Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਅਮਰੀਕੀ ਪਾਰਲੀਮੈਂਟ ਦੀ ਕਮੇਟੀ ਨੇ ਬੋਇੰਗ ਦਾ ਸੀ ਈ ਓ ਤਲਬ ਕਰ ਲਿਆ

September 20, 2019 09:56 AM

ਵਾਸ਼ਿੰਗਟਨ, 19 ਸਤੰਬਰ (ਪੋਸਟ ਬਿਊਰੋ)- ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਇਕ ਕਮੇਟੀ ਨੇ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ਬਾਰੇ ਸਫਾਈ ਦੇਣ ਲਈ ਪ੍ਰਮੁੱਖ ਹਵਾਬਾਜ਼ੀ ਕੰਪਨੀ ਬੋਇੰਗ ਦੇ ਸੀ ਈ ਓ ਡੈਨਿਸ ਮੁਲੇਨਬਰਗ ਨੂੰ ਤਲਬ ਕਰ ਲਿਆ ਹੈ। ਟਰਾਂਸਪੋਰਟੇਸ਼ਨ ਐਂਡ ਇੰਫ੍ਰਾਸਟ੍ਰਕਚਰ ਕਮੇਟੀ ਦੇ ਚੇਅਰਮੈਨ ਪੀਟਰ ਡੀਫੈਜੀਓ ਨੇ ਬੋਇੰਗ ਦੀ ਕਮਰਸ਼ੀਅਲ ਏਅਰਪਲੇਨ ਡਵੀਜ਼ਨ ਦੀ ਮੁੱਖ ਇੰਜੀਨੀਅਰ ਜੌਨ ਹੈਮਿਲਟਨ ਨੂੰ ਵੀ ਗਵਾਹੀ ਲਈ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਪਿਛਲੇ ਹਫਤੇ ਡੀਫੈਜੀਓ ਨੇ 737 ਮੈਕਸ ਜਹਾਜ਼ਾਂ ਦੀ ਡਿਜ਼ਾਈਨ ਅਤੇ ਸਰਟੀਫਿਕੇਸ਼ਨ 'ਤੇ ਸਵਾਲ ਜਵਾਬ ਲਈ ਮੁਲੇਨਬਰਗ ਨੂੰ ਕੰਪਨੀ ਦੇ ਹੋਰ ਮੁਲਾਜ਼ਮਾਂ ਦੀ ਮੌਜੂਦਗੀ ਯਕੀਨੀ ਬਣਾਉਣ ਨੂੰ ਕਿਹਾ ਸੀ। ਕੰਪਨੀ ਦੇ ਨੁਮਾਇੰਦੇ ਨੇ ਕਿਹਾ ਕਿ ‘ਬੋਇੰਗ ਨੂੰ ਪਾਰਲੀਮੈਂਟਰੀ ਕਮੇਟੀ ਦਾ ਸੱਦਾ ਮਿਲ ਗਿਆ ਹੈ। ਇਸ ਉਤੇ ਵਿਚਾਰ ਚੱਲ ਰਿਹਾ ਹੈ। ਅਸੀਂ ਪਾਰਲੀਮੈਂਟ ਤੇ ਰੈਗੂਲੇਟਰੀ ਅਥਾਰਟੀਆਂ ਦੇ ਸਹਿਯੋਗ ਲਈ ਹਮੇਸ਼ਾ ਹੀ ਤੱਤਪਰ ਹਾਂ ਤਾਂ ਜੋ ਮੈਕਸ ਜਹਾਜ਼ਾਂ ਦੀ ਸੇਵਾ ਬਹਾਲ ਹੋ ਸਕੇ। ਬੀਤੇ ਸਾਲ ਅਕਤੂਬਰ 'ਚ ਇੰਡੋਨੇਸ਼ੀਆ ਏਅਰਲਾਈਨਸ ਅਤੇ ਇਸ ਸਾਲ ਮਾਰਚ 'ਚ ਇਥੋਪੀਆ ਏਅਰਲਾਈਨਸ ਦਾ ਬੋਇੰਗ 737 ਮੈਕਸ ਜਹਾਜ਼ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਨ੍ਹਾਂ ਦੋਵਾਂ ਹਾਦਸਿਆਂ 'ਚ ਕਰੀਬ 350 ਲੋਕਾਂ ਦੀ ਜਾਨ ਗਈ ਸੀ। ਇਸ ਤੋਂ ਬਾਅਦ 737 ਮੈਕਸ ਜਹਾਜ਼ਾਂ ਦੀ ਡਿਜ਼ਾਈਨਿੰਗ 'ਚ ਇਸਤੇਮਾਲ ਕੀਤੀ ਜਾ ਰਹੀ ਤਕਨੀਕ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਬਾਅਦ 'ਚ ਕੰਪਨੀ ਨੂੰ ਇਨ੍ਹਾਂ ਜਹਾਜ਼ਾਂ ਨੂੰ ਸੇਵਾ ਤੋਂ ਹਟਾਉਣਾ ਪਿਆ ਸੀ, ਜਿਸ ਨਾਲ ਉਸ ਨੂੰ ਅਰਬਾਂ ਦਾ ਨੁਕਸਾਨ ਹੋਇਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ