਤਾ ਗਿਆ ਹੈ। ਰਾਮ ਵਿਲਾਸ ਪਾਸਵਾਨ ਦੇ ਦਫਤਰ ਦੇ ਅਫਸਰਾਂ ਨੇ ਦੱਸਿਆ ਕਿ ਇਹ ਕੇਸ ਸਬੰਧਤ ਵਿਭਾਗਾਂ ਨੂੰ ਸੌਂਪ ਕੇ ਇਕ ਹਫਤੇ ਵਿੱਚ ਜਾਂਚ ਰਿਪੋਰਟ ਦੇ ਨਾਲ ਕਾਰਵਾਈ ਦਾ ਵੇਰਵਾ ਦੇਣ ਨੂੰ ਕਿਹਾ ਗਿਆ ਹੈ। ਸਿਹਤ ਮੰਤਰਾਲੇ ਨਾਲ ਸਬੰਧਤ ਐਫ ਐਸ ਐਸ ਏ ਆਈ ਸੇਬ ਦੇ ਉਪਰ ਲਾਏ ਗਏ ਵੈਕਸ ਦੀ ਕੁਆਲਿਟੀ ਦੇ ਨਾਲ ਮਾਤਰਾ ਵੀ ਵੇਖੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਂਧੀ ਆਸ਼ਰਮ ਵਿੱਚ ਚਰਖਾ ਵੀ ਕੱਤਿਆ
ਚੀਨ ਨੂੰ ਪਛਾੜ ਕੇ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ
ਬਿਹਾਰ ਪੁਲਸ ਦੀ ਹਿਰਾਸਤ ਵਿੱਚ ਮਾਓਵਾਦੀ ਨੇਤਾ ਦੀ ਮੌਤ
ਸੋਨਭੱਦਰ 'ਚ ਤਿੰਨ ਹਜ਼ਾਰ ਟਨ ਸੋਨਾ ਮਿਲਣ ਦੇ ਦਾਅਵੇ ਰੱਦ
ਰਾਮ ਮੰਦਰ ਬਣਨਾ ਸ਼ੁਰੂ ਹੋ ਜਾਵੇਗਾ, ਪਰ ਰਾਮ ਰਾਜ ਆਉਣਾ ਬਾਕੀ: ਤੋਗੜੀਆ
ਟਰੰਪ ਦੇ ਦੌਰੇ ਦਾ ਪਹਿਲਾ ਦਿਨ: ਅਹਿਮਦਾਬਾਦ ਤੋਂ ਆਗਰੇ ਤਕ ਟਰੰਪ ਦੀ ਬੱਲੇ-ਬੱਲੇ, ਪਰ ਭੋਪਾਲ ਵਿੱਚ ਵਿਰੋਧ ਪ੍ਰਦਰਸ਼ਨ
ਕਾਰਟਰਪੁਰੀ ਪਿੰਡ ਸਾਬਕਾ ਅਮਰੀਕੀ ਰਾਸ਼ਟਰਪਤੀ ਕਾਰਟਰ ਨੂੰ ਆਪਣਾ ਬੇਟਾ ਮੰਨਦੈ
ਟਰੰਪ ਦਾ ਭਾਰਤ ਦੌਰਾ: ਮੋਟੇਰਾ ਸਟੇਡੀਅਮ ਵਿੱਚ ਹੋਏ ਪਹਿਲੇ ਸਮਾਗਮ ਵਿੱਚ ਭਾਰਤ ਨਾਲ ਦੋਸਤੀ ਤੇ ਵਪਾਰ ਦੇ ਮੁੱਦੇ ਛੋਹੇ
ਟਰੰਪ ਦੀ ਪਤਨੀ ਮੇਲਾਨੀਆ ਨਾਲ ਕੇਜਰੀਵਾਲ ਤੇ ਸਿਸੋਦੀਆ ਦੀ ਮੁਲਾਕਾਤ 'ਤੇ ਅਮਰੀਕਾ ਨੂੰ ਨਹੀਂ ਇਤਰਾਜ਼, ਪਰ ਫਿਰ ਵੀ ਮਹਿਮਾਨਾਂ ਦੀ ਸੂਚੀ 'ਚੋਂ ਨਾਮ ਨਹੀਂ ...!!
ਆਗਰਾ ਵਿੱਚ ਟਰੰਪ ਦੀ ਸੁਰੱਖਿਆ ਵਿੱਚ ਲੰਗੂਰ ਵੀ ਤਾਇਨਾਤ ਕੀਤੇ ਜਾਣਗੇ