Welcome to Canadian Punjabi Post
Follow us on

15

October 2019
ਕੈਨੇਡਾ

ਮੁੜ ਚੁਣੇ ਜਾਣ ਉੱਤੇ ਬਜ਼ੁਰਗਾਂ ਲਈ ਹੋਰ ਕੰਮ ਕਰਾਂਗੇ : ਟਰੂਡੋ

September 20, 2019 09:35 AM

ਐਬੇਨੇਜ਼ਰ ਕਮਿਊਨਿਟੀ ਹਾਲ, ਬਰੈਂਪਟਨ, 19 ਸਤੰਬਰ (ਪੋਸਟ ਬਿਊਰੋ) : ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਆਖਿਆ ਕਿ ਜੇ ਇੱਕ ਵਾਰੀ ਫਿਰ ਲਿਬਰਲ ਸਰਕਾਰ ਚੁਣੀ ਜਾਂਦੀ ਹੈ ਤਾਂ ਅਸੀਂ 75 ਸਾਲ ਦਾ ਹੋਣ ਉੱਤੇ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਓਲਡ ਏਜ ਸਕਿਊਰਿਟੀ ਵਿੱਚ ਦਸ ਫੀ ਸਦੀ ਦਾ ਵਾਧਾ ਕਰਾਂਗੇ। ਇਸ ਦੇ ਨਾਲ ਹੀ ਕੈਨੇਡਾ ਦੇ ਪੈਨਸ਼ਨ ਪਲੈਨ ਦੇ ਸਰਵਾਈਵਰ ਦੇ ਬੈਨੇਫਿਟ ਵਿੱਚ ਵੀ 25 ਫੀ ਸਦੀ ਵਾਧਾ ਕਰਾਂਗੇ। ਟਰੂਡੋ ਨੇ ਆਖਿਆ ਕਿ ਕੈਨੇਡੀਅਨ ਪਹਿਲਾਂ ਨਾਲੋਂ ਲੰਮੀਂ ਉਮਰ ਭੋਗਣ ਲੱਗੇ ਹਨ ਪਰ ਉਮਰਦਰਾਜ਼ ਹੋਣ ਉਪਰੰਤ ਉਨ੍ਹਾਂ ਨੂੰ ਉੱਚੀ ਹੈਲਥ ਕੇਅਰ ਕੀਮਤ ਦੇਣੀ ਪੈਂਦੀ ਹੈ ਤੇ ਉਹ ਕਿਸੇ ਕਿਸਮ ਦੀ ਬਚਤ ਨਾ ਹੋਣ ਕਾਰਨ ਚਿੰਤਤ ਰਹਿੰਦੇ ਹਨ।
ਜਿਹੜੇ ਬਜ਼ੁਰਗ ਜੀਆਈਐਸ ਪੇਅਮੈਂਟਸ-ਜੋ ਕਿ ਮਹੀਨਾਵਾਰੀ ਬੈਨੇਫਿਟ ਹੈ ਤੇ ਗਰੀਬ ਬਜੁ਼ਰਗਾਂ ਨੂੰ ਦਿੱਤਾ ਜਾਂਦਾ ਹੈ, ਉੱਤੇ ਨਿਰਭਰ ਕਰਦੇ ਹਨ ਉਹ ਉਮਰ ਦੇ ਹਿਸਾਬ ਨਾਲ ਵੱਧਦਾ ਹੈ। ਅੱਜ 238,000 ਸੀਨੀਅਰਜ਼ ਗਰੀਬੀ ਵਿੱਚ ਰਹਿ ਰਹੇ ਹਨ। ਪਿਛਲੇ ਚਾਰ ਸਾਲਾਂ ਵਿੱਚ ਅਸੀਂ ਬਜ਼ੁਰਗ ਕੈਨੇਡੀਅਨਾਂ ਲਈ ਬੈਨੇਫਿਟਜ਼ ਵਿੱਚ ਹੋਰ ਵਾਧਾ ਕੀਤਾ ਹੈ ਤੇ 50,000 ਬਜ਼ੁਰਗਾਂ ਨੂੰ ਗਰੀਬੀ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕੀਤੀ ਹੈ। ਪਰ ਅਸੀਂ ਜਾਣਦੇ ਹਾਂ ਕਿ ਕਈ ਸੀਨੀਅਰਜ਼ ਨੂੰ ਅਜੇ ਵੀ ਆਪਣੇ ਬਿੱਲ ਆਦਿ ਭਰਨ ਵਿੱਚ ਦਿੱਕਤ ਪੇਸ਼ ਆਉਂਦੀ ਹੈ।
ਇਸ ਮੌਕੇ ਬਰੈਂਪਟਨ ਈਸਟ ਤੋਂ ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਆਖਿਆ ਕਿ ਸਾਰੀ ਉਮਰ ਸਖਤ ਮਿਹਨਤ ਕਰਨ ਤੋਂ ਬਾਅਦ ਬਰੈਂਪਟਨ ਦੇ ਲੋਕਾਂ ਦੇ ਮਨਾਂ ਵਿੱਚ ਇਹ ਤਸੱਲੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੀਆਂ ਰਿਟਾਇਰਮੈਂਟ ਲਈ ਕੀਤੀਆਂ ਬਚਤਾਂ ਮੁੱਕਣਗੀਆਂ ਨਹੀਂ ਤੇ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੀ ਮਦਦ ਲਈ ਹਮੇਸ਼ਾਂ ਨਾਲ ਖੜ੍ਹੀ ਹੈ। ਮੁੜ ਚੁਣੀ ਗਈ ਲਿਬਰਲ ਸਰਕਾਰ ਇਸ ਸਬੰਧ ਵਿੱਚ ਅਰਥਭਰਪੂਰ ਕਾਰਵਾਈ ਕਰੇਗੀ-ਇਸ ਸਬੰਧ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਭਾਈਵਾਲੀ ਨਾਲ ਕੰਮ ਕੀਤਾ ਜਾਵੇਗਾ ਤਾਂ ਕਿ ਉਸ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਜਿਸ ਉੱਤੇ ਸਾਡੇ ਬਜ਼ੁਰਗ ਰੋਜ਼ਾਨਾ ਨਿਰਭਰ ਕਰਦੇ ਹਨ। ਇਸ ਵਾਸਤੇ ਅਸੀਂ 75 ਸਾਲ ਦੇ ਹੋਣ ਵਾਲੇ ਬਜ਼ੁਰਗਾਂ ਲਈ ਓਲਡ ਏਜ ਸਕਿਊਰਿਟੀ (ਓਏਐਸ) ਵਿੱਚ ਦਸ ਫੀ ਸਦੀ ਵਾਧਾ ਕਰਾਂਗੇ ਤਾਂ ਕਿ ਹਰ ਸਾਲ ਉਨ੍ਹਾਂ ਦੀ ਜੇਬ੍ਹ ਵਿੱਚ 729 ਡਾਲਰ ਵਾਧੂ ਜਾ ਸਕਣ। ਇਸ ਨਾਲ 20,000 ਸੀਨੀਅਰਜ਼ ਨੂੰ ਗਰੀਬੀ ਵਿੱਚੋਂ ਉਭਾਰਨ ਵਿੱਚ ਮਦਦ ਮਿਲੇਗੀ। ਜਿ਼ਕਰਯੋਗ ਹੈ ਕਿ ਗਰੀਬੀ ਵਿੱਚ ਰਹਿਣ ਵਾਲੇ ਬਜ਼ੁਰਗਾਂ ਵਿੱਚੋਂ ਦੋ ਤਿਹਾਈ ਮਹਿਲਾਵਾਂ ਹਨ।
ਕੈਨੇਡਾ ਪੈਨਸ਼ਨ ਪਲੈਨ (ਸੀਪੀਪੀ) ਤੇ ਕਿਊਬਿਕ ਪੈਨਸ਼ਨ ਪਲੈਨ (ਕਿਊਪੀਪੀ) ਸਰਵਾਈਵਰਜ਼ ਬੈਨੇਫਿਟ ਵਿੱਚ 25 ਫੀ ਸਦੀ ਵਾਧਾ ਕਰਕੇ ਉਨ੍ਹਾਂ ਬਜ਼ੁਰਗਾਂ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਨੇ ਆਪਣੇ ਕਿਸੇ ਪਿਆਰੇ ਨੂੰ ਗੁਆਇਆ ਹੈ। ਅਜਿਹੇ ਬਜ਼ੁਰਗਾਂ ਦੀ ਮਦਦ ਲਈ ਅਸੀਂ 2,080 ਡਾਲਰ ਦੇ ਵਾਧੂ ਬੈਨੇਫਿਟ ਹਰ ਸਾਲ ਦੇਵਾਂਗੇ। 2015 ਤੋਂ ਹੀ ਅਸੀਂ ਕੈਨੇਡੀਅਨਾਂ ਨੂੰ ਪੂਰੇ ਆਤਮਵਿਸ਼ਵਾਸ ਨਾਲ ਰਿਟਾਇਰ ਹੋਣ ਵਾਸਤੇ ਕਈ ਤਰ੍ਹਾਂ ਦੇ ਕੰਮ ਕਰ ਰਹੇ ਹਾਂ : ਓਏਐਸ ਤੇ ਜੀਆਈਐਸ ਬੈਨੇਫਿਟਜ਼ ਲਈ ਯੋਗ ਉਮਰ 67 ਤੋਂ 65 ਕਰਕੇ ਸੀਨੀਅਰ ਬਣਨ ਵਾਲੇ ਕੈਨੇਡੀਅਨਾਂ ਦੀ ਜੇਬ੍ਹ ਵਿੱਚ ਹਜ਼ਾਰਾਂ ਡਾਲਰ ਵਾਪਿਸ ਪਾ ਰਹੇ ਹਾਂ; ਸੀਪੀਪੀ ਕਾਇਮ ਹੋਣ ਤੋਂ ਬਾਅਦ ਤੋਂ ਹੀ ਉਸ ਵਿੱਚ ਸਕਾਰਾਤਮਕ ਤਬਦੀਲੀ ਕੀਤੀ ਜਾ ਰਹੀ ਹੈ; ਜੀਆਈਐਸ ਨੂੰ ਹੁਲਾਰਾ ਦੇ ਕੇ ਅਸੀਂ ਹਰੇਕ ਬਜ਼ੁਰਗ ਨੂੰ ਉਨ੍ਹਾਂ ਦੇ ਬਿੱਲ ਭਰਨ ਵਿੱਚ ਮਦਦ ਕਰਨ ਲਈ ਹਰ ਸਾਲ 1000 ਡਾਲਰ ਦੇ ਰਹੇ ਹਾਂ; ਜੀਆਈਐਸ ਕਮਾਈ ਵਿੱਚ ਛੋਟ ਵਿੱਚ ਵਾਧਾ ਕਰਕੇ ਅਜਿਹੇ ਘੱਟ ਆਮਦਨ ਵਾਲੇ ਬਜ਼ੁਰਗਾਂ ਦੀ ਮਦਦ ਕਰ ਰਹੇ ਹਾਂ ਜਿਹੜੇ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ ਉਹ ਸਾਂਭ ਸਕਣ।
ਟਰੂਡੋ ਨੇ ਅੱਗੇ ਆਖਿਆ ਕਿ ਐਡਰਿਊ ਸ਼ੀਅਰ ਨੇ ਓਏਐਸ ਲਈ ਯੋਗ ਉਮਰ 67 ਤੋਂ ਘਟਾ ਕੇ 65 ਕਰਨ ਦੇ ਖਿਲਾਫ ਵੋਟ ਕੀਤੀ ਸੀ। ਪਰ ਇਸ ਨਾਲ ਬਜੁ਼ਰਗਾਂ ਨੂੰ ਆਪਣੀ ਰਿਟਾਇਰਮੈਂਟ ਬਚਤ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ ਤੇ ਉਨ੍ਹਾਂ ਨੂੰ ਜਲਦੀ ਰਿਟਾਇਰ ਹੋਣ ਦਾ ਮੌਕਾ ਮਿਲਦਾ ਹੈ ਤਾਂ ਕਿ ਉਹ ਆਪਣਾ ਵੱਧ ਤੋਂ ਵੱਧ ਸਮਾਂ ਆਪਣੇ ਗ੍ਰੈਂਡਕਿੱਡਜ਼ ਨਾਲ ਬਿਤਾਅ ਸਕਣ। ਟਰੂਡੋ ਨੇ ਆਖਿਆ ਕਿ ਜੇ ਲਿਬਰਲ ਸਰਕਾਰ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ ਆਪਣੇ ਬਜੁ਼ਰਗਾਂ ਨੂੰ ਹੋਰ ਸੇਫ, ਸਕਿਓਰ ਤੇ ਪੂਰੇ ਸਨਮਾਨ ਨਾਲ ਰਿਟਾਇਰਮੈਂਟ ਦੀ ਉਮਰ ਹੰਢਾਉਣ ਵਿੱਚ ਮਦਦ ਕਰਨ ਲਈ ਅਸੀਂ ਹੋਰ ਕੰਮ ਕਰਾਂਗੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਗਮੀਤ ਸਿੰਘ ਦੀ ਚੜ੍ਹਤ ਨੇ ਸੱਭ ਨੂੰ ਕੀਤਾ ਹੈਰਾਨ, ਗੱਠਜੋੜ ਸਰਕਾਰ ਬਨਣ ਦੀ ਸੰਭਾਵਨਾ
ਬਿਲ ਨਹੀਂ ਲੋਕਾਂ ਦੇ ਦਿਲ ਬਦਲਾਂਗਾ: ਜਗਮੀਤ ਸਿੰਘ
ਜਗਮੀਤ ਸਿੰਘ ਨੇ ਐਨਡੀਪੀ ਦੇ ਹੱਥ ਮਜ਼ਬੂਤ ਕਰਨ ਦੀ ਕੈਨੇਡੀਅਨਾਂ ਨੂੰ ਕੀਤੀ ਅਪੀਲ
ਜਗਮੀਤ ਸਿੰਘ ਨੇ ਲੋਕਾਂ ਨੂੰ ਐਡਵਾਂਸ ਪੋਲਿੰਗ ਵਿੱਚ ਹਿੱਸਾ ਲੈਣ ਲਈ ਦਿੱਤੀ ਹੱਲਾਸ਼ੇਰੀ
ਆਖਰੀ ਬਹਿਸ ਵਿੱਚ ਟਰੂਡੋ ਨੂੰ ਟੁੱਟੇ ਵਾਅਦੇ ਯਾਦ ਕਰਾਵੇਗੀ ਐਨਡੀਪੀ
ਉੱਤਰੀ ਸੀਰੀਆ ਵਿੱਚ ਤੁਰਕੀ ਵੱਲੋਂ ਧਾਵਾ ਬੋਲੇ ਜਾਣ ਦੀ ਕੈਨੇਡਾ ਵੱਲੋਂ ਸਖ਼ਤ ਨਿਖੇਧੀ
ਪਹਿਲੀ ਵਾਰੀ ਜੋਅ ਬਾਇਡਨ ਨੇ ਟਰੰਪ ਖਿਲਾਫ ਇੰਪੀਚਮੈਂਟ ਦੀ ਕੀਤੀ ਮੰਗ
ਸਕੂਲ ਦੇ ਬਾਹਰ ਮਾਰੇ ਗਏ ਲੜਕੇ ਨਾਲ ਹੁੰਦੀ ਸੀ ਧੱਕੇਸ਼ਾਹੀ!
ਸ਼ੀਅਰ ਕੰਜ਼ਰਵੇਟਿਵ ਕੈਂਪੇਨ ਨੂੰ ਕਿਊਬਿਕ ਦੀ ਸਰਹੱਦ ਤੱਕ ਲਿਜਾਣਗੇ
ਜ਼ਰੂਰੀ ਦਵਾਈਆਂ ਦੀ ਅਦਾਇਗੀ ਲਈ ਜੂਝ ਰਹੇ ਕੈਨੇਡੀਅਨ ਨੇ ਫਾਰਮਾਕੇਅਰ ਲਿਆਉਣ ਦੀ ਕੀਤੀ ਮੰਗ