Welcome to Canadian Punjabi Post
Follow us on

26

February 2020
ਕੈਨੇਡਾ

ਟੋਰਾਂਟੋ ਸਿਟੀ ਕਾਉਂਸਲ ਦਾ ਆਕਾਰ ਘਟਾਉਣ ਦਾ ਮਾਮਲਾ: ਅਪੀਲ ਕੋਰਟ ਨੇ ਫੋਰਡ ਸਰਕਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ

September 20, 2019 09:36 AM

ਓਨਟਾਰੀਓ, 19 ਸਤੰਬਰ (ਪੋਸਟ ਬਿਊਰੋ) : ਪਿਛਲੇ ਸਾਲ ਟੋਰਾਂਟੋ ਸਿਟੀ ਕਾਉਂਸਲ ਦਾ ਆਕਾਰ ਅੱਧਾ ਕਰਨ ਵਾਲੇ ਪ੍ਰੋਵਿੰਸ਼ੀਅਲ ਕਾਨੂੰਨ ਨੂੰ ਓਨਟਾਰੀਓ ਦੀ ਸਰਬਉੱਚ ਅਦਾਲਤ ਵੱਲੋਂ ਬਰਕਰਾਰ ਰੱਖਿਆ ਗਿਆ ਹੈ। ਅਦਾਲਤ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਉਮੀਦਵਾਰਾਂ ਜਾਂ ਵੋਟਰਾਂ ਦੀ ਖੁਦ ਨੂੰ ਆਜ਼ਾਦੀ ਨਾਲ ਪ੍ਰਗਟਾਉਣ ਦੀ ਕਾਬਲੀਅਤ ਉੱਤੇ ਕੋਈ ਅਸਰ ਨਹੀਂ ਪਿਆ।
ਸਿਟੀ ਆਫ ਟੋਰਾਂਟੋ ਨਾਲ ਪ੍ਰੀਮੀਅਰ ਡੱਗ ਫੋਰਡ ਦੇ ਚੱਲ ਰਹੇ ਇਸ ਰੌਲੇ ਬਾਰੇ ਓਨਟਾਰੀਓ ਦੇ ਕੋਰਟ ਆਫ ਅਪੀਲ ਵੱਲੋਂ ਵੀਰਵਾਰ ਨੂੰ ਫੋਰਡ ਦਾ ਹੀ ਸਾਥ ਦਿੱਤਾ ਗਿਆ। ਜਿ਼ਕਰਯੋਗ ਹੈ ਕਿ 2018 ਦੀਆਂ ਮਿਊਂਸਪਲ ਚੋਣਾਂ ਵਿੱਚ ਫੋਰਡ ਵੱਲੋਂ ਦਿੱਤੀ ਗਈ ਦਖਲ ਨੂੰ ਸਿਟੀ ਆਫ ਟੋਰਾਂਟੋ ਵੱਲੋਂ ਚੁਣੌਤੀ ਦਿੱਤੀ ਗਈ ਸੀ। ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਨਾਲ ਖੁਸ਼ ਹੈ ਪਰ ਅਗਾਂਹ ਇਸ ਸਬੰਧੀ ਅਪੀਲ ਦੀ ਸੰਭਾਵਨਾ ਨੂੰ ਵੇਖਦਿਆਂ ਹੋਇਆਂ ਫੋਰਡ ਸਰਕਾਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।
ਇਸ ਦੌਰਾਨ ਸਿਟੀ ਨੇ ਆਖਿਆ ਹੈ ਕਿ ਉਹ ਇਸ ਫੈਸਲੇ ਦਾ ਮੁਲਾਂਕਣ ਕਰੇਗੀ। ਪਰ ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਕਾਉਂਸਲ ਆਪਣੇ ਸਟਾਫ ਨੂੰ ਇਹ ਹਦਾਇਤ ਕਰ ਚੁੱਕੀ ਹੈ ਕਿ ਲੋੜ ਪੈਣ ਉੱਤੇ ਸੁਪਰੀਮ ਕੋਰਟ ਦਾ ਵੀ ਸਹਾਰਾ ਲਿਆ ਜਾਵੇਗਾ। ਇੱਕ ਬਿਆਨ ਵਿੱਚ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਇਸ ਮਾਮਲੇ ਵਿੱਚ ਉਹ ਹਮੇਸ਼ਾਂ ਪ੍ਰੋਵਿੰਸ਼ੀਅਲ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਆਏ ਹਨ ਤੇ ਅਗਾਂਹ ਵੀ ਅਜਿਹਾ ਕਰਦੇ ਰਹਿਣਗੇ। ਉਨ੍ਹਾਂ ਆਖਿਆ ਕਿ ਉਹ ਪਹਿਲਾਂ ਵੀ ਇਹ ਆਖ ਚੁੱਕੇ ਹਨ ਕਿ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਦਰਮਿਆਨ ਤੁਸੀਂ ਚੋਣਾਂ ਦੇ ਨਿਯਮ ਨਹੀਂ ਬਦਲ ਸਕਦੇ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਸੀਂ ਹੜਤਾਲ ਨਹੀਂ ਚਾਹੁੰਦੇ : ਵਰਕਰਜ਼ ਯੂਨੀਅਨ
ਐਨਡੀਪੀ ਵੱਲੋਂ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਸਬੰਧੀ ਬਿੱਲ ਪੇਸ਼
ਅਲਬਰਟਾ ਦੀ ਅਪੀਲ ਕੋਰਟ ਨੇ ਕਾਰਬਨ ਟੈਕਸ ਨੂੰ ਦੱਸਿਆ ਗੈਰਸੰਵਿਧਾਨਕ
ਕੀ ਹੁਣ ਕੈਨੇਡੀਅਨਾਂ ਲਈ ਮੈਡੀਕਲ ਸਹਾਇਤਾ ਨਾਲ ਮੌਤ ਨੂੰ ਗ਼ਲ ਲਾਉਣਾ ਹੋਵੇਗਾ ਸੌਖਾ?
ਓਪੀਪੀ ਵੱਲੋਂ ਬੈਰੀਕੇਡਜ਼ ਹਟਾਉਣ ਦੀ ਕੋਸਿ਼ਸ਼ ਸ਼ੁਰੂ, ਕਈ ਮੁਜ਼ਾਹਰਾਕਾਰੀ ਗ੍ਰਿਫਤਾਰ
ਈਸਟ ਯੌਰਕ ਵਿੱਚ ਚੱਲੀ ਗੋਲੀ, ਇੱਕ ਮਹਿਲਾ ਜ਼ਖ਼ਮੀ
ਹੁਣ ਹਟਾਏ ਜਾਣੇ ਚਾਹੀਦੇ ਹਨ ਬੈਰੀਕੇਡਜ਼ : ਟਰੂਡੋ
ਟੋਰਾਂਟੋ ਵਿੱਚ ਮਿਲਿਆ ਕੋਰੋਨਾਵਾਇਰਸ ਦਾ ਇੱਕ ਹੋਰ ਮਾਮਲਾ
ਕਾਰਬਨ ਟੈਕਸ ਖ਼ਤਮ ਕਰਾਂਗੇ ਤੇ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰਨ ਦੀ ਕੋਸਿ਼ਸ਼ ਕਰਾਂਗੇ : ਮੈਕੇਅ
ਜਾਪਾਨ ਦੇ ਤੱਟ ਉੱਤੇ ਖੜ੍ਹੇ ਬੇੜੇ ਤੋਂ ਕੈਨੇਡੀਅਨਾਂ ਨੂੰ ਲੈ ਕੇ ਵਤਨ ਪਰਤਿਆ ਦੂਜਾ ਜਹਾਜ਼