Welcome to Canadian Punjabi Post
Follow us on

11

December 2019
ਭਾਰਤ

ਚੰਦਰਯਾਨ-2: ਨਾਸਾ ਨੂੰ ਅਹਿਮ ਤਸਵੀਰਾਂ ਮਿਲਣ ਨਾਲ ਲੈਂਡਰ ਵਿਕਰਮ ਦੀ ਫਿਰ ਆਸ ਜਾਗੀ!

September 20, 2019 10:01 AM

ਨਵੀਂ ਦਿੱਲੀ, 19 ਸਤੰਬਰ (ਪੋਸਟ ਬਿਊਰੋ)- ਭਾਰਤ ਵੱਲੋਂ ਸਪੇਸ ਵਿੱਚ ਭੇਜੇ ਗਏ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਨ ਉੱਤੇ ਸਾਫਟ ਲੈਂਡਿੰਗ ਨਾ ਹੋਣ ਪਿੱਛੋਂ ਕੁਝ ਦਿਨ ਲੰਘਣ ਦੇ ਬਾਅਦ ਲੈਂਡਰ ਨਾਲ ਸੰਪਰਕ ਦੀਆਂ ਆਸਾਂ ਖਤਮ ਹੋ ਰਹੀਆਂ ਹਨ, ਪਰ ਨਾਸਾ ਦੀ ਕੋਸ਼ਿਸ਼ ਨੇ ਫਿਰ ਆਸ ਜਗਾਈ ਹੈ। ਅਮਰੀਕੀ ਏਜੰਸੀ ਨਾਸਾ ਨੇ ਚੰਦਰਮਾ ਆਰਬਿਟਰ ਵੱਲੋਂ ਚੰਨ ਦੇ ਉਸ ਹਿੱਸੇ ਦੀਆਂ ਫੋਟੋ ਖਿੱਚੀਆਂ ਹਨ, ਜਿੱਥੇ ਲੈਂਡਰ ਨੇ ਸਾਫਟ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ।
ਅਮਰੀਕੀ ਪੁਲਾੜ ਏਜੰਸੀ ਨਾਲ ਸੰਬੰਧਤ ਇੱਕ ਪ੍ਰਾਜੈਕਟ ਸਾਇੰਟਿਸਟ ਦੇ ਹਵਾਲੇ ਨਾਲ ਮੀਡੀਆ ਨੇ ਤਾਜ਼ਾ ਖਬਰ ਦਿੱਤੀ ਹੈ ਕਿ ਨਾਸਾ ਦੇ ਲੂਨਰ ਰਿਕਾਨਾਇਸੈਂਸ ਆਰਬਿਟਰ (ਐੱਲ ਆਰ ਓ) ਦੇ ਪੁਲਾੜ ਜਹਾਜ਼ ਨੇ ਚੰਦ ਦੇ ਅਛੂਤੇ ਦੱਖਣ ਸਿਰੇ ਕੋਲੋਂ ਲੰਘਣ ਵੇਲੇ ਓਥੋਂ ਕਈ ਫੋਟੋ ਲਈਆਂ, ਜਿੱਥੇ ਭਾਰਤ ਦੇ ਲੈਂਡਰ ਵਿਕਰਮ ਨੇ ਉੱਤਰਨ ਦੀ ਕੋਸ਼ਿਸ਼ ਕੀਤੀ ਸੀ। ਐਲ ਆਰ ਓ ਦੇ ਡਿਪਟੀ ਪ੍ਰਾਜੈਕਟ ਸਾਇੰਟਿਸਟ ਜਾਨ ਕੈਲੀ ਨੇ ਨਾਸਾ ਦਾ ਬਿਆਨ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਆਰਬਿਟਰ ਦੇ ਕੈਮਰੇ ਨੇ ਫੋਟੋ ਲਈਆਂ ਹਨ। ਇਸ ਪਿੱਛੋਂ ਸੀਨੇਟ ਡਾਟ ਕਾਮ ਨੇ ਕੈਲੀ ਦੇ ਹਵਾਲੇ ਨਾਲ ਕਿਹਾ ਕਿ ਨਾਸਾ ਦੀ ਟੀਮ ਇਨ੍ਹਾਂ ਨਵੀਂ ਤਸਵੀਰਾਂ ਦਾ ਵਿਸ਼ਲੇਸ਼ਣ ਕਰੇਗੀ ਅਤੇ ਪਹਿਲੀਆਂ ਤਸਵੀਰਾਂ ਨਾਲ ਉਨ੍ਹਾਂ ਨੂੰ ਮਿਲਾ ਕੇ ਦੇਖੇਗੀ ਕਿ ਕੀ ਲੈਂਡਰ ਨਜ਼ਰ ਆ ਰਿਹਾ ਹੈ। ਰਿਪੋਰਟ ਮੁਤਾਬਕ ਨਾਸਾ ਇਸ ਦ੍ਰਿਸ਼ ਦਾ ਵਿਸ਼ਲੇਸ਼ਣ ਅਤੇ ਸਰਟੀਫਿਕੇਸ਼ਨ ਕਰ ਰਿਹਾ ਹੈ। ਉਸ ਸਮੇਂ ਚੰਦ ਉੱਤੇ ਸ਼ਾਮ ਦਾ ਸਮਾਂ ਸੀ, ਜਦੋਂ ਆਰਬਿਟਰ ਓਥੋਂ ਗੁਜਰਿਆ ਸੀ, ਜਿਸ ਦਾ ਮਤਲਬ ਹੈ ਕਿ ਇਲਾਕੇ ਦਾ ਜਿਆਦਾ ਹਿੱਸਾ ਤਸਵੀਰ ਵਿੱਚ ਕੈਦ ਹੋਇਆ ਹੋਵੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
ਹਨੀਪ੍ਰੀਤ ਸਵਾ ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਮਿਲੀ
ਵਿਰੋਧੀਆਂ ਦੇ ਇਤਰਾਜ਼ ਅਤੇ ਪ੍ਰਦਰਸ਼ਨਾਂ ਵਿਚਾਲੇ ਨਾਗਰਿਕਤਾ ਸੋਧ ਬਿੱਲ ਪੇਸ਼ ਅਤੇ ਪਾਸ
ਦਿੱਲੀ ਵਿੱਚ ਭਿਆਨਕ ਅਗਨੀਕਾਂਡ, 43 ਮੌਤਾਂ, ਫੈਕਟਰੀ ਮਾਲਕ ਗ੍ਰਿਫਤਾਰ
ਸਵਾਮੀ ਨਿਤਿਆਨੰਦ ਦਾ ਪਾਸਪੋਰਟ ਭਾਰਤ ਸਰਕਾਰ ਵੱਲੋਂ ਰੱਦ
ਉਨਾਵ ਦੀ ਸਮੂਹਕ ਬਲਾਤਕਾਰ ਪੀੜਤਾ ਨੇ ਦਿੱਲੀ ਹਸਪਤਾਲ ਵਿੱਚ ਦਮ ਤੋੜਿਆ
ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਕਰਨਾ ਗਲਤ, ਪਰ ਪੁਲਸ ਨੂੰ ਆਪਣੇ ਉਤੇ ਹਮਲੇ ਤੋਂ ਬਚਾਅ ਕਰਨ ਦਾ ਪੂਰਾ ਅਧਿਕਾਰ: ਕੈਪਟਨ
ਊਧਵ ਠਾਕਰੇ ਸਰਕਾਰ ਵੱਲੋਂ ਭਾਜਪਾ ਅਤੇ ਆਰ ਐੱਸ ਐੱਸ ਉੱਤੇ ਹਮਲਾ ਸ਼ੁਰੂ
ਦਿੱਲੀ ਕਤਲੇਆਮ ਬਾਰੇ ਮਨਮੋਹਨ ਸਿੰਘ ਦੇ ਖੁਲਾਸੇ ਨਾਲ ਸਨਸਨੀ
ਕੇਜਰੀਵਾਲ ਦਾ ਐਲਾਨ ਦਿੱਲੀ ਵਾਸੀਆਂ ਨੂੰ ਵਾਈ-ਫਾਈ ਮੁਫ਼ਤ ਮਿਲੇਗਾ
ਸਾਬਕਾ ਖਜ਼ਾਨਾ ਮੰਤਰੀ ਚਿਦਾਂਬਰਮ 106 ਦਿਨ ਪਿੱਛੋਂ ਤਿਹਾੜ ਜੇਲ ਤੋਂ ਨਿਕਲਿਆ